ਏਸੀਆ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਪੁੱਜੇ ਰਾਹੁਲ ਗਾਂਧੀ, ਚਲਾਈ ਆਰੀ, ਲੱਕੜੀ ਦਾ ਕੀਤਾ ਕੰਮ

ਨਵੀਂ ਦਿੱਲੀ, 28 ਸਤੰਬਰ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦੀ ਮੈਂਬਰ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਤੋਂ ਬਾਅਦ ਜਮੀਨੀ ਪੱਧਰ ਤੇ ਲੋਕਾਂ ਨਾਲ ਮੇਲ ਮਿਲਾਪ ਕਰਦੇ ਆਮ ਹੀ ਨਜ਼ਰ ਆਉਂਦੇ ਹਨ, ਜਿੱਥੇ ਉਹ ਇੱਕ ਵਾਰ ਟਰੱਕ ‘ਚ ਸਫਰ ਕਰਦੇ ਨਜ਼ਰ ਆਏ ਸਨ, ਉਸ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਕਿਸਾਨਾਂ ਨੂੰ ਵੀ ਮਿਲੇ ਸਨ, ਪਿਛਲੇ ਦਿਨੀਂ ਰੇਲਵੇ ਸਟੇਸ਼ਨ ਤੇ ਕੁਲੀਆਂ ਨੂੰ ਮਿਲੇ ਸਨ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ, ਉੱਥੇ ਉਨ੍ਹਾਂ ਨਾਲ ਸਮਾਨ ਵੀ ਢੋਇਆ ਸੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦਿੱਲੀ ਦੇ ਮੁਖਰਜੀ ਨਗਰ ਞਚ ਯੂਪੀਐਸਏਸੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂਂ ਵੀ ਮਿਲ ਚੁੱਕੇ ਹਨ, ਉਸੇ ਲੜੀ ਤਹਿਤ ਅੱਜ ਫਿਰ ਰਾਹੁਲ ਗਾਂਧੀ ਦਿੱਲੀ ਦੇ ਕੀਰਤੀ ਨਗਰ ‘ਚ ਸਥਿਤ ਏਸੀਆ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਵਿੱਚ ਕਾਰੀਗਰਾਂ ਨੂੰ ਮਿਲਣ ਲਈ ਪੁੱਜੇ ਇਸ ਮੌਕੇ ਰਾਹੁਲ ਗਾਂਧੀ ਨੇ ਕਾਰੀਗਰਾਂ ਨਾਲ ਗੱਲਬਾਤ ਕਰਦਿਆਂ ਲੱਕੜੀ ਦਾ ਕੰਮ ਕਰਦੇ ਵੀ ਦਿਖਾਈ ਦਿੱਤੇ। ਇਸ ਮੁਲਾਕਾਤ ਬਾਰੇ ਰਾਹੁਲ ਗਾਂਧੀ ਨੇ ਆਪਣੇ ਐਕਸ  ਅਕਾਊਂਟ (ਟਵਿੱਟਰ) ਤੇ ਫੋਟੋਆਂ ਸ਼ੇਅਰ ਕੀਤੀਆਂ ਤੇ ਲਿਖਿਆ ਕਿ ਅੱਜ ਉਹ ਦਿੱਲੀ ਦੇ ਕੀਰਤੀ ਨਗਰ ‘ਚ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਵਿੱਚ ਗਏ ਅਤੇ ਤਰਖਾਣ ਭਰਾਵਾਂ ਨਾਲ ਗੱਲਬਾਤ ਕੀਤੀ। ਇਸ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਹੁਨਰ ਬਾਰੇ ਜਾਣਕਾਰੀ ਲਈ ਅਤੇ ਸਿੱਖਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਕਾਰੀਗਰਾਂ ਨੂੰ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਮੇਹਨਤੀ ਹੋਣ ਦੇ ਨਾਲ ਨਾਲ ਇੱਕ ਸ਼ਾਨਦਾਰ ਕਲਾਕਾਰ ਹੋ, ਤੁਸੀ ਸੁੰਦਰਤਾ ਬਣਾਉਣ ਵਿੱਚ ਮਾਹਰ ਹੋ।  

01