ਸੰਗਤ ਕਰਨ ਨਾਲ ਕਣ-ਕਣ ‘ਚ ਪ੍ਰਮਾਤਮਾ ਦੀ ਹੋਂਦ ਦਾ ਅਹਿਸਾਸ ਹੁੰਦਾ : ਭੂਰੀ ਵਾਲੇ

  • ਧਾਮ ਤਲਵੰਡੀ ਖੁਰਦ ਸਾਲਾਨਾ ਸਮਾਗਮਾਂ ਦੇ ਦੂਜੇ ਦਿਨ ਲਗਾਏ ਮੈਡੀਕਲ ਜਾਂਚ ਕੈਂਪ    

ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਐਸ.ਜੀ.ਬੀ ਇੰਟਰਨੈਸ਼ਨਲ ਫਾਊਂਡੇਸ਼ਨ, ਸਵਾਮੀ ਗੰਗਾ ਨੰਦ ਭੁਰੀ ਵਾਲੇ ਚੈਰੀਟੇਬਲ ਟਰੱਸਟ, ਵੱਖ-ਵੱਖ ਕੁਟੀਆਵਾਂ ਦੇ ਪ੍ਰਬੰਧਕਾਂ ਅਤੇ ਦੇਸਾਂ-ਵਿਦੇਸਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ 39ਵੀਂ ਬਰਸੀ ਮੌਕੇ ਧਾਮ ਤਲਵੰਡੀ ਖੁਰਦ, ਲੁਧਿਆਣਾ ਵਿਖੇ ਜਾਰੀ ਸਮਾਗਮਾਂ ਦੌਰਾਨ ਸਵਾਮੀ ਬ੍ਰਹਮ ਸਾਗਰ ਮਹਾਰਾਜ ਜੀ ਭੂਰੀ ਵਾਲਿਆਂ ਦੇ ਅਵਤਾਰ ਦਿਹਾੜੇ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਬਾਣੀ ਦੇ ਆਰੰਭ ਸ੍ਰੀ ਅਖੰਡ ਪਾਠਾਂ ਨੂੰ ਮੱਧ ਦੇ ਭੋਗ ਲਗਾਏ ਗਏ। ਮੈਡੀਕਲ ਕੈਂਪਾਂ ਦਾ ਉਦਘਾਟਨ ਕਰਦਿਆਂ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਜਿੱਥੇ ਗੁਰਬਾਣੀ ਮਨੁੱਖੀ ਜੀਵਾਂ ਨੂੰ ਧਰਮ ਦਾ ਪਾਲਣ, ਅਧਿਆਤਮਿਕ ਅਤੇ ਸਮਾਜਿਕ ਗਿਆਨ ਦੀਆਂ ਵਡਮੁੱਲੀਆਂ ਦਾਤਾਂ ਵੰਡਦੀ ਹੈ ਇਸ ਦੇ ਨਾਲ ਹੀ ਗੁਰੂ ਸਿਧਾਂਤਾਂ ਅਨੁਸਾਰ ਜੀਵਨ ਦੀ ਸੇਧ ਦੇਣ ‘ਚ ਸੱਤਵਾਦੀ ਮਹਾਂਪੁਰਸ਼ਾਂ ਦਾ ਵੀ ਵੱਡਾ ਯੋਗਦਾਨ ਹੈ। ਗਰੀਬਦਾਸੀ ਸੰਪਰਦਾਇ ‘ਚੋਂ ਭੂਰੀ ਵਾਲੇ ਭੇਖ ਦੇ ਮਹਾਂਪੁਰਸ਼ਾਂ ਨੇ ਹਮੇਸ਼ਾਂ ਹੀ ਕਣ-ਕਣ ‘ਚ ਭਗਵਾਨ ਦੀ ਹੋਂਦ ਨੂੰ ਪਹਿਚਾਣ ਕੇ ਚੱਲਣ ਦਾ ਸੰਦੇਸ਼ ਦਿੱਤਾ ਹੈ। ਸਵਾਮੀ ਓਮਾ ਨੰਦ ਅਤੇ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ ਨੇ ਕਿਹਾ ਕਿ ਅੱਜ ਵਿਦਿਆਰਥੀ ਜੀਵਨ ਦੌਰਾਨ ਹੀ ਹਰ ਬੱਚੇ ਨੂੰ ਧਾਰਮਿਕ ਖੇਤਰ ਬਾਰੇ ਜਾਣੂੰ ਕਰਵਾਉਣ ਦੀ ਲੋੜ ਹੈ ਤਾਂ ਕਿ ਉਹ ਆਉਣ ਵਾਲੇ ਭਵਿੱਖ ਦੇ ਵਾਰਸ ਬਣ ਸਕਣ। ਇਸ ਤੋਂ ਵੱਖ-ਵੱਖ ਸੰਤ-ਮਹਾਂਪੁਰਸ਼ ਸਵਾਮੀ ਸ਼ੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨਾਲ ਵਿਚਾਰਾਂ ਸਾਂਝੀਆਂ ਕਰਨ ਲਈ ਪੁੱਜੇ। ਅੱਜ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਸ੍ਰੀ ਅਖੰਡ ਪਾਠਾਂ ਦੀ ਅੰਤਿਮ ਲੜੀ ਆਰੰਭ ਹੋਵੇਗੀ ਅਤੇ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਬਾਣੀ ਦਾ ਨਿੱਤਨੇਮ ਸਟੀਕ (ਪੰਜਾਬੀ ਅਨੁਵਾਦ) ਵੀ ਰਿਲੀਜ ਕੀਤਾ ਜਾਵੇਗਾ। ਕੱਲ੍ਹ 8 ਸਤੰਬਰ ਨੂੰ ਸਰਬ ਧਰਮ ਸੰਮੇਲਨ ਰੈਣ ਸੂਬਾਈ ਕੀਰਤਨ ਦੀਵਾਨ ਸਜਣਗੇ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ, ਪ੍ਰਧਾਨ ਜਸਬੀਰ ਕੌਰ, ਐਡਵੋਕੇਟ ਸਤਵੰਤ ਸਿੰਘ ਤਲਵੰਡੀ ਉੱਪ ਪ੍ਰਧਾਨ, ਸੁਖਵਿੰਦਰ ਸਿੰਘ ਸੰਘੇੜਾ ਯੂ.ਐਸ.ਏ ਮੁੱਖ ਬੁਲਾਰਾ ਐਸ.ਜੀ.ਬੀ ਫਾਉਂਡੇਸ਼ਨ ਕੈਲੇਫੋਰਨੀਆ, ਸਵਾਮੀ ਬਲਦੇਵ ਦਾਸ, ਸਵਾਮੀ ਨਿਰਮਲ ਦਾਸ, ਏਕਮਦੀਪ ਕੌਰ ਗਰੇਵਾਲ ਅਡਾਪਸ਼ਨ ਕੋਆਰਡੀਨੇਟਰ, ਵੈਦ ਸਿਵ ਕੁਮਾਰ ਸੂਦ ਸਰਹਿੰਦ, ਸਰਪੰਚ ਦਰਸਨ ਸਿੰਘ ਤਲਵੰਡੀ, ਆੜ੍ਹਤੀ ਸੇਵਾ ਸਿੰਘ ਖੇਲਾ, ਵੈਦ ਠਾਕੁਰ ਮਾਨ ਸਿੰਘ, ਸਿਮਰਜੀਤ ਸਿੰਘ ਕੁਹਾੜਾ ਸੰਗੀਤ ਟਾਇਲ ਕੁਹਾੜਾ, ਕੁਲਵਿੰਦਰ ਸਿੰਘ ਡਾਂਗੋਂ, ਮਲਕੀਤ ਸਿੰਘ ਔਜਲਾ, ਅਵਤਾਰ ਸਿੰਘ ਭੱਟੀ ਆਦਿ ਹਾਜ਼ਰ ਸਨ।