ਕੇਂਦਰੀ ਜਾਂਚ ਬਿਊਰੋ ਨੇ ਅਹਿਮਦਾਬਾਦ ਦੇ ਇਕ ਵਿਅਕਤੀ ਤੋਂ 9,30,000 ਅਮਰੀਕੀ ਡਾਲਰ ਤੋਂ ਵੱਧ ਕੀਮਤ ਦੀ ਕ੍ਰਿਪਟੋਕਰੰਸੀ ਕੀਤੀ ਜ਼ਬਤ 

ਅਹਿਮਦਾਬਾਦ, 21 ਅਕਤੂਬਰ : ਕੇਂਦਰੀ ਜਾਂਚ ਬਿਊਰੋ ਨੇ ਅਹਿਮਦਾਬਾਦ ਦੇ ਇਕ ਵਿਅਕਤੀ ਤੋਂ 9,30,000 ਅਮਰੀਕੀ ਡਾਲਰ, 7.7 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕ੍ਰਿਪਟੋਕਰੰਸੀ ਜ਼ਬਤ ਕੀਤੀ ਹੈ। ਵਿਅਕਤੀ ‘ਤੇ ਦੋਸ਼ ਹੈ ਕਿ ਉਸ ਨੇ ਇਕ ਬਹੁ ਰਾਸ਼ਟਰੀ ਕੰਪਨੀ ਦੇ ਧੋਖਾਦੇਹੀ ਵਿਭਾਗ ਦੇ ਸੀਨੀਅਰ ਅਧਿਕਾਰੀ ਵਜੋਂ ਖੁਦ ਨੂੰ ਪੇਸ਼ ਕਰਕੇ ਇਕ ਅਮਰੀਕੀ ਨਾਗਰਿਕ ਨੂੰ ਧੋਖਾ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਦੇ ਸੰਘੀ ਜਾਂਚ ਬਿਊਰੋ (ਐੱਫਬੀਆਈ) ਦੇ ਇਨਪੁੱਟ ਦੇ ਆਧਾਰ ‘ਤੇ ਸੀਬੀਆਈ ਨੇ ਰਾਮਾਵਤ ਸ਼ੈਸ਼ਵ ਖਿਲਾਫ ਐੱਫਆਈਆਰ ਦਰਜ ਕੀਤੀ।ਸ਼ੈਸ਼ਵ ਨੇ ਅਮਰੀਕੀ ਨਾਗਰਿਕ ਨੂੰ ਫੋਨ ਕਰਕੇ ਖੁਦ ਨੂੰ ਅਮੇਜਨ ਦੇ ਧੋਖਾਦੇਹੀ ਵਿਭਾਗ ਦਾ ਅਧਿਕਾਰੀ ਜੇਮਸ ਕਾਰਲਸਨ ਦੱਸਿਆ। FBI ਦੇ ਬੁਲਾਰੇ ਨੇ ਕਿਹਾ ਕਿ ਕਿ ਮੁਲਜ਼ਮ ਨੇ ਪੀੜਤ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਅਮੇਜਨ ਖਾਤੇ ਨੂੰ ਕੁਝ ਬੇਈਮਾਨ ਤੱਤਾਂ ਵੱਲੋਂ ਪਹੁੰਚ ਬਣਾਈ ਜਾ ਰਹੀ ਸੀ ਤੇ ਈ-ਕਾਮਰਸ ਪਲੇਟਫਾਰਮ ‘ਤੇ ਖਾਤਾ ਖੋਲ੍ਹਣ ਲਈ ਚਾਰ ਵੱਖ-ਵੱਖ ਸੂਬਿਆਂ ਵਿਚ ਉਸ ਦੀ ਸਮਾਜਿਕ ਸੁਰੱਖਿਆ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਇੰਨਾ ਹੀ ਨਹੀਂ, ਮੁਲਜ਼ਮ ਨੇ ਪੀੜਤ ਨੂੰ ਆਪਣੇ ਬੈਂਕ ਖਾਤਿਆਂ ਤੋਂ ਨਕਦੀ ਕਢਵਾਉਣ ਤੇ ਉਸ ਨੂੰ ਰਾਕਿਟਕਾਇਨ ਏਟੀਐੱਮ ਵਾਲੇਟ ਵਿਚ ਬਿਟਕਾਇਨ ਜਮ੍ਹਾ ਕਰਨ ਲਈ ਕਿਹਾ ਤੇ ਇਕ ਕਿਊਆਰ ਕੋਡ ਵੀ ਸਾਂਝਾ ਕੀਤਾ ਜਿਸ ਵਿਚ ਪੀੜਤ ਨੂੰ ਗਲਤ ਜਾਣਕਾਰੀ ਦਿੱਤੀ ਗਈ ਕਿ ਇਹ ਕੋਡ ਅਮਰੀਕਾ ਟ੍ਰੇਜਰੀ ਵੱਲੋਂ ਉਸ ਲਈ ਜਾਰੀ ਕੀਤਾ ਗਿਆ ਹੈ। ਦੋਸ਼ ਹੈ ਕਿ ਪੀੜਤ ਦਾ ਵਿਸ਼ਵਾਸ ਹਾਸਲ ਕਰਨ ਲਈ ਸ਼ੈਸ਼ਵ ਨੇ 20 ਸਤੰਬਰ 2022 ਨੂੰ ਇਕ ਫਰਜ਼ੀ ਪੱਤਰ ਈ-ਮੇਲ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਇਹ ਅਮਰੀਕਾ ਦੇ ਸੰਘੀ ਵਪਾਰ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਸੀ। ਸੀਬੀਆਈ ਦੇ ਅਧਿਕਾਰੀ ਨੇ ਕਿਹਾ ਕਿ ਪੀੜਤ ਨੇ ਕਥਿਤ ਤੌਰ ‘ਤੇ 30 ਅਗਸਤ 2022 ਤੋਂ 9 ਸਤੰਬਰ 2022 ਦੀ ਮਿਆਦ ਦੌਰਾਨ ਵੱਖ-ਵੱਖ ਤਰੀਕਾਂ ‘ਤੇ ਆਪਣੇ ਬੈਂਕ ਖਾਤਿਆਂ ਤੋਂ 130,000 ਅਮਰੀਕੀ ਡਾਲਰ ਦੀ ਰਕਮ ਕੱਢੀ ਤੇ ਉਸ ਨੂੰ ਮੁਲਜ਼ਮ ਵੱਲੋਂ ਦਿੱਤੇ ਗਏ ਬਿਟਕਾਇਨ ਪਤੇ ‘ਤੇ ਜਮ੍ਹਾ ਕਰ ਦਿੱਤੇ। FBI ਤੋਂ ਜਾਣਕਾਰੀ ਮਿਲਣ ਦੇ ਬਾਅਦ ਅਹਿਮਦਾਬਾਦ ਵਿਚ ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ ਗਈ ਜਿਸ ਦੇ ਨਤੀਜੇ ਵਜੋਂ ਮੁਲਜ਼ਮਾਂ ਦੇ ਕ੍ਰਿਪਟੋ ਵਾਲੇਟਤੋਂ 9,39,000 ਅਮਰੀਕੀ ਡਾਲਰ ਕੀਮਤ ਦੇ ਬਿਟਕਾਇਨ, ਏਥੇਰੀਅਮ, ਰਿਪਲ, ਯੂਐੱਸਡੀਟੀ ਆਦਿ ਕ੍ਰਿਪਟੋਕਰੰਸੀ ਤੇ ਇਤਰਾਜ਼ਯੋਗ ਸਮੱਗਰੀ ਦੀ ਬਰਾਮਦਗੀ ਹੋਰ ਜ਼ਬਤ ਹੋਈ। ਸੀਬੀਆਈ ਨੂੰ ਸ਼ੈਸ਼ਵ ਤੇ ਈ-ਵਾਲੇਟ ਵਿਚ 28 ਬਿਟਕਾਇਨ, 55 ਏਥੇਰੀਅਮ, 25,572 ਰਿਪਲ ਤੇ 77 ਯੂਐੱਸਡੀਟੀ ਮਿਲੇ। ਤਲਾਸ਼ੀ ਦੌਰਾਨ ਸ਼ੈਸ਼ਵ ਦੇ ਦੋ ਸਾਥੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ, ਜੋ ਅਹਿਦਮਾਬਾਦ ਦੇ ਰਹਿਣ ਵਾਲੇ ਹਨ। ਸੀਬੀਆਈ ਨੇ ਉਨ੍ਹਾਂ ਦੇ ਘਰ ਦੀ ਵੀ ਤਲਾਸ਼ੀ ਲਈ। ਇਸ ਦੌਰਾਨ ਮੋਬਾਈਲ ਫੋਨ, ਇਤਰਾਜ਼ਯੋਗ ਸਮੱਗਰੀ ਵਾਲੇ ਲੈਪਟਾਪ ਤੇ ਹੋਰ ਡਿਜੀਟਲ ਉਪਕਰਨ ਜ਼ਬਤ ਕੀਤੇ ਗਏ।