ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ‘ਨਮੋ ਭਾਰਤ’ ਟ੍ਰੇਨ ਰੈਪਿਡਐਕਸ ਨੂੰ ਦਿਖਾਈ ਹਰੀ ਝੰਡੀ

ਸਾਹਿਬਾਬਾਦ, 20 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਸਾਹਿਬਾਬਾਦ ਰੈਪਿਡ ਐਕਸ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਦੇਸ਼ ਦੇ ਪਹਿਲੇ ਰੈਪਿਡ ਐਕਸ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਾਬਾਦ ਤੋਂ ਦੁਹਾਈ ਡਿਪੂ ਨੂੰ ਜੋੜਨ ਵਾਲੀ 'ਨਮੋ ਭਾਰਤ'- ਰੈਪਿਡਐਕਸ ਟਰੇਨ 'ਤੇ ਸਵਾਰ ਸਕੂਲੀ ਬੱਚਿਆਂ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ। ਰੈਪਿਡ ਐਕਸ ਟ੍ਰੇਨਾਂ ਸਵੇਰੇ 6:00 ਵਜੇ ਤੋਂ ਰਾਤ 11:00 ਵਜੇ ਤੱਕ ਚੱਲਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੈਪਿਡੈਕਸ ਟਰੇਨ 'ਨਮੋ ਭਾਰਤ' ਨੂੰ ਹਰੀ ਝੰਡੀ ਦਿਖਾਈ। ਇਸ ਤਹਿਤ ਅੱਜ ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦੇ 17 ਕਿਲੋਮੀਟਰ ਲੰਬੇ ਪਹਿਲੇ ਹਿੱਸੇ ਦਾ ਉਦਘਾਟਨ ਕੀਤਾ ਹੈ। ਆਮ ਲੋਕਾਂ ਲਈ ਇਹ 21 ਅਕਤੂਬਰ ਤੋਂ ਸ਼ੁਰੂ ਹੋਵੇਗਾ। ਦਿੱਲੀ-ਗਾਜ਼ੀਆਬਾਦ-ਮੇਰਠ ਵਿਚਕਾਰ ਇਸ ਦਾ 82 ਕਿਲੋਮੀਟਰ ਲੰਬਾ ਪਹਿਲਾ ਕੋਰੀਡੋਰ ਨਿਰਮਾਣ ਅਧੀਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਾਬਾਦ ਤੋਂ ਦੁਬਾਈ ਡਿਪੂ ਤੱਕ ਸ਼ੁਰੂ ਕੀਤੀ ਗਈ ਰੈਪਿਡਐਕਸ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਮੋ ਭਾਰਤ ਟ੍ਰੇਨ ਨਵੇਂ ਭਾਰਤ ਨੂੰ ਪਰਿਭਾਸ਼ਿਤ ਕਰਦੀ ਹੈ। ਅੱਜ ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਨਮੋ ਭਾਰਤ ਟ੍ਰੇਨ ਨਵੇਂ ਭਾਰਤ ਦਾ ਸੰਕਲਪ ਹੈ। ਇਹ ਪੂਰੇ ਦੇਸ਼ ਲਈ ਇਤਿਹਾਸਕ ਪਲ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨਾਲ ਸੰਕਪਲ ਵੀ ਲਿਆ ਕਿ ਰੇਲ ਉਨ੍ਹਾਂ ਦੀ ਜਾਇਦਾਦ ਹੈ ਤੇ ਇਸ ਨੂੰ ਕਿਸੇ ਵੀ ਤਰ੍ਹਾਂ ਤੋਂ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗਾਰੰਟੀ ਦੇਣਾ ਚਾਹੁੰਦਾ ਹਾਂ ਕਿ ਦਹਾਕੇ ਦੇ ਅੰਤ ਤੱਕ ਭਾਰਤ ਦੀਆਂ ਟ੍ਰੇਨਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਪਿੱਛੇ ਨਹੀਂ ਦੇਖਣਗੇ। ਸੁਰੱਖਿਆ, ਸਹੂਲਤ, ਸਫਾਈ, ਤਾਲਮੇਲ, ਸੰਵੇਦਨਾ ਦੇ ਦਮ ‘ਤੇ ਭਾਰਤੀ ਰੇਲ ਦੁਨੀਆ ‘ਚ ਇਕ ਨਵਾਂ ਮੁਕਾਮ ਹਾਸਲ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰੇਲ 100 ਫੀਸਦੀ ਬਿਜਲੀਕਰਨ ਦੇ ਟੀਚੇ ਤੋਂ ਬਹੁਤ ਦੂਰ ਨਹੀਂ ਹੈ। ਅੱਜ ‘ਨਮੋ ਭਾਰਤ’ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ ਵੰਦੇ ਭਾਤ ਵਜੋਂ ਆਧੁਨਿਕ ਟ੍ਰੇਨ ਦੇਸ਼ ਨੂੰ ਮਿਲੀ। ਦੇਸ਼ ਵਿਚ ਮਲਟੀ ਮਾਡਲ ਟਰਾਂਸਪੋਰਟ ਸਿਸਟਮ ‘ਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ‘ਨਮੋ ਭਾਰਤ’ ਵਿਚ ਇਸ ਦਾ ਧਿਆਨ ਰੱਖਿਆ ਗਿਆ ਹੈ। ਇਹ ਟ੍ਰੇਨ ਮੇਰਠ, ਗਾਜ਼ੀਆਬਾਦ, ਮੈਟ੍ਰੋ, ਬੱਸ ਅੱਡੇ ਨੂੰ ਆਪਸ ਵਿਚ ਜੋੜੇਗੀ। ਹੁਣ ਯਾਤਰੀਆਂ ਨੂੰ ਟ੍ਰੇਨ ਤੋਂ ਉਤਰਨ ਦੇ ਬਾਅਦ ਘਰ ਤੇ ਦਫਤਰ ਲਈ ਦੂਜਾ ਸਾਧਨ ਭਾਲ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਬਦਲਦੇ ਭਾਰਤ ਵਿਚ ਦੇਸ਼ ਵਾਸੀਆਂ ਦਾ ਜੀਵਨ ਪੱਧਰ ਸੁਧਰੇ। ਲੋਕ ਸਿਹਤਮੰਦ ਹਵਾ ਵਿਚ ਸਾਹ ਲੈਣ। ਕੂੜੇ ਕਰਕਟ ਦੇ ਢੇਰ ਹਟਣ। ਆਵਾਜਾਈ ਦੇ ਚੰਗੇ ਸਾਧਨ ਹੋਣ। ਇਲਾਜ ਦੀ ਚੰਗੀ ਵਿਵਸਥਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ ‘ਨਮੋ ਭਾਰਤ ਟ੍ਰੇਨ’ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਹੈ। ਸਾਡੇ ਇਥੇ ਨਵਰਾਤਿਆਂ ਵਿਚ ਸ਼ੁੱਭ ਕੰਮ ਦੀ ਪ੍ਰੰਪਰਾ ਹੈ। ਦੇਸ਼ ਦੀ ਪਹਿਲੀ ਨਮੋ ਭਾਰਤ ਟ੍ਰੇਨ ਨੂੰ ਵੀ ਮਾਂ ਕਾਤਯਾਨੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ। ਇਸ ਨਵੀਂ ਟ੍ਰੇਨ ਵਿਚ ਡਰਾਈਵਰ ਤੋਂ ਲੈ ਕੇ ਸਾਰੇ ਮੁਲਾਜ਼ਮ ਔੌਰਤਾਂ ਹਨ। ਇਹ ਭਾਰਤ ਦੀ ਨਾਰੀ ਸ਼ਕਤੀ ਦੇ ਵਧਦੇ ਕਦਮ ਦਾ ਪ੍ਰਤੀਕ ਹਨ।