ਆਪਦਾ ਮਿੱਤਰ ਸਿਖਲਾਈ ਕੈਂਪ ਦੇ 10ਵੇਂ ਦਿਨ ਸੀਬੀਆਰਐਨ ਬਾਰੇ ਸਿਖਲਾਈ ਲਈ

ਐਸ.ਬੀ.ਐਸ.ਨਗਰ, 28 ਦਸੰਬਰ : ਐਸ.ਬੀ.ਐਸ.ਨਗਰ ਵਿਖੇ ਆਪਦਾ ਮਿੱਤਰ ਸਿਖਲਾਈ ਕੈਂਪ ਵਿੱਚ ਵਲੰਟੀਅਰਾਂ ਨੂੰ ਕਿਸੇ ਵੀ ਕਿਸਮ ਦੀ ਆਫ਼ਤ ਦੌਰਾਨ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਭੂਚਾਲ, ਹੜ੍ਹ, ਚੱਕਰਵਾਤ, ਜ਼ਮੀਨ ਖਿਸਕਣ ਦੀ ਸਥਿਤੀ ਵਿੱਚ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਸਕਣ। ਇਸ ਸਬੰਧੀ ਕੁਝ ਦਿਨ ਪਹਿਲਾਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਤਰਫੋਂ ਐਸ.ਬੀ.ਐਸ.ਨਗਰ ਜ਼ਿਲ੍ਹੇ ਦੀ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਵਿਖੇ ਆਪਦਾ ਮਿੱਤਰ ਸਿਖਲਾਈ ਕੈਂਪ ਦੀ ਸ਼ੁਰੂਆਤ ਕੋਰਸ ਡਾਇਰੈਕਟਰ ਪ੍ਰੋ. ਜੋਗ ਸਿੰਘ ਭਾਟੀਆ ਜੀ (ਸੀਨੀਅਰ ਕੰਸਲਟੈਂਟ ਮਗਸੀਪਾ) ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਪ੍ਰੋ. ਭਾਟੀਆ ਦੀ ਤਰਫੋਂ ਵਲੰਟੀਅਰਾਂ ਨੂੰ ਕੈਮੀਕਲ, ਜੈਵਿਕ, ਰੇਡੀਓਲਾਜੀਕਲ ਅਤੇ ਨਿਊਕਲੀਅਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਟੀਮ ਦੀ ਤਰਫੋਂ ਸੱਪ ਅਤੇ ਜਾਨਵਰਾਂ ਦੇ ਕਾਂਟਣਾ ਅਤੇ ਨਸ਼ਿਆਂ ਬਾਰੇ ਸਿਖਲਾਈ ਦਿੱਤੀ ਗਈ। ਸ਼ਰੂਤੀ ਅਗਰਵਾਲ (ਸਲਾਹਕਾਰ), ਯੋਗੇਸ਼ ਉਨਿਆਲ (ਸਿਖਲਾਈ ਕੋ-ਆਰਡੀਨੇਟਰ), ਅਮਨਪ੍ਰੀਤ ਕੌਰ, ਗੁਲਸ਼ਨ ਹੀਰਾ, ਸਟੈਨਜਿਨ ਸੇਲਾ, ਕੁਮਾਰੀ ਨੂਰਨਿਸ਼ਾ, ਹਰਕੀਰਤ ਸਿੰਘ, ਯੋਗੇਸ਼ ਸ਼ਰਮਾ, ਸ਼ੁਭਮ ਵਰਮਾ, ਅੰਸ਼ੁਮਨ ਸ਼ਾਰਦਾ ਅਤੇ ਸਚਿਨ ਸ਼ਰਮਾ ਇਸ ਕੈਂਪ ਵਿੱਚ ਬਤੌਰ ਇੰਸਟ੍ਰਕਟਰ ਵਲੰਟੀਅਰ ਨੂੰ ਸਿਖਲਾਈ ਦੇ ਰਹੇ ਹਨ।