ਰਾਸ਼ਟਰੀ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ 'ਤੇ ਵੱਡਾ ਹਮਲਾ, ਕਿਹਾ- ਮਣੀਪੁਰ 'ਚ ਹਿੰਦੂਸਤਾਨ ਦਾ ਕਤਲ - ਅਜੇ ਤੱਕ ਦੌਰਾ ਨਹੀਂ ਕਰ ਸਕਿਆ ਪ੍ਰਧਾਨ ਸੇਵਕ
ਨਵੀਂ ਦਿੱਲੀ, 9 ਅਗਸਤ : ਲੋਕ ਸਭਾ ਮੈਂਬਰ ਵਜੋਂ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਸਦਨ ਦੇ ਵਿਚ ਗਰਜ਼ੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਦੀ ਮੈਂਬਰਸ਼ਿਪ ਬਹਾਲ ਕਰਨ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ, ਮਣੀਪੁਰ ਵਿਚ ਮੋਦੀ ਸਰਕਾਰ ਨੇ ਭਾਰਤ ਮਾਤਾ (ਮੇਰੀ ਮਾਂ) ਦਾ ਕਤਲ ਕੀਤਾ ਹੈ। ਰਾਹੁਲ ਨੇ ਦੋਸ਼ ਲਾਇਆ ਕਿ, ਇਹ ਭਾਜਪਾ ਸਰਕਾਰ ਵਾਲੇ ਸਾਰੇ ਦੇਸ਼ ਧ੍ਰੋਹੀ ਹਨ। ਉਨ੍ਹਾਂ ਕਿਹਾ ਕਿ....
ਰਾਜਸਥਾਨ ਵਿਚ ਲੜਕੀਆਂ ਨਾਲ ਛੇੜਛਾੜ, ਜਬਰ ਜਨਾਹ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ : ਸੀਐੱਮ ਗਹਿਲੋਤ
ਜੈਪੁਰ, 8 ਅਗਸਤ : ਰਾਜਸਥਾਨ ਵਿਚ ਲੜਕੀਆਂ ਨਾਲ ਛੇੜਛਾੜ, ਜਬਰ ਜਨਾਹ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਜਿਹਾ ਕਰਨ ਵਾਲਿਆਂ ਜੇ ਚਰਿੱਤਰ ਪ੍ਰਮਾਣ ‘ਤੇ ਲਿਖਿਆ ਜਾਵੇਗਾ ਕਿ ਇਹ ਛੇੜਛਾੜ ਵਿਚ ਸ਼ਾਮਲ ਹੈ। ਸੀਐੱਮ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਸੀਐੱਮ ਗਹਿਲੋਤ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਔਰਤਾਂ, ਕੁੜੀਆਂ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਲਈ ਛੇੜਛਾੜ ਕਰਨ ਵਾਲੇ ਮਨਚਲਿਆਂ ਦਾ ਵੀ....
ਸਰਕਾਰੀ ਘਰ ਵਾਪਸ ਮਿਲਣ ਤੋਂ ਬਾਅਦ ਬੋਲੇ ਰਾਹੁਲ ਗਾਂਧੀ ''ਮੇਰਾ ਘਰ ਪੂਰਾ ਹਿੰਦੋਸਤਾਨ ਹੈ''  
ਦਿੱਲੀ, 8 ਅਗਸਤ : ਲੋਕ ਸਭਾ ਦੀ ਹਾਊਸ ਕਮੇਟੀ ਨੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਹੋਣ ਦੇ ਬਾਅਦ ਉਨ੍ਹਾਂ ਨੂੰ ਪੁਰਾਣਾ ਸਰਕਾਰੀ ਘਰ ਵਾਪਸ ਕਰ ਦਿੱਤਾ। ਇਸ ਦਰਮਿਆਨ ਰਾਹੁਲ ਗਾਂਧੀ ਅਸਮ ਕਾਂਗਰਸ ਦੇ ਨੇਤਾਵਾਂ ਨਾਲ ਬੈਠਕ ਲਈ ਏਆਈਸੀਸੀ ਮੁੱਖ ਦਫਤਰ ਪਹੁੰਚੇ। ਜਦੋਂ ਕਾਂਗਰਸ ਸਾਂਸਦ ਤੋਂ ਆਪਣੀ ਅਧਿਕਾਰਕ ਰਿਹਾਇਸ਼ ਵਾਪਸ ਪਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ਘਰ ਪੂਰਾ ਹਿੰਦੋਸਤਾਨ ਹੈ। ਇਸ ਤੋਂ ਪਹਿਲਾਂ ‘ਮੋਦੀ ਸਰਨੇਮ’ ਟਿੱਪਣੀ ਮਾਮਲੇ ਵਿਚ 4 ਅਗਸਤ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ....
ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਅੱਗੇ ਕੁਝ ਬੁਰਾਈਆਂ ਰੋੜਾ ਬਣੀਆਂ ਹੋਈਆਂ ਹਨ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 8 ਅਗਸਤ : ਰਾਸ਼ਟਰੀ ਹੱਥਖੱਡੀ ਦਿਵਸ ਮੌਕੇ ਸੋਮਵਾਰ ਨੂੰ ਦੇਸ਼ ਦੇ ਸੈਂਕੜੇ ਬੁਨਕਰਾਂ ਤੇ ਟੈਕਸਟਾਈਲ ਸੈਕਟਰ ਦੇ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਅੱਗੇ ਕੁਝ ਬੁਰਾਈਆਂ ਰੋੜਾ ਬਣੀਆਂ ਹੋਈਆਂ ਹਨ। ਇਨ੍ਹਾਂ ਬੁਰਾਈਆਂ ਵਿਚ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਤੁਸ਼ਟੀਕਰਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨੌਂ ਅਗਸਤ ਨੂੰ ਹੀ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ ਅਤੇ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਸਾਫ਼-ਸਾਫ਼ ਭਾਰਤ....
ਭਾਰਤ ਜੋੜੋ ਯਾਤਰਾ-2, ਰਾਹੁਲ ਗਾਂਧੀ ਕੱਢਣਗੇ ਗੁਜਰਾਤ ਤੋਂ ਮੇਘਾਲਿਆ ਤੱਕ ਪਦ ਯਾਤਰਾ  
ਮੁੰਬਈ, 8 ਅਗਸਤ : ਕਾਂਗਰਸ ਸਾਂਸਦ ਰਾਹੁਲ ਗਾਂਧੀ ਗੁਜਰਾਤ ਤੋਂ ਮੇਘਾਲਿਆ ਤੱਕ ਪਦਯਾਤਰਾ ਕੱਢਣਗੇ। ਰਾਹੁਲ ਗਾਂਧੀ ਗੁਜਰਾਤ ਤੋਂ ਵੱਖ-ਵੱਖ ਰਾਜਾਂ ਵਿੱਚ ਪੈਦਲ ਚੱਲ ਕੇ ਉੱਤਰ-ਪੂਰਬੀ ਰਾਜ ਮੇਘਾਲਿਆ ਪਹੁੰਚਣਗੇ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਕਾਂਗਰਸ ਇਕਾਈ ਸੂਬੇ ਭਰ 'ਚ ਯਾਤਰਾ ਕੱਢੇਗੀ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ (MPCC) ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਗੁਜਰਾਤ ਤੋਂ ਮੇਘਾਲਿਆ ਤੱਕ ਨਵੀਂ ਪਦਯਾਤਰਾ ਕੱਢਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ....
ਚੰਬਾ ‘ਚ ਵਾਪਰਿਆ ਹਾਦਸਾ, ਪੰਜਾਬ ਤੋਂ ਹਿਮਾਚਲ ਘੁੰਮਣ ਗਏ ਨੌਜਵਾਨ ਦੀ ਮੌਤ
ਚੰਬਾ, 07 ਅਗਸਤ : ਹਿਮਾਚਲ ਦੇ ਚੰਬਾ ਨੇੜੇ ਸੜਕ ਹਾਦਸੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ (25) ਆਪਣੀ ਕਾਰ ਤੇ ਹਿਮਾਚਲ ਘੁੰਮਣ ਗਿਆ ਸੀ ਕਿ ਉਸਦੀ ਕਾਰ ਖੱਡ ਵਿੱਚ ਡਿੱਗ ਪਈ। ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਨੂੰ ਇਸ ਸਬੰਧੀ ਅੱਜ ਫੋਨ ਉੱਤੇ ਸੂਚਨਾ ਮਿਲੀ ਸੀ। ਨੌਜਵਾਨ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਲੈਣ ਲਈ ਹਿਮਾਚਲ ਲਈ ਰਵਾਨਾ ਹੋ ਗਏ ਹਨ। ਗੁਰਵਿੰਦਰ ਦੇ ਨਾਲ ਹੋਰ ਕੌਣ ਸੀ ਅਤੇ ਘਟਨਾ ਕਿਸ ਤਰਾਂ....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ, ਲੋਕ ਸਭਾ ਸਕੱਤਰੇਤ ਨੇ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ, 7 ਅਗਸਤ : ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋ ਗਈ ਹੈ। ਲੋਕ ਸਭਾ ਸਕੱਤਰੇਤ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਲਈ ਲੋਕ ਸਭਾ ਮੈਂਬਰਸ਼ਿਪ ਵਾਪਸ ਲੈਣ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਨੂੰ ਸੰਸਦ ਪਹੁੰਚੇ, ਜਿਥੇ ਉਨ੍ਹਾਂ ਦੀ ਪਾਰਟੀ ਅਤੇ ਕੁੱਝ ਹੋਰ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ....
"ਚਾਰ ਦਹਾਕਿਆਂ ਤੋਂ ਕਾਂਗਰਸ ਨੂੰ ਸਮਝ ਨਹੀਂ ਆਈ ਕਿ ਪੰਚਾਇਤੀ ਰਾਜ ਪ੍ਰਣਾਲੀ ਕਿੰਨੀ ਮਹੱਤਵਪੂਰਨ ਹੈ।" : ਪੀਐੱਮ ਮੋਦੀ 
ਅੰਮ੍ਰਿਤ ਕਾਲ ਮਹੋਤਸਵ 'ਚ ਦੇਸ਼ ਵਿਕਸਿਤ ਭਾਰਤ ਦੇ ਟੀਚੇ ਵੱਲ ਵਧ ਰਿਹਾ ਹੈ : ਪੀਐੱਮ ਮੋਦੀ ਕਾਂਗਰਸ ਦੇ ਰਾਜ ਦੌਰਾਨ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ​​ਕਰਨ ਲਈ ਕਦੇ ਵੀ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ : ਪੀਐਮ ਮੋਦੀ ਫਰੀਦਾਬਾਦ, 7 ਅਗਸਤ : ਫਰੀਦਾਬਾਦ ਦੇ ਸੂਰਜਕੁੰਡ ਸਥਿਤ ਰਾਜਹੰਸ ਹੋਟਲ 'ਚ ਅੱਜ ਤੋਂ ਭਾਜਪਾ ਦਾ ਦੋ ਰੋਜ਼ਾ ਖੇਤਰੀ ਪੰਚਾਇਤੀ ਰਾਜ ਪ੍ਰੀਸ਼ਦ ਸੰਮੇਲਨ ਸ਼ੁਰੂ ਹੋ ਰਿਹਾ ਹੈ, ਜਿਸ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਪਹੁੰਚੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਵੀ....
ਆਂਧਰਾ ਪ੍ਰਦੇਸ਼ ਵਿੱਚ ਇੱਕ ਕਾਰ ਹਾਦਸੇ 'ਚ 3 ਵਿਦਿਆਰਥੀਆਂ ਦੀ ਮੌਤ
ਗੋਦਾਵਰੀ , 06 ਅਗਸਤ : ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸ਼ੱਕ ਹੈ ਕਿ ਕਾਰ ਤੇਜ਼ ਰਫਤਾਰ ਨਾਲ ਚਲਾਈ ਜਾ ਰਹੀ ਸੀ। ਪੁਲਿਸ ਦੇ ਅਨੁਸਾਰ, ਨੇੜਲੇ ਏਲੁਰੂ ਜ਼ਿਲੇ ਦੇ ਇੱਕ ਨਿੱਜੀ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹ ਰਹੇ 10 ਵਿਦਿਆਰਥੀਆਂ ਦਾ ਇੱਕ ਸਮੂਹ ਸ਼ਨੀਵਾਰ ਰਾਤ ਨੂੰ ਪੂਰਬੀ ਗੋਦਾਵਰੀ ਜ਼ਿਲੇ ਵਿੱਚ ਝਰਨੇ ਅਤੇ ਅਮੀਰ ਜੈਵ ਵਿਭਿੰਨਤਾ....
25,000 ਕਰੋੜ ਨਾਲ ਕੀਤੇ ਜਾਣ ਵਾਲੇ ਪੁਨਰ ਵਿਕਾਸ ਨਾਲ ਦੇਸ਼ ਵਿੱਚ ਰੇਲ ਬੁਨਿਆਦੀ ਢਾਂਚੇ ਦੀ ਕਲਪਨਾ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਆਵੇਗੀ : ਪੀਐਮ ਮੋਦੀ 
ਨਵੀਂ ਦਿੱਲੀ, 6 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਤੇ ਚੰਡੀਗੜ੍ਹ ਸਮੇਤ ਦੇਸ਼ ਦੇ 508 ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ। ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਮੰਤਰੀ ਅਤੇ ਸੰਸਦ ਮੈਂਬਰ ਵੀਡੀਓ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਪੀਐਮ ਮੋਦੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਏ। ਇਤਿਹਾਸਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦਾ ਨੀਂਹ....
ਝਾਂਸੀ ‘ਚ ਪੱਬਜੀ ਗੇਮ ਦੇ ਆਦੀ ਨੌਜਵਾਨ ਨੇ ਆਪਣੇ ਮਾਂ-ਪਿਓ ਦੀ ਤਵਾ ਮਾਰ ਕੇ ਕੀਤੀ ਹੱਤਿਆ
ਝਾਂਸੀ, 05 ਅਗਸਤ : ਝਾਂਸੀ ‘ਚ ਪੱਬਜੀ ਗੇਮ ਦੇ ਆਦੀ ਨੌਜਵਾਨ ਨੇ ਆਪਣੇ ਮਾਤਾ-ਪਿਤਾ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਨੌਜਵਾਨ ਨੇ ਆਪਣੀ ਮਾਂ ਤੇ ਪਿਤਾ ਦਾ ਤਵਾ ਮਾਰ ਕੇ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਨੌਜਵਾਨ ਨਹਾ ਕੇ ਕੱਪੜੇ ਬਦਲ ਕੇ ਆਪਣੇ ਕਮਰੇ ਅੰਦਰ ਜਾ ਬੈਠਾ। ਇਹ ਘਟਨਾਂ ਪਿਚੌਰ ਥਾਣਾ ਨਵਾਬਾਦ ਦੇ ਇਲਾਕੇ ਦੀ ਹੈ, ਕਥਿਤ ਦੋਸ਼ੀ ਦਾ ਨਾਮ ਅੰਕਿਤ ਦੱਸਿਆ ਜਾ ਰਿਹਾ ਹੈ, ਜੋ ਆਪਣੇ ਘਰ ਵਿੱਚ ਹੀ ਮੋਬਾਇਲ ਠੀਕ ਕਰਨ ਦਾ ਕੰਮ ਕਰਦਾ ਸੀ। ਅੰਕਿਤ ਦੀ ਭੈਣ ਨੀਲਮ ਨੇ....
ਕੁਲਗਾਮ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ 3 ਜਵਾਨ ਸ਼ਹੀਦ, ਪੰਜ ਅੱਤਵਾਦੀ ਸੁਰੱਖਿਆ ਬਲਾਂ ਦੀ ਘੇਰਾਬੰਦੀ ’ਚ ਫਸੇ 
ਕੁਲਗਾਮ, 5 ਅਗਸਤ : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ 3 ਜਵਾਨ ਸ਼ਹੀਦ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਿਕ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਹਲਾਨ ਜੰਗਲੀ ਖੇਤਰ ਦੇ ਉੱਚੇ ਇਲਾਕਿਆਂ 'ਚ ਘੇਰਾਬੰਦੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕਰੀਬ ਚਾਰ ਤੋਂ ਪੰਜ ਅੱਤਵਾਦੀ ਸੁਰੱਖਿਆ ਬਲਾਂ ਦੀ ਘੇਰਾਬੰਦੀ ’ਚ ਫਸੇ ਹੋਏ ਸਨ। ਇਨ੍ਹਾਂ ’ਚੋਂ ਦੋ ਵਿਦੇਸ਼ੀ....
ਮਨੀਪੁਰ ’ਚ ਦੰਗਾਕਾਰੀਆਂ ਨੇ ਪਿਓ-ਪੁੱਤਰ ਸਮੇਤ 3 ਵਿਅਕਤੀਆਂ ਦੀ ਕੀਤੀ ਹੱਤਿਆ, ਰੋਸ਼ ਵਜੋਂ ਲੋਕਾਂ ਨੇ ਸਾੜੇ ਘਰ
ਇੰਫਾਲ, 5 ਅਗਸਤ : ਮਨੀਪੁਰ ’ਚ ਲਗਪਗ ਤਿੰਨ ਮਹੀਨੇ ਤੋਂ ਜਾਰੀ ਫ਼ਿਰਕੂ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਬਿਸ਼ਣੂਤਪੁਰ ਜ਼ਿਲ੍ਹੇ ਵਿਚ ਪਿਓ-ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਦੰਗਾਕਾਰੀਆਂ ਨੇ ਹੱਤਿਆ ਕਰ ਦਿੱਤੀ। ਇਸ ਦੇ ਵਿਰੋਧ ’ਚ ਭੀੜ ਨੇ ਜ਼ਿਲ੍ਹੇ ਦੇ ਉਖਾ ਤੰਪਕ ’ਚ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਇੰਫਾਲ ਘਾਟੀ ’ਚ ਕਰਫਿਊ ’ਚ ਢਿੱਲ ਦੀ ਸਮਾਂ-ਹੱਦ ਘਟਾ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਬਿਸ਼ਣੂਪੁਰ ਦੇ ਕਵਾਕਟਾ ਇਲਾਕੇ ਵਿਚ ਤਿੰਨ ਲੋਕਾਂ ਨੂੰ ਸੁੱਤੇ ਸਮੇਂ ਗੋਲੀਆਂ ਮਾਰੀਆਂ ਗਈਆਂ....
ਪੰਜਾਬ ਸਮੇਤ 7 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ 
ਨਵੀਂ ਦਿੱਲੀ, 5 ਅਗਸਤ : ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼ ਅਤੇ ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਇਹ ਜਾਣਕਾਰੀ ਮੌਸਮ ਵਿਭਾਗ ਦੀ ਵਿਗਿਆਨੀ ਸੋਮਾ ਸੇਨ ਨੇ ਦਿੱਤੀ। ਮੌਸਮ ਵਿਭਾਗ ਦੀ ਵਿਗਿਆਨੀ ਸੋਮਾ ਸੇਨ ਨੇ ਕਿਹਾ ਕਿ, ਪੂਰਬੀ ਮੱਧ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਤਰੀ ਅਤੇ ਮੱਧ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ।....
ਕੋਲਕਾਤਾ ਵਿੱਚ ਵਿਦਿਆਰਥੀ ਤੇ ਉਸਦੇ ਪਿਤਾ ਨੂੰ ਟਰੱਕ ਨੇ ਮਾਰੀ ਟੱਕਰ, ਦੋਵਾਂ ਦੀ ਮੌਤ, ਲੋਕਾਂ ਨੇ ਗੁੱਸੇ ਵਿੱਚ ਗੱਡੀਆਂ ਸਾੜੀਆਂ
ਕੋਲਕਾਤਾ, 04 ਅਗਸਤ : ਕੋਲਕਾਤਾ ਦੇ ਬੇਹਾਲਾ 'ਚ ਸਵੇਰੇ ਸਕੂਲ ਜਾ ਰਹੇ ਵਿਦਿਆਰਥੀ ਸੌਰਨਿਲ ਸਰਕਾਰ ਅਤੇ ਪਿਤਾ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ, ਭੜਕੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਸੁੱਟਣੇ ਪਏ ਅਤੇ ਲਾਠੀਚਾਰਜ ਵੀ ਕਰਨਾ ਪਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਤਾ ਆਪਣੇ ਪੁੱਤਰ ਨੂੰ ਸਕੂਲ ਲੈ....