ਸਰਕਾਰੀ ਮਿਡਲ ਸਕੂਲ ਅਲੂਣਾ ਤੋਲਾ ਵਿੱਚ ਹਿੰਦੀ ਦਿਵਸ ਮਨਾਇਆ 

ਪਾਇਲ, 23 ਸਤੰਬਰ 2024 : ਸਰਕਾਰੀ ਮਿਡਲ ਸਕੂਲ ਅਲੂਣਾ ਤੋਲਾ ਵਿਚ ਰਾਸ਼ਟਰੀ ਭਾਸ਼ਾ ਨੂੰ ਸਮਰਪਿਤ ਹਿੰਦੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ  ਦੁਆਰਾ ਇਸ ਪ੍ਰੋਗਰਾਮ ਵਿਚ ਵੱਧ  ਚੜ੍ਹ ਕੇ ਭਾਗ ਲਿਆ ਗਿਆ। ਬੱਚਿਆ ਦੁਆਰਾ  ਹਿੰਦੀ  ਵਿੱਚ ਕਵਿਤਾਵਾਂ ਬੋਲੀਆਂ ਗਈਆਂ। ਕਵਿਤਾ ਉਚਾਰਨ ਵਿੱਚ 8 ਵੀਂ ਜਮਾਤ ਦੇ ਵਿਦਿਆਰਥੀ ਸਮੀਰ ਖਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਹਿੰਦੀ ਮਿਸਟਿ੍ਸ  ਸ੍ਰੀਮਤੀ ਨੀਤੂ ਵਰਮਾ ਵਲੋਂ ਹਿੰਦੀ ਦਿਵਸ ਸਬੰਧੀ ਵਿਸਥਾਰ ਵਿਚ  ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਤੇ ਸਕੂਲ ਮੁੱਖ ਅਧਿਆਪਕ ਸ੍ਰ ਮਨਵੀਰ ਸਿੰਘ ਬੈਨੀਪਾਲ, ਸ੍ਰ ਮਨਪ੍ਰੀਤ ਸਿੰਘ ਚੀਮਾਂ, ਸ੍ਰੀਮਤੀ ਨੀਤੂ ਵਰਮਾ, ਸ੍ਰੀਮਤੀ ਨਿਧੀ ਨਰੂਲਾ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।