ਮਾਲਵਾ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਾਉਣ ਲਈ ਲਾਗੂ ਕਰਾਵਾਂਗੇ ਸੰਕੇਤਿਕ ਭਾਸ਼ਾ : ਡਾ. ਬਲਜੀਤ ਕੌਰ
ਕਿਹਾ, ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਪੁਲਿਸ ਨੂੰ ਵੀ ਸੰਕੇਤਿਕ ਭਾਸ਼ਾ ਦੀ ਦਿੱਤੀ ਜਾਵੇਗੀ ਸਿਖਲਾਈ ਪਟਿਆਲਾ 'ਚ ਹੋਇਆ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਦਾ ਰਾਜ ਪੱਧਰੀ ਸਮਾਗਮ ਹਰ ਇਨਸਾਨ 'ਚ ਕੋਈ ਨਾ ਕੋਈ ਅਪੰਗਤਾ ਕੁਦਰਤ ਦਾ ਅਸੂਲ, ਇਸ ਲਈ ਬੋਲ ਜਾਂ ਸੁਣ ਨਾ ਸਕਣਾ ਤਰੱਕੀ ਦੇ ਰਾਹ 'ਚ ਰੁਕਾਵਟ ਨਹੀਂ-ਡਾ. ਬਲਜੀਤ ਕੌਰ ਕਿਹਾ, ਸੰਕੇਤਿਕ ਭਾਸ਼ਾ ਨੂੰ ਬਣਦੀ ਤਰਜੀਹ ਦੇਣਾ ਵੀ ਪੰਜਾਬ ਸਰਕਾਰ ਦੀਆਂ ਤਰਜੀਹਾਂ 'ਚ ਸ਼ਾਮਲ ਪਟਿਆਲਾ, 23 ਸਤੰਬਰ 2024 : ਪੰਜਾਬ ਦੇ ਸਮਾਜਿਕ....
ਪੀ.ਏ.ਯੂ. ਵਿਚ ਮੋਟੇ ਅਨਾਜਾਂ ਦੇ ਮਹੱਤਵ ਨੂੰ ਦਰਸਾਉਂਦਾ ਕਿਤਾਬਚਾ ਜਾਰੀ ਕੀਤਾ ਗਿਆ
ਲੁਧਿਆਣਾ, 23 ਸਤੰਬਰ 2024 : ਪੀ.ਏ.ਯੂ. ਵਿਚ ਹੋਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮੋਟੇ ਅਨਾਜਾਂ ਬਾਰੇ ਇਕ ਕਿਤਾਬਚੇ ਨੂੰ ਲੋਕ ਅਰਪਿਤ ਕੀਤਾ। ਇਹ ਕਿਤਾਬਚਾ ਕੁਦਰਤ ਦੇ ਵਿਸ਼ੇਸ਼ ਉਪਹਾਰ ਵਜੋਂ ਮੋਟੇ ਅਨਾਜਾਂ ਨੂੰ ਖੇਤ ਤੋਂ ਖਾਣੇ ਦੀ ਮੇਜ਼ ਤੱਕ ਭਵਿੱਖ ਦੀ ਖੁਰਾਕ ਵਜੋਂ ਸਮਝਣ ਦਾ ਯਤਨ ਹੈ। ਭਵਿੱਖ ਵਿਚ ਮੰਡੀ ਦੀਆਂ ਲੋੜਾਂ ਅਨੁਸਾਰ ਮੋਟੇ ਅਨਾਜਾਂ ਦੇ ਪੋਸ਼ਣ ਮਹੱਤਵ ਬਾਰੇ ਇਸ ਕਿਤਾਬਚੇ ਵਿਚ ਅਹਿਮ ਜਾਣਕਾਰੀ ਪੇਸ਼ ਕੀਤੀ ਗਈ ਹੈ। ਵਾਈਸ ਚਾਂਸਲਰ ਡਾ. ਸਤਿਬੀਰ....
ਪੀ.ਏ.ਯੂ. ਦੇ ਕੀਟ ਵਿਗਿਆਨ ਦੇ ਵਿਦਿਆਰਥੀਆਂ ਨੇ ਅੰਤਰ ਯੂਨੀਵਰਸਿਟੀ ਕੁਇਜ਼ ਮੁਕਾਬਲਾ ਜਿੱਤਿਆ
ਲੁਧਿਆਣਾ, 23 ਸਤੰਬਰ 2024 : ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੀ ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕਿ੍ਰਸ਼ੀ ਵਿਸ਼ਵ ਵਿਦਿਆਲਾ ਵਿਚ ਕਰਵਾਏ ਗਏ ਉੱਤਰੀ ਖੇਤਰ ਅੰਤਰ ਯੂਨੀਵਰਸਿਟੀ ਕੀਟ ਵਿਗਿਆਨ ਕੁਇਜ਼ ਮੁਕਾਬਲੇ 2024 ਵਿਚ ਪੀ.ਏ.ਯੂ. ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਇਕ ਟੀਮ ਨੇ ਦੂਸਰਾ ਇਨਾਮ ਜਿੱਤਿਆ ਹੈ। ਇਸ ਟੀਮ ਵਿਚ ਨੀਤਿਕਾ ਸੈਣੀ, ਡੀ ਅਖਿਲਾਨੰਦੇਸ਼ਵਰੀ ਅਤੇ ਮਿ੍ਰਦੁਲਾ ਸ਼ਾਮਿਲ ਸਨ। ਇਹ ਕੁਇਜ਼ ਮੁਕਾਬਲਾ ਨਵੀਂ ਦਿੱਲੀ ਸਥਿਤ ਐਟੋਂਮੋਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਆਯੋਜਿਤ....
ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ ਵਿਖੇ 25 ਸਤੰਬਰ ਨੂੰ ਲੱਗੇਗਾ ਜਨ ਸੁਣਵਾਈ ਕੈਂਪ
ਗੁਲਾਬ ਸਿੰਘ ਵਾਲਾ, ਕਾਲੇਕੇ, ਨੱਥੋਕੇ, ਘੋਲੀਆ ਕਲਾਂ ਪਿੰਡਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਨਿਪਟਾਰਾ ਬਾਘਾਪੁਰਾਣਾ, 23 ਸਤੰਬਰ 2024 : ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਜਨ ਸੁਣਵਾਈ ਕੈਂਪਾਂ ਰਾਹੀਂ ਹੱਲ ਕਰ ਰਿਹਾ ਹੈ। ਪਿੰਡਾਂ ਦਾ ਕਲੱਸਟਰ ਬਣਾ ਕੇ ਲਗਾਏ ਜਾ ਰਹੇ ਜਨ ਸੁਣਵਾਈ ਕੈਂਪਾਂ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਜਿੱਥੇ ਬਹੁਤ ਹੀ ਆਸਾਨੀ ਹੋਈ ਹੈ ਉੱਥੇ ਉਹਨਾਂ ਦੀਆਂ ਮੁਸ਼ਕਿਲਾਂ ਦਾ....
ਫੁੱਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚੋਂ ਮਹਿਣਾ ਤੇ ਅਮੋਲ ਅਕੈਡਮੀ ਫਾਈਨਲ ਵਿੱਚ ਪੁੱਜੀਆਂ
'ਖੇਡਾਂ ਵਤਨ ਪੰਜਾਬ ਦੀਆਂ' ਪੁਖਤਾ ਪ੍ਰਬੰਧਾਂ ਹੇਠ ਚੱਲ ਰਹੇ ਮੁਕਾਬਲੇ, ਖਿਡਾਰੀ ਦਿਖਾ ਰਹੇ ਵਿਲੱਖਣ ਉਤਸ਼ਾਹ : ਜ਼ਿਲ੍ਹਾ ਖੇਡ ਅਫਸਰ ਮੋਗਾ, 23 ਸਤੰਬਰ 2024 : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਸ਼ੁਰੂਆਤ ਕੀਤੀ ਗਈ ਹੈ। ਬਲਾਕ ਪੱਧਰੀ ਖੇਡ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।....
ਜ਼ਿਲ੍ਹਾ ਮੋਗਾ ਵਿੱਚ ਖੁੱਲ੍ਹੇ ਤਿੰਨ ਨਵੇਂ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 28 ਹੋਈ
ਧਰਮਕੋਟ ਅਤੇ ਲੋਹਗੜ੍ਹ ਵਿਖੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਕੀਤਾ ਉਦਘਾਟਨ ਬਾਘਾਪੁਰਾਣਾ ਵਿਖੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤਾ ਲੋਕ ਅਰਪਣ ਕਿਹਾ! ਪੰਜਾਬ ਸਰਕਾਰ ਹਰੇਕ ਵਰਗ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਧਰਮਕੋਟ/ਬਾਘਾਪੁਰਾਣਾ, 23 ਸਤੰਬਰ 2024 : ਪੰਜਾਬ ਸਰਕਾਰ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਮੋਗਾ ਵਿੱਚ 3 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ, ਜਿਸ....
ਆਮ ਆਦਮੀ ਕਲੀਨਿਕ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਾਬਤ : ਕੈਬਨਿਟ ਮੰਤਰੀ ਖੁੱਡੀਆਂ
ਕੈਬਨਿਟ ਮੰਤਰੀ ਖੁੱਡੀਆਂ ਨੇ ਕਿਲਿਆਂਵਾਲੀ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਸ੍ਰੀ ਮੁਕਤਸਰ ਸਾਹਿਬ, 23 ਸਤੰਬਰ 2024 : ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ, ਪੰਜਾਬ ਨੇ ਅੱਜ ਪਿੰਡ ਕਿਲਿਆਂਵਾਲੀ ਬਲਾਕ ਲੰਬੀ ਵਿਖੇ ਨਵੇਂ ਬਣੇ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਘਰਾਂ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ 15 ਅਗਸਤ 2022 ਨੂੰ ਆਮ ਆਦਮੀ ਕਲ਼ੀਨਿਕਾਂ ਦੀ ਸ਼ੁਰੂਆਤ....
‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸਮਾਪਤ
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ 2024 : ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ, ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਮਰ ਵਰਗ ਅੰਡਰ 14, 17 ,19, 21 ,21-30, 31-40, 41-50, 51-60, 61-70, ਅਤੇ 70 ਤੋਂ ਵੱਧ ਉਮਰ ਵਰਗ ਦੇ ਖਿਡਾਰੀ....
ਮਾਪੇ ਆਪਣੇ ਨਾ ਬਾਲਗ ਬੱਚਿਆਂ ਨੂੰ ਨਾ ਚਲਾਉਣ ਦੇਣ ਵਹੀਕਲ : ਡਿਪਟੀ ਕਮਿਸ਼ਨਰ
ਸ੍ਰੀ ਮੁੁਕਤਸਰ ਸਾਹਿਬ 23 ਸਤੰਬਰ 2024 : ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਲੜਕੇ ਅਤੇ ਲੜਕੀਆਂ ਦੇ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਣ ਤੇ ਪਾਬੰਦੀ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਦੋ ਪਹੀਆਂ ਵਾਹਨ ਅਤੇ ਚਾਰ ਪਹੀਆ ਵਾਹਨ ਨਾ ਚਲਾਉਣ ਦੇਣ ਤਾਂ ਜੋ ਉਹਨਾਂ ਨੂੰ ਭਾਰੀ....
ਸਿਹਤ ਵਿਭਾਗ ਵੱਲੋਂ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਗਈ ਟੀਕਾਕਰਨ ਪ੍ਰੋਗਰਾਮ ਅਧੀਨ ਜ਼ਿਲ੍ਹਾ ਟਾਸਕਫੋਰਸ ਦੀ ਮੀਟਿੰਗ
ਕੋਈ ਵੀ ਬੱਚਾ ਰੁਟੀਨ ਟੀਕਾਕਰਨ ਤੋਂ ਨਾ ਰਹੇ ਵਾਝਾਂ: ਡਾ ਜਗਦੀਪ ਚਾਵਲਾ ਸਿਵਲ ਸਰਜਨ 2026 ਤੱਕ ਮੀਜ਼ਲ ਅਤੇ ਰੂਬੇਲਾ ਬੀਮਾਰੀਆਂ ਨੂੰ ਸਮਾਜ ਵਿੱਚੋਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ : ਡਾ ਜਗਦੀਪ ਚਾਵਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, 23 ਸਤੰਬਰ 2024 : ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਟੀਕਾਕਰਨ ਪ੍ਰੋਗਰਾਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ।ਇਸ ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਤੇ....
ਸਰਕਾਰੀ ਮਿਡਲ ਸਕੂਲ ਅਲੂਣਾ ਤੋਲਾ ਵਿੱਚ ਹਿੰਦੀ ਦਿਵਸ ਮਨਾਇਆ 
ਪਾਇਲ, 23 ਸਤੰਬਰ 2024 : ਸਰਕਾਰੀ ਮਿਡਲ ਸਕੂਲ ਅਲੂਣਾ ਤੋਲਾ ਵਿਚ ਰਾਸ਼ਟਰੀ ਭਾਸ਼ਾ ਨੂੰ ਸਮਰਪਿਤ ਹਿੰਦੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਦੁਆਰਾ ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਭਾਗ ਲਿਆ ਗਿਆ। ਬੱਚਿਆ ਦੁਆਰਾ ਹਿੰਦੀ ਵਿੱਚ ਕਵਿਤਾਵਾਂ ਬੋਲੀਆਂ ਗਈਆਂ। ਕਵਿਤਾ ਉਚਾਰਨ ਵਿੱਚ 8 ਵੀਂ ਜਮਾਤ ਦੇ ਵਿਦਿਆਰਥੀ ਸਮੀਰ ਖਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਹਿੰਦੀ ਮਿਸਟਿ੍ਸ ਸ੍ਰੀਮਤੀ ਨੀਤੂ ਵਰਮਾ ਵਲੋਂ ਹਿੰਦੀ ਦਿਵਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਤੇ ਸਕੂਲ ਮੁੱਖ....
30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਆਯੂਸ਼ਮਾਨ ਪੰਦਰਵਾੜਾ: ਡਾ ਗੁਰ ਤੇਜਿੰਦਰ ਕੌਰ
ਮਹਿਲ ਕਲਾਂ, 23 ਸਤੰਬਰ 2024 : ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਸੁਚਾਰੂ ਢੰਗ ਨਾਲ ਦੇਣ ਲਈ ਵਚਨਬੱਧ ਹੈ। ਇਸੇ ਮੁਹਿੰਮ ਅਧੀਨ ਸਿਹਤ ਬਲਾਕ ਮਹਿਲ ਕਲਾਂ ਵਿਖੇ ਐਸ ਐਮ ਓ ਡਾ ਗੁਰ ਤੇਜਿੰਦਰ ਦੀ ਅਗਵਾਈ ਵਿੱਚ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਛੇਵੀਂ ਅਤੇ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਤੀਜੀ ਵਰ੍ਹੇਗੰਢ ਨੂੰ ਸਮਰਪਿਤ 30 ਸਤੰਬਰ 2024 ਤੱਕ ਆਯੂਸ਼ਮਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਗੁਰਤੇਜਿੰਦਰ ਕੌਰ ਨੇ....
ਮਾਨ ਸਰਕਾਰ ਨੇ ਬਰਨਾਲੇ ਦੇ ਪਿੰਡਾਂ- ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਦੀ ਲਾਈ ਝੜੀ, ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ ਸ਼ੁਰੂ : ਮੀਤ ਹੇਅਰ
ਸੰਸਦ ਮੈਂਬਰ ਨੇ ਡੇਢ ਕਰੋੜ ਦੀ ਲਾਗਤ ਨਾਲ 4 ਵੱਖ - ਵੱਖ ਸੜਕਾਂ ਦੇ ਕੰਮਾਂ ਦੇ ਰੱਖੇ ਨੀਂਹ ਪੱਥਰ ਨੰਗਲ - ਝਲੂਰ, ਮਾਨਸਾ ਰੋਡ ਤੋਂ ਧਨੌਲਾ ਖੁਰਦ, ਨੰਗਲ ਫਿਰਨੀ ਅਤੇ ਖੁੱਡੀ ਕਲਾਂ ਫਿਰਨੀ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ ਸੜਕਾਂ ਬਣਨ ਨਾਲ ਨੰਗਲ, ਝਲੂਰ, ਖੁੱਡੀ ਤੇ ਧਨੌਲਾ ਖੁਰਦ ਵਾਸੀਆਂ ਅਤੇ ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ ਬਰਨਾਲਾ, 23 ਸਤੰਬਰ 2024 : ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਤਰਜੀਹੀ ਤੌਰ 'ਤੇ....
35 ਕਰੋੜ ਦੀ ਲਾਗਤ ਨਾਲ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਵਿੱਚ ਸੜਕਾਂ ਦਾ ਕੀਤਾ ਜਾਵੇਗਾ ਨਵੀਨੀਕਰਨ : ਮੀਤ ਹੇਅਰ
ਸੰਸਦ ਮੈਂਬਰ ਮੀਤ ਹੇਅਰ ਨੇ ਵੱਖ ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ 71.58 ਲੱਖ ਨਾਲ ਹੋਵੇਗਾ ਹਰੀਗੜ੍ਹ - ਭੱਠਲਾਂ - ਕੱਟੂ ਲਿੰਕ ਸੜਕ ਦਾ ਨਵੀਨੀਕਰਨ ਆਵਾਸ ਯੋਜਨਾ ਤਹਿਤ ਪੱਕੇ ਘਰਾਂ ਲਈ 46 ਪਰਿਵਾਰਾਂ ਨੂੰ ਦਿੱਤੇ ਮਨਜ਼ੂਰੀ ਪੱਤਰ ਬਰਨਾਲਾ ਸ਼ਹਿਰ ਵਿੱਚ 1.08 ਕਰੋੜ ਦੀ ਲਾਗਤ ਵਾਲੇ ਟਿਊਬਵੈੱਲ ਦੇ ਕੰਮ ਦਾ ਰੱਖਿਆ ਨੀਂਹ ਪੱਥਰ ਬਰਨਾਲਾ, 22 ਸਤੰਬਰ 2024 : ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਹਰੀਗੜ੍ਹ -....
ਰਾਜਪੁਰਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਬੱਚਿਆਂ ਦੀ ਮੌਤ, ਦੋ ਜ਼ਖਮੀ
ਰਾਜਪੁਰਾ, 22 ਸਤੰਬਰ 2024 : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 44 'ਤੇ ਰਾਜਪੁਰਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਪਿੰਡ ਨਸ਼ਹਿਰਾ (ਪਟਿਆਲਾ) ਦੀ ਕਮਲਜੀਤ ਕੌਰ ਆਪਣੇ ਬੱਚਿਆਂ ਨਾਲ ਐਕਟਿਵਾ 'ਤੇ ਆ ਰਹੀ ਸੀ ਕਿ ਪਿੰਡ ਚਮਾਰੂ ਵਿਖੇ ਅਚਾਨਕ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋ ਗਿਆ। ਜਿਸ ਕਾਰਨ ਕਮਲਜੀਤ ਕੌਰ, ਜਸਪ੍ਰੀਤ ਸਿੰਘ, ਰਵਨੀਤ ਸਿੰਘ ਅਤੇ ਅਮਰਜੀਤ ਸਿੰਘ ਜ਼ਖਮੀ ਹੋ ਗਏ। ਰਾਹਗੀਰਾਂ ਨੇ ਉਨ੍ਹਾਂ ਨੂੰ....