ਲੁਧਿਆਣਾ, 15 ਫਰਵਰੀ (ਰਘਵੀਰ ਸਿੰਘ ਜੱਗਾ) : ਪਿੰਡ ਬੁਰਜ ਹਰੀ ਸਿੰਘ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਪੰਜਾਬੀ ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 16ਵਾਂ ਸਲਾਨਾ ਪੇਂਡੂ ਖੇਡ ਮੇਲਾ ਅੱਜ ਦੂਜੇ ਦਿਨ ਪੂਰੇ ਜ਼ੋਬਨ ’ਤੇ ਰਿਹਾ। ਅੱਜ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿੱਚ ਬੇਰੀਸਰ ਝੁਨੇਰ, ਅੰਬੀ ਕਲੱਬ ਹਠੂਰ, ਦੌਧਰ, ਛੀਨੀਵਾਲ, ਨੱਥੋਵਾਲ, ਕੈਲੀ ਕਲੱਬ ਢਿੱਲਵਾਂ, ਰਾਏਕੋਟ ਅਤੇ ਹਿੰਮਤਪੁਰਾ ਦੀਆਂ ਟੀਮਾਂ ਨੇ ਆਪਣੇ -ਆਪਣੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਬੀਤੀ ਦੇਰ ਰਾਤ ਸੰਪੰਨ ਹੋਏ ਵਾਲੀਬਾਲ ਸ਼ੂਟਿੰਗ ਦੇ ਫਾਈਨਲ ਮੁਕਾਬਲੇ ’ਚ ਭਨਿਆਰੀ ਦੀ ਟੀਮ ਨੇ ਫਿਰੋਜਸ਼ਾਹ-ਬੀ ਦੀ ਟੀਮ ਨੂੰ ਹਰਾ ਕੇ 31 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ, ਜਦਕਿ ਉਪਜੇਤੂ ਨੂੰ 21 ਹਜ਼ਾਰ ਦਾ ਨਗਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਕਬੱਡੀ 50 ਕਿੱਲੋ ਦੇ ਮੁਕਾਬਲੇ ’ਚ ਸਿੰਘਵਾਂ ਦੀ ਟੀਮ ਨੇ ਪਹਿਲਾ ਅਤੇ ਗੁਰਨੇ ਕਲਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ-57 ਕਿੱਲੋ ਮੁਕਾਬਲੇ ਦਾ ਫਾਈਨਲ ਮੈਚ ਮੇਜ਼ਬਾਨ ਬੁਰਜ ਹਰੀ ਸਿੰਘ ਦੀ ਟੀਮ ਨੇ ਰਛੀਨ ਦੀ ਟੀਮ ਨੂੰ ਹਰਾ ਕੇ ਜਿੱਤਿਆ। ਟੂਰਨਾਮੈਂਟ ਦੇ ਦੂਜੇ ਦਿਨ ਥਾਣਾ ਸਦਰ ਰਾਏਕੋਟ ਦੇ ਮੁਖੀ ਹਰਦੀਪ ਸਿੰਘ ਮੁੱਖ ਮਹਿਮਾਨ ਵਜ਼ੋਂ ਪੁੱਜੇ ਅਤੇ ਕਲੱਬ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜ਼ੂਦਗੀ ’ਚ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਲੱਬ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਦੀ ਅਗਵਾਈ ’ਚ ਕਲੱਬ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ, ਕਬੱਡੀ ਖਿਡਾਰੀ ਸੰਦੀਪ ਸਿੰਘ ਸਰਪੰਚ, ਨੇ ਦੱਸਿਆ ਕਿ ਟੂਰਨਾਮੈਂਟ ਦੇ ਆਖ਼ਰੀ ਦਿਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ’ਚ ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਵਿੱਚ ਮੇਜਰ ਲੀਗ ਕਬੱਡੀ ਦੀਆਂ 8 ਚੋਟੀਆਂ ਦੀਆਂ ਟੀਮਾਂ ਦੇ ਭੇੜ ਹੋਣਗੇ। ਪਹਿਲੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 2.5 ਲੱਖ ਦਾ ਪਹਿਲਾ ਇਨਾਮ ਅਤੇ ਉਪਜੇਤੂ ਟੀਮ ਨੂੰ 2 ਲੱਖ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਬੋਤਮ ਧਾਵੀ ਅਤੇ ਜਾਫ਼ੀ ਨੂੰ ਵੀ 51-51 ਹਜ਼ਾਰ ਦੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਪਿੰਡ ਦੇ ਉੱਘੇ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਘਾ (ਸਰਪੰਚ) ਨੂੰ ਵੀ ਕਲੱਬ ਵਲੋਂ ਬੁਲੇਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਰੂ ਕੈਨੇਡਾ, ਅੰਤਰਾਸ਼ਟਰੀ ਕਬੱਡੀ ਖਿਡਾਰੀ ਡਿੱਪੀ ਧਾਲੀਵਾਲ, ਸੰਦੀਪ ਸਿੰਘ ਗਰੇਵਾਲ, ਸੰਦੀਪ ਸਿੰਘ (ਸਰਪੰਚ) ਕਬੱਡੀ ਖਿਡਾਰੀ, ਬੇਅੰਤ ਸਿੰਘ ਧਾਲੀਵਾਲ ਕੈਨੇਡਾ, ਬਲਵਿੰਦਰ ਸਿੰਘ ਯੂਕੇ, ਸੀਪ ਗਿੱਲ ਆਸਟ੍ਰੇਲੀਆ, ਰਿੰਕਾ ਅਸਟ੍ਰੇਲੀਆ, ਹਾਕੀ ਖਿਡਾਰੀ ਗੋਲਡੀ, ਸੋਨੂੰ ਅਮਰੀਕਾ, ਅਵਤਾਰ ਸਿੰਘ ਗਿੱਲ (ਚੇਅਰਮੈਨ ਮਾਰਕੀਟ ਸੁਸਾਇਟੀ), ਸਰਪੰਚ ਸ੍ਰੀਮਤੀ ਭੁਪਿੰਦਰ ਕੌਰ, ਪੰਚ ਦਲਜੀਤ ਸਿੰਘ ਜੀਤਾ ਗਰੇਵਾਲ, ਮੁਖਤਿਆਰ ਸਿੰਘ, ਜਗਰਾਜ ਸਿੰਘ ਸੰਘਾ, ਸਵਰਨ ਸਿੰਘ ਖਹਿਰਾ, ਸੋਹਣ ਸਿੰਘ ਗਰੇਵਾਲ, ਅਵਤਾਰ ਸਿੰਘ ਖਹਿਰਾ, ਹਰਬੰਸ ਸਿੰਘ ਖਹਿਰਾ, ਰਣਜੀਤ ਸਿੰਘ, ਅਵਤਾਰ ਸਿੰਘ, ਝੱਖੜ ਸਿੰਘ ਗਰੇਵਾਲ, ਨੰਬਰਦਾਰ ਕਮਲ ਧਾਲੀਵਾਲ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ, ਏ.ਐਸ.ਆਈ ਅਵਤਾਰ ਸਿੰਘ, ਬਿੰਦਰੀ ਗਿੱਲ, ਹਰਬੰਸ ਸਿੰਘ ਖਹਿਰਾ, ਸਵਰਨਜੀਤ ਸਿੰਘ ਖਹਿਰਾ, ਪ੍ਰਧਾਨ ਦਰਬਾਰਾ ਸਿੰਘ, ਗੁਰਜੀਤ ਸਿੰਘ ਗਿੱਲ, ਕੈਪਟਨ ਹਰਭਜਨ ਸਿੰਘ ਗਰੇਵਾਲ, ਟੀਟੂ ਗਰੇਵਾਲ, ਜੱਗਾ ਗਿੱਲ, ਜੱਸਾ ਗਿੱਲ, ਗੁਰਵਿੰਦਰ ਸਿੰਘ ਗਿੱਲ, ਸ਼ਿੰਦਾ ਗਿੱਲ, ਦੀਪਾ ਸਿੰਘ ਗਿੱਲ, ਰਾਜਾ ਧਾਲੀਵਾਲ, ਲਖਵੀਰ ਗਿਰ, ਕਾਕਾ ਗਿੱਲ, ਜੈਜੀ ਗਿੱਲ, ਪੀਤਾ ਗਰੇਵਾਲ, ਜੰਟੀ ਗਿੱਲ, ਰਣਜੀਤ ਸਿੰਘ ਜੰਡੂ, ਗੁਰਪ੍ਰੀਤ ਸਿੰਘ ਗਰੇਵਾਲ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਅਤੇ ਪਤਵੰਤੇ ਸੱਜਣ ਮੌਜ਼ੂਦ ਸਨ।