ਰਾਸ਼ਟਰੀ

ਵਿਗਿਆਨੀ ਸਵਾਮੀਨਾਥਨ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ ਤੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ : ਪੀਐਮ ਮੋਦੀ 
ਨਵੀਂ ਦਿੱਲੀ, 28 ਸਤੰਬਰ : ਪ੍ਰਸਿੱਧ ਖੇਤੀ ਵਿਗਿਆਨੀ ਐਮਐਸ ਸਵਾਮੀਨਾਥਨ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਨੂੰ ਦੇਖਣ ਦਾ ਉਨ੍ਹਾਂ ਦਾ ਜਨੂੰਨ ਮਿਸਾਲੀ ਸੀ ਅਤੇ ਉਨ੍ਹਾਂ ਦਾ....
ਨਹੀਂ ਰਹੇ ਹਰੀ ਕ੍ਰਾਂਤੀ ਦੇ ਪਿਤਾ ਖੇਤੀਬਾੜੀ ਵਿਗਿਆਨੀ ਐੱਮਐੱਸ ਸਵਾਮੀਨਾਥਨ 
ਨਵੀਂ ਦਿੱਲੀ, 28 ਸਤੰਬਰ : ਮਹਾਨ ਖੇਤੀਬਾੜੀ ਵਿਗਿਆਨੀ ਐਮਐਸ ਸਵਾਮੀਨਾਥਨ ਨੇ ਦੇਸ਼ ਦੀ ਹਰੀ ਕ੍ਰਾਂਤੀ ਦਾ ਪਿਤਾ ਕਿਹਾ ਜਾਂਦਾ ਹੈ। ਹਰੀ ਕ੍ਰਾਂਤੀ ਦੇ ਕਾਰਨ ਕਈ ਰਾਜਾਂ ਵਿੱਚ ਖੇਤੀਬਾੜੀ ਉਤਪਾਦਾਂ ਵਿੱਚ ਵਾਧਾ ਹੋਇਆ ਸੀ। ਐਮਐਸ ਸਵਾਮੀਨਾਥਨ ਰਿਸਰਚ ਫਾਉਂਡੇਸ਼ਨ ਵਿੱਚ ਸੂਤਰਾਂ ਨੇ ਕਿਹਾ ਕਿ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਦਾ ਲੰਬੇ ਸਮੇਂ ਤੋਂ ਬਿਮਾਰ ਸਨ ਜਿਸ ਕਾਰਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਉਨ੍ਹਾਂ ਦੀ ਉਮਰ 98 ਸਾਲ ਦੀ ਸੀ। ਸਵਾਮੀਨਾਥਨ ਆਪਣੇ ਪਿੱਛੇ ਤਿੰਨ ਧੀਆਂ ਨੂੰ ਛੱਡ ਗਏ। ਸਵਾਮੀਨਾਥਨ....
ਏਸੀਆ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਪੁੱਜੇ ਰਾਹੁਲ ਗਾਂਧੀ, ਚਲਾਈ ਆਰੀ, ਲੱਕੜੀ ਦਾ ਕੀਤਾ ਕੰਮ
ਨਵੀਂ ਦਿੱਲੀ, 28 ਸਤੰਬਰ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦੀ ਮੈਂਬਰ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਤੋਂ ਬਾਅਦ ਜਮੀਨੀ ਪੱਧਰ ਤੇ ਲੋਕਾਂ ਨਾਲ ਮੇਲ ਮਿਲਾਪ ਕਰਦੇ ਆਮ ਹੀ ਨਜ਼ਰ ਆਉਂਦੇ ਹਨ, ਜਿੱਥੇ ਉਹ ਇੱਕ ਵਾਰ ਟਰੱਕ ‘ਚ ਸਫਰ ਕਰਦੇ ਨਜ਼ਰ ਆਏ ਸਨ, ਉਸ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਕਿਸਾਨਾਂ ਨੂੰ ਵੀ ਮਿਲੇ ਸਨ, ਪਿਛਲੇ ਦਿਨੀਂ ਰੇਲਵੇ ਸਟੇਸ਼ਨ ਤੇ ਕੁਲੀਆਂ ਨੂੰ ਮਿਲੇ ਸਨ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ, ਉੱਥੇ ਉਨ੍ਹਾਂ ਨਾਲ ਸਮਾਨ ਵੀ ਢੋਇਆ ਸੀ। ਇਸ ਤੋਂ ਇਲਾਵਾ....
ਦੇਸ਼ 'ਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਨਸ਼ਟ ਕਰਨ ਲਈ ਐਨਆਈਏ ਨੇ 7 ਸੂਬਿਆਂ 'ਚ  ਕੀਤੀ ਛਾਪੇਮਾਰੀ
ਨਵੀਂ ਦਿੱਲੀ, 27 ਸਤੰਬਰ : ਦੇਸ਼ 'ਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਨਸ਼ਟ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਦੇਸ਼ ਦੇ 7 ਸੂਬਿਆਂ 'ਚ ਛਾਪੇਮਾਰੀ ਕੀਤੀ। ਐਨਆਈਏ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਵੇਰ ਤੋਂ ਸ਼ੁਰੂ ਹੋਏ ਇਸ ਛਾਪੇਮਾਰੀ 'ਚ ਐਨਆਈਏ ਨੇ 53 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਕੈਨੇਡਾ 'ਚ ਮੌਜੂਦ ਖਾਲਿਸਤਾਨ ਪੱਖੀ ਅੱਤਵਾਦੀਆਂ ਅਰਸ਼ ਡੱਲਾ....
ਪੀਐੱਮ ਲਈ ਚਾਹ-ਸੈਂਡਵਿਚ ਲੈ ਕੇ ਪਹੁੰਚਿਆ ਰੋਬੋਟ, ਅਸੀਂ ਇਸਨੂੰ 'ਰੋਬੋਟ ਚਾਏਵਾਲਾ' ਵੀ ਕਹਿ ਸਕਦੇ ਹਾਂ : ਨਰਿੰਦਰ ਮੋਦੀ 
ਅਹਿਮਦਾਬਾਦ, 27 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੌਰੇ ਦੌਰਾਨ ਅਹਿਮਦਾਬਾਦ ਦੀ ਸਾਇੰਸ ਸਿਟੀ 'ਚ ਆਕਰਸ਼ਕ ਥਾਵਾਂ ਦਾ ਦੌਰਾ ਕੀਤਾ। ਪੀਐੱਮ ਮੋਦੀ ਇੱਥੇ ਰੋਬੋਟਿਕਸ ਗੈਲਰੀ ਵਿੱਚ ਵੀ ਪਹੁੰਚੇ। ਜਿੱਥੇ ਪੀਐੱਮ ਮੋਦੀ ਦਾ ਸਵਾਗਤ ਕਰਨ ਲਈ ਕਈ ਰੋਬੋਟ ਖੜ੍ਹੇ ਸਨ। ਬਾਅਦ ਵਿੱਚ ਇੱਕ ਰੋਬੋਟ ਨੇ ਵੀ ਪੀਐੱਮ ਮੋਦੀ ਦਾ ਸਵਾਗਤ ਕੀਤਾ। ਜਿਸ ਤਰ੍ਹਾਂ ਸਾਡੇ ਘਰ ਕੋਈ ਮਹਿਮਾਨ ਆਉਂਦਾ ਹੈ ਅਤੇ ਅਸੀਂ ਉਸ ਲਈ ਚਾਹ-ਪਾਣੀ ਲਈ ਤਿਆਰ ਹੁੰਦੇ ਹਾਂ, ਉਸੇ ਤਰ੍ਹਾਂ ਇਹ ਰੋਬੋਟ ਆਪਣੇ ਮਹਿਮਾਨ ਪੀਐੱਮ ਮੋਦੀ ਲਈ....
ਸ੍ਰੀ ਗਣੇਸ਼ ਬਿਸਰਜਨ ਮੌਕੇ 4 ਬੱਚਿਆਂ ਦੀ ਡੁੱਬਣ ਕਾਰਨ ਮੌਤ 
ਦਤੀਆ, 26 ਸਤੰਬਰ : ਮੱਧ ਪ੍ਰਦੇਸ਼ ਦੇ ਜਿਲ੍ਹਾ ਦਤੀਆ ਵਿੱਚ ਸ੍ਰੀ ਗਣੇਸ਼ ਬਿਸਰਜਨ ਮੌਕੇ 4 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਨਿਰਵਾਲ ਬਿਦਨੀਆਂ ਵਿੱਚ ਗਣੇਸ਼ ਬਿਸਰਜਨ ਕਰਨ ਗਏ ਚਾਰ ਬੱਚਿਆਂ ਦੀ ਕੁੰਡ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ। ਇਹ ਘਟਨਾਂ ਉਸ ਸਮੇਂ ਵਾਪਰੀ ਕੁੱਝ ਬੱਚੇ ਗਣੇਸ਼ ਜੀ ਦੀਆਂ ਮੂਰਤੀਆਂ ਦਾ ਬਿਸਰਜਨ ਕਰਨ ਲਈ ਗਏ ਸਨ, ਕਿ 8 ਤੋਂ 10 ਬੱਚੇ ਕੁੰਡ ਵਿੱਚ ਡੁੱਬ ਗਏ, ਨੇੜੇ ਹੀ ਪੂਜਾ ਕਰ ਰਹੇ ਇੱਕ ਵਿਅਕਤੀ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ....
ਚੋਰਾਂ ਨੇ ਉਮਰਾਓ ਸਿੰਘ ਜਵੈਲਰਜ਼ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, 25 ਕਰੋੜ ਦੇ ਗਹਿਣੇ ਲੈ ਕੇ ਹੋਏ ਫਰਾਰ
ਦਿੱਲੀ, 26 ਸਤੰਬਰ : ਦੱਖਣੀ ਦਿੱਲੀ ਦੇ ਇਲਾਕੇ ਜੰਗਪੁਰਾ ‘ਚ ਚੋਰਾਂ ਨੇ ਇੱਕ ਸ਼ੋ-ਰੂਮ ਨੂੰ ਨਿਸ਼ਾਨਾ ਬਣਾਉਂਦਿਆਂ 25 ਕਰੋੜ ਦੀ ਚੋਰੀ ਕਰ ਲੈਣ ਦੀ ਖਬਰ ਹੈ। ਦੱਖਣ-ਪੂਰਬ ਦਿੱਲੀ ਦੇ ਪੁਲਿਸ ਅਧਿਕਾਰੀ ਰਾਜੇਸ਼ ਦੇਵ (ਡੀਸੀਪੀ) ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਮਰਾਓ ਸਿੰਘ ਜਵੈਲਰਜ਼ ਦੀ ਦੁਕਾਨ ਦੇ ਤਾਲੇ ਤੋੜ ਕੇ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਮਾਲਕ ਰੋਜਾਨਾ ਦੀ ਤਰ੍ਹਾਂ ਸ਼ੋਅਰੂਮ ਨੂੰ ਬੰਦ ਕਰਕੇ ਘਰ ਚਲੇ ਗਏ, ਜਦੋਂ ਉਨ੍ਹਾਂ ਨੇ ਸਵੇਰੇ ਸ਼ੋਅਰੂਮ ਖੋਲਿ੍ਹਆ ਤਾਂ ਉਸ....
ਦੇਸ਼ ਦੀਆਂ ਧੀਆਂ ਹਰ ਪਾਸੇ ਆਪਣਾ ਝੰਡਾ ਲਹਿਰਾ ਰਹੀਆਂ ਹਨ : ਪੀਐੱਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਨਵੀਂ ਦਿੱਲੀ, 26 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵਾਂ ਭਾਰਤ ਕਮਾਲ ਕਰ ਰਿਹਾ ਹੈ। ਦੇਸ਼ ਦੀਆਂ ਧੀਆਂ ਹਰ ਪਾਸੇ ਆਪਣਾ ਝੰਡਾ ਲਹਿਰਾ ਰਹੀਆਂ ਹਨ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਦੇ ਰੁਜ਼ਗਾਰ ਮੇਲੇ ਵਿਚ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ....
ਕਾਂਗਰਸ ਦੇ ਰਿਮੋਟ ਦਾ ਬਟਨ ਦੱਬਦੈ ਤਾਂ ਗ਼ਰੀਬਾਂ ਨੂੰ ਫ਼ਾਇਦਾ ਹੁੰਦੈ, ਭਾਜਪਾ ਦੱਬੂ ਤਾਂ ਅੰਡਾਨੀ ਦਾ : ਰਾਹੁਲ ਗਾਂਧੀ
ਬਿਲਾਸਪੁਰ, 25 ਸਤੰਬਰ : ਛੱਤੀਸ਼ਗੜ੍ਹ ਦੇ ਜਿਲ੍ਹਾ ਬਿਲਾਸਪੁਰ ਦੇ ਪਿੰਡ ਪ੍ਰਸ਼ਾਦਾ ‘ਚ ਆਵਾਸ ਨਿਆਂ ਸੰਮੇਲਨ ਨੁੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਰਿਮੋਟ ਦਿਖਾਉਂਦਿਆਂ ਕਿਹਾ ਕਿ ਜਦੋਂ ਵੀ ਉਨ੍ਹਾਂ ਦੀ ਪਾਰਟੀ ਇਸ ਨੂੰ ਦਬਾਉਂਦੀ ਹੈ ਤਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਫਾਇਦਾ ਮਿਲਦਾ ਹੈ ਅਤੇ ਜਦੋਂ ਭਾਜਪਾ ਇਸ ਨੁੰ ਦਬਾਉਂਦੀ ਹੈ ਤਾਂ ਅਡਾਨੀ ਨੂੰ ਬੰਦਰਗਾਹ, ਰੇਲਵੇ ਦਾ ਠੇਕਾ ਅਤੇ ਹਵਾਈ ਅੱਡੇ ਮਿਲ ਜਾਂਦੇ ਹਨ। ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ....
‘ਘਮੰਡੀਆ ਗਠਜੋੜ’ ’ਚ ਕਾਂਗਰਸ ਤੇ ਸਹਿਯੋਗੀਆਂ ਨੇ ‘ਖੱਟੇ ਮਨ’ ਅਤੇ ਮਜਬੂਰੀ ਨਾਲ ਔਰਤਾਂ ਲਈ ਰਾਖਵਾਂਕਰਨ ਬਿਲ ਦੀ ਹਮਾਇਤ ਕੀਤੀ ਹੈ : ਪੀਐਮ ਮੋਦੀ
ਭੋਪਾਲ, 25 ਸਤੰਬਰ : ਮੱਧ ਪ੍ਰਦੇਸ਼ ‘ਚ ਭਾਜਪਾ ਦੀ ਵਿਸ਼ਾਲ ਰੈਲੀ ਕਾਰਜਕਰਾਤ ਮਹਾਕੁੰਭ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਮਜ਼ਬੂਰੀ ‘ਚ ਅੋਰਤਾਂ ਲਈ ਰਾਖਵਾਂਕਰਨ ਬਿੱਲ ਦੀ ਹਮਾਇਤ ਕੀਤੀ ਸੀ ਅਤੇ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਕਾਂਗਰਸ ਇਸ ਬਿੱਲ ਤੋਂ ਪਿੱਛੇ ਹਟ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਦੀ ਤੁਲਨਾ ਜੰਗਾਲੇ ਲੋਹੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੁਬਾਰਾ ਮੌਕਾ ਮਿਲਿਆ ਤਾਂ ਉਹ ਮੱਧ ਪ੍ਰਦੇਸ਼....
ਮਹਾਰਾਸ਼ਟਰ ‘ਚ 4 ਘੰਟੇ ਪਿਆ ਮੀਂਹ, ਨੀਵੇਂ ਇਲਾਕਿਆਂ ਵਿੱਚ ਭਰਿਆ ਪਾਣੀ, 4 ਲੋਕਾਂ ਦੀ ਮੌਤ 
ਨਾਗਪੁਰ, 24 ਸਤੰਬਰ : ਮਹਾਰਾਸ਼ਟਰ ਦੇ ਨਾਗਪੁਰ 'ਚ ਸ਼ਨੀਵਾਰ ਨੂੰ ਸਿਰਫ 4 ਘੰਟਿਆਂ 'ਚ 100 ਮਿਲੀਮੀਟਰ ਮੀਂਹ ਪਿਆ। ਅੰਬਾਜ਼ਰੀ ਝੀਲ ਦੇ ਓਵਰਫਲੋਅ ਹੋਣ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਜਿਸ ਕਾਰਨ ਸ਼ਹਿਰ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਸੁਰਿੰਦਰਗੜ੍ਹ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਔਰਤ ਦੇ ਘਰ ਵਿੱਚ ਪਾਣੀ ਵੜ ਗਿਆ ਸੀ। ਅਧਰੰਗ ਕਾਰਨ ਉਹ ਤੁਰ ਨਹੀਂ ਸਕਦੀ ਸੀ। ਬਚਾਅ ਟੀਮ ਨੂੰ ਸਵੇਰੇ ਔਰਤ ਦੀ ਲਾਸ਼ ਮਿਲੀ। ਇਸ ਤੋਂ ਇਲਾਵਾ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ....
ਮੁੱਖ ਮੰਤਰੀ ਨਿਤੀਸ਼ ਕੁਮਾਰ ਇੰਡੀਆ ਗਠਜੋੜ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ : ਮਹੇਸ਼ਵਰ ਹਜ਼ਾਰੀ
ਪਟਨਾ, 24 ਸਤੰਬਰ : ਬਿਹਾਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਹੇਸ਼ਵਰ ਹਜ਼ਾਰੀ ਨੇ ਐਤਵਾਰ ਨੂੰ ਭਾਰਤ ਗਠਜੋੜ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਗਠਜੋੜ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਿਤੀਸ਼ ਕੁਮਾਰ ਤੋਂ ਇਲਾਵਾ ਕੋਈ ਹੋਰ ਆਗੂ ਇਸ ਕਾਬਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗਠਜੋੜ ਵੱਲੋਂ ਜਲਦੀ ਹੀ ਐਲਾਨ ਕੀਤਾ ਜਾਵੇਗਾ। ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਜਨਤਾ ਦਲ (ਯੂਨਾਈਟਿਡ) ਦੇ ਨੇਤਾ....
ਸੈਰ-ਸਪਾਟੇ ਦਾ ਇੱਕ ਵੱਡਾ ਪਹਿਲੂ ਰੁਜ਼ਗਾਰ ਨਾਲ ਜੁੜਿਆ ਹੋਇਆ ਹੈ, ਘੱਟ ਨਿਵੇਸ਼ ਨਾਲ ਵੱਧ ਰੁਜ਼ਗਾਰ ਪੈਦਾ ਕਰਦਾ ਹੈ : ਪੀਐਮ ਮੋਦੀ
ਨਵੀਂ ਦਿੱਲੀ , 24 ਸਤੰਬਰ : ਅੱਜ 'ਮਨ ਕੀ ਬਾਤ' ਦੇ 105ਵੇਂ ਐਪੀਸੋਡ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 'ਮਨ ਕੀ ਬਾਤ' ਦੇ ਇੱਕ ਹੋਰ ਐਪੀਸੋਡ ਵਿੱਚ ਮੈਨੂੰ ਤੁਹਾਡੇ ਨਾਲ ਦੇਸ਼ ਦੀ ਸਫਲਤਾ, ਦੇਸ਼ ਵਾਸੀਆਂ ਦੀ ਸਫਲਤਾ ਅਤੇ ਉਨ੍ਹਾਂ ਦੇ ਪ੍ਰੇਰਨਾਦਾਇਕ ਜੀਵਨ ਦੇ ਸਫ਼ਰ ਨੂੰ ਸਾਂਝਾ ਕਰਨ ਦਾ ਮੌਕਾ ਮਿਲਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਅੱਜਕੱਲ੍ਹ ਜੋ ਚਿੱਠੀਆਂ ਅਤੇ ਸੰਦੇਸ਼ ਮਿਲੇ ਹਨ, ਉਹ ਜ਼ਿਆਦਾਤਰ ਦੋ ਵਿਸ਼ਿਆਂ 'ਤੇ ਹਨ। ਪਹਿਲਾ ਵਿਸ਼ਾ ਚੰਦਰਯਾਨ-3 ਦੀ....
ਕੇਰਲ ਵਿੱਚ ਨਿਪਾਹ ਵਾਇਰਸ ਕਾਰਨ 915 ਲੋਕ ਆਪਣੇ ਘਰਾਂ ਵਿੱਚ ਆਈਸੋਲੇਟ, ਪੰਜ ਨਮੂਨੇ ਆਏ ਨੈਗੇਟਿਵ 
ਕੇਰਲ, 24 ਸਤੰਬਰ : ਕੇਰਲ ਵਿੱਚ ਨਿਪਾਹ ਵਾਇਰਸ ਦੇ ਵਧਦੇ ਪ੍ਰਕੋਪ ਦੇ ਵਿਚਕਾਰ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਲੈਬ ਟੈਸਟ ਲਈ ਭੇਜੇ ਗਏ ਪੰਜ ਹੋਰ ਨਮੂਨੇ ਨੈਗੇਟਿਵ ਆਏ ਹਨ। ਕੇਰਲ ਦੇ ਸਿਹਤ ਮੰਤਰੀ ਦੇ ਦਫ਼ਤਰ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਦੇ ਦਫਤਰ ਨੇ ਆਪਣੇ ਬਿਆਨ 'ਚ ਕਿਹਾ ਕਿ ਪੰਜ ਮਰੀਜ਼ਾਂ ਤੋਂ ਲਏ ਗਏ ਨਮੂਨਿਆਂ ਦੇ ਨਤੀਜੇ ਨਿਪਾਹ ਵਾਇਰਸ ਲਈ 'ਨੈਗੇਟਿਵ' ਆਏ ਹਨ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਹੁਣ ਤੱਕ ਕੋਈ....
ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕੇਂਦਰ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਚੰਗੇ ਸਬੰਧ ਬਣਾਉਣ ਦੀ ਕੀਤੀ ਅਪੀਲ 
ਨਵੀਂ ਦਿੱਲੀ, 23 ਸਤੰਬਰ : ਪਿਛਲੇ ਦਿਨਾਂ ਤੋਂ ਭਾਰਤ ਅਤੇ ਕੈਨੇਡਾ ‘ਚ ਚੱਲ ਰਹੇ ਟਕਰਾਅ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਚੰਗੇ ਸਬੰਧ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਕੈਨੇਡਾ ‘ਚ ਰਹਿੰਦੇ ਲੋਕਾਂ ਵਿੱਚ ਵਧਦੀ ਦਹਿਸ਼ਤ ਤੋਂ ਰੋਕਿਆ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਮੁਲਾਕਾਤ ਸਬੰਧੀ ਗੱਲਬਾਤ ਕਰਦਿਆਂ ਸੁਖਬੀਰ....