ਪੀ.ਏ.ਯੂ. ਦੇ ਕੀਟ ਵਿਗਿਆਨ ਦੇ ਵਿਦਿਆਰਥੀਆਂ ਨੇ ਅੰਤਰ ਯੂਨੀਵਰਸਿਟੀ ਕੁਇਜ਼ ਮੁਕਾਬਲਾ ਜਿੱਤਿਆ

ਲੁਧਿਆਣਾ, 23 ਸਤੰਬਰ 2024 : ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੀ ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕਿ੍ਰਸ਼ੀ ਵਿਸ਼ਵ ਵਿਦਿਆਲਾ ਵਿਚ ਕਰਵਾਏ ਗਏ ਉੱਤਰੀ ਖੇਤਰ ਅੰਤਰ ਯੂਨੀਵਰਸਿਟੀ ਕੀਟ ਵਿਗਿਆਨ ਕੁਇਜ਼ ਮੁਕਾਬਲੇ 2024 ਵਿਚ ਪੀ.ਏ.ਯੂ. ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਇਕ ਟੀਮ ਨੇ ਦੂਸਰਾ ਇਨਾਮ ਜਿੱਤਿਆ ਹੈ। ਇਸ ਟੀਮ ਵਿਚ ਨੀਤਿਕਾ ਸੈਣੀ, ਡੀ ਅਖਿਲਾਨੰਦੇਸ਼ਵਰੀ ਅਤੇ ਮਿ੍ਰਦੁਲਾ ਸ਼ਾਮਿਲ ਸਨ। ਇਹ ਕੁਇਜ਼ ਮੁਕਾਬਲਾ ਨਵੀਂ ਦਿੱਲੀ ਸਥਿਤ ਐਟੋਂਮੋਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਵਿਚ ਉੱਤਰੀ ਭਾਰਤ ਤੋਂ ਖੇਤੀਬਾੜੀ ਯੂਨੀਵਰਸਿਟੀਆਂ ਦੀਆਂ 12 ਟੀਮਾਂ ਨੇ ਹਿੱਸਾ ਲਿਆ। ਮੁੱਢਲੇ ਦੌਰ ਨੂੰ ਆਨਲਾਈਨ ਕਰਵਾਇਆ ਗਿਆ ਜਿਸ ਵਿਚ ਪੀ.ਏ.ਯੂ. ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿੱਚੋਂ ਟੀਮਾਂ ਸ਼ਾਮਿਲ ਹੋਈਆਂ। ਆਖਰੀ ਦੌਰ ਪਾਲਮਪੁਰ ਯੂਨੀਵਰਸਿਟੀ ਵਿਚ ਹੋਇਆ ਜਿਸ ਵਿਚ ਪੀ.ਏ.ਯੂ. ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।