ਰਾਸ਼ਟਰੀ

ਅਗਨੀਵੀਰ ਯੋਜਨਾ ਭਾਰਤ ਦੇ ਬਹਾਦਰਾਂ ਦਾ ਅਪਮਾਨ ਕਰਨ ਲਈ ਬਣਾਈ ਗਈ ਹੈ : ਰਾਹੁਲ ਗਾਂਧੀ 
ਅਗਨੀਵੀਰਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਪੈਨਸ਼ਨ ਜਾਂ ਹੋਰ ਲਾਭ ਨਹੀਂ ਦਿੱਤਾ ਜਾਂਦਾ : ਗਾਂਧੀ ਨਵੀਂ ਦਿੱਲੀ, 23 ਅਕਤੂਬਰ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਬਹਾਦਰਾਂ ਦਾ ਅਪਮਾਨ ਕਰਨ ਲਈ ਬਣਾਈ ਗਈ ਯੋਜਨਾ ਹੈ। ਅਗਨੀਵੀਰਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਪੈਨਸ਼ਨ ਜਾਂ ਹੋਰ ਲਾਭ ਨਹੀਂ ਦਿੱਤਾ ਜਾਂਦਾ। ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।....
ਗੁਜਰਾਤ 'ਚ ਨਵਰਾਤਰੀ ਗਰਬਾ ਸਮਾਰੋਹ 'ਚ 24 ਘੰਟਿਆਂ 'ਚ 10 ਲੋਕਾਂ ਦੀ ਹਾਰਟ ਅਟੈਕ ਨਾਲ ਮੌਤ
ਅਹਿਮਦਾਬਾਦ, 22 ਅਕਤੂਬਰ : ਨਵਰਾਤਰੀ 2023 ਚੱਲ ਰਿਹਾ ਹੈ ਅਤੇ ਜਦੋਂ ਵੱਖ-ਵੱਖ ਸ਼ਹਿਰਾਂ ਵਿੱਚ ਗਰਬਾ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜਸ਼ਨ ਦੁੱਗਣੇ ਹੋ ਜਾਂਦੇ ਹਨ। ਕਈ ਸ਼ਹਿਰਾਂ ਵਿੱਚ ਨਵਰਾਤਰੀ ਦੌਰਾਨ ਗਰਬਾ ਮਨਾਉਣਾ ਕਾਫੀ ਦੁਖਦਾਈ ਰਿਹਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਦਿਲ ਦੇ ਦੌਰੇ ਕਾਰਨ ਮੌਤਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਗਰਬਾ ਸਮਾਗਮ ਦੌਰਾਨ ਘੱਟੋ-ਘੱਟ 10 ਮੌਤਾਂ ਹੋਈਆਂ ਹਨ ਅਤੇ ਇਨ੍ਹਾਂ ਮੌਤਾਂ ਦਾ ਕਾਰਨ....
ਕੈਨੇਡਾ 'ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਦੇਖਦੇ ਹਾਂ, ਅਸੀਂ ਉੱਥੇ ਵੀਜ਼ਾ ਜਾਰੀ ਕਰਨਾ ਫਿਰ ਤੋਂ ਸ਼ੁਰੂ ਕਰਨਾ ਚਾਹਾਂਗੇ : ਵਿਦੇਸ਼ ਮੰਤਰੀ ਜੈਸ਼ੰਕਰ
ਨਵੀਂ ਦਿੱਲੀ, 22 ਅਕਤੂਬਰ : ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਕੈਨੇਡਾ ਨੇ ਵੀ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਬਾਹਰ ਕੱਢ ਲਿਆ ਹੈ। ਇਸ ਸਭ ਦੇ ਵਿਚਕਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਇਸ ਸਮੇਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸਮੱਸਿਆਵਾਂ ਕੈਨੇਡੀਅਨ ਰਾਜਨੀਤੀ ਦੇ ਕੁਝ ਹਿੱਸਿਆਂ ਨਾਲ ਹਨ। ਜੈਸ਼ੰਕਰ ਨੇ ਕਿਹਾ ਕਿ ਜੇਕਰ....
ਫਲਸਤੀਨੀਆਂ ਦੀ ਮਦਦ ਲਈ ਭਾਰਤ ਆਇਆ ਅੱਗੇ, ਦਵਾਈਆਂ ਤੇ ਰਾਹਤ ਸਮੱਗਰੀ ਭੇਜੀ
ਨਵੀਂ ਦਿੱਲੀ, 22 ਅਕਤੂਬਰ : ਇਜ਼ਰਾਈਲ ਤੇ ਹਮਾਸ ਵਿਚ ਯੁੱਧ ਪਿਛਲੇ ਕੁਝ ਦਿਨਾਂ ਤੋਂ ਯੁੱਧ ਜਾਰੀ ਹੈ। ਇਸ ਯੁੱਧ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਹਜ਼ਾਰਾਂ ਲੋਕਾਂ ਦਾ ਘਰ ਉਜੜ ਗਿਆ ਹੈ। ਖਾਣ ਲਈ ਖਾਣਾ ਨਹੀਂ ਹੈ ਤੇ ਪਿਆਸ ਬੁਝਾਉਣ ਲਈ ਸਾਫ ਪਾਣੀ ਵੀ ਨਹੀਂ ਹੈ। ਲੋਕ ਖੁੱਲ੍ਹੀਆਂ ਸੜਕਾਂ ‘ਤੇ ਸੌਣ ਨੂੰ ਮਜਬੂਰ ਹੈ। ਇਸ ਦਰਮਿਆ ਫਲਸਤੀਨੀਆਂ ਦੀ ਮਦਦ ਲਈ ਭਾਰਤ ਅੱਗੇ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਫਲਸਤੀਨੀ ਲੋਕਾਂ ਲਈ....
ਕੇਂਦਰੀ ਜਾਂਚ ਬਿਊਰੋ ਨੇ ਅਹਿਮਦਾਬਾਦ ਦੇ ਇਕ ਵਿਅਕਤੀ ਤੋਂ 9,30,000 ਅਮਰੀਕੀ ਡਾਲਰ ਤੋਂ ਵੱਧ ਕੀਮਤ ਦੀ ਕ੍ਰਿਪਟੋਕਰੰਸੀ ਕੀਤੀ ਜ਼ਬਤ 
ਅਹਿਮਦਾਬਾਦ, 21 ਅਕਤੂਬਰ : ਕੇਂਦਰੀ ਜਾਂਚ ਬਿਊਰੋ ਨੇ ਅਹਿਮਦਾਬਾਦ ਦੇ ਇਕ ਵਿਅਕਤੀ ਤੋਂ 9,30,000 ਅਮਰੀਕੀ ਡਾਲਰ, 7.7 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕ੍ਰਿਪਟੋਕਰੰਸੀ ਜ਼ਬਤ ਕੀਤੀ ਹੈ। ਵਿਅਕਤੀ ‘ਤੇ ਦੋਸ਼ ਹੈ ਕਿ ਉਸ ਨੇ ਇਕ ਬਹੁ ਰਾਸ਼ਟਰੀ ਕੰਪਨੀ ਦੇ ਧੋਖਾਦੇਹੀ ਵਿਭਾਗ ਦੇ ਸੀਨੀਅਰ ਅਧਿਕਾਰੀ ਵਜੋਂ ਖੁਦ ਨੂੰ ਪੇਸ਼ ਕਰਕੇ ਇਕ ਅਮਰੀਕੀ ਨਾਗਰਿਕ ਨੂੰ ਧੋਖਾ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਦੇ ਸੰਘੀ ਜਾਂਚ ਬਿਊਰੋ (ਐੱਫਬੀਆਈ) ਦੇ ਇਨਪੁੱਟ ਦੇ ਆਧਾਰ ‘ਤੇ ਸੀਬੀਆਈ ਨੇ ਰਾਮਾਵਤ ਸ਼ੈਸ਼ਵ ਖਿਲਾਫ ਐੱਫਆਈਆਰ ਦਰਜ....
ਅਣਪਛਾਤੇ ਵਾਹਨ ਨੇ ਈਕੋ ਵੈਨ ਨੂੰ ਮਾਰੀ ਟੱਕਰ, ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ, ਤਿੰਨ ਬੱਚੇ ਗੰਭੀਰ ਜਖ਼ਮੀ
ਨੋਇਡਾ, 21 ਅਕਤੂਬਰ : ਈਕੋ ਵੈਨ ‘ਚ ਵੈਨ ‘ਚ ਸਵਾਰ ਹੋ ਕੇ ਦਿੱਲੀ ਤੋਂ ਝਾਰਖੰਡ ਜਾ ਰਹੇ ਇੱਕ ਪਰਿਵਾਰ ਨਾਲ ਵਾਪਰੇ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਅਤੇ 3 ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਗ੍ਰੇਟਰ ਨੋਇਡਾ ਦੇ ਯਮੁਨਾ ਐਕਸਪ੍ਰੈਸ ਵੇਅ ਤੇ ਇੱਕ ਅਣਪਛਾਤੇ ਵਾਹਨ ਨੇ ਈਕੋ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕੋ ਪਰਿਵਾਰ ਦੇ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ 3 ਜਖ਼ਮੀ ਹੋ ਗਏ। ਜਿਸ ਵਿੱ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਜਖ਼ਮੀ ਹੋ ਗਏ।....
ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ‘ਤੇ ਖਾਈ ‘ਚ ਡਿੱਗਿਆ ਟਰੱਕ, 4 ਮੌਤਾਂ
ਝੱਜਰ ਕੋਟਲੀ, 20 ਅਕਤੂਬਰ : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਇੱਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਵੀਰਵਾਰ ਰਾਤ ਨੂੰ ਇਕ ਟਰੱਕ ਖਾਈ ‘ਚ ਡਿੱਗ ਗਿਆ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਟਰੱਕ ਸ੍ਰੀਨਗਰ ਤੋਂ ਰਾਜਸਥਾਨ ਜਾ ਰਿਹਾ ਸੀ। ਇਹ ਹਾਦਸਾ ਝੱਜਰ ਕੋਟਲੀ ਇਲਾਕੇ ਵਿੱਚ ਵਾਪਰਿਆ। ਪੁਲੀਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਜੀਐਮਸੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ। ਜਿੱਥੇ ਉਨ੍ਹਾਂ ਦੀ ਪਛਾਣ ਕਰਨ ਦੀ....
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ‘ਨਮੋ ਭਾਰਤ’ ਟ੍ਰੇਨ ਰੈਪਿਡਐਕਸ ਨੂੰ ਦਿਖਾਈ ਹਰੀ ਝੰਡੀ
ਸਾਹਿਬਾਬਾਦ, 20 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਸਾਹਿਬਾਬਾਦ ਰੈਪਿਡ ਐਕਸ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਦੇਸ਼ ਦੇ ਪਹਿਲੇ ਰੈਪਿਡ ਐਕਸ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਾਬਾਦ ਤੋਂ ਦੁਹਾਈ ਡਿਪੂ ਨੂੰ ਜੋੜਨ ਵਾਲੀ 'ਨਮੋ ਭਾਰਤ'- ਰੈਪਿਡਐਕਸ ਟਰੇਨ 'ਤੇ ਸਵਾਰ ਸਕੂਲੀ ਬੱਚਿਆਂ ਅਤੇ....
ਤੇਲੰਗਾਨਾ ਸੂਬੇ ਦਾ ਪੂਰਾ ਫੰਡ ਚਾਹੇ ਜ਼ਮੀਨ, ਰੇਤ ਹੋਵੇ ਜਾਂ ਸ਼ਰਾਬ, ਸਾਰਾ ਕੁਝ ਇਕੱਲੇ ਪਰਿਵਾਰ ਦੇ ਕੰਟਰੋਲ ’ਚ ਹੈ :  ਰਾਹੁਲ ਗਾਂਧੀ 
ਜਗਤਲ, 20 ਅਕਤੂਬਰ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਮੁਖੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ’ਤੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਤੇਲੰਗਾਨਾ ਦੇ ਲੋਕਾਂ ਨੇ ਸੋਚਿਆ ਸੀ ਕਿ ਨਵੇਂ ਸੂਬੇ ਦੇ ਗਠਨ ਤੋਂ ਬਾਅਦ ਜਨਤਾ ਦਾ ਸ਼ਾਸਨ ਹੋਵੇਗਾ, ਪਰ ਸੂਬਾ ਬਣਿਆ ਤਾਂ ਉਸ ’ਤੇ ਇਕ ਹੀ ਪਰਿਵਾਰ ਦਾ ਸ਼ਾਸਨ ਚੱਲ ਰਿਹਾ ਹੈ। ਸੂਬੇ ਦਾ ਪੂਰਾ ਫੰਡ ਚਾਹੇ ਜ਼ਮੀਨ, ਰੇਤ ਹੋਵੇ ਜਾਂ ਸ਼ਰਾਬ, ਸਾਰਾ ਕੁਝ ਇਕ ਇਕੱਲੇ ਪਰਿਵਾਰ ਦੇ ਕੰਟਰੋਲ ’ਚ ਹੈ। ਉਨ੍ਹਾਂ ਨੇ....
ਮੰਗਲੁਰੂ ‘ਚ ਫੁੱਟਪਾਥ ‘ਤੇ ਪੈਦਲ ਜਾ ਰਹੇ 6-7 ਲੋਕਾਂ ਨੂੰ ਕਾਰ ਸਵਾਰ ਨੇ ਕੁਚਲਿਆ, ਹਾਲਤ ਗੰਭੀਰ
ਮੰਗਲੁਰੂ, 19 ਅਕਤੂਬਰ : ਕਰਨਾਟਕ ਦੇ ਮੰਗਲੁਰੂ ‘ਚ ਇਕ ਕਾਰ ਸਵਾਰ ਨੇ ਫੁੱਟਪਾਥ ‘ਤੇ ਪੈਦਲ ਜਾ ਰਹੇ 6-7 ਲੋਕਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਬੁੱਧਵਾਰ ਸ਼ਾਮ 4 ਵਜੇ ਦੀ ਹੈ। ਇਸ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੱਡੀ ਨੂੰ ਕਮਲੇਸ਼ ਬਲਦੇਵ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਉਸ ਖ਼ਿਲਾਫ਼ ਅਣਗਹਿਲੀ ਕਾਰਨ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ। ਹਾਦਸੇ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ....
ਮਹਾਰਾਸ਼ਟਰ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ, ਨੂੰਹ ਤੇ ਇੱਕ ਹੋਰ ਗਿਫਤਾਰ
ਗੜ੍ਹਚਿਰੌਲੀ, 19 ਅਕਤੂਬਰ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਇੱਕ ਮਹੀਨੇ ਦੇ ਅੰਦਰ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਨੇ ਘਰ ਦੀ ਨੂੰਹ ਅਤੇ ਇਕ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਪਿਛਲੇ ਇੱਕ ਮਹੀਨੇ ਤੋਂ ਸਾਰਿਆਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਸਲੋਅ ਪੁਆਇਜ਼ਨ ਦੇ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਔਰਤਾਂ ਸੰਘਮਿੱਤਰਾ ਕੁੰਭਾਰੇ (22) ਅਤੇ ਰੋਜ਼ਾ ਰਾਮਟੇਕੇ (36) ਹਨ। ਮ੍ਰਿਤਕਾਂ ਦੀ ਪਛਾਣ ਸੰਘਮਿੱਤਰਾ ਦੇ ਪਤੀ ਰੋਸ਼ਨ....
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਰਿਵਾਰ ਨੇ ਘਰ ਨੂੰ ਗੁਆਉਣ ਦੇ ਡਰੋਂ ਕੀਤੀ ਖੁਦਕੁਸ਼ੀ, ਤਿੰਨ ਮੈਂਬਰਾਂ ਦੀ ਮੌਤ 
ਕੁਜਲਮਨਮ, 19 ਅਕਤੂਬਰ : ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੁਜਲਮਨਮ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਮੌਤ ਨੂੰ ਗਲੇ ਲਗਾ ਲਿਆ। ਤਿੰਨਾਂ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲਿਆਂ 'ਚ ਸੁੰਦਰਨ ਦੀ ਬੇਟੀ ਸਿਨੀਲਾ (42), ਪੁੱਤਰ ਰੋਹਿਤ (19) ਅਤੇ ਉਸ ਦੀ ਭੈਣ ਦਾ ਪੁੱਤਰ ਸੁਬਿਨ (24) ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।....
ਭਾਰਤ ਫਲਸਤੀਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਭੇਜਣਾ ਜਾਰੀ ਰੱਖੇਗਾ : ਪ੍ਰਧਾਨ ਮੰਤਰੀ ਮੋਦੀ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਕੀਤੀ ਗੱਲਬਾਤ ਨਵੀਂ ਦਿੱਲੀ, 19 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਫ਼ੋਨ 'ਤੇ ਗੱਲ ਕਰ ਕੇ ਗਾਜ਼ਾ ਦੇ ਅਲ ਅਹਲੀ ਹਸਪਤਾਲ 'ਚ ਹਮਲੇ ਦੌਰਾਨ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਵਿਵਾਦ ਵਿਚਾਲੇ ਭਾਰਤ ਦੇ ਸਿਧਾਂਤਕ ਰੁਖ ਨੂੰ ਦੁਹਰਾਇਆ ਹੈ। ਇਸ ਤੋਂ ਇਲਾਵਾ ਮੋਦੀ ਨੇ ਅੱਬਾਸ....
ਆਮ ਲੋਕਾਂ ਦਾ ਮਾਰਿਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਇਸ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 18 ਅਕਤੂਬਰ : ਗਾਜ਼ਾ ’ਚ ਇਕ ਹਸਪਤਾਲ ’ਤੇ ਹਮਲੇ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਾਰੀ ਸੰਘਰਸ਼ ’ਚ ਆਮ ਲੋਕਾਂ ਦਾ ਮਾਰਿਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ, ਹਮਾਸ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਗ਼ਜ਼ਾ ਦੇ ਅਲ-ਅਹਿਲੀ ਹਸਪਤਾਲ ’ਚ ਹੋਏ ਭਿਆਨਕ ਧਮਾਕੇ ’ਚ ਸੈਂਕੜੇ ਲੋਕ ਮਾਰੇ ਗਏ। ਹਮਾਸ....
ਕੇਂਦਰ ਸਰਕਾਰ ਨੇ ਕਣਕ ਸਮੇਤ ਹਾੜੀ ਦੀਆਂ ਛੇ ਫਸਲਾਂ ’ਤੇ ਐਮਐਸਪੀ ’ਚ ਕੀਤਾ ਵਾਧੇ ਦਾ ਐਲਾਨ 
ਨਵੀਂ ਦਿੱਲੀ, 18 ਅਕਤੂਬਰ : ਕੇਂਦਰ ਸਰਕਾਰ ਨੇ ਕਣਕ ਸਮੇਤ ਹਾੜੀ ਦੀਆਂ ਛੇ ਫਸਲਾਂ ’ਤੇ ਐਮਐਸਪੀ ’ਚ ਵਾਧੇ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਕੈਬਨਿਟ ਨੇ ਐਮਐਸਪੀ ਨੂੰ 2% ਤੋਂ ਵਧਾ ਕੇ 7% ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਕਣਕ ਤੇ ਸਰ੍ਹੋਂ ਸਮੇਤ 6 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ....