ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਘੱਟ ਗਿਣਤੀਆਂ ਨੂੰ ਲੁਭਾਉਣ ਲਈ ਕਰੇਗੀ ਇੱਕ ਨਵੀਂ ਮੁਹਿੰਮ ਸ਼ੁਰੂ 
ਨਵੀਂ ਦਿੱਲੀ, 10 ਅਕਤੂਬਰ : ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ, ਇਸ ਸਬੰਧੀ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਲੜੀ ਵਿੱਚ ਉਹ ਘੱਟ ਗਿਣਤੀਆਂ ਨੂੰ ਲੁਭਾਉਣ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕਰਨਗੇ। ਆਓ, ਇਸ ਮੁਹਿੰਮ ਬਾਰੇ ਵਿਸਥਾਰ ਨਾਲ ਜਾਣੀਏ... ਘੱਟ ਗਿਣਤੀ ਸੰਵਾਦ ਪ੍ਰੋਗਰਾਮ ਸ਼ੁਰੂ ਕਰੇਗੀ ਭਾਜਪਾ ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਜਪਾ ਘੱਟ ਗਿਣਤੀਆਂ ਨੂੰ ਲੁਭਾਉਣ ਅਤੇ ਉਨ੍ਹਾਂ ਨੂੰ ਆਪਣੇ ਪੱਖ ਵਿੱਚ ਲਿਆਉਣ ਲਈ ਘੱਟ ਗਿਣਤੀ....
ਸ਼ਹੀਦਾਂ ਦੇ ਕਫਨਾਂ ਦਾ ਪੈਸਾ ਭਾਜਪਾ ਵਾਲਿਆਂ ਨੇ ਖਾ ਲਿਆ, ਕੋਈ ਵਿਭਾਗ ਨਹੀਂ ਬਚਿਆ ਜਿਸ ਨੂੰ ਲੁੱਟਿਆ ਨਾ ਹੋਵੇ : ਮੁੱਖ ਮੰਤਰੀ ਮਾਨ
ਦਿੱਲੀ ਅਤੇ ਪੰਜਾਬ ਵਾਂਗ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ : ਭਗਵੰਤ ਮਾਨ ਅਸੀਂ ਭਾਜਪਾ ਵਾਂਗ 'ਜੁਮਲੇ' ਨਹੀਂ ਕਹਿੰਦੇ, ਅਸੀਂ ਜੋ ਗਰੰਟੀ ਦਿੰਦੇ ਹਾਂ,ਪੂਰੀ ਕਰਦੇ ਹਾਂ - ਮਾਨ ਅਸੀਂ ਡੇਢ ਸਾਲ ਵਿੱਚ ਪੰਜਾਬ ਵਿੱਚ 37,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਲਗਭਗ 28,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ - ਮਾਨ ਅਸੀਂ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਹੈ, 400 ਦੇ ਕਰੀਬ ਭ੍ਰਿਸ਼ਟ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ : ਮਾਨ ਪੰਜਾਬ ਵਿੱਚ ਬਿਜਲੀ ਮੁਫਤ ਹੈ....
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਨਵੀਂ ਦਿੱਲੀ, 09 ਅਕਤੂਬਰ : ਭਾਰਤ ਦੇ ਚੋਣ ਕਮਿਸ਼ਨ ਨੇ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦਸਿਆ ਕਿ ਮੱਧ ਪ੍ਰਦੇਸ਼ ਵਿਚ 17 ਨਵੰਬਰ ਅਤੇ ਰਾਜਸਥਾਨ ਵਿਚ 23 ਨਵੰਬਰ ਨੂੰ ਇਕੋ ਪੜਾਅ ਵਿਚ ਚੋਣਾਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਛੱਤੀਸਗੜ੍ਹ ਵਿਚ ਦੋ ਪੜਾਵਾਂ ਵਿਚ 7 ਨਵੰਬਰ ਅਤੇ 17 ਨਵੰਬਰ ਨੂੰ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਮਿਜ਼ੋਰਮ 7 ਨਵੰਬਰ ਨੂੰ....
ਨੈਨੀਤਾਲ ਵਿੱਚ ਡੂੰਘੀ ਖੱਡ 'ਚ ਡਿੱਗੀ ਸਕੂਲੀ ਬੱਸ, 7 ਲੋਕਾਂ ਦੀ ਮੌਤ ਹੋ ਅਤੇ 24 ਦੇ ਜਖ਼ਮੀ 
ਨੈਨੀਤਾਲ, 09 ਅਕਤੂਬਰ : ਉਤਰਾਖੰਡ ਦੇ ਨੈਨੀਤਾਲ ਵਿੱਚ ਇੱਕ ਸਕੂਲੀ ਬੱਸ 100 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਅਤੇ 24 ਦੇ ਜਖ਼ਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਹਲਦਵਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚ 5 ਮਹਿਲਾ ਸਟਾਫ ਅਤੇ ਇਕ ਬੱਚਾ ਸ਼ਾਮਲ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਾਦਸਾ ਕਾਲਾਧੁੰਗੀ ਰੋਡ 'ਤੇ ਨਲਨੀ ਨੇੜੇ ਰਾਤ ਕਰੀਬ 8 ਵਜੇ ਵਾਪਰਿਆ। ਹਰਿਆਣਾ ਦੇ ਹਿਸਾਰ ਦੇ ਸ਼ਾਹਪੁਰ ਪਿੰਡ ਸਥਿਤ ਨਿਊ ਮਾਨਵ ਇੰਟਰਨੈਸ਼ਨਲ ਸਕੂਲ ਦੇ 34....
ਇਜ਼ਰਾਈਲ-ਫਲਸਤੀਨ ਜੰਗ, ਹਮਾਸ ਦੇ ਹਮਲੇ 'ਚ 700 ਦੇ ਕਰੀਬ ਇਜ਼ਰਾਈਲੀ ਲੋਕਾਂ ਦੀ ਮੌਤ, ਗਾਜ਼ਾ 'ਚ 400 ਤੋਂ ਜ਼ਿਆਦਾ ਲੋਕਾਂ ਦੀ ਮੌਤ
ਯਰੂਸ਼ਲਮ, 09 ਅਕਤੂਬਰ : ਅੱਤਵਾਦੀ ਸੰਗਠਨ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਅਧਿਕਾਰਤ ਤੌਰ 'ਤੇ ਹਮਲੇ ਦਾ ਐਲਾਨ ਕੀਤਾ ਹੈ। 48 ਘੰਟੇ ਬਾਅਦ ਵੀ ਇਜ਼ਰਾਇਲੀ ਇਲਾਕਿਆਂ 'ਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਾਲੇ ਝੜਪਾਂ ਜਾਰੀ ਹਨ। ਇਜ਼ਰਾਇਲੀ ਹਵਾਈ ਫੌਜ ਹਮਾਸ ਦੇ ਕੰਟਰੋਲ ਵਾਲੀ ਗਾਜ਼ਾ ਪੱਟੀ 'ਚ ਤੇਜ਼ੀ ਨਾਲ ਹਮਲੇ ਕਰ ਰਹੀ ਹੈ। ਹਮਾਸ ਦੇ ਹਮਲੇ 'ਚ 700 ਦੇ ਕਰੀਬ ਇਜ਼ਰਾਈਲੀ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਜ਼ਰਾਈਲ ਦੀ ਜਵਾਬੀ ਕਾਰਵਾਈ 'ਚ ਗਾਜ਼ਾ 'ਚ 400 ਤੋਂ ਜ਼ਿਆਦਾ ਲੋਕ ਮਾਰੇ....
ਤਾਮਿਲਨਾਡੂ 'ਚ ਇੱਕ ਪਟਾਕਾ ਫੈਕਟਰੀ ਵਿੱਚ ਲੱਗੀ ਅੱਗ, 9 ਲੋਕਾਂ ਦੀ ਮੌਤ
ਅਰਿਆਲੁਰ, 09 ਅਕਤੂਬਰ : ਤਾਮਿਲਨਾਡੂ ਵਿੱਚ ਸੋਮਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ 9 ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨਗਦ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਇਹ ਘਟਨਾ ਅਰਿਆਲੂਰ ਜ਼ਿਲ੍ਹੇ ਦੇ ਪਿੰਡ ਵਿਰਾਗਲੂਰ ਵਿੱਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਵਾਪਰੀ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ....
ਦੇਸ਼ ਵਿੱਚ ਗਰੀਬ ਲੋਕ ਹਨ ਅਤੇ ਅਸੀਂ ਉਨ੍ਹਾਂ ਦਾ ਹਿੱਸਾ ਚਾਹੁੰਦੇ ਹਾਂ ਅਤੇ ਭਾਜਪਾ ਇਸ ਮੁੱਦੇ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ : ਰਾਹੁਲ ਗਾਂਧੀ
ਕਾਂਗਰਸ ਜਾਤੀ ਜਨਗਣਨਾ ਦੇ ਹੱਕ ਵਿੱਚ ਹੈ, ਕਾਂਗਰਸ ਸ਼ਾਸਤ ਰਾਜਾਂ ਵਿੱਚ ਜਾਤੀ ਜਨਗਣਨਾ ਕਰਵਾਈ ਜਾਵੇਗੀ : ਗਾਂਧੀ ਨਵੀਂ ਦਿੱਲੀ, 09 ਅਕਤੂਬਰ : ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਦਿੱਲੀ ਸਥਿਤ ਏਆਈਸੀਸੀ ਦਫ਼ਤਰ ਵਿਚ ਹੋਈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਜਾਤੀ ਜਨਗਣਨਾ ਸਬੰਧੀ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਕਾਂਗਰਸ ਜਾਤੀ ਜਨਗਣਨਾ ਦੇ ਹੱਕ ਵਿੱਚ ਹੈ।....
ਪਾਕਿਸਤਾਨ 'ਚ ਧੂਮਧਾਮ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
ਲਾਹੌਰ, 9 ਅਕਤੂਬਰ : ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਵਿਖੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਜਾਇਆ ਗਿਆ ਸੀ। ਇਸ ਮੌਕੇ ਸ਼ਰਧਾਲੂਆਂ ਨੇ ਮਨ ਦੀ ਸ਼ਾਂਤੀ ਲਈ ਗੁਰੂ ਘਰ 'ਚ ਅਰਦਾਸ ਕੀਤੀ ਅਤੇ ਸੰਗਤਾਂ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ....
ਕੇਂਦਰ ਦੀ ਸੱਤਾਧਾਰੀ ਭਾਜਪਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਰਾਵਣ ਦੱਸਿਆ
ਨਵੀਂ ਦਿੱਲੀ, 05 ਅਕਤੂਬਰ : ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਰਾਵਣ ਦੱਸਿਆ ਹੈ। ਭਾਜਪਾ ਦੇ ਟਵਿੱਟਰ ਹੈਂਡਲ ਤੋਂ ਇੱਕ ਪੋਸਟਰ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਰਾਹੁਲ ਗਾਂਧੀ ਨੂੰ ਆਧੁਨਿਕ ਯੁੱਗ ਦਾ ਰਾਵਣ ਦੱਸਿਆ ਗਿਆ ਹੈ। ਭਾਜਪਾ ਵੱਲੋਂ ਜਾਰੀ ਕੀਤੇ ਗਏ ਨਵੇਂ ਪੋਸਟਰ ਵਿੱਚ ਰਾਹੁਲ ਗਾਂਧੀ ਨੂੰ ਰਾਵਣ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜਿਸ ਦੇ 7 ਸਿਰ ਹਨ। ਇਸ ਪੋਸਟਰ ਦੇ ਉਪਰਲੇ ਹਿੱਸੇ ਵਿੱਚ ਵੱਡੇ ਅੱਖਰਾਂ ਵਿੱਚ ਲਿਖਿਆ ਹੈ-Bharat Khatre....
ਸ਼ਿੱਕਮ 'ਚ ਬੱਦਲ ਫਟਣ ਕਾਰਨ ਹੋਈ ਭਾਰੀ ਤਬਾਹੀ, 14 ਮੌਤਾਂ
ਗੰਗਟੋਕ, 05 ਅਕਤੂਬਰ : ਉੱਤਰੀ ਸਿੱਕਮ ਦੀ ਗਲੇਸ਼ੀਅਰ ਝੀਲ ਸਾਊਥ ਲਹੋਨਕ ਨੇੜੇ ਮੰਗਲਵਾਰ ਰਾਤ ਨੂੰ ਬੱਦਲ ਫਟਣ ਨਾਲ ਤੀਸਤਾ ਨਦੀ ’ਚ ਆਏ ਹੜ੍ਹ ’ਚ ਅਨੇਕ ਲੋਕ ਰੁੜ੍ਹ ਗਏ। ਫ਼ੌਜ ਦੇ 23 ਜਵਾਨਾਂ ਸਮੇਤ ਸੈਂਕੜੇ ਲਾਪਤਾ ਹਨ ਜਦਕਿ 10 ਲਾਸ਼ਾਂ ਮਿਲੀਆਂ ਹਨ। ਬੰਗਾਲ ਦੇ ਤੀਸਤਾ ਬਰਾਜ ’ਚ ਵੀ ਤਿੰਨ ਲਾਸ਼ਾਂ ਮਿਲੀਆਂ ਹਨ। ਖ਼ਦਸ਼ਾ ਹੈ ਕਿ ਇਹ ਲਾਸ਼ਾਂ ਸਿੱਕਮ ਤੋਂ ਰੁੜ੍ਹ ਕੇ ਆਈਆਂ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਨੈਸ਼ਨਲ ਹਾਈਵੇ 10 ਕਈ ਥਾਈਂ ਟੁੱਟ ਗਿਆ ਹੈ। ਸਿੱਕਮ ਦਾ ਸੜਕੀ ਸੰਪਰਕ ਸਿਲੀਗੁੜੀ ਸਮੇਤ....
'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਈਡੀ ਨੇ ਮਾਰਿਆ ਛਾਪਾ, ਮਰਨਾ ਕਬੂਲ ਹੈ, ਡਰਨਾ ਨਹੀਂ : ਸੰਜੇ ਸਿੰਘ 
ਨਵੀਂ ਦਿੱਲੀ, 4 ਅਕਤੂਬਰ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ। ਬੁੱਧਵਾਰ ਸਵੇਰ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ 'ਤੇ ਈਡੀ ਦੀ ਛਾਪੇਮਾਰੀ ਜਾਰੀ ਹੈ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ। ਵੀਡੀਓ 'ਚ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਦੇ ਬਾਹਰ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਈਡੀ ਦੀ ਛਾਪੇਮਾਰੀ ਜਾਰੀ ਹੈ। ਦੱਸ ਦੇਈਏ....
ਵਾਰਾਣਸੀ 'ਚ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਟਕਰਾਈ, 8 ਲੋਕਾਂ ਦੀ ਮੌਤ
ਵਾਰਾਣਸੀ, 4 ਅਕਤੂਬਰ : ਫੂਲਪੁਰ ਥਾਣਾ ਖੇਤਰ ਦੇ ਕਰਖਿਆਂਵ ਨੇੜੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਸਾਈਡ 'ਤੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਸਾਰੇ ਪੀਲੀਭੀਤ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਘਟਨਾ ਸਵੇਰੇ ਚਾਰ ਵਜੇ ਦੇ ਕਰੀਬ ਵਾਪਰੀ। ਹਾਦਸੇ 'ਚ ਇਕ ਬੱਚਾ ਵਾਲ-ਵਾਲ ਬਚ ਗਿਆ ਪਰ ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਵਾਰਾਣਸੀ ਹਾਦਸੇ ਦੇ ਮ੍ਰਿਤਕ ਮਹਿੰਦਰ ਪਾਲ ਅਤੇ ਦਾਮੋਦਰ ਸਕੇ ਭਰਾ ਹਨ। ਇਸ ਤੋਂ ਇਲਾਵਾ ਪਰਿਵਾਰ ਦੇ ਸਾਰੇ....
ਬੱਦਲ ਫਟਣ ਕਾਰਨ ਸਿੱਕਮ ‘ਚ ਹੜ੍ਹ, 23 ਜਵਾਨ ਲਾਪਤਾ
ਸਿੱਕਮ, 4 ਅਕਤੂਬਰ : ਸਿੱਕਮ ‘ਚ ਅੱਜ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ‘ਚ ਅਚਾਨਕ ਹੜ੍ਹ ਆਉਣ ਕਾਰਨ 23 ਫੌਜੀਆਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰੱਖਿਆ ਪੀਆਰਓ ਅਨੁਸਾਰ ਅੱਜ ਸਵੇਰੇ ਲੋਨਾਕ ਝੀਲ ਉੱਤੇ ਬੱਦਲ ਫਟਣ ਕਾਰਨ ਲਾਚੇਨ ਘਾਟੀ ਵਿੱਚ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ। ਦਰਿਆ ਦੇ ਨਾਲ ਲੱਗਦੇ ਇਲਾਕੇ ਵਿੱਚ ਫੌਜ ਦਾ ਕੈਂਪ ਸੀ, ਜੋ ਹੜ੍ਹ ਦੀ ਮਾਰ ਹੇਠ ਆ ਕੇ ਰੁੜ੍ਹ ਗਿਆ। ਗੁਹਾਟੀ ਦੇ ਰੱਖਿਆ ਪੀਆਰਓ ਨੇ ਕਿਹਾ- ਅਚਾਨਕ ਪਾਣੀ ਵਧਣ ਕਾਰਨ ਚੁੰਗਥਾਂਗ ਡੈਮ ਤੋਂ ਪਾਣੀ ਛੱਡਣਾ ਪਿਆ। ਇਸ ਤੋਂ....
ਪੰਜਾਬ ਸਰਕਾਰ ਕਾਨੂੰਨ ਤੋਂ ਉਪਰ ਨਹੀਂ ਹੈ, ਸਖ਼ਤ ਹੁਕਮ ਦੇਣ ਲਈ ਮਜਬੂਰ ਨਾ ਕਰੋ : ਸੁਪਰੀਮ ਕੋਰਟ 
ਹਰਿਆਣਾ ਅਤੇ ਪੰਜਾਬ ਵਿਚਾਲੇ ਐਸਵਾਈਐਲ ਨਹਿਰ ਵਿਵਾਦ ਦਾ ਹੈ ਮਾਮਲਾ ਨਵੀਂ ਦਿੱਲੀ, 04 ਅਕਤੂਬਰ : ਸੁਪਰੀਮ ਕੋਰਟ ਨੇ ਹਰਿਆਣਾ ਅਤੇ ਪੰਜਾਬ ਦਰਮਿਆਨ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਵਿਵਾਦ ‘ਤੇ ਤਲਖ਼ ਟਿੱਪਣੀ ਕੀਤੀ ਹੈ। ਅੱਜ ਹੋਈ ਸੁਣਵਾਈ ‘ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਮੁੱਦੇ ‘ਤੇ ਰਾਜਨੀਤੀ ਨਾ ਕਰੇ। ਪੰਜਾਬ ਸਰਕਾਰ ਕਾਨੂੰਨ ਤੋਂ ਉਪਰ ਨਹੀਂ ਹੈ, ਸੁਪਰੀਮ ਕੋਰਟ ਨੂੰ ਸਖ਼ਤ ਹੁਕਮ ਦੇਣ ਲਈ ਮਜਬੂਰ ਨਾ ਕਰੋ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਇਸ....
ਕਾਂਗਰਸ ਨੇ ਲੋਕਤੰਤਰ ਨੂੰ ‘ਲੁੱਟਤੰਤਰ’ ਅਤੇ ਪ੍ਰਜਾਤੰਤਰ ਨੂੰ ‘ਪਰਿਵਾਰਤੰਤਰ’ ’ਚ ਬਦਲਿਆ : ਪੀਐਮ ਮੋਦੀ
ਜਗਦਲਪੁਰ, 03 ਅਕਤੂਬਰ : ਛੱਤੀਸਗੜ੍ਹ ਪਹੁੰਚੇ ਪੀਐਮ ਮੋਦੀ ਨੇ ਜਾਤੀ ਜਨਗਣਨਾ 'ਤੇ ਬੋਲਦਿਆਂ ਕਿਹਾ ਕਿ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਆਬਾਦੀ ਗਰੀਬਾਂ ਦੀ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦ ਦਿਵਾਉਂਦਿਆਂ ਪੁੱਛਿਆ ਕਿ ਕੀ ਕਾਂਗਰਸ ਹੁਣ ਮੁਸਲਮਾਨਾਂ ਦੇ ਅਧਿਕਾਰਾਂ ਨੂੰ ਘਟਾਉਣਾ ਚਾਹੁੰਦੀ ਹੈ ਅਤੇ ਜੇਕਰ ਅਧਿਕਾਰ ਆਬਾਦੀ ਦੇ ਹਿਸਾਬ ਨਾਲ ਤੈਅ ਹੋਣਗੇ ਤਾਂ ਕੀ ਹਿੰਦੂਆਂ ਨੂੰ ਅੱਗੇ ਹੋ ਕੇ ਪੂਰੇ ਅਧਿਕਾਰ ਲੈਣੇ ਚਾਹੀਦੇ ਹਨ? ਪ੍ਰਧਾਨ ਮੰਤਰੀ ਮੋਦੀ ਨੇ ਜਾਤ ਅਧਾਰਤ ਮਰਦਮਸ਼ੁਮਾਰੀ....