ਸ੍ਰੀ ਗਣੇਸ਼ ਬਿਸਰਜਨ ਮੌਕੇ 4 ਬੱਚਿਆਂ ਦੀ ਡੁੱਬਣ ਕਾਰਨ ਮੌਤ 

ਦਤੀਆ, 26 ਸਤੰਬਰ : ਮੱਧ ਪ੍ਰਦੇਸ਼ ਦੇ ਜਿਲ੍ਹਾ ਦਤੀਆ ਵਿੱਚ ਸ੍ਰੀ ਗਣੇਸ਼ ਬਿਸਰਜਨ ਮੌਕੇ 4 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਨਿਰਵਾਲ ਬਿਦਨੀਆਂ ਵਿੱਚ ਗਣੇਸ਼ ਬਿਸਰਜਨ ਕਰਨ ਗਏ ਚਾਰ ਬੱਚਿਆਂ ਦੀ ਕੁੰਡ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ। ਇਹ ਘਟਨਾਂ ਉਸ ਸਮੇਂ ਵਾਪਰੀ ਕੁੱਝ ਬੱਚੇ ਗਣੇਸ਼ ਜੀ ਦੀਆਂ ਮੂਰਤੀਆਂ ਦਾ ਬਿਸਰਜਨ ਕਰਨ ਲਈ ਗਏ ਸਨ, ਕਿ 8 ਤੋਂ 10 ਬੱਚੇ ਕੁੰਡ ਵਿੱਚ ਡੁੱਬ ਗਏ, ਨੇੜੇ ਹੀ ਪੂਜਾ ਕਰ ਰਹੇ ਇੱਕ ਵਿਅਕਤੀ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ 5-6 ਬੱਚਿਆਂ ਨੂੰ ਕੁੰਡ ਤੋਂ ਬਾਹਰ ਕੱਢ ਲਿਆ ਅਤੇ ਇਸ ਹਾਦਸੇ ‘ਚ 4 ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 3 ਲੜਕੀਆਂ ਤੇ ਇੱਕ ਲੜਕਾ ਹੈ। ਕੁੰਡ ‘ਚੋ ਬਾਹਰ ਕੱਢੇ ਬੱਚਿਆਂ ਨੁੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾਂ ਦੀ ਸੂਚਨਾ ਮਿਲਦਿਆਂ ਹੀ ਦਤੀਆ ਦੇ ਐਸਪੀ ਪ੍ਰਦੀਪ ਸ਼ਰਮਾਂ ਅਤੇ ਵਧੀਕ ਕੂਲੈਕਟਰ ਰੁਪੇਸ਼ ਉਪਾਧਿਆਏ ਹਸਪਤਾਲ ‘ਚ ਪਹੁੰਚੇ ਅਤੇ ਜਖਮੀਆਂ ਦਾ ਹਾਲਚਾਲ ਜਾਣਿਆਂ। ਐਸਪੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਲਈਆਂ ਗਈਆਂ ਹਨ, ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।a