ਅਸਲ ਮਾਅਨਿਆਂ ਵਿੱਚ ਸਿੱਖ ਧਰਮ ਦੀ ਨੀਂਹ ਸਥਾਪਿਤ ਹੋਣੀ ਸਿੱਖਾਂ ਦੇ ਪ੍ਰਥਮ ਗੁਰੂ , ਗੁਰੂ ਨਾਨਕ ਦੇਵ ਜੀ ਦੇ ਦੱਖਣ ਏਸ਼ੀਆ ਦੇ ਪੰਜਾਬ ਪ੍ਰਾਂਤ ਵਿੱਚ 15ਵੀਂ ਸਦੀ ਵਿੱਚ ਪ੍ਰਕਾਸ਼ਮਾਨ ਹੋਣ ਵਕਤ ਹੀ ਮੰਨੀ ਜਾਂਦੀ ਹੈ । ਇਸਨੂੰ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਮਲੀ ਜਾਮਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ. ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ
ਸਿੱਖ ਧਰਮ ਦਾ ਇਤਿਹਾਸ
ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ( 29 ਨਵੰਬਰ 1469 – 22 ਸਤੰਬਰ 1539 ) ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ । ਆਪ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਅਤੇ ਆਪ ਜੀ ਦਾ ਜਨਮ ਦਿਵਸ ਪੂਰੇ ਵਿਸ਼ਵ ਵਿੱਚ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ 1 ਵੈਸਾਖ ਅਤੇ ਬਿਕਰਮੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੱਤਕ ਦੀ ਪੂਰਨਮਾਸੀ ਨੂੰ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ । ਦੂਸਰੇ ਹੋਰ ਨਾਂ ਬਾਬਾ ਨਾਨਕ , ਗੁਰੂ
ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ (ਫ਼ਿਰੋਜ਼ਪੁਰ ) ਵਿਖੇ 4 ਵੈਸਾਖ 1561 ਬਿਕਰਮੀ ( 18 ਅਪ੍ਰੈਲ 1504 ਈਸਵੀ ) ਨੂੰ ਬਾਬਾ ਫੇਰੂਮੱਲ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਜੀ ਦੀ ਕੁੱਖੋਂ ਹੋਇਆ । ਆਪ ਜੀ ਸੱਤ ਭਰਾ ਅਤੇ ਇੱਕ ਭੈਣ ਬੀਬੀ ਵਰਾਈ ਸੀ ਜੋ ਖੰਡੂਰ ਸਾਹਿਬ ਵਿਖੇ ਚੌਧਰੀ ਨੂੰ ਵਿਆਹੀ ਹੋਈ ਸੀ । ਆਪ ਦਾ ਬਚਪਨ ਦਾ ਨਾਂ ਲਹਿਣਾ ਸੀ । ਆਪ ਦੀ ਸਾਦੀ 15 ਸਾਲਾਂ
ਨਾਮ ਅਮਰਦਾਸ , ਤੀਸਰੇ ਗੁਰੂ ਜਨਮ ਸਮਾਂ 5 ਮਈ 1479 ( ਵਿਸਾਖ ਸੁਦੀ 14 ਸੰਮਤ 1536 ) ਜਨਮ ਸਥਾਨ ਪਿੰਡ ਬਾਸਰਕੇ , ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ । ਪਤਨੀ ਮਾਤਾ ਮਨਸਾ ਦੇਵੀ । ਬੱਚੇ ਭਾਈ ਮੋਹਣ , ਭਾਈ ਮੋਹਰੀ, ਬੀਬੀ ਦਾਨੀ, ਬੀਬੀ ਭਾਨੀ । ਮਾਪੇ ਤੇਜ ਭਾਨ ( ਪਿਤਾ ) , ਮਾਤਾ ਲੱਛਮੀ ( ਮਾਤਾ) ਗੁਰੂ ਕਾਰਜ-ਕਾਲ 1552 ਤੋਂ 1574 ਤੱਕ । ਗੁਰਗੱਦੀ ਵਾਰਸ ਗੁਰੂ ਰਾਮਦਾਸ । ਮਰਗ ਮਿਤੀ 1 ਸਤੰਬਰ 1574
ਜਨਮ ਮਿਤੀ 24 ਸਤੰਬਰ 1534 ਈਸਵੀ ਨਾਮ ਭਾਈ ਜੇਠਾ ( ਪਹਿਲਾ ਨਾਮ ) , ਰਾਮਦਾਸ , ਚੌਥਾ ਗੁਰੂ । ਜਨਮ ਸਥਾਨ ਪਿੰਡ ਚੂਨਾ ਮੰਡੀ , ਜ਼ਿਲ੍ਹਾ ਲਾਹੌਰ , ਲਹਿੰਦਾ ਪੰਜਾਬ ( ਪਾਕਿਸਤਾਨ ) ਮਾਤਾ ਦਾ ਨਾਮ ਦਿਆ ਕੌਰ ਜੀ । ਪਿਤਾ ਦਾ ਨਾਮ ਹਰਿ ਦਾਸ ਜੀ । ਵਿਆਹ ਮਿਤੀ ਫ਼ਰਵਰੀ , 1553 ਪਤਨੀ ਦਾ ਨਾਮ ਬੀਬੀ ਭਾਨੀ ਜੀ । ਔਲਾਦ ਦੇ ਨਾਮ ਪਿਰਥੀਚੰਦ , ਮਹਾਦੇਵ , ਅਰਜਣ । ਗੁਰਗੱਦੀ ਮਿਤੀ
ਨਾਮ ਅਰਜਣ ਦੇਵ , ਪੰਜਵਾਂ ਗੁਰੂ । ਜਨਮ ਮਿਤੀ 15 ਅਪ੍ਰੈਲ 1563 ਈਸਵੀ । ਜਨਮ ਸਥਾਨ ਗੋਇੰਦਵਾਲ ਸਾਹਿਬ , ਜ਼ਿਲ੍ਹਾ ਤਰਨਤਾਰਨ , ਪੰਜਾਬ । ਮਾਤਾ ਦਾ ਨਾਮ ਬੀਬੀ ਭਾਨੀ ਜੀ । ਪਿਤਾ ਦਾ ਨਾਮ ਗੁਰੂ ਰਾਮਦਾਸ ਜੀ । ਸ਼ਾਦੀ ਦੀ ਮਿਤੀ 15 ਜੂਨ 1595 ਈਸਵੀ । ਸ਼ਾਦੀ ਸਥਾਨ ਪਿੰਡ ਮੌ ਸਾਹਿਬ , ਤਹਿ. ਫਿਲੌਰ ( ਜਲੰਧਰ ) ਪਤਨੀ ਦਾ ਨਾਮ ਮਾਤਾ ਗੰਗਾ ਜੀ । ਪੁੱਤਰ ਦਾ ਨਾਮ ਹਰਿ ਗੋਬਿੰਦ ।
ਨਾਮ ਹਰਿਗੋਬਿੰਦ , ਛੇਵੇਂ ਗੁਰੂ , ਮੀਰੀ ਪੀਰੀ ਦੇ ਪਾਤਿਸ਼ਾਹ ਜਨਮ ਮਿਤੀ 5 ਜੁਲਾਈ 1595 ਈਸਵੀ ਜਨਮ ਸਥਾਨ ਗੁਰੂ ਕੀ ਵਡਾਲੀ , ਜ਼ਿਲ੍ਹਾ ਅੰਮ੍ਰਿਤਸਰ , ਪੰਜਾਬ ਮਾਤਾ ਦਾ ਨਾਮ ਮਾਤਾ ਗੰਗਾ ਜੀ । ਪਿਤਾ ਦਾ ਨਾਮ ਗੁਰੂ ਅਰਜਣ ਦੇਵ ਜੀ ਪਤਨੀ ਦਾ ਨਾਮ ਮਾਤਾ ਦਮੋਦਰੀ ਜੀ । ਮਾਤਾ ਨਾਨਕੀ ਜੀ । ਮਾਤਾ ਮਹਾ ਦੇਵੀ ਜੀ । ਪੁੱਤਰ ਦਾ ਨਾਂ ਗੁਰਦਿੱਤਾ , ਸੂਰਜਮੱਲ , ਅਨੀ ਰਾਇ , ਅੱਟਲ ਰਾਇ , ਤੇਗ
ਨਾਮ : ਹਰਿ ਰਾਇ , ਸੱਤਵੇਂ ਗੁਰੂ । ਜਨਮ ਮਿਤੀ : 16 ਜਨਵਰੀ 1630 ਈਸਵੀ ਮਾਤਾ ਦਾ ਨਾਮ : ਮਾਤਾ ਨਿਹਾਲ ਕੌਰ ਜੀ । ਪਿਤਾ ਦਾ ਨਾਮ : ਬਾਬਾ ਗੁਰਦਿੱਤਾ ਜੀ । ਜਨਮ ਸਥਾਨ : ਕੀਰਤਪੁਰ ਸਾਹਿਬ , ਰੂਪ ਨਗਰ , ਪੰਜਾਬ । ਪਤਨੀ ਦਾ ਨਾਮ : ਮਾਤਾ ਕ੍ਰਿਸ਼ਨ ਦੇਵੀ । ਔਲਾਦ ਦਾ ਨਾਮ : ਰਾਮਰਾਇ , ਹਰਿਕ੍ਰਿਸ਼ਨ । ਅਕਾਲ ਚਲਾਣਾ : 6 ਅਕਤੂਬਰ 1661 ਈਸਵੀ । ਗੁਰੂ-ਕਾਲ ਸਮਾਂ
ਨਾਮ ਹਰਿਕ੍ਰਿਸ਼ਨ , ਅੱਠਵੇਂ ਗੁਰੂ ਜਨਮ ਮਿਤੀ 7 ਜੁਲਾਈ 1656 ਜਨਮ ਸਥਾਨ ਕਰਤਾਰਪੁਰ ਸਾਹਿਬ , ਰੂਪਨਗਰ ਮਾਤਾ ਦਾ ਨਾਂ ਕ੍ਰਿਸ਼ਨ ਕੌਰ ਪਿਤਾ ਦਾ ਨਾਂ ਹਰਿਰਾਇ ਜੀ ਜੋਤੀ ਜੋਤਿ 30 ਮਾਰਚ 1664 ਗੁਰੂਕਾਲ ਸਮਾਂ 1961-1964 ਜੀਵਨ ਇਤਿਹਾਸ : ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨਾਨਕ ਸਾਹਿਬ ਦੀ ਚਲਾਈ ਗੱਦੀ ਦੇ ਅੱਠਵੇਂ ਗੁਰੂ ਹਨ । ਆਪ ਜੀ 7 ਜੁਲਾਈ 1656 ਈਸਵੀ ਨੂੰ ਪਿਤਾ ਗੁਰੂ ਹਰਿਰਾਇ ਜੀ ਦੇ ਗ੍ਰਹਿ ਵਿਖੇ ਕਰਤਾਰਪੁਰ ਸਾਹਿਬ ਮਾਤਾ ਕ੍ਰਿਸ਼ਨ ਕੌਰ
ਨਾਮ ਤਿਆਗ ਮੱਲ , ਤੇਗ ਬਹਾਦਰ , ਨੌਵੇਂ ਗੁਰੂ ਜਨਮ ਮਿਤੀ 1 ਅਪ੍ਰੈਲ 1621 ਈਸਵੀ ਜਨਮ ਸਥਾਨ ਅਮ੍ਰਿਤਸਰ , ਪੰਜਾਬ ਮਾਤਾ ਦਾ ਨਾਮ ਮਾਤਾ ਨਾਨਕੀ ਜੀ ਪਿਤਾ ਦਾ ਨਾਮ ਹਰਿਗੋਬਿੰਦ ਜੀ ਪਤਨੀ ਦਾ ਨਾਮ ਮਾਤਾ ਗੁਜਰੀ ਜੀ ਪੁੱਤਰ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਸ਼ਹਾਦਤ ਮਿਤੀ 1674 ਈਸਵੀ ਸ਼ਹਾਦਤ ਦਾ ਸਥਾਨ ਚਾਂਦਨੀ ਚੌਕ , ਦਿੱਲੀ ਮੁੱਢਲਾ ਜੀਵਨ : ਗੁਰੂ ਤੇਗ ਬਹਾਦਰ ਜੀ ਦਾ ਜਨਮ ਗੁਰੂ ਹਰਿਗੋਬਿੰਦ ਜੀ ਦੇ ਗ੍ਰਹਿ ਅਮ੍ਰਿਤਸਰ
ਨਾਮ ਗੋਬਿੰਦ ਰਾਏ , ਦਸਮੇਸ਼ ਪਿਤਾ , ਸਰਬੰਸ ਦਾਨੀ , ਦਸਵੇਂ ਗੁਰੂ ਜਨਮ ਮਿਤੀ 22 ਦਸੰਬਰ 1666 ਈਸਵੀ ਜਨਮ ਸਥਾਨ ਪਟਨਾ ਸਾਹਿਬ ( ਬਿਹਾਰ ) ਮਾਤਾ ਦਾ ਨਾਮ ਮਾਤਾ ਗੁੱਜਰੀ ਜੀ ਪਿਤਾ ਦਾ ਨਾਮ ਗੁਰੂ ਤੇਗ ਬਹਾਦਰ ਪਤਨੀ ਦਾ ਨਾਮ ਮਾਤਾ ਜੀਤੋ , ਮਾਤਾ ਸੁੰਦਰੀ , ਮਾਤਾ ਸਾਹਿਬ ਕੌਰ ਪੁੱਤਰ ਦਾ ਨਾਂ ਅਜੀਤ ਸਿੰਘ , ਜੁਝਾਰ ਸਿੰਘ , ਜੋਰਾਵਰ ਸਿੰਘ , ਫ਼ਤਿਹ ਸਿੰਘ ਅਕਾਲ ਚਲਾਣਾ 7 ਅਕਤੂਬਰ 1708 ਈਸਵੀ ਸਥਾਨ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦਾਂ ਦੇ ਸਿਰਤਾਜ , ਹਿੰਦ ਦੀ ਚਾਦਰ , ਸਿੱਖਾਂ ਦੇ ਨੌਂਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁੱਜਰ ਕੌਰ ਦੇ ਪੋਤਰੇ ਦਸਮੇਸ਼ ਪਿਤਾ ਦੇ ਲਾਡਲੇ ਸਪੂਤ ਮਾਤਾ ਸੁੰਦਰੀ ਜੀ ਦੇ ਅੱਖਾਂ ਦੇ ਤਾਰੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 11 ਫ਼ਰਵਰੀ 1687 ਈਸਵੀ ਨੂੰ ਪਾਵਨ ਅਸਥਾਨ ਸ਼੍ਰੀ ਪਾਉਂਟਾ ਸਾਹਿਬ ਵਿਖੇ ਹੋਇਆ । ਕੁਝ ਇਤਿਹਾਸਕਾਰਾਂ ਵੱਲੋਂ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਜੀਤੋ
ਗੁਰੂ ਨਾਨਕ ਸਾਹਿਬ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਉਹਨਾਂ ਦਾ ਇਹ ਜਨਮ ਸਥਾਨ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲਾਹੌਰ ਵਿੱਚ ਨਨਕਾਣਾ ਸਾਹਿਬ ਨੇੜੇ ਪੈਂਦਾ ਹੈ । ਗੁਰੂ ਸਾਹਿਬ ਦੇ ਪਿਤਾ ਕਲਿਆਣ ਚੰਦ ਦਾਸ ਬੇਦੀ, ਮਹਿਤਾ ਕਾਲੂ ਦੇ ਨਾਂ ਨਾਲ ਜਾਣੇ ਜਾਂਦੇ ਸਨ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ । ਪਿਤਾ ਪਟਵਾਰ ਦੀ ਨੌਕਰੀ ਕਰਦੇ ਸਨ । ਆਪ ਦਾ ਖ਼ਾਨਦਾਨ ਪੇਸੇਵਰ ਵਜੋਂ ਵਪਾਰੀ ਸੀ ਜੋ ਕਿ
ਸਮਾਜਿਕ ਬੁਰਾਈਆਂ ਵਿੱਚ ਗ਼ਲਤਾਨ ਹੋਏ ਸੰਸਾਰ ਵਿੱਚੋਂ ਲੋਕਾਈ ਨੂੰ ਮੁਕਤ ਕਰਨ ਦੇ ਮਨੋਰਥ ਹਿੱਤ ਗੁਰੂ ਸਾਹਿਬ ਨੇ 38 ਹਜ਼ਾਰ ਮੀਲ ਦਾ ਲੰਮਾ ਪੈਦਲ ਪੈਂਡਾ ਤੈਅ ਕਰਕੇ ਆਪਣੇ ਜੀਵਨ ਦਾ ਜਿਆਦਾ ਸਮਾਂ ਯਾਤਰਾਵਾਂ ਵਿੱਚ ਗੁਜ਼ਾਰਿਆ । ਆਪਣੀਆਂ ਚਾਰ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਤਕਰੀਬਨ ਇੱਕ ਦਰਜਨ ਦੇਸਾਂ ਦੇ 248 ਪ੍ਰਮੁੱਖ ਨਗਰਾਂ ਦੀ ਯਾਤਰਾ ਕਰਕੇ ਸਰਬੱਤ ਦੇ ਭਲੇ ਲਈ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਚੁੱਕਿਆ । ਗੁਰੂ ਸਾਹਿਬ ਨੇ ਪਹਿਲੀ ਉਦਾਸੀ
ਗੁਰੂ ਨਾਨਕ ਦੇਵ ਜੀ ਦੇ ਆਗਮਨ ਵਕਤ ਭਾਰਤ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਪੱਧਰ ‘ਤੇ ਪੂਰੀ ਤਰਾਂ ਨਾਲ ਉੱਖੜਿਆ ਹੋਇਆ ਸੀ । ਸਮੇ ਦੇ ਹਾਲਾਤ ਇਨਸਾਨ ਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ । ਗੁਰੂ ਸਾਹਿਬ ਨੇ ਆਪਣੀ ਤੀਖਣ ਬੁੱਧੀ ਸਦਕਾ ਉਸ ਸਮੇ ਆਪਣੇ ਉਦੇਸ਼ਾਂ ਨੂੰ ਮੂਹਰੇ ਰੱਖਕੇ ਹਾਲਾਤਾਂ ਨਾਲ ਟੱਕਰ ਲੈਣ ਲਈ ਕਾਰਜ ਸ਼ੁਰੂ ਕੀਤਾ । ਉਹਨਾਂ ਸਮੁੱਚੇ ਵਿਸ਼ਵ ਵਿੱਚ ‘ਸਭੇ ਸਾਂਝੀਵਾਲ ਸਦਾਇਨਿ’ ਦਾ ਇਲਾਹੀ