ਦੋਆਬਾ

10 ਸਾਲ ਪਹਿਲਾਂ ਜਾਰੀ ਕੀਤੇ ਆਧਾਰ ਕਾਰਡ ਅੱਪਡੇਟ ਕਰਵਾਏ ਜਾਣੇ ਯਕੀਨੀ ਬਣਾਏ ਜਾਣ : ਭਾਵਨਾ ਗਰਗ
ਡਿਪਟੀ ਡਾਇਰੈਕਟਰ ਜਨਰਲ ਨੇ ਜ਼ਿਲ੍ਹੇ ਵਿਚ ਆਧਾਰ ਪ੍ਰੋਜੈਕਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਹੁਸ਼ਿਆਰਪੁਰ, 29 ਨਵੰਬਰ : ਡਿਪਟੀ ਡਾਇਰੈਕਟਰ ਜਨਰਲ ਯੂ. ਆਈ. ਡੀ. ਏ. ਆਈ ਭਾਵਨਾ ਗਰਗ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿਚ ਆਧਾਰ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਆਧਾਰ ਦੀ ਵੱਧ ਰਹੀ ਵਰਤੋਂ ਅਤੇ ਭਾਰਤ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਭਾਵਨਾ ਗਰਗ ਨੇ ਦੱਸਿਆ ਕਿ ਸਰਕਾਰ ਨੇ ਭਾਰਤ ਵਾਸੀਆਂ ਦੇ....
ਵਪਾਰੀ ਵਰਗ ਸਮਾਜ ਦਾ ਅਹਿਮ ਹਿੱਸਾ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਗਊਸ਼ਾਲਾ ਬਾਜ਼ਾਰ ਹੋਲਸੇਲ ਮਾਰਕੀਟ ਵਿਖੇ ਕਰਵਾਏ ਸਮਾਗਮ 'ਚ ਕੀਤੀ ਸ਼ਿਰਕਤ ਹੁਸ਼ਿਆਰਪੁਰ, 29 ਨਵੰਬਰ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਪਾਰੀ ਵਰਗ ਸਮਾਜ ਦਾ ਅਹਿਮ ਅੰਗ ਹੈ ਅਤੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਹ ਗਊਸ਼ਾਲਾ ਬਾਜ਼ਾਰ ਹੋਲਸੇਲ ਮਾਰਕੀਟ ਵਿਖੇ ਕਰਵਾਏ ਸਮਾਗਮ ਨੂੰ....
ਜਮੀਨ ਦਾ ਤਬਾਦਲਾ ਤੇ ਇੰਤਕਾਲ ਦਰਜ ਕਰਨ ਬਦਲੇ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਹੁਸ਼ਿਆਰਪੁਰ, 29 ਨਵੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਮਾਲ ਹਲਕਾ ਸ਼ਾਮਚੁਰਾਸੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਮਾਲ ਪਟਵਾਰੀ ਨਰਜੀਤ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਾਲ ਕਰਮਚਾਰੀ ਵਿਰੁੱਧ ਇਹ ਕੇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕਡਿਆਣਾ ਨਿਵਾਸੀ ਬਲਦੇਵ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ....
2 ਅਤੇ 3 ਦਸੰਬਰ ਨੂੰ ਪੋਲਿੰਗ ਬੂਥਾਂ ’ਤੇ ਬੈਠਣਗੇ ਬੀ.ਐਲ.ਓਜ਼ : ਜ਼ਿਲ੍ਹਾ ਚੋਣ ਅਫ਼ਸਰ
ਕਿਹਾ, ਹਰੇਕ ਯੋਗ ਵਿਅਕਤੀ ਬਣਾਏ ਆਪਣੀ ਵੋਟ ਹੁਸ਼ਿਆਰਪੁਰ, 28 ਨਵੰਬਰ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਮਿਤੀ 2 ਦਸੰਬਰ 2023 (ਸਨਿੱਚਰਵਾਰ) ਅਤੇ ਮਿਤੀ 3 ਦਸੰਬਰ 2023 (ਐਤਵਾਰ) ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ....
ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਵੱਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ
ਹੁਸ਼ਿਆਰਪੁਰ, 28 ਨਵੰਬਰ : ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਵੱਲੋਂ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਉਨ੍ਹਾਂ ਜੇਲ੍ਹ ਵਿਚਲੇ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨਾਲ ਹੀ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ....
ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ ਪੰਜਾਬ ਸਰਕਾਰ : ਬ੍ਰਮ ਸ਼ੰਕਰ ਜਿੰਪਾ
ਪਿੰਡ ਬਸੀ ਬਾਬੂ ਖਾਂ ਵਿਚ ਫਰੈਂਡਜ਼ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿਚ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ ਹੁਸ਼ਿਆਰਪੁਰ, 28 ਨਵੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਜਿਸ ਲਈ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਹ ਹਰਿਆਣਾ ਕਸਬੇ ਦੇ ਪਿੰਡ ਬਸੀ ਬਾਬੂ ਖਾਂ ਵਿਚ ਫਰੈਂਡਜ਼ ਸਪੋਰਟਸ ਕਲੱਬ ਵੱਲੋਂ....
ਕੇਂਦਰ ਸਰਕਾਰ ਦੀ ਸਕੀਮ ਤਹਿਤ ਪੰਜਾਬ ‘ਚ ਲੋਕਾਂ ਨੂੰ ਸਸਤੇ ਭਾਅ ‘ਤੇ ਮਿਲਣਗੀਆਂ ਦਾਲਾਂ
ਜਲੰਧਰ, 27 ਨਵੰਬਰ : ਪਿਆਜ਼ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੀ ਸਕੀਮ ਤਹਿਤ ਪੰਜਾਬ ‘ਚ ਲੋਕਾਂ ਨੂੰ ਸਸਤੇ ਭਾਅ ‘ਤੇ ਦਾਲਾਂ ਵੀ ਮਿਲਣਗੀਆਂ। ਮੰਗਲਵਾਰ ਤੋਂ ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚਨੇ ਦੀ ਦਾਲ ਦਿੱਤੇ ਜਾਣਗੇ। ਕਾਰਡ ਬਣਵਾਉਣ ਲਈ ਲੋਕਾਂ ਨੂੰ ਆਪਣਾ ਆਧਾਰ ਕਾਰਡ ਨਾਲ ਰੱਖਣਾ ਹੋਵੇਗਾ, ਜਿਸ ਤੋਂ ਬਾਅਦ ਉਕਤ ਆਧਾਰ ਦਾ ਨੰਬਰ ਨੋਟ ਕਰਕੇ ਉਨ੍ਹਾਂ ਨੂੰ ਭੇਜਿਆ ਜਾਵੇਗਾ। ਜਾਣਕਾਰੀ ਅਨੁਸਾਰ ਆਮ ਕਰਿਆਨੇ ਦੀਆਂ ਦੁਕਾਨਾਂ ‘ਤੇ ਛੋਲੇ....
ਕੈਬਨਿਟ ਮੰਤਰੀ ਜਿੰਪਾ ਨੇ ਸ੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ 52 ਮੈਂਬਰਾਂ ਨੂੰ ਵੰਡੇ 7 ਲੱਖ ਦੇ ਬੋਨਸ ਦੇ ਚੈੱਕ 
ਹੁਸ਼ਿਆਰਪੁਰ, 27 ਨਵੰਬਰ : ਦਿ ਸ੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੁਸਾਇਟੀ ਦੇ ਦੁੱਧ ਉਤਪਾਦਕ ਮੈਂਬਰਾਂ ਨੂੰ ਬੋਨਸ ਦੇ ਚੈੱਕ ਵੰਡ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੋਰ ਦੁੱਧ ਉਤਪਾਦਕਾਂ ਨੂੰ ਵੀ ਵੇਰਕਾ ਦੀਆਂ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਅਜਿਹੇ ਲਾਭ ਲੈਣੇ ਚਾਹੀਦੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ....
ਵਿਧਾਇਕ ਘੁੰਮਣ ਵੱਲੋਂ ਦਸੂਹਾ ਦੇ ਪਿੰਡ ਨਰੈਣਗੜ੍ਹ ਵਿਖੇ ਨਵੇਂ ਬਣੇ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ
22 ਲੱਖ ਦੀ ਲਾਗਤ ਨਾਲ ਫੁੱਟਬਾਲ ਤੇ ਵਾਲੀਬਾਲ ਗਰਾਊਂਡ, ਬੱਚਿਆਂ ਦਾ ਪਾਰਕ ਅਤੇ ਓਪਨ ਜਿੰਮ ਬਣਕੇ ਹੋਇਆ ਤਿਆਰ ਦਸੂਹਾ ਹਲਕੇ ਵਿਚ ਤੀਸਰਾ ਬਹੁਮੰਤਵੀ ਖੇਡ ਪਾਰਕ ਲੋਕਾਂ ਨੂੰ ਕੀਤਾ ਗਿਆ ਸਮਰਪਿਤ ਹਲਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਦਾ ਕੀਤਾ ਧੰਨਵਾਦ ਹੁਸ਼ਿਆਰਪੁਰ, 27 ਨਵੰਬਰ : ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਦਸੂਹਾ ਦੇ ਪਿੰਡ ਨਰੈਣਗੜ੍ਹ ਵਿਖੇ ਨਵੇਂ ਬਣੇ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ....
ਜਲੰਧਰ ‘ਚ ਗੰਨੇ ਦੇ ਰੇਟ ‘ਚ ਵਾਧੇ ਨੂੰ ਲੈ ਕੇ ਰੇਲਵੇ ਟ੍ਰੈਕ ਜਾਮ ਕਰਨ ਵਾਲੇ ਕਿਸਾਨਾਂ ‘ਤੇ ਕੀਤਾ ਮਾਮਲਾ ਦਰਜ
ਜਲੰਧਰ, 26 ਨਵੰਬਰ : ਜਲੰਧਰ ‘ਚ ਗੰਨੇ ਦੇ ਰੇਟ ‘ਚ ਵਾਧੇ ਨੂੰ ਲੈ ਕੇ ਜੰਮੂ-ਰਾਸ਼ਟਰੀ ਮਾਰਗ ਅਤੇ ਰੇਲਵੇ ਟ੍ਰੈਕ ਜਾਮ ਕਰਨ ਵਾਲੇ ਕਿਸਾਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। 24 ਨਵੰਬਰ ਨੂੰ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਦੌਰਾਨ 182 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸਨ। ਰੇਲਵੇ ਵਿਭਾਗ ਦੀ ਸ਼ਿਕਾਇਤ ਵਿੱਚ ਆਰਪੀਐਫ ਥਾਣੇ ਵਿੱਚ 2 ਕਿਸਾਨਾਂ ਅਤੇ 348 ਕਿਸਾਨਾਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਆਰਪੀਐਫ ਥਾਣਾ ਜਲੰਧਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਕੀਤੀ ਹੈ। ਇੰਚਾਰਜ ਅਸ਼ੋਕ....
ਮੁਕੇਰੀਆਂ ਵਿੱਚ ਦੋ ਬੱਚੀਆਂ ਸਮੇਤ ਔਰਤ ਨਹਿਰ ਵਿੱਚ ਡਿੱਗ ਗਈ, ਦੋਵੇਂ ਬੱਚੀਆਂ ਦੀ ਮੌਤ
ਮੁਕੇਰੀਆਂ, 26 ਨਵੰਬਰ : ਮੁਕੇਰੀਆਂ ਦੇ ਪਿੰਡ ਸਿੰਘਵਾਲ ਵਿੱਚ ਦੋ ਬੱਚੀਆਂ ਸਮੇਤ ਇੱਕ ਔਰਤ ਨਹਿਰ ਵਿੱਚ ਡਿੱਗ ਗਈ। ਹਾਦਸੇ ਵਿੱਚ 4 ਮਹੀਨੇ ਦੀ ਬੱਚੀ ਨੀਰੂ ਤੇ 5 ਸਾਲਾਂ ਭੂਮਿਕਾ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਮਾਂ ਨੂੰ ਰਾਹਗੀਰਾਂ ਵੱਲੋਂ ਬਾਹਰ ਕੱਢ ਲਿਆ ਗਿਆ ਹੈ। ਔਰਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਥੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ....
2 ਦਿਨਾਂ ਯੁਵਾ ਕੌਸ਼ਲ ਉਤਸਵ - 2023 ਦਾ ਹਰਜੋਤ ਬੈਂਸ ਨੇ ਕੀਤਾ ਉਦਘਾਟਨ 
ਨਵਾਂ ਸ਼ਹਿਰ, 26 ਨਵੰਬਰ : ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ (ਐਲਟੀਐਸਯੂ) ਪੰਜਾਬ ਨੇ 24 ਨਵੰਬਰ ਨੂੰ ਹੁਨਰ, ਕਲਾ ਅਤੇ ਸੱਭਿਆਚਾਰ ਦੇ ਪ੍ਰਦਰਸ਼ਨ ਰਾਹੀਂ ਵਿਭਿੰਨਤਾ, ਸੰਪਰਕ ਅਤੇ ਏਕਤਾ ਦਾ ਜਸ਼ਨ ਮਨਾਉਣ ਲਈ ਆਪਣਾ ਪਹਿਲਾ “ਯੁਵਾ ਕੌਸ਼ਲ ਉਤਸਵ 2023” ਸ਼ੁਰੂ ਕੀਤਾ। ਇਹ ਇੱਕ ਰਾਸ਼ਟਰੀ ਪੱਧਰ ਦਾ ਸਮਾਗਮ ਸੀ ਜਿਸ ਵਿੱਚ ਭਾਰਤ ਦੀਆਂ 9 ਹੁਨਰ ਯੂਨੀਵਰਸਿਟੀਆਂ, ਪ੍ਰਾ. ਯੂਨੀਵਰਸਿਟੀਆਂ, ਆਈ.ਟੀ.ਆਈ., ਫਾਰਮੇਸੀ ਸੰਸਥਾਵਾਂ, ਇੰਜੀ. ਕਾਲਜਾਂ, ਪੌਲੀਟੈਕਨਿਕ ਕਾਲਜਾਂ, ਡਿਗਰੀ ਕਾਲਜਾਂ ਅਤੇ ਸਕੂਲਾਂ ਨੇ ਆਪਣੇ....
ਆਮ ਆਦਮੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਮੁੱਖ ਉਦੇਸ਼ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਮੁਹੱਲਾ ਕੀਰਤੀ ਨਗਰ ਵਿਚ 18.50 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰਵਾਇਆ ਹੁਸ਼ਿਆਰਪੁਰ, 26 ਨਵੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 20 ਦੇ ਮੁਹੱਲਾ ਕੀਰਤੀ ਨਗਰ ਵਿਚ 18.50 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪਿਛਲੇ 15 ਸਾਲਾਂ ਤੋਂ ਸੀਵਰੇਜ ਦੇ ਕੰਮ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ....
ਗੁਰਦੁਆਰਾ ਪਰਮੇਸ਼ਵਰ ਭਵਨ ਅਤੇ ਮਾਊਂਟਵਿਊ ਕੌਨਸੈੰਟ ਸਕੂਲ ਜਹਾਨ ਖੇਲਾਂ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
ਕੈਬਨਿਟ ਮੰਤਰੀ ਜਿੰਪਾ ਸਮੇਤ ਉੱਘੀਆਂ ਸਖ਼ਸ਼ੀਅਤਾਂ ਨੇ ਲਵਾਈ ਹਾਜ਼ਰੀ ਉੱਘੇ ਸਨਅਤਕਾਰ ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ ਨੂੰ ਦਿੱਤਾ ਗਿਆ ਭਾਈ ਲਾਲੋ ਜੀ ਅਵਾਰਡ ਹੁਸ਼ਿਆਰਪੁਰ, 26 ਨਵੰਬਰ : ਗੁਰਦੁਆਰਾ ਪਰਮੇਸ਼ਵਰ ਭਵਨ ਅਤੇ ਮਾਊਂਟਵਿਊ ਕੌਨਸੈੰਟ ਸਕੂਲ ਜਹਾਨ ਖੇਲਾਂ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਮਨਪ੍ਰੀਤ ਸਿੰਘ ਸ਼ੇਰਪੁਰ ਵਾਲੇ ਅਤੇ ਭਾਈ ਗੁਰਮੁਖ ਸਿੰਘ ਹਰਿਆਣਾ ਵਾਲੇ....
ਮੁਕੇਰੀਆਂ 'ਚ ਬੱਸ ਦੀ ਮੋਟਰਸਾਈਕਲ ਨਾਲ ਹੋਈ ਟੱਕਰ, 2 ਦੀ ਮੌਤ 
ਮੁਕੇਰੀਆਂ, 24 ਨਵੰਬਰ : ਮੁਕੇਰੀਆਂ ਨੇੜੇ ਬੀਤੀ ਰਾਤ ਬੱਸ ਦੀ ਚਪੇਟ ਵਿਚ ਆਉਣ ਨਾਲ 2 ਮੋਟਰਸਾਈਕਲ ਸਵਾਰ ਦੋਸਤਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਟੜਾ ਤੋਂ ਦਿੱਲੀ ਜਾ ਰਹੀ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਤੇ ਦੋਵਾਂ ਦੀ ਮੌਤ ਹੋ ਗਈ ਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦੋਂਕਿ ਬਾਅਦ ਵਿਚ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਪੂਰੇ ਮਾਮਲੇ ਬਾਰੇ ਦੱਸਦਿਆਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਮੋਹਿਤ (26....