ਪੰਜਾਬ ਦੇ ਲੋਕ ਸਭਾ ਹਲਕੇ

ਲੋਕ ਸਭਾ
ਭਾਰਤੀ ਸੰਸਦ ਦੇ ਦੋ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਵਿੱਚੋਂ ਲੋਕ ਸ਼ਬਾ ਹੇਠਲਾ ਸਦਨ ਹੈ। ਇਸ ਸਦਨ ਦੇ ਪ੍ਰਤੀਨਿਧ ਵੋਟਾਂ ਰਾਹੀ ਚੁਣੇ ਹੋਏ ਹੁੰਦੇ ਹਨ। ਲੋਕ ਸਭਾ ਵਿੱਚ ਭਾਰਤ ਦੇ ਸੰਵਿਧਾਨ ਅਨੁਸਾਰ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ 552 ਤ੍ਕ ਹੋ ਸਕਦੀ ਹੈ। ਇਹਨਾਂ ਵਿੱਚੋਂ 20 ਮੈਂਬਰ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਹੁੰਦੇ ਹਨ ਅਤੇ 530 ਮੈਂਬਰ ਦੇਸ਼ ਦੇ ਵੱਖਰੇ -2 ਸੂਬਿਆਂ ਵਿੱਚੋ ਚੁਣੇ ਹੋਏ ਹੁੰਦੇ ਹਨ।
ਲੋਕ ਸਭਾ ਹਲਕਾ ਅੰਮ੍ਰਿਤਸਰ 
ਲੋਕ ਸਭਾ ਹਲਕਾ ਅੰਮ੍ਰਿਤਸਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1199 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1241129 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਅਜਨਾਲਾ, ਰਾਜਾਸਾਂਸੀ, ਮਹੀਨਾ, ਅੰਮ੍ਰਿਤਸਰ ( ਉੱਤਰੀ ), ਅੰਮ੍ਰਿਤਸਰ ( ਪੱਛਮੀ ), ਅੰਮ੍ਰਿਤਸਰ ( ਕੇਂਦਰੀ ), ਅੰਮ੍ਰਿਤਸਰ (ਪੂਰਬੀ ), ਅੰਮ੍ਰਿਤਸਰ (ਦੱਖਣੀ ) ਅਤੇ ਅਟਾਰੀ ਪੈਂਦੇ ਹਨ । ਲੋਕ ਸਭਾ ਮੈਂਬਰਾਂ
ਲੋਕ ਸਭਾ ਹਲਕਾ ਜਲੰਧਰ
ਲੋਕ ਸਭਾ ਹਲਕਾ ਜਲੰਧਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1764 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1339841 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਫ਼ਿਲੌਰ, ਨਕੋਦਰ, ਸ਼ਾਹਪੁਰ, ਕਰਤਾਰਪੁਰ, ਜਲੰਧਰ ( ਉੱਤਰੀ ), ਜਲੰਧਰ ( ਪੱਛਮੀ ), ਜਲੰਧਰ ( ਕੇਂਦਰੀ ), ਜਲੰਧਰ ਕੈਂਟ ਅਤੇ ਆਦਮਪੁਰ ਪੈਂਦੇ ਹਨ । ਲੋਕ ਸਭਾ ਮੈਂਬਰਾਂ ਦੀ ਸੂਚੀ
ਲੋਕ ਸਭਾ ਚੋਣ-ਹਲਕਾ  (ਗੁਰਦਾਸਪੁਰ)
ਲੋਕ ਸਭਾ ਹਲਕਾ ਗੁਰਦਾਸਪੁਰ ਪੰਜਾਬ ਦੇ ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1552 ਪੋਲਿੰਗ ਸਟੇਸ਼ਨ ਅਤੇ 1318968 ਵੋਟਰਾਂ ਦੀ ਗਿਣਤੀ ਹੈ। ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਪਠਾਨਕੋਟ,ਦੀਨਾ ਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਸੁਜਾਨਪੁਰ, ਭੋਆ ਪੈਂਦੇ ਹਨ । ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਤੇਜਾ ਸਿੰਘ ਅਕਾਰਪੁਰੀ 1952 ਭਾਰਤੀ ਰਾਸ਼ਟਰੀ ਕਾਂਗਰਸ ਦੀਵਾਨ ਚੰਦ ਸ਼ਰਮਾ 1957 ਭਾਰਤੀ
ਲੋਕ ਸਭਾ ਹਲਕਾ ਪਟਿਆਲਾ 
ਲੋਕ ਸਭਾ ਹਲਕਾ ਪਟਿਆਲਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1558 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1344864 ਹੈ।ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਡੇਰਾ ਬੱਸੀ, ਸਨੌਰ, ਘਨੌਰ, ਪਟਿਆਲਾ, ਸਮਾਣਾ, ਸ਼ੁਤਰਾਨਾ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਲਾਲਾ ਅਛਿੰਤ ਰਾਮ 1951 ਇੰਡੀਅਨ ਨੈਸ਼ਨਲ ਕਾਂਗਰਸ ਹੁਕਮ ਸਿੰਘ 1962 ਇੰਡੀਅਨ ਨੈਸ਼ਨਲ ਕਾਂਗਰਸ ਮਹਾਰਾਣੀ ਮਹਿੰਦਰ ਕੌਰ
ਲੋਕ ਸਭਾ ਹਲਕਾ ਸੰਗਰੂਰ 
ਲੋਕ ਸਭਾ ਹਲਕਾ ਸੰਗਰੂਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਲਹਿਰਾ, ਦਿੜਬਾ, , ਸੁਨਾਮ, ਭਦੌੜ, ਬਰਨਾਲਾ, ਮਹਿਲਕਲਾਂ, ਮਲੇਰਕੋਟਲਾ, ਧੂਰੀ, ਸੰਗਰੂਰ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਲੋਕ ਸਭਾ ਦੇ ਮੈਂਬਰ ਦਾ ਨਾਮ ਸਾਲ ਪਾਰਟੀ ਰਣਜੀਤ ਸਿੰਘ ਐਮ ਐਲ ਏ 1951 ਇੰਡੀਅਨ ਨੈਸ਼ਨਲ ਕਾਂਗਰਸ ਰਣਜੀਤ ਸਿੰਘ ਐਮ ਐਲ ਏ 1962 ਇੰਡੀਅਨ ਨੈਸ਼ਨਲ ਕਾਂਗਰਸ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ 1967 ਇੰਡੀਅਨ
ਲੋਕ ਸਭਾ ਹਲਕਾ ਬਠਿੰਡਾ 
ਲੋਕ ਸਭਾ ਹਲਕਾ ਬਠਿੰਡਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੁਝ ਇਲਾਕਿਆਂ ਵਿੱਚ ਬਦਲਾਅ ਕੀਤੇ ਗਏ। ਜੋਗਾ ਦਾ ਨਾਂ ਮੌੜ, ਨਥਾਣਾ ਦਾ ਨਾਂ ਭੁੱਚੋ ਮੰਡੀ, ਸੰਗਤ ਦਾ ਨਾਂ ਬਠਿੰਡਾ ਦਿਹਾਤੀ ਅਤੇ ਪੱਕਾ ਕਲਾਂ ਦਾ ਨਾਂ ਤਲਵੰਡੀ ਸਾਬੋ ਕੀਤਾ ਗਿਆ। ਲੋਕ ਸਭਾ ਮੈਂਬਰਾਂ ਦੀ ਸੂਚੀ : ਜੇਤੂ ਉਮੀਦਵਾਰ ਦਾ ਨਾਂ ਸਾਲ ਪਾਰਟੀ ਦਾ ਨਾਮ ਅਜੀਤ ਸਿੰਘ 1951 ਇੰਡੀਅਨ ਨੈਸ਼ਨਲ ਕਾਂਗਰਸ ਅਜੀਤ ਸਿੰਘ
ਲੋਕ ਸਭਾ ਹਲਕਾ ਫਿਰੋਜਪੁਰ 
ਲੋਕ ਸਭਾ ਹਲਕਾ ਫਿਰੋਜਪੁਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1417 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1342488 ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਫ਼ਿਰੋਜ਼ਪੁਰ ਸਹਿਰ, ਫ਼ਿਰੋਜ਼ਪੁਰ ਦਿਹਾਤੀ, ਗੁਰੁ ਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ, ਮੁਕਤਸਰ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਬਹਾਦੁਰ ਸਿੰਘ 1951 ਸ਼੍ਰੋਮਣੀ ਅਕਾਲੀ ਦਲ ਇਕਬਾਲ ਸਿੰਘ 1954 ਇੰਡੀਅਨ ਨੈਸ਼ਨਲ ਕਾਂਗਰਸ ਇਕਬਾਲ ਸਿੰਘ
ਲੋਕ ਸਭਾ ਹਲਕਾ ਫਰੀਦਕੋਟ
ਫ਼ਰੀਦਕੋਟ ਲੋਕ ਸਭਾ ਹਲਕਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ ਪੈਂਦੇ ਹਨ। ਫ਼ਰੀਦਕੋਟ ਲੋਕ ਸਭਾ ਹਲਕਾ 1977 ਵਿੱਚ ਬਣਿਆ ਹੈ। ਲੋਕ ਸਭਾ ਮੈਂਬਰਾਂ ਦੀ ਸੂਚੀ : ਮੈਂਬਰ ਸਾਲ ਪਾਰਟੀ ਬਲਵੰਤ ਸਿੰਘ ਰਾਮੂਵਾਲੀਆ 1977 ਸ਼੍ਰੋਮਣੀ ਅਕਾਲੀ ਦਲ ਗੁਰਬਰਿੰਦਰ ਕੌਰ ਬਰਾੜ੍ਹ 1980 ਭਾਰਤੀ ਰਾਸ਼ਟਰੀ ਕਾਂਗਰਸ ਭਾਈ ਸ਼ਮਿੰਦਰ ਸਿੰਘ 1984 ਅਕਾਲੀ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1207549 ਅਤੇ 1330 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਪਾਇਲ, ਰਾਏਕੋਟ, ਅਮਰਗੜ੍ਹ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਸੁਖਦੇਵ ਸਿੰਘ 2009 ਇੰਡੀਅਨ ਨੈਸ਼ਨਲ ਕਾਂਗਰਸ