ਰਾਏਕੋਟ, 13 ਫਰਵਰੀ (ਰਘਵੀਰ ਸਿੰਘ ਜੱਗਾ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਇਆ ਗਿਆ 50ਵਾਂ ਖੇਡ ਮੇਲਾ ਨਿੱਘੀਆ ਯਾਦਾਂ ਛੱਡਦਾ ਸਮਾਪਤ ਹੋ ਗਿਆ। ਟੂਰਨਾਮੈਂਟ ’ਚ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਕਾਂਗਰਸੀ ਆਗੂ ਕਾਮਿਲ ਬੋਪਾਰਾਏ ਵਲੋਂ ਵੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਟੂਰਨਾਮੈਂਟ ਦੌਰਾਨ ਵਾਲੀਬਾਲ, ਹਾਕੀ, ਫੁੱਟਬਾਲ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿੱਚ ਗੁਆਂਢੀ....
ਖੇਡਾਂ ਦੀ ਦੁਨੀਆਂ
ਕੇਪਟਾਊਨ , 12 ਫਰਵਰੀ : ਜੇਮਿਸਾ ਰੋਡ੍ਰਿਗਜ ਤੇ ਰਿਚਾ ਘੋਸ਼ ਦੀ ਅਰਧ ਸੈਂਕੜਾ ਪਾਰੀ ਦੇ ਦਮ ‘ਤੇ ਭਾਰਤੀ ਟੀਮ ਨੇ ਵੂਮੈਨਸ ਟੀ-20 ਵਰਲਡ ਕੱਪ ਵਿਚ ਜਿੱਤ ਹਾਸਲ ਕੀਤੀ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਉਤਰੀ ਟੀਮ ਇੰਡੀਆ ਨੇ ਪਹਿਲੇ ਮੁਕਾਬਲੇ ਵਿਚ ਪਾਕਿਸਤਾਨ ਨੂੰ 7 ਵਿਕਟ ਤੋਂ ਹਰਾ ਦਿੱਤਾ। ਟੀਮ ਦਾ ਅਗਲਾ ਮੁਕਾਬਲਾ 15 ਫਰਵਰੀ ਨੂੰ ਕੇਪਟਾਊਨ ‘ਤੇ ਵੈਸਟਇੰਡੀਜ਼ ਖਿਲਾਫ ਖੇਡਿਆ ਜਾਵੇਗਾ। ਇਹ ਟੀਮ ਇੰਡੀਆ ਦੀ ਵਰਲਡ ਕੱਪ ਵਿਚ ਪਾਕਿ ‘ਤੇ 5ਵੀਂ ਜਿੱਤ ਹੈ। ਵੂਮੈਨਸ ਟੀ-20 ਕ੍ਰਿਕਟ ਦੇ ਇਤਿਹਾਸ ਵਿਚ ਭਾਰਤ....
ਲੁਧਿਆਣਾ, 12 ਫਰਵਰੀ (ਰਘਵੀਰ ਸਿੰਘ ਜੱਗਾ) : ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ ਪਿੰਡ ਬੁਰਜ ਹਰੀ ਸਿੰਘ ਵੱਲੋ ਹੌਲਦਾਰ ਸ਼ਹੀਦ ਬੂਟਾ ਸਿੰਘ ਦੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਸਲਾਨਾ ਤੀਸਰਾ ਦੋ ਰੋਜ਼ਾ ਖੇਡ ਮੇਲਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ। ਟੂਰਨਾਮੈਂਟ ਦੇ ਅਖੀਰਲੇ ਦਿਨ ਕਬੱਡੀ ਓਪਨ ਦੇ ਬਹੁਤ ਹੀ ਰੋਚਕ ਮੁਕਾਬਲੇ ਹੋਏ ਵੱਡੀ ਗਿਣਤੀ 'ਚ ਖੇਡ ਪ੍ਰੇਮੀਆ ਨੇ ਇੰਨਾ....
ਨਾਗਪੁਰ, 11 ਫਰਵਰੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਇੱਕ ਪਾਰੀ ਅਤੇ 132 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਆਸਟ੍ਰੇਲੀਆ ਤੋਂ 223 ਦੌੜਾਂ ਦੀ ਲੀਡ ਲੈ ਲਈ ਸੀ। ਆਸਟ੍ਰੇਲੀਆ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ 'ਚ 32.3 ਓਵਰਾਂ 'ਚ 91 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਆਰ ਅਸ਼ਵਿਨ ਨੇ ਪੰਜ ਵਿਕਟਾਂ ਲਈਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 177 ਦੌੜਾਂ....
ਭੁਪਾਲ, 11 ਫਰਵਰੀ : ਖੇਲੋ ਇੰਡੀਆ ਯੂਥ ਗੇਮਸ 2023 ਭੁਪਾਲ ਵਿਖੇ ਪੰਜਾਬ ਦੀ ਲੜਕਿਆਂ ਦੀ ਜੂਡੋ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦੀ ਸਰਦਾਰੀ ਦੀ ਲਾਜ ਰੱਖ ਲਈ ਹੈ। ਉਧਰ ਲੜਕੀਆਂ ਦੇ ਗਰੁੱਪ ਵਿੱਚ ਹੁਸ਼ਿਆਰਪੁਰ ਦੀ ਹੋਣਹਾਰ ਜੂਡੋਕਾ ਕਨਵਰਪ੍ਰੀਤ ਕੌਰ +78 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤਕੇ ਪੰਜਾਬ ਦਾ ਮਾਣ ਵਧਾਇਆ ਹੈ। ਟੀਮ ਕੋਚ ਰਵੀ ਕੁਮਾਰ ਨਵਦੀਪ ਕੌਰ ਜੂਡੋ ਕੋਚ ਅਤੇ ਟੀਮ ਮੈਨੇਜਰ ਨਵਜੋਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੀ ਲੜਕਿਆਂ ਦੀ ਜੂਡੋ ਟੀਮ ਨੂੰ....
ਚੰਡੀਗੜ੍ਹ, 10 ਫਰਵਰੀ : ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਕਬੱਡੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ ਨਿਊ ਮਲਟੀਪਰਪਜ਼ ਹਾਲ, ਦੇਹਰਾਦੂਨ ਵਿਖੇ 20 ਤੋਂ 24 ਫਰਵਰੀ 2023 ਤੱਕ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 13 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸਵੇਰੇ 10 ਵਜੇ ਲਏ ਜਾਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ....
ਲੰਡਨ, 10 ਫਰਵਰੀ : ਇੰਗਲੈਂਡ ਵਿਚ ਸਿੱਖ ਨੌਜਵਾਨ ਸਰਬਜੋਤ ਸਿੰਘ ਜੌਹਲ (20) ਮੋਰੇਕੈਂਬੇ ਲੀਗ ਵਨ ਕਲੱਬ ਦੇ ਮਾਲਕ ਬਣ ਸਕਦੇ ਹਨ। ਉਹਨਾਂ ਨੇ ਮੋਰੇਕੈਂਬੇ ਐਫਸੀ ਟੇਕਓਵਰ ਬੋਲੀ ਵਿਚ ਟਾਈਸਨ ਫਿਊਰੀ ਨੂੰ ਪਛਾੜ ਦਿੱਤਾ। 20 ਸਾਲਾ ਸਰਬਜੋਤ ਸਿੰਘ ਜੌਹਲ ਫੁੱਟਬਾਲ ਕਲੱਬ ਖਰੀਦਣ ਵਾਲਾ ਇੰਗਲੈਂਡ ਦਾ ਸਭ ਤੋ ਘੱਟ ਉਮਰ ਦਾ ਨੌਜਵਾਨ ਮਾਲਕ ਹੋਵੇਗਾ। ਸਰਬਜੋਤ ਜੌਹਲ ਇਕ ਉਦਯੋਗਪਤੀ ਹੈ। ਜੌਹਲ ਜਨਵਰੀ 2022 ਤੋਂ ਸਰਬ ਕੈਪੀਟਲ, ਇੱਕ ਪ੍ਰਾਈਵੇਟ ਇਕੁਇਟੀ ਫਰਮ, ਨਾਮਕ ਇੱਕ ਕੰਪਨੀ ਦੇ ਚੇਅਰਮੈਨ ਵਜੋਂ ਸੂਚੀਬੱਧ ਹੈ।....
ਲੁਧਿਆਣਾ, 10 ਫਰਵਰੀ (ਰਘਵੀਰ ਸਿੰਘ ਜੱਗਾ) : ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ ਪਿੰਡ ਬੁਰਜ ਹਰੀ ਸਿੰਘ ਵੱਲੋ ਹੌਲਦਾਰ ਸ਼ਹੀਦ ਬੂਟਾ ਸਿੰਘ ਦੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਸਲਾਨਾ ਤੀਸਰਾ ਦੋ ਰੋਜ਼ਾ ਖੇਡ ਮੇਲਾ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਦੀ ਦੇਖ-ਰੇਖ ਹੇਠ ਬੜੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ ਵਾਲੇ, ਸਮਾਜ ਸੇਵੀ ਪ੍ਰਵੀਨ....
ਲੁਧਿਆਣਾ, 10 ਫਰਵਰੀ (ਰਘਵੀਰ ਸਿੰਘ ਜੱਗਾ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਪ੍ਰਵਾਸੀ ਪੰਜਾਬੀ ਸੱਜਣਾਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਏ ਜਾ ਰਹੇ 50ਵੇਂ ਸਲਾਨਾ ਦਸਮੇਸ਼ ਖੇਡ ਮੇਲੇ ਦੇ ਅੱਜ ਦੂਜੇ ਦਿਨ ਵਾਲੀਬਾਲ ਸ਼ੂਟਿੰਗ, ਫੁੱਟਬਾਲ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ। ਹਾਕੀ ਦੇ ਮੁਕਾਬਲਿਆਂ ਦੀ ਸ਼ੁਰੂਆਤ ਪ੍ਰਧਾਨ ਬਲਰਾਜ ਸਿੰਘ ਮੋਦੀ ਗਰੇਵਾਲ ਅਤੇ ਹਰਦੇਵ ਸਿੰਘ ਗਰੇਵਾਲ, ਰਣਧੀਰ ਸਿੰਘ ਗਰੇਵਾਲ....
ਲੁਧਿਆਣਾ, 09 ਫਰਵਰੀ (ਰਘਵੀਰ ਸਿੰਘ ਜੱਗਾ ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਪ੍ਰਵਾਸੀ ਪੰਜਾਬੀ ਸੱਜਣਾਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ 9 ਤੋਂ 12 ਫਰਵਰੀ ਤੱਕ ਕਰਵਾਇਆ ਜਾਣ ਵਾਲਾ 50ਵਾਂ ਦਸ਼ਮੇਸ਼ ਖੇਜ ਮੇਲਾ ਅੱਜ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਿਆ। ਟੂਰਨਾਂਮੈਂਟ ਦਾ ਉਦਘਾਟਨ ਪ੍ਰਧਾਨ ਬਲਰਾਜ ਸਿੰਘ ਮੋਦੀ ਕੈਨੇਡਾ ਅਤੇ ਹਰਦੇਵ ਸਿੰਘ ਗਰੇਵਾਲ ਕੈਨੇਡਾ, ਸਕੱਤਰ ਮਹਿੰਦਰਪਾਲ ਸਿੰਘ ਸਿੱਧੂ ਕੈਨੇਡਾ ਵਲੋਂ ਸਾਂਝੇ ਤੌਰ ’ਤੇ ਰਣਧੀਰ ਸਿੰਘ ਗਰੇਵਾਲ ਕੈਨੇਡਾ....
ਮੈਲਬੌਰਨ, 09 ਫਰਵਰੀ : ਮੈਲਬੌਰਨ (ਆਸਟ੍ਰੇਲੀਆ) ’ਚ ਛੋਟੀ ਉਮਰ ਵੱਡੀਆਂ ਪੁਲਾਘਾਂ ਪੁੱਟਣ ਵਾਲੀਆਂ 16-ਸਾਲਾ ਜੁੜਵਾ ਪੰਜਾਬੀ ਭੈਣਾਂ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਹਨ, ਜਿਨ੍ਹਾਂ ਨੇ ਵਿਸ਼ਵ ਅਥਲੈਟਿਕਸ ਰੈਕਿੰਗ ਦੀਆਂ ਪਹਿਲੀਆਂ ਦੋ ਥਾਵਾਂ ਮੱਲੀਆਂ ਹੋਈਆਂ ਹਨ। ਵਿਸ਼ਵ ਪੱਧਰ ’ਤੇ ਜਿੱਤੇ ਹੋਏ ਸੋਨੇ ਚਾਂਦੀ ਦੇ ਤਗਮਿਆਂ ਤੋਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੋਵੇਂ ਭੈਣਾਂ ਆਉਣ ਵਾਲੇ ਸਮੇਂ ਵਿਚ ਵਿਸ਼ਵ ਪੱਧਰ ’ਤੇ ਆਪਣੀ ਇਸ ਨਿਪੁੰਨਤਾ ਕਾਰਨ ਆਪਣੀ ਛਾਪ ਛੱਡਣਗੀਆਂ। ਦੋਵੇਂ ਭੈਣਾਂ....
ਚੰਡੀਗੜ੍ਹ, 07 ਫਰਵਰੀ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਓਲੰਪਿਕ ਤਮਗ਼ਾ ਜੇਤੂ ਹਾਕੀ ਖਿਡਾਰੀਆਂ ਨੂੰ ਦਰਜਾ ਇਕ ਦੀਆਂ ਨੌਕਰੀਆਂ ਦੇ ਨਿਯੁਕਤੀਆਂ ਪੱਤਰ ਸੌਂਪਣਗੇ। ਮੀਤ ਹੇਅਰ ਨੇ ਕਿਹਾ ਕਿ ਭਗਵੰਨ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਕੋਈ ਕਸਰ ਨਹੀਂ ਬਾਕੀ ਛੱਡੇਗੀ ਅਤੇ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ....
ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਜੇਤੂ ਟੀਮਾਂ ਨੂੰ ਕੀਤਾ ਸਨਮਾਨਿਤ ਵਾਲੀਬਾਲ ਸ਼ੂਟਿੰਗ ਵਿੱਚ ਅਕਬਰਪੁਰ, ਵਾਲੀਬਾਲ ਸਮੈਸ਼ਿੰਗ ਵਿੱਚ ਬਡਰੁੱਖਾਂ ਅਤੇ ਤੋਗਾਵਾਲ ਨੇ ਰੱਸਾਕਸ਼ੀ ਮੁਕਾਬਲੇ ਵਿੱਚ ਮੱਲੀਆਂ ਪਹਿਲੀਆਂ ਪੁਜ਼ੀਸ਼ਨਾਂ ਸੰਗਰੂਰ, 6 ਫਰਵਰੀ : ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਿੰਡ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਦੋ ਰੋਜ਼ਾ ਖੇਡ ਮਹਾਂਕੁੰਭ ''ਖੇਡਾਂ ਹਲਕਾ ਸੁਨਾਮ ਦੀਆਂ'' ਐਤਵਾਰ ਦੇਰ ਸ਼ਾਮ ਨੂੰ ਪੇਂਡੂ....
50ਵੇਂ ਸਲਾਨਾ ਦਸ਼ਮੇਸ਼ ਖੇਡ ਮੇਲੇ ਨੂੰ ਯਾਦਗਾਰੀ ਬਣਾਉਣ ਦੀ ਤਿਆਰੀਆਂ ਜੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ : ਪ੍ਰਧਾਨ ਗਰੇਵਾਲ
ਰਾਏਕੋਟ, 04 ਫਰਵਰੀ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ 9 ਤੋਂ 12 ਫਰਵਰੀ ਤੱਕ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਏ ਜਾਣ ਵਾਲੇ 50ਵੇਂ ਸਲਾਨਾ ਦਸ਼ਮੇਸ਼ ਖੇਡ ਮੇਲੇ ਨੂੰ ਯਾਦਗਾਰੀ ਬਣਾਉਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਲੈ ਕੇ ਟੂਰਨਾਮੈਂਟ ਕਮੇਟੀ ਦੀ ਇੱਕ ਮੀਟਿੰਗ ਅੱਜ ਸਥਾਨਕ ਸਟੇਡੀਅਮ ਵਿੱਚ ਪ੍ਰਧਾਨ ਬਲਰਾਜ ਸਿੰਘ ਮੋਦੀ ਕੈਨੇਡਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਹਰਦੇਵ ਸਿੰਘ....
ਕੌਮਾਂਤਰੀ ਮੁੱਕੇਬਾਜ਼ ਪਦਮਸ਼੍ਰੀ ਕੌਰ ਸਿੰਘ ਅਤੇ ਏਸ਼ੀਅਨ ਖੇਡਾਂ ਦੀ ਜੇਤੂ ਅਥਲੀਟ ਪਦਮਸ਼੍ਰੀ ਸੁਨੀਤਾ ਰਾਣੀ ਦਾ ਸਨਮਾਨ ਪਹਿਲੀ ਵਾਰ ਵਾਲੀਬਾਲ ਸ਼ੂਟਿੰਗ, ਸਮੈਸ਼ਿੰਗ ਅਤੇ ਰੱਸਾਕਸ਼ੀ ਦੇ ਮੁਕਾਬਲਿਆਂ ਵਿੱਚ ਇੱਕੋ ਹਲਕੇ ਤੋਂ 2037 ਖਿਡਾਰੀਆਂ ਵਾਲੀਆਂ 207 ਟੀਮਾਂ ਕਰ ਰਹੀਆਂ ਹਨ ਸ਼ਮੂਲੀਅਤ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹੈ ਦੋ-ਰੋਜ਼ਾ ਟੂਰਨਾਮੈਂਟ ਸੁਨਾਮ, 4 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ....