ਰਾਸ਼ਟਰੀ

ਮੁਰੈਨਾ ਵਿੱਚ ਇਕ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 5 ਮਜ਼ਦੂਰਾਂ ਦੀ ਮੌਤ 
ਮੁਰੈਨਾ, 30 ਅਗਸਤ : ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਇਕ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਫੈਕਟਰੀ ਵਿੱਚ ਕੰਮ ਕਰਦੇ ਪੰਜ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰੈਨਾ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਜਾਡੇਰੂਆ ਉਦਯੋਗਿਕ ਖੇਤਰ ਦੇ ਪਿੰਡ ਧਨੇਲਾ ਨੇੜੇ ਚੈਰੀ ਫੈਕਟਰੀ ਹੈ। ਅੱਜ ਫੈਕਟਰੀ ਵਿੱਚ ਕੰਮ ਚੱਲ ਰਿਹਾ ਸੀ ਅਤੇ ਇਸ ਦਾ ਬਾਇਲਰ ਵੀ ਗਰਮ ਹੋ ਰਿਹਾ ਸੀ। ਇੱਥੇ ਰਾਮਾਤਾਰ (35) ਪੁੱਤਰ ਰਾਮਕਿਸ਼ਨ ਗੁਰਜਰ....
ਕਜਰੀਆ ਦਾ ਵਿਸਰਜਨ ਕਰਦੇ ਸਮੇਂ 7 ਬੱਚੇ ਯਮੁਨਾ ਨਦੀ 'ਚ ਰੁੜ੍ਹੇ, 2 ਭੈਣਾਂ ਸਮੇਤ 4 ਚਚੇਰੇ ਭਰਾਵਾਂ ਦੀ ਮੌਤ 
ਬਾਂਦਾ, 30 ਅਗਸਤ : ਗੁੜਗਾਓਂ ਦੇ ਪੇਲਾਨੀ ਦੇ ਕੋਲੋਂ ਲੰਘਦੀ ਯਮੁਨਾ ਨਦੀ ਦੇ ਗੇਲਾ ਘਾਟ 'ਤੇ ਕਜਰੀਆ ਦਾ ਵਿਸਰਜਨ ਕਰਦੇ ਸਮੇਂ ਪੈਰ ਫਿਸਲਣ ਕਾਰਨ ਇਕ ਲੜਕੀ ਸਮੇਤ 7 ਬੱਚੇ ਨਦੀ 'ਚ ਰੁੜ੍ਹ ਗਏ। ਤੇਜ਼ ਵਹਾਅ 'ਚ ਸਭ ਨੂੰ ਰੁੜ੍ਹਦਾ ਦੇਖ ਉਥੇ ਮੌਜੂਦ ਲੋਕਾਂ ਨੇ ਦੋ ਨੂੰ ਬਾਹਰ ਕੱਢਿਆ। ਇਸ ਦੌਰਾਨ ਦੋ ਭੈਣਾਂ ਸਮੇਤ ਚਾਰ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਪੁਲਿਸ ਪਿੰਡ ਵਾਸੀਆਂ ਦੀ ਮਦਦ ਨਾਲ ਲਾਪਤਾ ਬੱਚਿਆਂ ਦੀ ਭਾਲ ਕਰ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਦਰਿਆ ਦੇ ਕੰਢੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ....
ਮਨੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਦੋ ਧਿਰਾਂ ਵਿਚਾਲੇ ਗੋਲ਼ੀਬਾਰੀ 'ਚ ਇਕ ਦੀ ਮੌਤ
ਇੰਫਾਲ, 29 ਅਗਸਤ : ਮਣੀਪੁਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹਿੰਸਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਰਾਜ ਦੇ ਬਿਸ਼ਨੂਪੁਰ ਜ਼ਿਲੇ ਦੇ ਨਰਾਇਣਸੇਨਾ 'ਚ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਹੋਣ ਦਾ ਪਤਾ ਲੱਗਾ। ਪੁਲਿਸ ਅਨੁਸਾਰ ਦੋ ਧਿਰਾਂ ਵਿਚਾਲੇ ਹੋਈ ਜ਼ਬਰਦਸਤ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦੋਂਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੈ। ਅਧਿਕਾਰਤ ਬਿਆਨਾਂ ਦੇ ਅਨੁਸਾਰ, ਇੱਕ ਰਾਹਤ ਕੈਂਪ ਵਿੱਚ ਰਹਿ ਰਹੇ ਇੱਕ ਗ੍ਰਾਮੀਣ ਰੱਖਿਆ ਵਲੰਟੀਅਰ ਦੀ ਅਚਾਨਕ ਧਮਾਕੇ....
ਰੱਖੜੀ ਮੌਕੇ ਕੇਂਦਰ ਸਰਕਾਰ ਵੱਲੋਂ ਤੋਹਫਾ, ਗੈਸ ਸਿਲੰਡਰ ਦੀਆਂ ਕੀਮਤਾਂ 'ਚ 200 ਰੁਪਏ ਕਟੌਤੀ
ਨਵੀਂ ਦਿੱਲੀ, 29 ਅਗਸਤ : ਰੱਖੜੀ ਮੌਕੇ ਮੋਦੀ ਸਰਕਾਰ ਸਸਤੇ LPG ਸਿਲੰਡਰ ਦਾ ਤੋਹਫਾ ਦੇ ਸਕਦੀ ਹੈ। ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਤਰਾਂ ਮੁਤਾਬਕ ਮਹਿੰਗੇ ਐਲਪੀਜੀ ਸਿਲੰਡਰਾਂ ਨੂੰ ਲੈ ਕੇ ਘਿਰੀ ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਹ ਲਾਭ ਸਿਰਫ਼ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹੀ ਮਿਲੇਗਾ। ਮਈ 2022 ਵਿੱਚ ਵੀ....
ਹੁਣ ਸੂਰਜ ਵੱਲ ਵਹੀਰਾਂ ਤਿਰੰਗੇ ਦੀਆਂ.. Aditya-L1 ਦਾ ਲਾਂਚ ਹੋਵੇਗਾ 2 ਸਤੰਬਰ ਨੂੰ 
ਬੈਂਗਲੁਰੂ, 24 ਅਗਸਤ : ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੀ ਪਹਿਲੀ ਪੁਲਾੜ ਆਧਾਰਿਤ ਆਬਜ਼ਰਵੇਟਰੀ 'ਆਦਿਤਿਆ-ਐਲ1' ਨੂੰ 2 ਸਤੰਬਰ ਨੂੰ ਸਵੇਰੇ 11.50 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਪੁਲਾੜ ਯਾਨ ਨੂੰ ਸੂਰਜ ਦੀ ਸਭ ਤੋਂ ਬਾਹਰੀ ਪਰਤਾਂ ਦੇ ਰਿਮੋਟ ਨਿਰੀਖਣ ਲਈ ਅਤੇ L1 (ਸੂਰਜ-ਧਰਤੀ ਲਾਗਰੇਂਜ ਬਿੰਦੂ) 'ਤੇ ਸੂਰਜੀ ਹਵਾ ਦੀ ਸਥਿਤੀ ਦੇ....
ਦੇਸ਼ ਦੇ ਹਰ ਖੇਤਰ ਵਿੱਚ ਵਿਕਾਸ ਹੋ ਰਿਹਾ ਹੈ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰੁਜ਼ਗਾਰ ਮੇਲੇ’ ਮੁਹਿੰਮ ਤਹਿਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਨਵੀਂ ਦਿੱਲੀ, 28 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 10 ਲੱਖ ਕਰਮਚਾਰੀਆਂ ਦੀ ਭਰਤੀ ਲਈ ‘ਰੁਜ਼ਗਾਰ ਮੇਲੇ’ ਮੁਹਿੰਮ ਤਹਿਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ‘ਤੇ ਇਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਇਸ ਅੰਮ੍ਰਿਤ ਵੇਲੇ ਦੇਸ਼ ਦੀ ਆਜ਼ਾਦੀ ਅਤੇ ਕਰੋੜਾਂ ਲੋਕਾਂ ਦੇ....
ਕਟਨੀ ‘ਚ ਤੇਜ਼ ਰਫਤਾਰ ਬੱਸ ਪਲਟੀ, ਤਿੰਨ ਲੋਕਾਂ ਦੀ ਮੌਤ 24 ਜਖ਼ਮੀ
ਕਟਨੀ, 25 ਅਗਸਤ : ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਸਲੇਮਾਨਾਬਾਦ- ਉਮਰਿਆਨ ਰੋਡ ਤੇ ਇੱਕ ਯਾਤਰੀ ਬੱਸ ਪਲਟ ਜਾਣ ਦੇ ਕਾਰਨ 3 ਲੋਕਾਂ ਦੀ ਮੌਤ ਅਤੇ 24 ਯਾਤਰੀ ਗੰਭੀਰ ਜਖ਼ਮੀ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਯਾਤਰੀ ਬੱਸ ਧੀਮਰਖੇੜਾ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸਲੇਮਾਨਾਬਾਦ, ਉਮਰਿਆਪਨ ਅਤੇ ਧੀਮਰਖੇੜਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਬੱਸ....
ਲਦਾਖ ਦੇ ਖ਼ੂਨ 'ਚ ਕਾਂਗਰਸ ਦੀ ਵਿਚਾਰਧਾਰਾ, ਭਾਜਪਾ ਲੋਕਾਂ ਦੀ ਜ਼ਮੀਨ ਖੋਹਣਾ ਚਾਹੁੰਦੀ ਹੈ : ਰਾਹੁਲ ਗਾਂਧੀ 
ਕਾਰਗਿਲ, 25 ਅਗਸਤ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਾਰਗਿਲ ਵਿੱਚ ਰੈਲੀ ਕੀਤੀ, ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨਿਆ। ਰਾਹੁਲ ਨੇ ਰੁਜ਼ਗਾਰ ਤੋਂ ਲੈ ਕੇ ਮਹਿੰਗਾਈ ਅਤੇ ਚੀਨ ਨਾਲ ਸਰਹੱਦੀ ਮੁੱਦੇ 'ਤੇ ਸਰਕਾਰ 'ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਲੱਦਾਖ ਦੇ ਹਰ ਕੋਨੇ ਵਿੱਚ ਗਏ। ਗਰੀਬਾਂ, ਮਾਵਾਂ-ਭੈਣਾਂ ਅਤੇ ਨੌਜਵਾਨਾਂ ਨਾਲ ਗੱਲ ਕੀਤੀ। ਆਪਣੇ ਦਿਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹੋਰ ਲੀਡਰ ਆਪਣੀ ‘ਮਨ ਕੀ ਬਾਤ’ ਕਰਦੇ ਹਨ। ਮੈਂ ਸੋਚਿਆ ਕਿ ਮੈਂ ਤੁਹਾਡੇ ਮਨ ਦੀ ਗੱਲ ਸੁਣ....
ਵਾਇਨਾਡ 'ਚ ਇੱਕ ਜੀਪ ਡੂੰਘੀ ਖੱਡ ਵਿੱਚ ਡਿੱਗੀ, 8 ਲੋਕਾਂ ਦੀ ਮੌਤ  
ਵਾਇਨਾਡ , 25 ਅਗਸਤ : ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਵਾਇਨਾਡ ਜ਼ਿਲ੍ਹੇ ਵਿੱਚ ਇੱਕ ਜੀਪ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਜੀਪ ਦੇ ਖੱਡ ਵਿੱਚ ਡਿੱਗਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਹਨ। ਪੁਲਿਸ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 3.30 ਵਜੇ ਵਲਦ-ਮਾਨੰਥਵਾੜੀ ਰੋਡ 'ਤੇ ਵਾਪਰਿਆ।....
ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਸੂਬੇ ਦੇ ਅਮੀਰ ਵਿਰਸੇ ਨੂੰ ਦਰਸਾਉਣ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਦੇਵੇਗਾ ਹੁਲਾਰਾ: ਅਨਮੋਲ ਗਗਨ ਮਾਨ
ਹੈਦਰਾਬਾਦ, 25 ਅਗਸਤ : ਪੰਜਾਬ ਸਰਕਾਰ ਨੇ ਮੋਹਾਲੀ ਵਿਖੇ 11 ਤੋਂ 13 ਸਤੰਬਰ, 2023 ਤੱਕ ਹੋਣ ਵਾਲੇ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦਾ ਐਲਾਨ ਕੀਤਾ ਹੈ। ਇਸ ਸੰਮੇਲਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਦੇਸ਼ ਭਰ ਵਿੱਚ ਲੜੀਵਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਪਹਿਲੇ ਰੋਡ ਸ਼ੋਅ ਦਾ ਉਦਘਾਟਨ 23 ਅਗਸਤ ਨੂੰ ਜੈਪੁਰ ਵਿੱਚ ਕੀਤਾ ਗਿਆ ਸੀ, ਜਿਸ ਤੋਂ ਬਾਅਦ 24 ਅਗਸਤ ਨੂੰ ਮੁੰਬਈ ਵਿੱਚ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਸੂਬਾ ਸਰਕਾਰ ਵੱਲੋਂ ਸੈਰ-ਸਪਾਟੇ....
ਦਿੱਲੀ ਹਵਾਈ ਅੱਡੇ ‘ਤੇ 17 ਕਰੋੜ ਦੀ ਕੋਕੀਨ ਕੀਤੀ ਜ਼ਬਤ, 2 ਔਰਤਾਂ ਗ੍ਰਿਫਤਾਰ
ਨਵੀਂ ਦਿੱਲੀ, 24 ਅਗਸਤ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਇੱਕ ਕੀਨੀਆ ਦੇ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 1698 ਗ੍ਰਾਮ ਕੋਕੀਨ ਬਰਾਮਦ ਹੋਈ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਦੇ ਅਧਿਕਾਰੀਆਂ ਨੇ ਇਸ ਦੀ ਕੀਮਤ ਲਗਭਗ 17 ਕਰੋੜ ਰੁਪਏ ਦੱਸੀ ਹੈ। DRI ਨੇ ਭਾਰਤ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ‘ਚ ਕੀਨੀਆ ਦੀਆਂ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿੱਤ ਮੰਤਰਾਲੇ ਵੱਲੋਂ....
ਅਸੀਂ ਲਾਲ ਫੀਤਾਸ਼ਾਹੀ ਤੋਂ ਲਾਲ ਕਾਰਪੇਟ 'ਤੇ ਚਲੇ ਗਏ ਹਾਂ ਅਤੇ ਐਫਡੀਆਈ ਦੇ ਪ੍ਰਵਾਹ ਨੂੰ ਉਦਾਰ ਕੀਤਾ ਹੈ :  ਪੀਐਮ ਮੋਦੀ  
ਨਵੀਂ ਦਿੱਲੀ, 24 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਜੀ-20 ਬੈਠਕ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ 60 ਤੋਂ 70 ਫੀਸਦੀ ਰੁਜ਼ਗਾਰ ਲਈ ਐਮ.ਐਸ.ਐਮ.ਈ. ਇਹ ਗਲੋਬਲ ਜੀਡੀਪੀ ਵਿੱਚ 50 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਵਾਜਬ ਕੀਮਤ ਦੀ ਖੋਜ, ਸ਼ਿਕਾਇਤ ਨਿਵਾਰਣ ਵਿਧੀ ਵਿੱਚ ਖਪਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ MSMEs....
ਊਧਮਪੁਰ 'ਚ ਡੰਪਰ ਖੱਡ 'ਚ ਡਿੱਗਿਆ, 3 ਦੀ ਮੌਤ ਤੇ 1 ਜ਼ਖ਼ਮੀ
ਊਧਮਪੁਰ, 24 ਅਗਸਤ : ਜੰਮੂ-ਕਸ਼ਮੀਰ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਦਰਅਸਲ, ਊਧਮਪੁਰ ਜ਼ਿਲ੍ਹੇ ਦੇ ਡੱਡੂ ਇਲਾਕੇ ਵਿੱਚ ਇੱਕ ਡੰਪਰ ਸੜਕ ਤੋਂ ਫਿਸਲ ਗਿਆ, ਜਿਸ ਤੋਂ ਬਾਅਦ ਇਹ ਡੂੰਘੀ ਖੱਡ ਵਿੱਚ ਜਾ ਡਿੱਗਾ। ਇਸ ਦਰਦਨਾਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ....
ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਭਾਰੀ ਮੀਂਹ ਕਾਰਨ 8 ਇਮਾਰਤਾਂ, ਕਈ ਲਾਸ਼ਾਂ ਵੀ ਮਿਲੀਆਂ
ਕੁੱਲੂ, 24 ਅਗਸਤ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਵੀਰਵਾਰ ਨੂੰ ਮੀਂਹ ਕਾਰਨ 8 ਖਾਲੀ ਇਮਾਰਤਾਂ ਢਹਿ ਗਈਆਂ। ਇਸ ਦੇ ਨਾਲ ਹੀ ਸ਼ਿਵ ਮੰਦਰ 'ਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਇਕ ਲਾਸ਼ ਬਰਾਮਦ ਹੋਈ ਹੈ। ਕੁੱਲੂ ਦੇ ਐਨੀ ਇਲਾਕੇ 'ਚ ਇਮਾਰਤ ਡਿੱਗਣ ਦੀ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਸ਼ਿਮਲਾ 'ਚ ਤਿੰਨ ਥਾਵਾਂ 'ਤੇ ਜ਼ਮੀਨ ਖਿਸਕਣ ਤੋਂ 25 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਮਰ ਹਿੱਲ ਤੋਂ 18, ਸ਼ਿਵ ਮੰਦਰ ਅਤੇ ਫਾਗਲੀ....
ਮਿਜ਼ੋਰਮ 'ਚ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਿਆ, 17 ਮਜ਼ਦੂਰਾਂ ਦੀ ਮੌਤ 
ਮਿਜ਼ੋਰਮ, 23 ਅਗਸਤ : ਮਿਜ਼ੋਰਮ 'ਚ ਦਰਦਨਾਕ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮੌਕੇ 'ਤੇ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਜਿਸ ਥਾਂ 'ਤੇ ਇਹ ਘਟਨਾ ਵਾਪਰੀ, ਉਹ ਰਾਜਧਾਨੀ ਆਈਜ਼ੌਲ ਤੋਂ ਕਰੀਬ 21 ਕਿਲੋਮੀਟਰ ਦੂਰ ਹੈ। ਘਟਨਾ ਸਮੇਂ ਸਾਰੇ ਮਜ਼ਦੂਰ ਪੁਲ 'ਤੇ ਕੰਮ ਕਰ ਰਹੇ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ, 'ਮਲਬੇ ਵਿੱਚੋਂ ਹੁਣ ਤੱਕ 17 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕਈ ਹੋਰ ਅਜੇ ਵੀ ਲਾਪਤਾ....