ਖੇਡਾਂ ਦੀ ਦੁਨੀਆਂ

58ਵੇਂ ਫੁੱਟਬਾਲ ਖੇਡ ਮੇਲੇ 'ਚ ਪਿੰਡ ਸ਼ੇਰਪੁਰ ਕਲਾਂ ਦੀ ਟੀਮ ਰਹੀ ਜੇਤੂ
ਬਾਬਾ ਸਰਬਜੀਤ ਸਿੰਘ ਜੀ ਨੇ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ ਜਗਰਾਉ, 26 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ): ਧੰਨ ਧੰਨ ਬਾਬਾ ਨੰਦ ਸਿੰਘ ਜਨਮ ਅਸਥਾਨ ਸ਼ੇਰਪੁਰ ਕਲਾਂ ਤਹਿਸੀਲ ਜਗਰਾਉ (ਲਧਿਆਣਾ) ਵਿਖੇ ਸ਼ਹੀਦ ਬਾਬੂ ਅਮਰ ਸਿੰਘ ਇੰਨਜੀਅਰ ਅਜਾਦੀ ਗੁਲਾਟੀਏ ਨੂੰ ਸਮਰਪਿਤ 58 ਵਾਂ 4 ਰੋਜਾ ਫੁੱਟਵਾਲ ਟੂਰਨਾਮੈਂਟ ਬੜੇ ਹੀ ਉਤਸਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਫੁੱਟਵਾਲ ਫਾਈਨਲ ਮੈਚ ਕਰਵਾਇਆ ਗਿਆ ਇਸ ਫਾਈਨਲ ਮੈਚ ਸ਼ੇਰਪੁਰ ਕਲਾਂ ਦੀ ਟੀਮ ਫਸਟ ਤੇ ਅਜੀਤਵਾਲ ਦੀ ਟੀਮ ਸੈਕਿੰਡ ਰਹੀ ਪਹਿਲਾ ਵਿਸ਼ੇਸ ਇਨਾਮ 47000....
ਵਜੀਦਕੇ ਖੁਰਦ ਦਾ ਪਹਿਲਾ ਹਾਕੀ ਟੂਰਨਾਮੈਂਟ ਅਮਿੱਟ ਯਾਦਾ ਛੱਡਦਾ ਸਮਾਪਤ
ਪਿੰਡ ਛੀਨੀਵਾਲ ਕਲਾਂ ਨੇ ਪਹਿਲਾ ਅਤੇ ਵਜੀਦਕੇ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਮਹਿਲ ਕਲਾਂ, 26 ਦਸੰਬਰ ( ਗੁਰਸੇਵਕ ਸਿੰਘ ਸਹੋਤਾ) : ਚਾਰ ਸਾਹਿਬਜ਼ਾਦਿਆਂ ਦੀ ਸਹੀਦੀ ਨੂੰ ਸਮਰਪਿਤ ਪਿੰਡ ਵਜੀਦਕੇ ਖੁਰਦ ਵਿਖੇ ਪਹਿਲਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਸਮਾਜਸੇਵੀ ਇੰਸਪੈਕਟਰ ਸ੍ਰ ਪਿਆਰਾ ਸਿੰਘ ਮਾਹਮਦਪੁਰ, ਐਸਐਚਓ ਠੁੱਲੀਵਾਲ ਗੁਰਬਚਨ ਸਿੰਘ,ਡੇਰਾ ਬਾਬਾ ਭਜਨ....
ਹਾਕੀ ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਕਪਤਾਨ ਬਣੇ ਹਰਮਨਪ੍ਰੀਤ ਸਿੰਘ
ਨਵੀਂ ਦਿੱਲੀ, 25 ਦਸੰਬਰ : ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ 13 ਜਨਵਰੀ ਤੋਂ ਓਡੀਸ਼ਾ ’ਚ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ’ਚ 18 ਮੈਂਬਰੀ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਡਿਫੈਂਡਰ ਅਮਿਤ ਰੋਹਿਦਾਸ ਟੀਮ ਦਾ ਉੱਪ ਕਪਤਾਨ ਹੋਵੇਗਾ। ਹਰਮਨਪ੍ਰੀਤ ਹਾਲ ਹੀ ’ਚ ਆਸਟ੍ਰੇਲੀਆ ਖਿਲਾਫ ਸੀਰੀਜ਼ ’ਚ ਵੀ ਟੀਮ ਦਾ ਕਪਤਾਨ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਟਾਂਗਰਾ ਕੋਲ ਸਥਿਤ ਪਿੰਡ ਤਿੰਮੋਵਾਲ ਦੇ ਰਹਿਣ ਵਾਲੇ ਹਰਮਨਪ੍ਰੀਤ ਇਸ ਸਮੇਂ ਬੈਂਗਲੁਰੂ 'ਚ ਟ੍ਰੇਨਿੰਗ ਕਰ ਰਹੇ ਹਨ।....
ਅਰਜਨਟੀਨਾ ਨੇ ਜਿੱਤਿਆ ਫੀਫਾ ਵਿਸ਼ਵ ਕੱਪ, ਮੇਸੀ ਦੋ ਗੋਲਡਨ ਬੂਟ ਜਿੱਤਣ ਵਾਲਾ ਪਹਿਲਾਂ ਖਿਡਾਰੀ ਬਣਿਆ
ਕਤਰ 19 ਦਸੰਬਰ : ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ‘ਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ। ਮੈਚ ਵਿੱਚ ਕਈ ਰੋਮਾਂਚਕ ਪਲ ਰਹੇ। ਪਹਿਲੇ ਹਾਫ ‘ਚ 2-0 ਦੀ ਬੜ੍ਹਤ ਲੈਣ ਦੇ ਬਾਵਜੂਦ ਅਰਜਨਟੀਨਾ ਦੂਜੇ ਹਾਫ ‘ਚ ਕਾਇਲੀਅਨ ਐਮਬਾਪੇ ਦੇ ਜ਼ਰੀਏ ਪਿੱਛੇ ਰਹਿ ਗਿਆ। ਦੂਜੇ ਹਾਫ ਵਿੱਚ ਐਮਬਾਪੇ ਨੇ ਦੋ ਮਿੰਟ ਵਿੱਚ ਦੋ ਗੋਲ ਕਰਕੇ ਫਰਾਂਸ ਨੂੰ ਵਾਪਸੀ ਕਰਵਾ ਦਿੱਤੀ। ਪੂਰੇ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਮੈਚ ਵਾਧੂ ਸਮੇਂ ਵਿੱਚ ਚਲਾ....
ਅਦਾਕਾਰ ਅਭਿਸ਼ੇਕ ਬੱਚਨ ਦੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰ ਨੇ ਪ੍ਰੋ ਕਬੱਡੀ ਲੀਗ ਸੀਜ਼ਨ 9 ਵਾਂ ਖਿਤਾਬ ਜਿੱਤਿਆ
ਨਵੀਂ ਦਿੱਲੀ (ਜੇਐੱਨਐੱਨ) : ਅਦਾਕਾਰ ਅਭਿਸ਼ੇਕ ਬੱਚਨ ਇਸ ਸਮੇਂ ਸੱਤਵੇਂ ਅਸਮਾਨ 'ਤੇ ਹਨ, ਜਿਸ ਦਾ ਕਾਰਨ ਹੈ ਅਦਾਕਾਰ ਦੀ ਕਬੱਡੀ ਟੀਮ ਦੀ ਜਿੱਤ। ਜੀ ਹਾਂ, ਅਭਿਸ਼ੇਕ ਬੱਚਨ ਦੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰ ਨੇ ਪ੍ਰੋ ਕਬੱਡੀ ਲੀਗ ਸੀਜ਼ਨ 9 ਦਾ ਖਿਤਾਬ ਜਿੱਤ ਲਿਆ ਹੈ। ਅਭਿਸ਼ੇਕ ਬੱਚਨ ਨੇ ਜਤਾਈ ਖੁਸ਼ੀ ਐਸ਼ਵਰਿਆ ਤੋਂ ਇਲਾਵਾ ਅਭਿਸ਼ੇਕ ਨੇ ਵੀ ਆਪਣੀ ਟੀਮ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।ਉਨ੍ਹਾਂ ਨੇ ਲਿਖਿਆ- ਟੀਮ 'ਤੇ ਮਾਣ ਹੈ..ਉਨ੍ਹਾਂ ਨੇ ਇਸ ਕੱਪ ਲਈ ਚੁੱਪ-ਚਾਪ....
ਭਾਰਤ ਨੇ ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ ਜਿੱਤਿਆ, ਭਾਰਤ 1-0 ਨਾਲ ਸੀਰੀਜ਼ ’ਚ ਅੱਗੇ
ਨਵੀਂ ਦਿੱਲੀ : ਭਾਰਤ ਨੇ ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ 188 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਜਿੱਤ ਦੇ ਹੀਰੋ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਤਜ਼ਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਰਹੇ। ਕੁਲਦੀਪ ਯਾਦਵ ਮੈਨ ਆਫ ਦਾ ਮੈਚ ਰਿਹਾ। ਉਸ ਨੇ ਦੋਵੇਂ ਪਾਰੀਆਂ ਵਿੱਚ 40 ਦੌੜਾਂ ਬਣਾ ਕੇ ਅੱਠ ਵਿਕਟਾਂ ਲਈਆਂ। ਜਦਕਿ ਪੁਜਾਰਾ ਨੇ ਪਹਿਲੀ ਪਾਰੀ ਵਿੱਚ 90 ਅਤੇ ਦੂਜੀ ਪਾਰੀ ਵਿੱਚ ਨਾਬਾਦ 102 ਦੌੜਾਂ ਬਣਾਈਆਂ। ਇਸ ਜਿੱਤ ਨਾਲ ਭਾਰਤੀ ਟੀਮ ਵਿਸ਼ਵ....
66 ਵੀਆ ਅੰਤਰ ਜ਼ਿਲ੍ਹਾ ਸਕੂਲ ਬਾਕਸਿੰਗ ਖੇਡਾਂ ਦਾ ਬਠਿੰਡਾ ਵਿਖੇ ਹੋਇਆ ਅਗਾਜ਼
ਬਠਿੰਡਾ : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ 66 ਵੀਆ ਅੰਤਰ ਜ਼ਿਲ੍ਹਾ ਸਕੂਲ ਬਾਕਸਿੰਗ ਖੇਡਾਂ ਭਾਈ ਰੂਪ ਚੰਦ ਸਟੇਡੀਅਮ ਭਾਈਰੂਪਾ ਅਤੇ ਹਾਕੀ ਰਾਜਿੰਦਰਾ ਹਾਕੀ ਟਰਫ ਸਟੇਡੀਅਮ ਬਠਿੰਡਾ ਵਿਖੇ ਅਗਾਜ਼ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਬਠਿੰਡਾ ਵਿਖੇ ਅਮ੍ਰਿਤ ਅੱਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ....
ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਦੇ ਤਮਗ਼ਾ ਜੇਤੂਆਂ ਨੂੰ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ
ਚੰਡੀਗੜ੍ਹ : ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਵਿਖੇ ਹੋਏ ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿੱਚ ਭਾਰਤ ਦੇ ਪੈਰਾ ਪਾਵਰ ਲਿਫਟਰਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਦਿਖਾਇਆ। ਭਾਰਤੀ ਟੀਮ ਨੇ ਦੋ ਸੋਨੇ, ਦੋ ਚਾਂਦੀ ਤੇ ਪੰਜ ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 9 ਤਮਗ਼ੇ ਜਿੱਤੇ। ਇਸ ਵਿੱਚ ਪੰਜਾਬ ਦੇ ਮਨਪ੍ਰੀਤ ਕੌਰ ਨੇ ਇਕ ਚਾਂਦੀ ਤੇ ਇਕ ਕਾਂਸੀ ਅਤੇ ਪਰਮਜੀਤ ਕੁਮਾਰ ਨੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਮਗ਼ਾ ਜਿੱਤਣ ਵਾਲੇ ਭਾਰਤੀ....
ਸਚਿਨ ਤੇਂਦੁਲਕਰ ਵਾਂਗ ਪੁੱਤਰ ਅਰਜੁਨ ਨੇ ਵੀ ਰਣਜੀ ਟਰਾਫੀ 'ਚ ਲਗਾਇਆ ਸੈਂਕੜਾ
ਨਵੀਂ ਦਿੱਲੀ : ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਬੁਧਵਾਰ ਨੂੰ ਰਣਜੀ ਟਰਾਫੀ ਮੈਚ ‘ਚ ਸੈਂਕੜਾ ਲਗਾਇਆ ਹੈ। 34 ਸਾਲ ਪਹਿਲਾ 1988 ਵਿਚ ਸਚਿਨ ਤੇਂਦੁਲਕਰ ਨੇ ਵੀ ਰਣਜੀ ਮੈਚ ‘ਚ 100 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਅੱਜ ਪਿਤਾ ਦੀ ਰਾਹ ‘ਤੇ ਚਲਦੇ ਹੋਏ ਅਰਜੁਨ ਤੇਂਦੁਲਕਰ ਨੇ ਵੀ ਰਣਜੀ ਟਰਾਫੀ ਦੇ ਅਪਣੇ ਡੈਬਿਊ ਮੈਚ ਵਿੱਚ ਇਹ ਕਮਾਲ ਕੀਤਾ ਹੈ। ਰਾਜਸਥਾਨ ਅਤੇ ਗੋਆ ਵਿਚਾਲੇ ਖੇਡੇ ਜਾ ਰਹੇ ਮੈਚ ‘ਚ ਅਰਜੁਨ ਤੇਂਦੁਲਕਰ 201 ਦੌੜਾਂ ‘ਤੇ 5 ਵਿਕਟਾਂ ਡਿੱਗਣ ਤੋਂ....
ਪੰਜਾਬ ਚ ਨੌਜਵਾਨਾਂ ਚ ਟੈਲੇੰਟ ਦੀ ਕਮੀ ਨਹੀਂ, ਲੇਕਿਨ ਨੌਜਵਾਨਾਂ ਨੂੰ ਚੰਗੇ ਪਲੇਟਫਾਰਮ ਨਹੀਂ ਮਿਲ ਰਹੇ : ਮੰਤਰੀ ਮੀਤ ਹੇਅਰ
ਬਟਾਲਾ : ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਜੋ ਬੀਤੇ ਕਲ ਪੰਜਾਬ ਪੁਲਿਸ ਦੀ ਹਰ ਸਾਲ ਭਰਤੀ ਦੇ ਐਲਾਨ ਕੀਤੇ ਹਨ ਉਹ ਇਤਹਾਸਿਕ ਫੈਸਲਾ ਹੈ ਅਤੇ ਇਸ ਫੈਸਲੇ ਨਾਲ ਪੰਜਾਬ ਦਾ ਨੌਜ਼ਵਾਨ ਵਰਗ ਖੇਡਾਂ ਅਤੇ ਪੜਾਈ ਨਾਲ ਜੁੜੇਗਾ ਇਹ ਕਹਿਣਾ ਹੈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਬਟਾਲਾ ਚ ਓਲੰਪਿਕ ਚਾਰਟਰ ਦੀਆਂ ਖੇਡਾਂ ਕੁੰਭ ਵਜੋਂ ਜਾਣੀਆਂ ਜਾਂਦੀਆਂ ਕਮਲਜੀਤ ਖੇਡਾਂ-2022 ਦੇ ਅੱਜ ਤੀਸਰੇ ਦਿਨ ਬਟਾਲਾ ਦੇ ਪਿੰਡ ਕੋਟਲਾ ਸ਼ਾਹੀਆ ਵਿਖੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਮੁਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ....
ਚਾਰ ਰੋਜ਼ਾ 29ਵੀਂ ਕਮਲਜੀਤ ਖੇਡਾਂ ਦਾ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਰਸਮੀ ਉਦਘਾਟਨ
ਬਟਾਲਾ : ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾ ਰਹੀਆਂ ਚਾਰ ਰੋਜ਼ਾ 29ਵੀਂ ਕਮਲਜੀਤ ਖੇਡਾਂ-2022 ਅੱਜ ਸ਼ਾਨਦਾਰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਗਈਆਂ। ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਬਟਾਲਾ ਤੋਂ ਵਿਧਾਇਕ ਅਤੇ....
ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ, ਬੰਗਲਾਦੇਸ਼ ਨੇ ਸੀਰੀਜ਼ 2-1 ਨਾਲ ਜਿੱਤੀ
ਬੰਗਲਾਦੇਸ਼ : ਭਾਰਤ ਨੇ ਤਿੰਨ ਵਨਡੇ ਸੀਰੀਜ਼ ਦੇ ਤੀਜੇ ਮੈਚ ‘ਚ ਬੰਗਲਾਦੇਸ਼ ਨੂੰ 227 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ ਹੈ । ਇਸ ਜਿੱਤ ਨਾਲ ਬੰਗਲਾਦੇਸ਼ ਸੀਰੀਜ਼ ‘ਚ ਕਲੀਨ ਸਵੀਪ ਕਰਨ ਤੋਂ ਬਚ ਗਿਆ। ਬੰਗਲਾਦੇਸ਼ ਨੇ ਸੀਰੀਜ਼ 2-1 ਨਾਲ ਜਿੱਤੀ ਹੈ । ਤੀਜੇ ਮੈਚ ਵਿੱਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 409 ਦੌੜਾਂ ਬਣਾਈਆਂ, ਜਵਾਬ ‘ਚ ਬੰਗਲਾਦੇਸ਼ ਦੀ ਟੀਮ 34 ਓਵਰਾਂ ‘ਚ 182 ਦੌੜਾਂ ‘ਤੇ ਸਿਮਟ ਗਈ। ਇਹ....
29ਵੀਂ ਕਮਲਜੀਤ ਖੇਡਾਂ-2022 ਮੌਕੇ ਸਨਮਾਨਤ ਕੀਤੇ ਜਾਣ ਵਾਲੇ ਖਿਡਾਰੀਆਂ ਦਾ ਐਲਾਨ
ਲੁਧਿਆਣਾ : ਬਟਾਲਾ (ਗੁਰਦਾਸਪੁਰ) ਦੀ ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਸ਼ੂਗਰ ਮਿੱਲ ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕੱਲ੍ਹ ਤੋਂ 14 ਦਸੰਬਰ 2022 ਤੱਕ ਕਰਵਾਈਆਂ ਜਾ ਰਹੀਆਂ ਓਲੰਪਿਕ ਚਾਰਟਰ ਦੀਆਂ 29ਵੀਂ ਕਮਲਜੀਤ ਖੇਡਾਂ-2022 ਮੌਕੇ ਸਨਮਾਨਤ ਕੀਤੇ ਜਾਣ ਵਾਲੇ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਬਣਾਈ ਕਮੇਟੀ ਦੇ ਮੁਖੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅੱਜ ਲੁਧਿਆਣਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ....
ਭਾਰਤ ਵਿੱਚ ਹੋਣ ਜਾ ਰਹੇ ਬਲਾਈਂਡ ਟੀਮ ਟੀ-20 ਵਿਸ਼ਵ ਕੱਪ 'ਚ ਖੇਡੇਗਾ ਪਾਕਿਸਤਾਨ, ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ
ਨਿਊ ਦਿੱਲੀ : ਭਾਰਤ ਵਿੱਚ ਹੋਣ ਜਾ ਰਹੇ ਬਲਾਈਂਡ ਟੀਮ ਟੀ-20 ਵਿਸ਼ਵ ਕੱਪ 2022 ਵਿੱਚ ਪਾਕਿਸਤਾਨ ਦੇ ਖਿਡਾਰੀਆਂ ਨੂੰ ਆਖਰਕਾਰ ਭਾਰਤ ਆਉਣ ਦੇ ਲਈ ਵੀਜ਼ਾ ਸਬੰਧੀ ਇਜਾਜ਼ਤ ਮਿਲ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਪਾਕਿਸਤਾਨ ਬਲਾਈਂਡ ਕ੍ਰਿਕਟ ਟੀਮ ਦੇ 34 ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਵਿਦੇਸ਼ ਮੰਤਰਾਲਾ ਟੀਮ ਨੂੰ ਵੀਜ਼ਾ ਜਾਰੀ ਕਰ ਸਕੇਗਾ। ਦਰਅਸਲ, ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਬਲਾਈਂਡ....
ਭਾਰਤੀ ਖਿਡਾਰਨ ਮਨੀਸ਼ਾ ਰਾਮਦਾਸ ਨੂੰ ਵਿਸ਼ਵ ਬੈਡਮਿੰਟਨ ਫ਼ੈਡਰੇਸ਼ਨ ਦੀ 'ਮਹਿਲਾ ਪੈਰਾ-ਬੈਡਮਿੰਟਨ ਪਲੇਅਰ ਆਫ਼ ਦ ਈਅਰ' ਚੁਣਿਆ
ਨਵੀਂ ਦਿੱਲੀ : ਭਾਰਤੀ ਖਿਡਾਰਨ ਮਨੀਸ਼ਾ ਰਾਮਦਾਸ ਨੂੰ ਮੌਜੂਦਾ ਸੈਸ਼ਨ ' ਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ਵ ਬੈਡਮਿੰਟਨ ਫ਼ੈਡਰੇਸ਼ਨ ਦੀ ' ਮਹਿਲਾ ਪੈਰਾ - ਬੈਡਮਿੰਟਨ ਪਲੇਅਰ ਆਫ਼ ਦ ਈਅਰ ' ਚੁਣਿਆ ਗਿਆ ਹੈ । ਫ਼ੈਡਰੇਸ਼ਨ ਨੇ 17 ਸਾਲਾ ਮਨੀਸ਼ਾ ਨੂੰ ਸੋਮਵਾਰ ਨੂੰ ਜੇਤੂ ਐਲਾਨਿਆ। ਮਨੀਸ਼ਾ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਐੱਸ . ਯੂ . 5 ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ। 2022 ਵਿੱਚ ਉਸ ਨੇ ਕੁੱਲ 11 ਸੋਨ ਅਤੇ ਪੰਜ ਕਾਂਸੀ ਦੇ ਤਮਗੇ ਜਿੱਤੇ । ਇਸ ਸ਼੍ਰੇਣੀ ਦੇ ਹੋਰ ਦਾਅਵੇਦਾਰਾਂ ਵਿੱਚ ਭਾਰਤ ਦੀ ਨਿੱਤਿਆ....