ਦੋਆਬਾ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਤਹਿਸੀਲ ਕੰਪਲੈਕਸ ’ਚ ਕੀਤਾ ਪਬਲਿਕ ਹੈਲਪ ਸੈਂਟਰ ਦਾ ਉਦਘਾਟਨ
ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ’ਤੇ ਤਹਿਸੀਲ ਕੰਪਲੈਕਸ ’ਚ ਖੋਲਿ੍ਹਆ ਗਿਆ ਪਬਲਿਕ ਹੈਲਪ ਸੈਂਟਰ ਹੈਲਪ ਸੈਂਟਰ ’ਚ ਆਮ ਜਨਤਾ ਦੇ ਸਕਦੀ ਹੈ ਕਿਸੇ ਵੀ ਦਫ਼ਤਰ ਨਾਲ ਸਬੰਧਤ ਸ਼ਿਕਾਇਤ ਤੇ ਸੁਝਾਅ : ਡਿਪਟੀ ਕਮਿਸ਼ਨਰ ਪੁਲਿਸ ਨਾਲ ਸਬੰਧਤ ਸ਼ਿਕਾਇਤ ਅਤੇ ਸੁਝਾਅ ਵੀ ਹੈਲਪ ਡੈਸਕ ’ਤੇ ਕੀਤੇ ਜਾਣਗੇ ਸਵੀਕਾਰ : ਐਸ.ਐਸ.ਪੀ. ਹੈਲਪ ਸੈਂਟਰ ਰਾਹੀਂ ਤਹਿਸੀਲ ਕੰਪਲੈਕਸ ’ਚ ਕੰਮ ਕਰਵਾਉਣ ਆਏ ਲੋਕਾਂ ਨੂੰ ਦਿੱਤੀ ਜਾਵੇਗੀ ਹਰੇਕ ਲੋੜੀਂਦੀ ਸਹਾਇਤਾ ਪਬਲਿਕ ਹੈਲਪ ਸੈਂਟਰ ’ਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਇਕ-ਇਕ ਕਰਮਚਾਰੀ....
ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ‘ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
ਨਵਾਂ ਸ਼ਹਿਰ, 31 ਦਸੰਬਰ : ਨੇੜਲੇ ਪਿੰਡ ਕਮਾਲਪੁਰ ਦੇ ਕੋਲੋਂ ਲੰਘਦੀ ਨੈਸ਼ਨਲ ਹਾਈਵੇ ਤੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ‘ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਐਨਾ ਭਿਆਨਕ ਸੀ ਕਿ ਕਾਰ ਮੋਟਸਾਈਕਲ ਨੂੰ ਕਾਫੀ ਦੂਰ ਤੱਕ ਘੜੀਸ ਕੇ ਲੈ ਗਈ ਜਿਸ ਕਾਰਨ ਮੋਟਸਾਈਕਲ ਸਵਾਰ ਦੋਵੇਂ ਪ੍ਰਵਾਸੀ ਮਜ਼ਦੂਰ ਮੌਕੇ ਤੇ ਹੀ ਦਮਤੋੜ ਗਏ, ਜਦੋਂ ਕਿ ਕਾਰ ਚਾਲਕ ਆਪਣੀ ਕਾਰ ਨੂੰ ਲੈ ਕੇ ਫਰਾਰ ਹੋ ਗਿਆ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਦੋਵੇਂ ਲਾਸ਼ਾਂ ਅਤੇ....
ਕੈਬਨਿਟ ਮੰਤਰੀ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ 
ਨਵੇਂ ਸਾਲ 'ਤੇ ਸੂਬੇ ਨੂੰ ਸਾਫ਼-ਸੁਥਰਾ ਰੱਖਣ ਦਾ ਸਾਰੇ ਲੋਕ ਲੈਣ ਸੰਕਲਪ : ਬ੍ਰਮ ਸ਼ੰਕਰ ਜਿੰਪਾ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਕੀਤੀ ਅਪੀਲ ਭਗਵਾਨ ਪਰਸ਼ੂਰਾਮ ਪਾਰਕ, ​​ਗੌਤਮ ਨਗਰ ਵਿਖੇ ਮੌਰਨਿੰਗ ਵਾਕ ਪਾਜ਼ਿਟਿਵ ਫੈਮਿਲੀ ਮੈਂਬਰਾਂ ਨਾਲ ਸਵੇਰ ਦੀ ਕੀਤੀ ਸੈਰ ਅਤੇ ਯੋਗਾ ਹੁਸ਼ਿਆਰਪੁਰ, 31 ਦਸੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵੇਂ ਸਾਲ 'ਤੇ ਸੂਬੇ ਦੇ ਸਮੂਹ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼....
ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ਵਿਚ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ
200 ਤੋਂ ਵੱਧ ਸ਼ਿਕਾਇਤਾਂ ਸੁਣ ਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਲਦ ਹੱਲ ਕਰਨ ਦੇ ਦਿੱਤੇ ਨਿਰਦੇਸ਼ ਹੁਸ਼ਿਆਰਪੁਰ, 31 ਦਸੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ....
ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਦਿੱਤੀ ਵਧਾਈ
ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਹੰਭਲਾ ਮਾਰਨ ਦਾ ਦਿੱਤਾ ਸੱਦਾ ਹੁਸ਼ਿਆਰਪੁਰ, 31 ਦਸੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਉਨ੍ਹਾਂ ਲਈ ਸਾਲ-2024 ਖੁਸ਼ੀਆਂ ਭਰਿਆ, ਸ਼ਾਂਤੀ ਤੇ ਖੁਸ਼ਹਾਲੀ ਪੂਰਨ ਹੋਣ ਦੀ ਕਾਮਨਾ ਕੀਤੀ ਹੈ। ਆਪਣੇ ਵਧਾਈ ਸੰਦੇਸ਼ ਵਿਚ ਹੁਸ਼ਿਆਰਪੁਰ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਹੰਭਲਾ ਮਾਰਨ ਦਾ ਸੱਦਾ....
ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਸੋਧਿਆ ਪ੍ਰੋਗਰਾਮ ਜਾਰੀ
ਹੁਣ 22 ਜਨਵਰੀ ਨੂੰ ਹੋਵੇਗੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੁਸ਼ਿਆਰਪੁਰ, 29 ਦਸੰਬਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਸੋਧਿਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਤੋਂ ਬਾਅਦ 9 ਦਸੰਬਰ 2023 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ....
ਕੈਬਨਿਟ ਮੰਤਰੀ ਜਿੰਪਾ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਹੁਸ਼ਿਆਰਪੁਰ ਤੋਂ ਬੱਸ ਨੂੰ ਕੀਤਾ ਰਵਾਨਾ
ਸ੍ਰੀ ਤਲਵੰਡੀ ਸਾਬੋ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਏ. ਸੀ ਵਾਲਵੋ ਬੱਸ ਨੂੰ ਦਿਖਾਈ ਝੰਡੀ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦਾ ਖ਼ਰਚਾ ਪੰਜਾਬ ਸਰਕਾਰ ਕਰੇਗੀ ਬਰਦਾਸ਼ਤ : ਬ੍ਰਮ ਸ਼ੰਕਰ ਜਿੰਪਾ ਕਿਹਾ, ਮੁੱਖ ਮੰਤਰੀ ਨੇ ਸੂਬੇ ਦੇ ਆਮ ਲੋਕਾਂ ਦੀ ਹਰ ਜ਼ਰੂਰਤ ਦਾ ਰੱਖਿਆ ਧਿਆਨ ਹੁਸ਼ਿਆਰਪੁਰ, 29 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ....
ਬਲਾਚੌਰ ਤੋਂ ਵਰਿੰਦਾਵਨ ਗਏ ਸ਼ਰਧਾਲੂਆਂ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਦੋ ਔਰਤਾਂ ਦੀ ਮੌਤ
ਬਲਾਚੌਰ, 28 ਦਸੰਬਰ : ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਤੋਂ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਲਈ ਸ਼ਰਧਾਂਲੂਆਂ ਨਾਲ ਉੱਤਰ ਪ੍ਰਦੇਸ਼ ਦੇ ਸ਼ਹਿਰ ਬਾਗਪੁਰ ‘ਚ ਵਾਪਰੇ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਚੌਰ ਤੋਂ 13 ਸ਼ਰਧਾਲੂ ਟੈਂਪੂ ਟਰੈਵਲਰ ਰਾਹੀਂ ਵਰਿੰਦਾਵਨ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਲਈ ਗਏ ਸਨ, ਜਿਸ ਵਿੱਚ ਜਿਆਦਾ ਗਿਣਤੀ ਬੀਬੀਆਂ ਦੀ ਹੀ ਸੀ। ਸ਼ਰਧਾਲੂ ਜਦੋਂ ਟੈਂਪੂ ਟਰੈਵਲਰ ‘ਚ ਸਵਾਰ ਹੋ ਕੇ ਵਾਪਸ ਆ ਰਹੇ ਸਨ ਤਾਂ....
ਮੈਸ ਵਿਜ਼ਨਵੇਅ ਆਈਲੈਟਸ ਐਂਡ ਇਮੀਗ੍ਰੇਸ਼ਨ ਨੂੰ ਜਾਰੀ ਕੀਤਾ ਲਾਇਸੰਸ 
ਨਵਾਂਸ਼ਹਿਰ, 28 ਦਸੰਬਰ : ਮੈਸ ਵਿਜ਼ਨਵੇਅ ਆਈਲੈਟਸ ਐਂਡ ਇਮੀਗ੍ਰੇਸ਼ਨ ਪਹਿਲੀ ਮੰਜ਼ਿਲ, ਸਵਰਨਕਾਰ ਭਵਨ ਰਾਹੋਂ ਰੋਡ ਨਵਾਂਸ਼ਹਿਰ ਦਾ ਲਾਇਸੰਸ ਵਹਾਲ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਟ੍ਰੈਵਲ ਏਜੰਸੀ ਦੇ ਮਾਲਿਕ ਅਰੁਣ ਕੁਮਾਰ ਵਾਸੀ ਸਲੋਹ ਰੋਡ ਨਿਊ ਮਾਡਲ ਟਾਊਨ ਨਵਾਂਸ਼ਹਿਰ ਨੂੰ ਕਨਸਲਟੈਂਸੀ ਐਂਡ ਆਈਲਟਸ ਲਈ ਇਸ ਦਫ਼ਤਰ ਵਲੋਂ ਲਾਇਸੰਸ ਜਾਰੀ ਕੀਤਾ ਗਿਆ ਹੈ| ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆਂ ਕਿ ਬੀਤੀ ਦਿਨੀ ਉਕਤ ਫਰਮ ਖਿਲਾਫ....
ਆਪਦਾ ਮਿੱਤਰ ਸਿਖਲਾਈ ਕੈਂਪ ਦੇ 10ਵੇਂ ਦਿਨ ਸੀਬੀਆਰਐਨ ਬਾਰੇ ਸਿਖਲਾਈ ਲਈ
ਐਸ.ਬੀ.ਐਸ.ਨਗਰ, 28 ਦਸੰਬਰ : ਐਸ.ਬੀ.ਐਸ.ਨਗਰ ਵਿਖੇ ਆਪਦਾ ਮਿੱਤਰ ਸਿਖਲਾਈ ਕੈਂਪ ਵਿੱਚ ਵਲੰਟੀਅਰਾਂ ਨੂੰ ਕਿਸੇ ਵੀ ਕਿਸਮ ਦੀ ਆਫ਼ਤ ਦੌਰਾਨ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਭੂਚਾਲ, ਹੜ੍ਹ, ਚੱਕਰਵਾਤ, ਜ਼ਮੀਨ ਖਿਸਕਣ ਦੀ ਸਥਿਤੀ ਵਿੱਚ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਸਕਣ। ਇਸ ਸਬੰਧੀ ਕੁਝ ਦਿਨ ਪਹਿਲਾਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਤਰਫੋਂ ਐਸ.ਬੀ.ਐਸ....
ਪੰਜਾਬ ਦੇ ਬੱਚਿਆਂ ਵੱਲੋਂ ਵੀਰ ਬਾਲ ਦਿਵਸ ਮੌਕੇ ਦਿੱਲੀ ਵਿਖੇ ਖੇਡਿਆ ਗਤਕਾ ਰਿਹਾ ਖਿੱਚ ਦਾ ਕੇਂਦਰ
ਗਤਕਾ ਟੀਮ ਨੇ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਕੀਤਾ ਦੌਰਾ ਜਲੰਧਰ 27 ਦਸੰਬਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੀਤੇ ਦਿਨੀਂ ਭਾਰਤ ਮੰਡਪਮ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਾਜ਼ਰੀ ਵਿੱਚ ਵੀਰ ਬਾਲ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਜਿੱਥੇ ਬਹਾਦਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਸਿੱਖ ਇਤਿਹਾਸ ਨਾਲ ਜੁੜੀਆਂ ਕਈ ਗਤੀਵਿਧੀਆਂ ਵੀ ਕੀਤੀਆਂ ਗਈਆਂ। ਸਮਾਗਮ ਦੌਰਾਨ....
ਆਰ. ਟੀ. ਓ ਨੇ ਅਵਾਰਾ ਪਸ਼ੂੁਆਂ ਦੇ ਗਲ਼ਾਂ ਵਿਚ ਰੇਡੀਅਮ ਰਿਫਲੈਕਟਰ ਟੇਪ ਬੈਂਡ ਪਾਉਣ ਦੀ ਮੁਹਿੰਮ ਕੀਤੀ ਸ਼ੁਰੂ
ਧੁੰਦ ਦੇ ਮੱਦੇਨਜ਼ਰ 400 ਦੇ ਕਰੀਬ ਪਸ਼ੂਆਂ ਦੇ ਗਲ਼ਾਂ ਵਿਚ ਪਾਏ ਜਾਣਗੇ ਰੇਡੀਅਮ ਰਿਫਲੈਕਟਰ ਟੇਪ ਬੈਂਡ-ਰਵਿੰਦਰ ਸਿੰਘ ਗਿੱਲ ਹੁਸ਼ਿਆਰਪੁਰ, 27 ਦਸੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸੀਤ ਲਹਿਰ ਅਤੇ ਧੁੰਦ ਬਾਰੇ ਜਾਰੀ ਕੀਤੀ ਅਡਵਾਇਜ਼ਰੀ ਦੇ ਮੱਦੇਨਜ਼ਰ ਆਰ. ਟੀ. ਓ ਰਵਿੰਦਰ ਸਿੰਘ ਗਿੱਲ ਵੱਲੋ ਐਨ. ਜੀ. ਓ ‘ਵਾਇਸਲੈਸ ਸੈਕਿੰਡ ਇੰਨਿੰਗ ਹੋਮ’ ਦੇ ਸਹਿਯੋਗ ਨਾਲ ਅੱਜ ਹੁਸ਼ਿਆਰਪੁਰ ਵਿਖੇ ਅਵਾਰਾ ਪਸ਼ੂੁਆਂ ਦੇ ਗਲ਼ਾਂ ਵਿਚ ਰੇਡੀਅਮ ਰਿਫਲੈਕਟਰ ਟੇਪ ਦੇ ਪਟੇ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਤਾਂ ਜੋ ਧੁੰਦ....
ਚੱਬੇਵਾਲ ਤੋਂ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਧਾਮ ਲਈ ਸ਼ਰਧਾਲੂਆਂ ਦੀ ਬੱਸ ਹੋਈ ਰਵਾਨਾ
ਚੇਅਰਮੈਨ ਹਰਮਿੰਦਰ ਸਿੰਘ ਸੰਧੂ ਨੇ ਬੱਸ ਨੂੰ ਦਿਖਾਈ ਝੰਡੀ ਚੱਬੇਵਾਲ, 27 ਦਸੰਬਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ ਨਿਗਮ ਦੇ ਚੇਅਰਮੈਨ ਹਰਮਿੰਦਰ ਸਿੰਘ ਸੰਧੂ ਨੇ ਸ੍ਰੀ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਸ਼ਿਆਮ ਧਾਮ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਚੱਬੇਵਾਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਐਸ. ਡੀ. ਐਮ....
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਮੁਕੇਰੀਆਂ ਤੋਂ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਲਈ ਬੱਸ ਰਵਾਨਾ
ਹਲਕਾ ਇੰਚਾਰਜ ਪ੍ਰੋ. ਮੁਲਤਾਨੀ ਨੇ ਸ਼ਰਧਾਲੂਆਂ ਦੀ ਬੱਸ ਨੂੰ ਦਿਖਾਈ ਝੰਡੀ ਮੁਕੇਰੀਆਂ , 27 ਦਸੰਬਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਹਲਕਾ ਇੰਚਾਰਜ ਮੁਕੇਰੀਆਂ ਪ੍ਰੋ. ਜੀ. ਐਸ ਮੁਲਤਾਨੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਬੱਸ ਨੂੰ ਮੁਕੇਰੀਆਂ ਵਿਖੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।....
ਜ਼ਿਲ੍ਹੇ ਦੀਆਂ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2023-24 ਤਹਿਤ 4783.35 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ : ਕੋਮਲ ਮਿੱਤਲ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ ਬੈਂਕਾਂ ਨੂੰ ਸੀ. ਡੀ. ਰੇਸ਼ੋ ਵਧਾਉਣ ਅਤੇ ਲੋੜਵੰਦਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਦੀ ਕੀਤੀ ਹਦਾਇਤ ਹੁਸ਼ਿਆਰਪੁਰ, 27 ਦਸੰਬਰ : ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸੰਜੀਵ ਕੁਮਾਰ....