ਅਣਪਛਾਤੇ ਵਾਹਨ ਨੇ ਈਕੋ ਵੈਨ ਨੂੰ ਮਾਰੀ ਟੱਕਰ, ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ, ਤਿੰਨ ਬੱਚੇ ਗੰਭੀਰ ਜਖ਼ਮੀ

ਨੋਇਡਾ, 21 ਅਕਤੂਬਰ : ਈਕੋ ਵੈਨ ‘ਚ ਵੈਨ ‘ਚ ਸਵਾਰ ਹੋ ਕੇ ਦਿੱਲੀ ਤੋਂ ਝਾਰਖੰਡ ਜਾ ਰਹੇ ਇੱਕ ਪਰਿਵਾਰ ਨਾਲ ਵਾਪਰੇ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਅਤੇ 3 ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਗ੍ਰੇਟਰ ਨੋਇਡਾ ਦੇ ਯਮੁਨਾ ਐਕਸਪ੍ਰੈਸ ਵੇਅ ਤੇ ਇੱਕ ਅਣਪਛਾਤੇ ਵਾਹਨ ਨੇ ਈਕੋ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕੋ ਪਰਿਵਾਰ ਦੇ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ 3 ਜਖ਼ਮੀ ਹੋ ਗਏ। ਜਿਸ ਵਿੱ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਜਖ਼ਮੀ ਹੋ ਗਏ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਵੱਲੋਂ ਅਨੁਸਾਰ ਇਹ ਹਾਦਸਾ ਬੀਤੀ ਰਾਤ ਨੋਇਡਾ ਤੋਂ ਜੇਵਰ ਜਾ ਰਹੀ ਯਮੁਨਾ ਐਕਸਪ੍ਰੈਸ ਵੇਅ ਤੇ ਜ਼ੀਰੋ ਪੁਆਇੰਟ ਤੋਂ 25 ਕਿਲੋਮੀਟਰ ਦੀ ਦੂਰੀ ਤੇ ਇੱਕ ਅਣਪਛਾਤੇ ਵਾਹਨ ਨੇ ਈਕੋ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੈਨ ਪਲਟ ਗਈ ਅਤੇ ਵੈਨ ‘ਚ ਸਵਾਰ 8 ਲੋਕਾਂ ਵਿੱਚੋਂ 5 ਦੀ ਮੌਕੇ ਤੇ ਮੌਤ ਹੋ ਗਈ। ਜਦੋਂ ਕਿ 3 ਤਿੰਨ ਜਖਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਕੈਲਾਸ਼ ਹਸਪਤਾਲ ਜੇਵਰ ਵਿਖੇ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਹਿਚਾਣ ਉਪੇਂਦਰ ਬੈਠਾ (38),  ਵਿਜੇਂਦਰ ਬੈਠਾ (36), ਕਾਂਤੀ ਦੇਵੀ (30), ਕੁਵ ਜੋਤੀ (12), ਸੁਰੇਸ਼ (45) ਵਜੋਂ ਹੋਈ ਹੈ, ਜਦੋਂ ਕਿ ਜਖ਼ਮੀਆਂ ਦੀ ਪਛਾਣ ਸੂਰਜ (16), ਆਯੂਸ਼ (8) ਅਤੇ ਆਰਿਅਨ (10) ਵਜੋਂ ਹੋਈ ਹੈ।