ਅਸੀਂ ਆਮ ਜਨਤਾ ਨੂੰ ਬਿਜਲੀ, ਪਾਣੀ ਤੇ ਇਲਾਜ ਮੁਫਤ ਵਿਚ ਦਿੰਦੇ ਹਾਂ ਤਾਂ ਇਹ ਰੇਵੜੀ, ਤੇ ਉਹ ਜੁਮਲਾ ਸੁਣਾਉਣ ਤਾਂ ਉਹ ਦੇਸ਼ ਲਈ ਵਿਕਾਸ ਹੈ : ਭਗਵੰਤ ਮਾਨ

ਝਾਰਖੰਡ, 20 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਕਿਹਾ ਕਿ ਅਸੀਂ ਆਮ ਜਨਤਾ ਨੂੰ ਬਿਜਲੀ, ਪਾਣੀ ਤੇ ਇਲਾਜ ਮੁਫਤ ਵਿਚ ਦਿੰਦੇ ਹਾਂ ਤਾਂ ਇਹ ਰੇਵੜੀ ਹੋ ਜਾਂਦੀ ਹੈ ਤੇ ਉਹ ਜੁਮਲਾ ਸੁਣਾਉਣ ਤਾਂ ਉਹ ਦੇਸ਼ ਲਈ ਵਿਕਾਸ ਹੈ। ਝਾਰਖੰਡ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜੇਕਰ ਕਹਿੰਦੇ ਹਾਂਕਿ ਅਸੀਂ ਬਿਜਲੀ ਫ੍ਰੀ ਵਿਚ ਦੇਵਾਂਗੇ, ਮੁਹੱਲਾ ਕਲੀਨਿਕ ਵਿਚ ਇਲਾਜ ਫ੍ਰੀ ਹੈ, ਦਿੱਲੀ-ਪੰਜਾਬ ਦੀਆਂ ਬੱਸਾਂ ਵਿਚ ਮਹਿਲਾਵਾਂ ਦਾ ਸਫਰ ਵੀ ਫ੍ਰੀ ਹੈ, ਦਿੱਲੀ ਵਿਚ ਪਾਣੀ ਫ੍ਰੀ ਹੈ ਤਾਂ ਸਾਬ੍ਹ ਬੋਲਦੇ ਹਨ ਕਿ ਉਪਰ ਵਾਲੇ… ਇਹ ਰੇਵੜੀਆਂ ਦਿੰਦੇ ਹਨ, ਇਹ ਦੇਸ਼ ਲਈ ਚੰਗਾ ਨਹੀਂ ਹੈ। ਸੀਐੱਮ ਮਾਨ ਨੇ ਕਿਹਾ ਕਿ ਅਸੀਂ 300 ਯੂਨਿਟ ਫ੍ਰੀ ਬਿਜਲੀ ਦੇਈ ਤਾਂ ਰੇਵੜੀ ਤਾਂ 15 ਲੱਖ ਵਾਲਾ ਪਾਪ ਕਿਥੇ ਹੈ? ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿਚ ਹੀ ਕਹਿ ਦਿੱਤਾ ਸੀ ਕਿ 15 ਲੱਖ ਦੀ ਰਕਮ ਲਿਖਦੇ-ਲਿਖਦੇ ਸਿਆਹੀ ਸੁੱਕ ਜਾਂਦੀ ਹੈ…ਕਾਲੇ ਧਨ ਦੀ ਗੱਲ ਕਰਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ। ਭਗਵੰਤ ਮਾਨ ਨੇਕਿਹਾ ਕਿ ਪ੍ਰਧਾਨ ਮੰਤਰੀ ਦੀ ਹਰ ਗੱਲ ਹੀ ਜੁਮਲਾ ਸਾਬਤ ਹੋਈ। ਹੁਣ ਤਾਂਇਹ ਵੀ ਸ਼ੱਕ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਚਾਹ ਬਣਾਉਣੀ ਆਉਂਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੋਈ ਚੀਜ਼ ਤਾਂ ਦੱਸੋ ਜੋ ਸੱਚ ਹੋਵੇ। ਮਾਨ ਨੇ PM ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਵੇਚਣ ਤੇ ਖਰੀਦਣ ਵਾਲੇ ਨੇਤਾ ਹਨ। ਪਹਿਲਾਂ ਤੇਲ ਵੇਚਿਆ, LIC ਵੇਚੀ, ਰੇਲ ਵੇਚੀ, ਏਅਰਪੋਰਟ ਵੇਚ ਦਿੱਤਾ।ਸਿਰਫ ਵੇਚਿਆ ਨਹੀਂ ਕੁਝ ਖਰੀਦਿਆ ਸੀ ਜਿਵੇਂ ਥੋੜ੍ਹਾ ਜਿਹਾ ਮੀਡੀਆ ਖਰੀਦ ਲਿਆ। ਕਦੇ-ਕਦੇ ਵਿਧਾਇਕ ਖਰੀਦ ਲੈਂਦੇ ਹਨ। ਕਿਸੇ ਦੇ 5 ਜਾਂ 10 ਵਿਧਾਇਕ… ਇਹ ਕੰਮ ਉਨ੍ਹਾਂ ਨੂੰ ਆਉਂਦਾ ਹੈ।