‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸਮਾਪਤ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ 2024 : ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਤਹਿਤ ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ, ਇਹ ਜਾਣਕਾਰੀ  ਜ਼ਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਮਰ ਵਰਗ ਅੰਡਰ 14, 17 ,19, 21 ,21-30, 31-40, 41-50, 51-60, 61-70, ਅਤੇ 70 ਤੋਂ ਵੱਧ ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਵੱਲੋਂ ਭਾਗ  ਲਿਆ  ਗਿਆ। ਇਸ ਮੌਕੇ ਖੇਡ ਵਿਭਾਗ,  ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਪਰਮਿੰਦਰ ਸਿੰਘ ਸੰਧੂ ਵੱਲੋਂ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਗਈ  ਅਤੇ ਖਿਡਾਰੀਆਂ ਦੀ  ਹੌਸਲਾ  ਅਫਜਾਈ ਕੀਤੀ ਗਈ ਅਤੇ ਇਨ੍ਹਾਂ ਖੇਡਾਂ ਵਿੱਚ ਜੇਤੂ  ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮਰ ਵਰਗ ਅੰ. 21-30, ਫੁੱਟਬਾਲ ਖੇਡ ਵਿੱਚ ਰੁਪਾਣਾ ਕਲੱਬ ਦੀ ਟੀਮ ਨੇ ਪਹਿਲਾ ਸਥਾਨ, ਗੁਰੂ ਨਾਨਕ ਕਾਲਜ ਦੀ ਟੀਮ ਨੇ ਦੂਜਾ ਸਥਾਨ ਅਤੇ ਸਟੇਡੀਅਮ ਕਲੱਬ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅਥਲੈਟਿਕਸ ਈਵੈਂਟ 3000 ਮੀ., ਉਮਰ ਵਰਗ 41-50 ਵਿਚ ਚਰਨਜੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ, 51-60 ਉਮਰ ਵਰਗ ਵਿੱਚ ਦਿਨੇਸ਼ ਕੁਮਾਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਉਮਰ ਵਰਗ 61-70 ਵਿਚ ਪੰਜਾਬ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵਾਲੀਬਾਲ (ਸ਼ੂਟਿੰਗ/ਸਮੇਸ਼ਿੰਗ), ਖੋ-ਖੋ, ਕਬੱਡੀ (ਸਰਕਲ/ਨੈਸ਼ਨਲ), ਅਥਲੈਟਿਕਸ, ਫੁੱਟਬਾਲ, ਹੈਂਡਬਾਲ, ਚੈੱਸ, ਬੈਂਡਮਿੰਟਨ, ਬਾਸਕਿਟਬਾਲ, ਕਿੱਕ ਬਾਕਸਿੰਗ, ਬਾਕਸਿੰਗ, ਕੁਸ਼ਤੀ, ਪਾਵਰ ਲਿਫਟਿੰਗ, ਵੇਟ ਲਿਫਟਿੰਗ ਅਤੇ ਗੱਤਕਾ ਗੇਮ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ ਕੰਵਲਜੀਤ ਸਿੰਘ ਹੈਂਡਬਾਲ ਕੋਚ, ਰਮਨਦੀਪ ਕੌਰ ਬਾਕਸਿੰਗ ਕੋਚ, ਗੁਰਸੇਵਕ ਸਿੰਘ ਕਬੱਡੀ ਕੋਚ, ਦੀਪੀ ਰਾਣੀ ਜਿਮਨਾਸਟਿਕ ਕੋਚ, ਨੀਤੀ ਹਾਕੀ ਕੋਚ, ਇੰਦਰਪ੍ਰੀਤ ਕੌਰ ਹਾਕੀ ਕੋਚ, ਵਿਕਰਮਜੀਤ ਸਿੰਘ ਅਥਲੈਟਿਕਸ ਕੋਚ, ਸੁਰੇਖਾ ਕਲਰਕ, ਅੰਕੁਸ਼ ਸੇਤੀਆ ਸਟੇਨੌ ਅਤੇ ਸਿੱਖਿਆ ਵਿਭਾਗ ਦੇ ਸਮੂਹ ਡੀ.ਪੀ.ਈ./ਪੀ.ਟੀ.ਆਈ. ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਹੋਰ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।