ਪੁਰਾਤਨ ਪੰਜਾਬੀ ਸਾਹਿਤਕਾਰ

ਸਾਂਈ ਬੁੱਲੇ ਸ਼ਾਹ
ਬੁੱਲ੍ਹੇਸ਼ਾਹ ਪੰਜਾਬ ਦਾ ਇੱਕ ਪ੍ਰਸਿੱਧ ਸੂਫ਼ੀ ਦਰਵੇਸ਼ ਅਤੇ ਪੰਜਾਬੀ ਦਾ ਇੱਕ ਮਹਾਨ ਸੂਫ਼ੀ ਕਵੀ ਹੈ। ਉਸ ਨੇ ਪੰਜਾਬੀ ਵਿੱਚ ਬਹੁਤ ਸਾਰੀ ਕਵਿਤਾ ਦੀ ਰਚਨਾ ਕੀਤੀ, ਖ਼ਾਸ ਤੌਰ 'ਤੇ ਉਸ ਦੀਆਂ ਲਿਖੀਆਂ 'ਕਾਫ਼ੀਆਂ' ਬਹੁਤ ਪ੍ਰਸਿੱਧ ਹਨ ਤੇ ਅਕਸਰ ਸੂਫ਼ੀਆਂ ਦੀਆਂ ਮਹਿਫ਼ਲਾਂ ਵਿੱਚ ਕੱਵਾਲਾਂ ਦੁਆਰਾ ਗਾਈਆਂ ਜਾਂਦੀਆਂ ਹਨ। ਬੁੱਲ੍ਹੇਸ਼ਾਹ ਦਾ ਅਸਲੀ ਨਾਂ ਅਬਦੁੱਲਾ ਸੀ। ਉਸ ਦੇ ਪਿਤਾ ਦਾ ਨਾਂ ਸਖ਼ੀ ਮੁਹੰਮਦ ਦਰਵੇਸ਼ ਸੀ। ਬੁੱਲ੍ਹੇਸ਼ਾਹ ਦਾ ਜਨਮ 1680 ਵਿੱਚ ਜ਼ਿਲ੍ਹਾ ਲਾਹੌਰ ਦੇ ਸ਼ਹਿਰ