ਰਾਸ਼ਟਰੀ

ਚੰਦਰਮਾ ਦੀ ਸਤ੍ਹਾ ’ਤੇ ਸਫ਼ਲਤਾਪੂਰਵਕ ਉੱਤਰਿਆ ਚੰਦਰਯਾਨ-3, ਦਖਣੀ ਧਰੁਵ ਪੁੱਜਣ ਵਾਲਾ ਪਹਿਲਾ ਦੇਸ਼ ਬਣਿਆ ਭਾਰਤ 
ਬੇਂਗਲੁਰੂ, 23 ਅਗਸਤ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਤੀਜੀ ਚੰਨ ਮੁਹਿੰਮ ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲ.ਐਮ.) ਬੁਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ’ਤੇ ਸਫ਼ਲਤਾਪੂਰਵਕ ਉਤਰ ਗਿਆ। ਇਸ ਤੋਂ ਬਾਅਦ ਭਾਰਤ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ ਅਤੇ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਦਖਣੀ ਧਰੁਵ ਤਕ ਪੁੱਜਣ ਵਾਲਾ ਪਹਿਲਾ ਦੇਸ਼, ਜੋ ਹੁਣ ਤਕ ਅਛੂਤਾ ਰਿਹਾ ਹੈ। ਐਲ.ਐਮ. ’ਚ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹਨ। ਸਫ਼ਲਤਾਪੂਰਵਕ ਉਤਰਨ ਤੋਂ ਬਾਅਦ ਰੋਵਰ....
ਸਚਿਨ ਤੇਂਦੁਲਕਰ ਨੇ ਵੋਟਰਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨ ਹਿਤ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ ਵਜੋਂ ਕੀਤੀ ਪਾਰੀ ਦੀ ਸ਼ੁਰੂਆਤ
ਵੋਟਰਾਂ ਨੂੰ ਵੋਟ ਦੀ ਤਾਕਤ ਪ੍ਰਤੀ ਜਾਗਰੂਕ ਕਰਨ ਲਈ ਤੇਂਦੁਲਕਰ ਇੱਕ ਆਦਰਸ਼ ਵਿਕਲਪ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨਵੀਂ ਦਿੱਲੀ, 23 ਅਗਸਤ : ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਸਚਿਨ ਰਮੇਸ਼ ਤੇਂਦੁਲਕਰ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਲਈ ਵੋਟਰ ਜਾਗਰੂਕਤਾ ਅਤੇ ਸਿੱਖਿਆ ਦੇ ਮੱਦੇਨਜ਼ਰ ‘ਰਾਸ਼ਟਰੀ ਆਈਕਨ’ ਵਜੋਂ ਇੱਕ ਨਵੀਂ ਪਾਰੀ ਸ਼ੁਰੂ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਦੀ ਮੌਜੂਦਗੀ ਵਿੱਚ ਆਕਾਸ਼ਵਾਣੀ ਰੰਗ....
ਟਰੈਵਲ ਏਜੰਟਾਂ ਵੱਲੋਂ ਮਾਰੀ ਠੱਗੀ ਕਾਰਨ ਲੀਬੀਆ ‘ਚ ਫਸੇ 17 ਭਾਰਤੀ ਪੁੱਜੇ ਦੇਸ਼ 
ਨਵੀਂ ਦਿੱਲੀ, 22 ਅਗਸਤ : ਲੀਬੀਆ ਦੀ ਤ੍ਰਿਪੋਲੀ ਜੇਲ੍ਹ ਵਿੱਚ ਬੰਦ 17 ਭਾਰਤੀਆਂ ਨੂੰ ਐਤਵਾਰ ਦੇਰ ਰਾਤ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ। ਉਹ ਕੁਝ ਟਰੈਵਲ ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋ ਕੇ ਲੀਬੀਆ ਵਿੱਚ ਫਸ ਗਏ ਸਨ। ਕੁਝ ਸਮੇਂ ਲਈ ਉਨ੍ਹਾਂ ਨੂੰ ਕੰਮ ‘ਤੇ ਲਾਇਆ ਗਿਆ, ਉਨ੍ਹਾਂ ਨੂੰ ਤਿੰਨ-ਚਾਰ ਦਿਨਾਂ ਵਿਚ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ। ਇਨ੍ਹਾਂ 17 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਪੰਜਾਬ-ਹਰਿਆਣਾ ਦੇ ਵਸਨੀਕ ਹਨ। ਦੇਰ ਰਾਤ ਜਦੋਂ 17 ਨੌਜਵਾਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ....
ਰਾਜਸਥਾਨ ‘ਚ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ, 9 ਜਖ਼ਮੀ, 4 ਦੀ ਹਾਲਤ ਗੰਭੀਰ
ਦੌਸਾ, 22 ਅਗਸਤ : ਰਾਜਸਥਾਨ ਦੇ ਜਿਲ੍ਹਾ ਦੌਸਾ ਵਿੱਚ ਮੰਡਾਵਰ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਅਤੇ 9 ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕੋਲਡ ਡਿੰ੍ਰਕ ਨਾਲ ਭਰੇ ਇੱਕ ਟਰੱਕ ਨਾਲ ਇੱਕ ਜੀਪ ਟਕਰਾ ਗਈ, ਇਹ ਦਰਦਨਾਕ ਹਾਦਸਾ ਉਕਰੂੰਦ ਪਿੰਡ ਦੇ ਨਜਦੀਕ ਮਹਵਾ-ਅਲਵਰ ਸਟੇਟ ਹਾਈਵੇ ਤੇ ਵਾਪਰਿਆ।ਇਸ ਹਾਦਸੇ ਮਾਰੇ ਗਏ ਦੋ ਲੋਕਾਂ ਮੁਕੇਸ਼ ਬੈਰਵਾ (27) ਵਾਸੀ ਉਕਰੰਦ, ਰਮੇਸ਼ (40) ਵਾਸੀ ਬੜਾਬਾਸ ਮੰਡਾਵਰ ਦੀ ਪਛਾਣ ਹੋ ਸਕੀ ਹੈ ਅਤੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ....
ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ਨੇ ਮੰਗੀ ਮੁਆਫੀ
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕ ਆਏ ਗੁੱਸੇ ‘ਚ ਜਮਸ਼ੇਦਪੁਰ, 22 ਅਗਸਤ : ਝਾਰਖੰਡ ਦੇ ਜਮਸ਼ੇਦਪੁਰ ‘ਚ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕ ਗੁੱਸੇ ‘ਚ ਆ ਗਏ ਅਤੇ ਹੁਣ ਪੁਲਿਸ ਅਧਿਕਾਰੀ ਨੇ ਇਸ ਗਲਤੀ ਲਈ ਮੁਆਫੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਉਸ ਨਾਲ ਅਣਜਾਣੇ ਵਿਚ ਹੋਇਆ ਹੈ। ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਝਾਰਖੰਡ ਦੇ....
ਜੇਕਰ ਕੁਝ ਵੀ ਅਨੁਕੂਲ ਨਹੀਂ ਲੱਗਦਾ, ਤਾਂ 23 ਦੀ ਬਜਾਏ 27 ਅਗਸਤ ਨੂੰ ਚੰਨ 'ਤੇ ਮਾਡਿਊਲ ਉਤਾਰਾਂਗੇ : ਇਸਰੋ  
ਚੰਦਰਯਾਨ-3 ਨੂੰ ਚੰਦਰਮਾ 'ਤੇ ਉਤਰਨ ਤੋਂ ਦੋ ਘੰਟੇ ਪਹਿਲਾਂ ਅਸੀਂ ਲੈਂਡਰ ਮਾਡਿਊਲ ਦੀ ਸਥਿਤੀ ਅਤੇ ਸਥਿਤੀਆਂ ਦੇ ਆਧਾਰ 'ਤੇ ਫੈਸਲਾ ਕਰਾਂਗੇ : ਨੀਲੇਸ਼ ਐਮ. ਦੇਸਾਈ ਨਵੀਂ ਦਿੱਲੀ, 21 ਅਗਸਤ : ਚੰਦਰਯਾਨ-3 ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 25 ਤੋਂ 150 ਕਿਲੋਮੀਟਰ ਦੀ ਦੂਰੀ 'ਤੇ ਚੱਕਰ ਲਗਾ ਰਿਹਾ ਹੈ। ਇਸਰੋ ਮੁਤਾਬਕ ਚੰਦਰਯਾਨ-2 ਦੇ ਆਰਬਿਟਰ ਨੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ਨਾਲ ਸੰਪਰਕ ਸਥਾਪਿਤ ਕਰ ਲਿਆ ਹੈ। ਹੁਣ ਉਡੀਕ 23 ਅਗਸਤ ਦੀ ਹੈ, ਜਦੋਂ ਭਾਰਤ ਚੰਦਰਮਾ ਦੀ ਸਤ੍ਹਾ....
ਜੋਧਪੁਰ ਨੇੜੇ ਕਾਰ ਅਤੇ ਬੱਸ ਵਿਚਕਾਰ ਹੋਇਆ ਹਾਦਸਾ, ਪਤੀ-ਪਤਨੀ ਅਤੇ ਪੁੱਤਰ ਦੀ ਮੌਤ, ਦੋ ਜਖ਼ਮੀ
ਜੋਧਪੁਰ, 21 ਅਗਸਤ : ਰਾਜਸਥਾਨ ਦੇ ਜੋਧਪੁਰ ਵਿੱਚ ਅੱਜ ਸਵੇਰੇ ਤਕਰੀਬਨ 6-00 ਵਜੇ ਨੈਸ਼ਨਲ ਹਾਈਵੇ ਤੇ ਇੱਕ ਕਾਰ ਅਤੇ ਸਲੀਪਰ ਬੱਸ ਵਿਚਕਾਰ ਓਵਰਟੇਕ ਕਰਨ ਸਮੇਂ ਹੋਈ ਭਿਆਨਕ ਟੱਕਰ ‘ਚ ਪਤੀ, ਪਤਨੀ ਅਤੇ ਪੁੱਤਰ ਦੀ ਮੌਤ ਗਈ ਅਤੇ ਦੋ ਜਖ਼ਮੀ ਹੋ ਗਏ। ਇਹ ਹਾਦਸਾ ਜੋਧਪੁਰ ਦਿਹਾਤੀ ਦੇ ਖੇੜਾਪਾ ਥਾਣਾ ਇਲਾਕੇ ‘ਚ ਚਟਾਲੀਆ ਨੇੜੇ ਨਗੌਰ ਦਾ ਹੈ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜਮ ਓਮ ਪ੍ਰਕਾਸ਼ ਨੇ ਦੱਸਿਆ ਕਿ ਲਕਸ਼ਮੀ ਟਰੈਵਲਜ਼ ਦੀ ਬੱਸ....
ਹਨੂਮਾਨਗੜ੍ਹ ‘ਚ ਕਾਰ ਅਤੇ ਪਿਕਅੱਪ ਵਿਚਕਾਰ ਹੋਈ ਭਿਆਨਕ ਟੱਕਰ, 4 ਦੋਸਤਾਂ ਦੀ ਮੌਤ, ਇੱਕ ਜਖ਼ਮੀ
ਹਨੂੰਮਾਨਗੜ੍ਹ, 21 ਅਗਸਤ : ਰਾਜਸਥਾਨ ਦੇ ਹਨੂਮਾਨਗੜ੍ਹ ‘ਚ ਕਾਰ ਅਤੇ ਪਿਕਅੱਪ ਵਿਚਕਾਰ ਹੋਈ ਭਿਆਨਕ ਟੱਕਰ ‘ਚ ਚਾਰ ਦੋਸਤਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜ ਦੋਸਤ ਇੱਕ ਕਾਰ ਵਿੱਚ ਸਵਾਰ ਹੋ ਕੇ ਹਿਸਾਰ ਤੋਂ ਗੋਗਾਮੇੜੀ ਗਏ ਸਨ, ਜਦੋਂ ਉਹ ਭਾਦਰਾ ਰੋਡ ਤੇ ਨੌਹਰ ਨਜਦੀਕ ਪੁੱਜੇ ਤਾਂ ੳੇੁਨ੍ਹਾਂ ਦੀ ਅਲਟੋ ਕਾਰ ਅਤੇ ਪਿਕਅਪ ਦੀ ਆਹਮੋ ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਕਾਰ ‘ਚ ਸਵਾਰ ਪੰਜ ਦੋਸਤਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਅਨਿਲ (30), ਸੁਰਿੰਦਰ....
ਉੱਤਰਾਖੰਡ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗੀ, 6 ਲੋਕਾਂ ਦੀ ਮੌਤ 
ਉੱਤਰਾਖੰਡ, 20 ਅਗਸਤ : ਸਥਾਨਕ ਸ਼ਹਿਰ ਦੇ ਗੰਗੋਤਰੀ ਰਾਸ਼ਟਰੀ ਮਾਰਗ ਤੇ ਗੰਗਨਾਨੀ ਨੇੜੇ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਵਿੱਚ 35 ਯਾਤਰੀ ਸਵਾਰ ਸਨ, ਜਿੰਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੋਕਾਂ ਨੂੰ ਬਚਾ ਲਿਆ ਗਿਆ ਹੈ।ਇੱਕ ਯਾਤਰੀ ਲਾਪਤਾ ਹੈ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉੱਤਰਕਾਸ਼ੀ ਦੇ ਡੀਐਮ ਅਤੇ ਐਸਪੀ ਨੇ ਦੱਸਿਆ ਕਿ ਬੱਸ ਨੰਬਰ UK07PA-8585 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਬਚਾਅ ਕਾਰਜ ਜਾਰੀ ਹੈ। ਮੀਡੀਆ ਰਿਪੋਰਟਾਂ....
ਅਸੀਂ ਆਮ ਜਨਤਾ ਨੂੰ ਬਿਜਲੀ, ਪਾਣੀ ਤੇ ਇਲਾਜ ਮੁਫਤ ਵਿਚ ਦਿੰਦੇ ਹਾਂ ਤਾਂ ਇਹ ਰੇਵੜੀ, ਤੇ ਉਹ ਜੁਮਲਾ ਸੁਣਾਉਣ ਤਾਂ ਉਹ ਦੇਸ਼ ਲਈ ਵਿਕਾਸ ਹੈ : ਭਗਵੰਤ ਮਾਨ
ਝਾਰਖੰਡ, 20 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਕਿਹਾ ਕਿ ਅਸੀਂ ਆਮ ਜਨਤਾ ਨੂੰ ਬਿਜਲੀ, ਪਾਣੀ ਤੇ ਇਲਾਜ ਮੁਫਤ ਵਿਚ ਦਿੰਦੇ ਹਾਂ ਤਾਂ ਇਹ ਰੇਵੜੀ ਹੋ ਜਾਂਦੀ ਹੈ ਤੇ ਉਹ ਜੁਮਲਾ ਸੁਣਾਉਣ ਤਾਂ ਉਹ ਦੇਸ਼ ਲਈ ਵਿਕਾਸ ਹੈ। ਝਾਰਖੰਡ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜੇਕਰ ਕਹਿੰਦੇ ਹਾਂਕਿ ਅਸੀਂ ਬਿਜਲੀ ਫ੍ਰੀ ਵਿਚ ਦੇਵਾਂਗੇ, ਮੁਹੱਲਾ ਕਲੀਨਿਕ ਵਿਚ ਇਲਾਜ ਫ੍ਰੀ ਹੈ, ਦਿੱਲੀ-ਪੰਜਾਬ ਦੀਆਂ ਬੱਸਾਂ ਵਿਚ ਮਹਿਲਾਵਾਂ ਦਾ ਸਫਰ ਵੀ ਫ੍ਰੀ ਹੈ....
ਚਿੰਤਾ ਦੀ ਗੱਲ ਇਹ ਹੈ ਕਿ ਚੀਨ ਨੇ ਭਾਰਤ ਦੀ ਜ਼ਮੀਨ ਖੋਹ ਲਈ ਹੈ : ਰਾਜੀਵ ਗਾਂਧੀ 
ਨਵੀਂ ਦਿੱਲੀ, 20 ਅਗਸਤ : ਰਾਜੀਵ ਗਾਂਧੀ ਜਨਮ ਵਰ੍ਹੇਗੰਢ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੱਦਾਖ ਵਿੱਚ ਪੈਂਗੌਂਗ ਝੀਲ ਦੇ ਕੰਢੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਦੂਜੇ ਪਾਸੇ ਸੋਨੀਆ ਗਾਂਧੀ, ਪ੍ਰਿਅੰਕਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ਵਿੱਚ ਵੀਰ ਭੂਮੀ ਜਾ ਕੇ ਸ਼ਰਧਾਂਜਲੀ ਦਿੱਤੀ। ਪ੍ਰਾਰਥਨਾ ਸਭਾ ਤੋਂ ਬਾਅਦ ਰਾਹੁਲ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ, ਇੱਥੇ ਚਿੰਤਾ ਦੀ ਗੱਲ ਇਹ....
ਲੇਹ 'ਚ ਭਾਰਤੀ ਫ਼ੌਜ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ 9 ਫੌਜੀ ਜਵਾਨਾਂ ਦੀ ਮੌਤ 
ਲੇਹ, 19 ਅਗਸਤ : ਕਿਆਰੀ ਕਸਬੇ 'ਚ ਭਾਰਤੀ ਫ਼ੌਜ ਦੀ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ 9 ਭਾਰਤੀ ਫੌਜੀ ਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਖਬਰ ਹੈ। ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਨੀਵਾਰ ਨੂੰ ਲੱਦਾਖ ਦੇ ਲੇਹ ਜ਼ਿਲੇ 'ਚ ਟਰੱਕ ਦੇ ਸੜਕ ਤੋਂ ਫਿਸਲਣ ਅਤੇ ਡੂੰਘੀ ਖੱਡ 'ਚ ਡਿੱਗਣ ਕਾਰਨ 9 ਫੌਜੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਕ ਹੋਰ ਅਧਿਕਾਰੀ ਜ਼ਖਮੀ ਹੋ ਗਿਆ। ਮ੍ਰਿਤਕਾਂ ਵਿੱਚ 8 ਸਿਪਾਹੀ ਅਤੇ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸ਼ਾਮਲ ਹਨ। ਟਰੱਕ ਕਰੂ....
ਸਰਕਾਰ ਲਿਆਉਣ ਜਾ ਰਹੀ ਹੈ AI ਪਾਵਰਡ 'ਭਾਸ਼ਿਨੀ' : ਪੀਐੱਮ ਮੋਦੀ 
ਨਵੀਂ ਦਿੱਲੀ, 19 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਡਿਜੀਟਲ ਆਰਥਿਕਤਾ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਦੇ ਤੇਜ਼ੀ ਨਾਲ ਡਿਜੀਟਾਈਜੇਸ਼ਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ 85 ਕਰੋੜ ਤੋਂ ਵੱਧ ਇੰਟਰਨੈਟ ਉਪਭੋਗਤਾ ਹਨ, ਜੋ ਦੁਨੀਆ ਵਿੱਚ ਸਭ ਤੋਂ ਸਸਤੇ ਡੇਟਾ ਦਾ ਆਨੰਦ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸ਼ਾਸਨ ਨੂੰ ਵਧੇਰੇ ਕੁਸ਼ਲ, ਸਮਾਵੇਸ਼ੀ, ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ....
ਕਬਾੜੀਏ ਦੀ ਦੁਕਾਨ 'ਚ ਧਮਾਕਾ, 2 ਲੋਕਾਂ ਦੀ ਮੌਤ, 10 ਜ਼ਖ਼ਮੀ 
ਲੱਦਾਖ, 19 ਅਗਸਤ : ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਕਾਰਗਿਲ ਖੇਤਰ ਦਰਾਸ ਜ਼ਿਲ੍ਹੇ ਵਿੱਚ ਇੱਕ ਕਬਾੜਖਾਨੇ 'ਚ ਸ਼ੱਕੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕਬਾੜੀਏ ਦੀ ਦੁਕਾਨ ਦੇ ਅੰਦਰ ਸ਼ੱਕੀ ਚੀਜ਼ ਵਿਚ ਧਮਾਕਾ ਹੋਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੁਣ ਤੱਕ ਪ੍ਰਾਪਤ ਰਿਪੋਰਟਾਂ ਅਨੁਸਾਰ ਦਰਾਸ ਦੇ ਕਬਾੜੀ ਨਾਲੇ ਕੋਲ ਇੱਕ ਸ਼ੱਕੀ ਧਮਾਕਾ ਹੋਇਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ....
ਬੀਜੇਪੀ ਵਾਲਿਆਂ ਨੇ ਸਾਰਾ ਦੇਸ਼ ਵੇਚ ਦਿੱਤਾ, ਦੇਸ਼ ਵਾਸੀਆਂ ਨਾਲ ਕੀਤਾ ਹਰ ਵਾਅਦਾ ਜੁਮਲਾ ਸਾਬਤ ਹੋਇਆ ਹੈ : ਮੁੱਖ ਮੰਤਰੀ ਮਾਨ  
ਪੰਜਾਬ ਅਤੇ ਦਿੱਲੀ ਵਾਂਗ ਛੱਤੀਸਗੜ੍ਹ ਨੂੰ ਵੀ ‘ਆਪ’ ਸਰਕਾਰ ਭ੍ਰਿਸ਼ਟਾਚਾਰ ਮੁਕਤ ਕਰੇਗੀ : ਮੁੱਖ ਮੰਤਰੀ ਮਾਨ ਛੱਤੀਸਗੜ੍ਹ, 19 ਅਗਸਤ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਛੱਤੀਸਗੜ੍ਹ ਪਹੁੰਚੇ ਅਤੇ ਇੱਕ ਟਾਊਨਹਾਲ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਮ ਕੇ ਕੋਸਿਆ। ਬੀਜੇਪੀ ਵਾਲਿਆਂ ਨੇ ਸਾਰਾ ਦੇਸ਼ ਵੇਚ ਦਿੱਤਾ..ਦੇਸ਼ ਵਾਸੀਆਂ ਨਾਲ ਕੀਤਾ ਹਰ....