ਸਿੱਖ ਧਰਮ ਦਾ ਇਤਿਹਾਸ

ਮਾਤਾ ਗੁਜਰੀ ਜੀ
ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ,ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਮ ਨਾਲ ਨਿਵਾਜਿਆਂ ਜਾਂਦਾ ਹੈ। ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ। ਆਪ ਜੀ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ
ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਵਰਗਾ ਸਿੱਖ ਇਤਿਹਾਸ ਵਿੱਚ ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਜਿਸ ਨੇ ਗੁਰੂ ਸਾਹਿਬਾਨ ਦੇ ਨੇੜੇ ਰਹਿ ਕੇ ਐਨਾ ਲੰਮਾ ਸਮਾਂ ਸੇਵਾ ਵਿੱਚ ਗੁਜ਼ਾਰਿਆ ਹੋਵੇਗਾ। ਗੁਰੂ ਕਾਲ ਵਿੱਚ ਗੁਰੂ ਸਾਹਿਬਾਨ ਨੇ ਸਰਬ-ਸਧਾਰਨ ਲੋਕਾਈ ਦੇ ਸਾਹਮਣੇ ਜਿੱਥੇ ਆਦਰਸ਼ ਵਿਅਕਤੀਗਤ ਜੀਵਨ ਦੀ ਉੱਚੀ ਉਦਾਹਰਨ ਰੱਖੀ ਉੱਥੇ ਸਿੱਖੀ ਅਸੂਲਾਂ ਤੇ ਪਹਿਰਾ ਦੇਣ ਵਾਲੇ ਅਮਲੀ ਮਨੁੱਖਾਂ ਦੀ ਘਾੜਤ ਵੀ ਘੜੀ। ਜਿਹੜੇ ਮਨੁੱਖ ਗੁਰੂ ਜੀ ਦੀ ਸਿੱਖੀ ਦੀ ਕਸਵੱਟੀ ਉੱਪਰ ਪੂਰੇ ਉੱਤਰੇ ਉਹ
ਬੀਬੀ ਭਾਨੀ ਜੀ
ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇਕ ਐਸੀ ਮਾਤਾ ਹੋਏ ਹਨ, ਜਿਸ ਦਾ ਸਾਨੀ ਸੰਸਾਰ ਵਿਚ ਕੋਈ ਨਹੀਂ ਹੈ। ਸਿੱਖ ਧਰਮ ਵਿਚ 10 ਗੁਰੂ ਸਾਹਿਬਾਨ ਹੋਏ ਹਨ। ਪਹਿਲੇ ਦੋ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ ਅੱਠ ਗੁਰੂ ਸਾਹਿਬਾਨ ਦਾ ਬੀਬੀ ਭਾਨੀ ਜੀ ਨਾਲ ਪ੍ਰਵਾਰਕ ਰਿਸ਼ਤਾ ਸੀ। 1. ਤੀਜੇ ਗੁਰੂ ਅਮਰਦਾਸ ਜੀ ਉਨ੍ਹਾਂ ਦੇ ਪਿਤਾ ਹਨ। 2. ਚੌਥੇ ਗੁਰੂ ਰਾਮਦਾਸ ਜੀ (ਜੇਠਾ
ਸ਼ਾਮ ਸਿੰਘ ਅਟਾਰੀਵਾਲਾ ਸਿੱਖਾ ਦਾ ਨਾਇਕ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਛਿਪਣ ਲੱਗ ਪਿਆ। ਹੌਲੀ-ਹੌਲੀ ਅੰਗਰੇਜ਼ਾਂ ਨੇ ਪੰਜਾਬ ’ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਡੋਗਰਾਸ਼ਾਹੀ ਆਰੰਭ ਹੋ ਗਈ। ਕਤਲਾਂ ਤੇ ਗਦਾਰੀਆਂ ਦਾ ਮੁੱਢ ਬੱਝ ਗਿਆ। ਇਥੋਂ ਹੀ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਲੜਾਈ ਦਾ ਆਰੰਭ ਹੋਇਆ। ਸਿੱਖਾਂ ਨਾਲ ਅੰਗਰੇਜ਼ਾਂ ਦੀ ਪਹਿਲੀ ਲੜਾਈ ਸਮੇਂ ਅੰਗਰੇਜ਼ਾਂ ਦੀ ਫੌਜ ਵਿਚ 44 ਹਜ਼ਾਰ ਜਵਾਨ ਤੇ 100 ਤੋਪਾਂ ਸਨ। ਅੰਗਰੇਜ਼ ਮੁਲਤਾਨ ’ ਤੇ ਚੜ੍ਹਾਈ
ਸਰਦਾਰ ਜੱਸਾ ਸਿੰਘ ਆਹਲੂਵਾਲੀਆ
29 ਮਾਰਚ 1748 ਨੂੰ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਜਥੇਦਾਰ ਐਲਾਨਿਆ ਗਿਆ ਸੀ। 1762 ਚ ਹੋਏ ਵੱਡੇ ਘੱਲੁਘਾਰੇ ਦੌਰਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ 64 ਫੱਟ ਲੱਗੇ ਸਨ। ਪਰ ਉਹਨਾਂ ਨੇ ਬਹੁਤ ਹੀ ਦਲੇਰੀ ਨਾਲ ਲੜਦੇ ਹੋਏ ਤੇ ਅੱਗੇ ਵੱਧਦੇ ਹੋਏ ਸਿੱਖਾਂ ਦਾ ਬਚਾਅ ਕਰਦੇ ਹੋਏ ਅਬਦਾਲੀ ਦੀ ਫੌਜ ਦਾ ਟਾਕਰਾ ਕੀਤਾ। ਸਰਦਾਰ ਜੱਸਾ ਸਿੰਘ ਨੂੰ ‘ਬੰਦੀ ਛੋੜ’ ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ 2200
ਭਾਈ ਸ਼ਾਲੋ ਜ਼ੀ
ਭਾਈ ਸ਼ਾਲੋ ਜ਼ੀ ਸ੍ਰੀ ਗੁਰੂ ਰਾਮਦਾਸ ਜੀ ,ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇ ਦੇ ਇਕ ਮਹਾਨ ਸਿਖ ਸਨ। ਆਪ ਜ਼ੀ ਦਾ ਜਨਮ 29 ਸਤੰਬਰ,1554(14 ਅੱਸੂ) ਅਨੁਸਾਰ ਪਿੰਡ ਦੋਲ਼ਾ ਕਿੰਗਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਦਿਆਲਾ ਜੀ ਤੇ ਮਾਤਾ ਸੁਖਦੇਈ ਜੀ ਦੇ ਘਰ ਹੋਇਆ। ਆਪ ਜੀ ਦੇ ਮਾਤਾ ਪਿਤਾ ਸਖੀ ਸਰਵਰ ਸੁਲਤਾਨੀਆਂ ਦੇ ਉਪਾਸਕ ਸਨ,ਜੋ ਬਾਅਦ ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਤੇ ਸ੍ਰੀ ਗੁਰੂ
ਗੁਰੂ ਹਰਿਰਾਇ ਸਾਹਿਬ ਜੀ
ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਵੰਸ਼ ਵਿੱਚੋ ਗੁਰੂ ਅਰਜਨ ਸਾਹਿਬ ਦੇ ਪੜਪੋਤੇ , ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ , ਬਾਬਾ ਗੁਰਦਿੱਤਾ ਜੀ ਦੇ ਪੁੱਤਰ , ਮਹਾਂਬਲੀ ਯੋਧੇ ਫੌਲਾਦ ਵਾਂਗ ਮਜਬੂਰ ਸਰੀਰ ਦੇ ਮਾਲਿਕ ਫੁੱਲਾਂ ਦੀ ਤਰਾਂ ਨਰਮ ਦਿਲ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਨਿਹਾਲ ਕੌਰ ਜੀ ਦੀ ਪਵਿੱਤਰ ਕੁੱਖ ਤੋ ੧੪ ਫਰਵਰੀ ੧੬੩੦ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ । ਗੁਰੂ ਹਰਿਗੋਬਿੰਦ ਸਾਹਿਬ
ਬਾਬਾ ਦੀਪ ਸਿੰਘ ਜੀ
ਸਿਰੁ ਧਰਿ ਤਲੀ ਗਲੀ ਮੇਰੀ ਆਉ॥ (ਬੀਤੇ ਕੱਲ੍ਹ 15 ਨਵੰਬਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਸੰਦਰਭ ਵਿੱਚ) ਮਾਣ-ਮੱਤੇ ਅਤੇ ਲਹੂ-ਰੱਤੇ ਸਿੱਖ ਇਤਿਹਾਸ ਅਨੁਸਾਰ “ੴ (ਇਕ ਓਅੰਕਾਰ)” ਤੋਂ ਲੈ ਕੇ- “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਤਕ ਦਾ ਸਫ਼ਰ; ਦਿਨਾਂ, ਮਹੀਨਿਆਂ, ਸਾਲਾਂ ਜਾਂ ਦਹਾਕਿਆਂ ਦਾ ਸਫ਼ਰ ਨਹੀਂ ਹੈ। ਬਲਕਿ ਪੂਰੀਆਂ ਢਾਈ ਸਦੀਆਂ ਦਾ ਘਾਲਣਾ ਭਰਿਆ ਸਫ਼ਰ ਇੱਥੋਂ ਤੱਕ ਪਹੁੰਚਣ ਲਈ ਸਿੱਖ ਪੰਥ ਨੂੰ ਤੈਅ ਕਰਨਾ ਪਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ
”ਕੀਨੋ ਬਡੋ ਕਲੂ ਮਹਿ ਸਾਕਾ” (ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ) ਸਿੱਖ ਇਤਿਹਾਸ ਦੇ ਕੋਈ ਬਹੁਤ ਜ਼ਿਆਦਾ ਪੁਖ਼ਤਾ ਅਤੇ ਵਿਸ਼ਵਾਸਯੋਗ ਵੇਰਵੇ ਤਾਂ ਪ੍ਰਾਪਤ ਨਹੀਂ ਹਨ; ਖੋਜੀ ਵਿਦਵਾਨਾਂ ਅਤੇ ਸਮਕਾਲੀ ਭੱਟਾਂ ਦੀਆਂ ਵਹੀਆਂ ਵਿਚੋਂ ਮਿਲਦੇ ਵੇਰਵਿਆਂ ਦੇ ਆਧਾਰ ਤੇ ਹੀ ਗੁਰੂ ਸਾਹਿਬਾਨਾਂ ਨਾਲ ਸਬੰਧਤ ਪੁਰਬ/ਦਿਹਾੜੇ ਸਿੱਖ ਕੌਮ ਦੁਆਰਾ ਮਨਾਏ ਜਾਂਦੇ ਹਨ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਿਤੀ 11
ਬੇਬੇ ਨਾਨਕੀ ਜੀ 
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ ੨ ਅਪ੍ਰੈਲ ੧੪੬੪ ਵਿਚ ਆਪਣੇ ਨਾਨਕੇ ਪਿੰਡ ਚਾਹਿਲ ਪਾਕਿਸਤਾਨ ਵਿਚ ਜਨਮ ਲਿਆ । ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਨਾਨਕੇ ਪਿੰਡ ਜਨਮ ਲੈਣ ਕਰਕੇ ਘਰਦਿਆਂ ਨੇ ਇਸ ਦਾ ਨਾਮ ਨਾਨਕੀ ਰੱਖ ਦਿੱਤਾ | ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ . ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ
ਬਾਬਾ ਬੁੱਢਣ ਸ਼ਾਹ ਜੀ
ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ' ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ - ਕਸ਼ਮੀਰ,ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ। ਇਤਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ,ਇੱਕ ਕੁੱਤਾ
ਸ਼ੇਖ ਫਰੀਦ ਜੀ
ਸ਼ੇਖ ਫਰੀਦ ਜੀ ਦਾ ਜਨਮ 5 ਅਪ੍ਰੈਲ 1173 ਈ : ਨੂੰ,ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਦੇ ਗ੍ਰਹਿ ਵਿਖੇ,ਮਾਤਾ ਮਰੀਅਮ ਦੀ ਕੁੱਖ ਤੋਂ,ਪਿੰਡ ਖੋਤਵਾਲ ਜਿਲ੍ਹਾ ਮੁਲਤਾਨ,ਪਾਕਿਸਤਾਨ ‘ਚ ਹੋਇਆ। ਕੁੱਝ ਇਤਿਹਾਸਕਾਰਾਂ ਨੇ ਸ਼ੇਖ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਸ਼ੇਖ ਜਲਾਲਉਦੀਨ ਸੁਲੇਮਾਨ ਤੇ ਮਾਤਾ ਜੀ ਦਾ ਨਾਮ ਕਰਸੂਮ ਜਾਂ ਕੁਰਸਮ ਵੀ ਲਿਖਿਆ ਹੈ। ਇਸੇ ਤਰ੍ਹਾਂ,ਕੁਝ ਇਤਿਹਾਸਕਾਰਾਂ ਨੇ ਸ਼ੇਖ ਫਰੀਦ ਜੀ ਦਾ ਜਨਮ ਪਿੰਡ ਕੋਤਵਾਲ ਵਿਖੇ ਹੋਇਆ ਲਿਖਿਆ ਹੈ। ਸ਼ੇਖ ਫਰੀਦ ਜੀ ਦਾ
ਮਹਿਤਾਬ ਸਿੰਘ
ਮਹਿਤਾਬ ਸਿੰਘ ਜਾਂ ਮਹਿਤਾਬ ਸਿੰਘ ਅਠਾਰਵੀਂ ਸਦੀ ਦਾ ਸਿੱਖ ਯੋਧਾ ਅਤੇ ਸ਼ਹੀਦ ਸੀ। ਉਹ ਅੰਮ੍ਰਿਤਸਰ ਤੋਂ 8 ਕਿਲੋਮੀਟਰ ਉੱਤਰ ਵੱਲ ਮੀਰਾਂਕੋਟ ਪਿੰਡ ਦੇ ਭੰਗੂ ਗੋਤ ਦੇ ਇੱਕ ਜੱਟ ਸਿੱਖ ਹਰਾ ਸਿੰਘ ਦੇ ਘਰ ਪੈਦਾ ਹੋਇਆ ਸੀ। ਉਹ ਬਾਅਦ ਦੇ ਮੁਗਲਾਂ ਦੇ ਅਧੀਨ ਸਿੱਖਾਂ ਦੇ ਸਭ ਤੋਂ ਬੇਰਹਿਮ ਜ਼ੁਲਮ ਦੇ ਵਿਚਕਾਰ ਵੱਡਾ ਹੋਇਆ, ਅਤੇ ਹੋਰ ਬਹੁਤ ਸਾਰੇ ਉਤਸ਼ਾਹੀ ਨੌਜਵਾਨਾਂ ਵਾਂਗ, ਇੱਕ ਛੋਟੇ ਗੁਰੀਲਾ ਬੈਂਡ ਵਿੱਚ ਸ਼ਾਮਲ ਹੋ ਗਿਆ ਜਿਸ ਵਿੱਚ ਉਹਨਾਂ
ਭਗਤ ਨਾਮਦੇਵ ਜੀ
ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿੱਚ 1270 ਈ: ਨੂੰ ਦਾਮਸ਼ੇਟੀ ਅਤੇ ਗੋਨਾਬਾਈ ਦੇ ਘਰ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਕੱਪੜਾ ਰੰਗਣ ਅਤੇ ਸਿਊਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਦਾ ਝੁਕਾਅ ਬਚਪਨ ਤੋਂ ਹੀ ਭਗਤੀ-ਭਾਵ ਵਾਲਾ ਸੀ। ਉਨ੍ਹਾਂ ਦੀਆਂ ਆਦਤਾਂ ਆਮ ਬਾਲਕਾਂ ਨਾਲੋਂ ਨਿਵੇਕਲੀਆਂ ਸਨ। ਉਹ ਜ਼ਿਆਦਾਤਰ ਬਜ਼ੁਰਗਾਂ ਦੀ ਸੰਗਤ ਕਰਦੇ ਤੇ ਪਿੰਡ ਵਿੱਚ ਜਦੋਂ ਕਦੇ ਕੋਈ ਸਾਧੂ-ਸੰਤ ਆਉਂਦੇ ਤਾਂ ਉਨ੍ਹਾਂ ਦੀ
ਭਗਤ ਕਵੀਆਂ ਦੀ ਬਾਣੀ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।