ਚੰਡੀਗੜ੍ਹ, 14 ਫਰਵਰੀ : ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਈਸੀਸੀ ਪਲੇਅਰ ਆਫ ਦਿ ਮੰਥ ਐਵਾਰਡ ਜਿੱਤਿਆ ਹੈ। ਸੋਮਵਾਰ ਨੂੰ, ਆਈਸੀਸੀ ਨੇ ਜਨਵਰੀ ਲਈ ਪਲੇਅਰ ਆਫ ਦਿ ਮੰਥ ਅਵਾਰਡ ਦਾ ਐਲਾਨ ਕੀਤਾ। ਗਿੱਲ ਨੇ ਪਿਛਲੇ ਮਹੀਨੇ ਸਫੈਦ ਗੇਂਦ ਦੇ ਦੋਵਾਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਿਛਲੇ ਮਹੀਨੇ ਹੀ ਉਸਨੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਟੀ-20 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੇਬਿਊ ਕੀਤਾ ਸੀ। ਉਸਨੇ 1 ਫਰਵਰੀ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਅੰਤਰਰਾਸ਼ਟਰੀ ਸੈਂਕੜਾ ਵੀ ਲਗਾਇਆ ਸੀ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਨਾਬਾਦ 126 ਦੌੜਾਂ ਬਣਾਈਆਂ। ਇਸ ਸੈਂਕੜੇ ਦੇ ਨਾਲ ਉਹ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲਾ ਪੰਜਵਾਂ ਭਾਰਤੀ ਬਣ ਗਿਆ ਹੈ। ਨਿਊਜ਼ੀਲੈਂਡ ਖਿਲਾਫ ਹੈਦਰਾਬਾਦ ‘ਚ ਪਹਿਲੇ ਵਨਡੇ ‘ਚ ਉਸ ਨੇ 149 ਗੇਂਦਾਂ ‘ਚ 208 ਦੌੜਾਂ ਬਣਾਈਆਂ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣਿਆ।