ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ ਵਿਖੇ 25 ਸਤੰਬਰ ਨੂੰ ਲੱਗੇਗਾ ਜਨ ਸੁਣਵਾਈ ਕੈਂਪ

  • ਗੁਲਾਬ ਸਿੰਘ ਵਾਲਾ, ਕਾਲੇਕੇ, ਨੱਥੋਕੇ, ਘੋਲੀਆ ਕਲਾਂ ਪਿੰਡਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਨਿਪਟਾਰਾ

ਬਾਘਾਪੁਰਾਣਾ, 23 ਸਤੰਬਰ 2024 : ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਜਨ ਸੁਣਵਾਈ ਕੈਂਪਾਂ ਰਾਹੀਂ ਹੱਲ ਕਰ ਰਿਹਾ ਹੈ। ਪਿੰਡਾਂ ਦਾ ਕਲੱਸਟਰ ਬਣਾ ਕੇ ਲਗਾਏ ਜਾ ਰਹੇ ਜਨ ਸੁਣਵਾਈ ਕੈਂਪਾਂ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਜਿੱਥੇ ਬਹੁਤ ਹੀ ਆਸਾਨੀ ਹੋਈ ਹੈ ਉੱਥੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਵੀ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਹੋ ਰਿਹਾ ਹੈ, ਕਿਉਂਕਿ ਲੋਕ ਖੁਦ ਉੱਚ ਪੱਧਰੀ ਅਧਿਕਾਰੀਆਂ ਨਾਲ ਆਪਣੀਆਂ ਮੁਸ਼ਕਿਲਾਂ ਇਹਨਾਂ ਕੈਂਪਾਂ ਜਰੀਏ ਸਾਂਝੀਆਂ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲਗਾਏ ਜਾ ਰਹੇ ਇਹਨਾਂ ਕੈਂਪਾਂ ਦੀ ਲੜੀ ਵਿੱਚ 25 ਸਤੰਬਰ ਦਿਨ ਬੁੱਧਵਾਰ ਨੂੰ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ, ਗੁਲਾਬ ਸਿੰਘ ਵਾਲਾ, ਕਾਲੇਕੇ, ਨੱਥੋਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਘੋਲੀਆ ਕਲਾਂ ਕਲੱਬ ਘਰ ਫੂਲਾ ਸਿੰਘ ਪੱਤੀ ਵਿਖੇ ਸੁਣੀਆਂ ਜਾਣਗੀਆਂ। ਉਹਨਾਂ ਸਬੰਧਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਸੁਵਿਧਾ ਲਈ ਇਹ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਲਈ ਇਸ ਕੈਂਪ ਦਾ ਵੱਧ ਤੋਂ ਵੱਧ ਆਮ ਵਿਅਕਤੀ ਲਾਹਾ ਲੈਣ। ਇਸ ਤੋਂ ਇਲਾਵਾ ਮਿਤੀ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਤਹਿਸੀਲ ਧਰਮਕੋਟ ਦੇ ਪਿੰਡ ਲੁਹਾਰਾ, ਜਨੇਰ ਗਲੋਟੀ, ਦਾਤੇਵਾਲ, ਨਿਹਾਲਗੜ੍ਹ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਫੱਕਰ ਬਾਬਾ ਦਾਮੂੰਸ਼ਾਹ ਲੁਹਾਰਾ ਵਿਖੇ ਸੁਣੀਆਂ ਜਾਣਗੀਆਂ।