ਰਾਸ਼ਟਰੀ

ਸੀਐਮ ਅਰਵਿੰਦ ਕੇਜਰੀਵਾਲ ਤੇ ਆਪ ਪਾਰਟੀ ਦੇ ਵਿਧਾਇਕਾਂ ਨੇ LG ਦੀ ਰਿਹਾਇਸ਼ ਵੱਲ ਕੀਤਾ ਮਾਰਚ
ਨਵੀਂ ਦਿੱਲੀ, 16 ਜਨਵਰੀ : ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਪਹਿਲਾਂ LG ਵੀਕੇ ਸਕਸੈਨਾ 'ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਸੀਐਮ ਅਰਵਿੰਦ ਕੇਜਰੀਵਾਲ ਵੀ ਸੜਕ 'ਤੇ ਆ ਗਏ ਅਤੇ LG 'ਤੇ ਕਈ ਦੋਸ਼ ਲਗਾਏ। ਇਸ ਮੌਕੇ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੰਦਭਾਗਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਵਿਧਾਇਕਾਂ ਨੂੰ ਉਪ ਰਾਜਪਾਲ ਦਫ਼ਤਰ ਤੱਕ ਮਾਰਚ ਕਰਨਾ ਪੈ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਪ....
ਗੁਜਰਾਤ ’ਚ ਉਤਰਾਇਣ ਦੇ ਤਿਓਹਾਰ ਦੌਰਾਨ 4 ਬੱਚਿਆ ਸਮੇਤ 11 ਲੋਕਾਂ ਦੀ ਮੌਤ, 820 ਹਾਦਸੇ
ਅਹਿਮਦਾਬਾਦ, 16 ਜਨਵਰੀ : ਗੁਜਰਾਤ ਵਿੱਚ ਉਤਰਾਇਣ ਤਿਓਹਾਰ ਤੇ ਪਤੰਗ ਦੀ ਡੋਰ ਨਾਲ ਗਲਾ ਕੱਟੇ ਜਾਣ ਜਾਂ ਛੱਤ ਤੋਂ ਡਿੱਗਣ ਕਾਰਨ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਮਰਜੈਂਸੀ ਸੇਵਾ ਨੂੰ ਐਬੂਲੈਂਸ ਸੇਵਾਵਾਂ ਦੀ ਮੰਗ ਕਰਨ ਲਈ ਸ਼ਨੀਵਾਰ ਤੇ ਐਤਵਾਰ ਨੂੰ ਦੋਵੇਂ ਦਿਨਾਂ ’ਚ ਲੱਗਭੱਗ 7 ਹਜ਼ਾਰ ਕਾਲਾਂ ਆਈਆਂ ਸਨ। ਉਨ੍ਹਾਂ ਮੀਡੀਆ ਨਾਲ ਸਾਂਝੇ ਕੀਤੇ ਮੈਡੀਕਲ ਐਮਰਜੈਂਸੀ ਅੰਕੜਿਆਂ ਅਨੁਸਾਰ, 11 ਲੋਕਾਂ ਦੀ ਮੌਤ ਜਾਂ ਤਾਂ....
ਅਗਲੇ ਸਾਲ ਹੋਣ ਵਾਲੀਆਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ : ਮਾਇਆਵਤੀ
ਲਖਨਊ, 15 ਜਨਵਰੀ : ਬਸਪਾ ਦੀ ਪ੍ਰਧਾਨ ਨੇ ਆਪਣੇ 67ਵੇਂ ਜਨਮ ਦਿਨ ਮੌਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ ਅਤੇ ਆਪਣੇ ਬਲਬੂਤੇ ’ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਹੈ ਕਿ ਬਸਪਾ ਸਿਰਫ਼ ਪੰਜਾਬ ਵਿੱਚ ਗੱਠਜੋੜ ਨੂੰ ਰੱਖੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਾਰਨ ਨਾਲ ਵੋਟਿੰਗ ਫੀਸਦੀ ਵਧੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਮ....
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਤੋਹਫਾ ਦਿੰਦੇ ਹੋਏ ਹਰੀ ਝੰਡੀ ਦਿਖਾਈ।
ਆਂਧਰਾ ਪ੍ਰਦੇਸ਼, 15 ਜਨਵਰੀ : ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਸਿੰਗ ਰਾਹੀਂ ਸਿੰਕਦਰਾਬਾਦ ਅਤੇ ਵਿਸ਼ਾਖਾਪਟਨਮ ਵਿੱਚਕਾਰ ਅੱਜ ਮਕਰ ਸੰਕ੍ਰਰਾਂਤੀ ਮੌਕੇ ਦੇਸ਼ ਨੂੰ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਤੋਹਫਾ ਦਿੰਦੇ ਹੋਏ ਹਰੀ ਝੰਡੀ ਦਿਖਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੰਦੇ ਭਾਰਤ ਐਕਸਪ੍ਰੈਸ ਭਾਰਤ ਦਾ ਪ੍ਰਤੀਕ ਹੈ ਜੋ ਆਪਣੇ ਹਰ ਨਾਗਰਿਕ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦੀ ਹੈ। ਇਹ ਭਾਰਤ ਦਾ ਪ੍ਰਤੀਕ ਹੈ, ਜੋ ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ....
ਮੱਧ ਪ੍ਰਦੇਸ਼ ’ਚ ਯਾਤਰੀ ਬੱਸ ਹਾਦਸੇ ’ਚ 3 ਦੀ ਮੌਤ, 43 ਜਖ਼ਮੀ
ਖਰਗੋਨ, 15 ਜਨਵਰੀ : ਮੱਧ ਪ੍ਰਦੇਸ਼ ਦੇ ਜਿਲ੍ਹਾ ਖਰਗੋਨ ਦੇ ਬਰਵਾਹ ’ਚ ਇੱਕ ਯਾਤਰੀ ਬੱਸ ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ ਅਤੇ 43 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ’ਚ ਦੋ ਵਿਅਕਤੀ ਅਤੇ ਇੱਕ ਔਰਤ ਸ਼ਾਮਿਲ ਹੈ। ਬੱਸ ’ਚ ਸਵਾਰ ਯਾਤਰੀਆਂ ਦੇ ਕਹਿਣ ਅਨੁਸਾਰ ਡਰਾਈਵਰ ਬੱਸ ਨੂੰ ਤੇਜ਼ ਚਲਾ ਰਿਹਾ ਸੀ, ਜਿਸ ਕਾਰਨ ਇੱਕ ਹੋਰ ਵਾਹਨ ਨੂੰ ਓਵਰਟੈਕ ਕਰਨ ਸਮੇਂ ਵਾਪਰ ਗਿਆ। ਇਹ ਹਾਦਸਾ ਬਰਵਾਹ ਤੋਂ 7 ਕਿਲੋਮੀਟਰ ਦੂਰ ਬਾਗਫਲ ਅਤੇ ਮਨਿਹਾਰ ਦੇ ਵਿਚਕਾਰ ਹੋਇਆ, ਬੱਸ ਵਿੱਚ 45....
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
ਨਵੀਂ ਦਿੱਲੀ, 14 ਜਨਵਰੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਨਾਗਪੁਰ ਸਥਿਤ ਦਫਤਰ ‘ਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸ਼ਿਕਾਇਤ ਮਿਲਣ ‘ਤੇ ਨਾਗਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਫੋਨ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਣਪਛਾਤੇ ਕਾਲਰ ਨੇ 10 ਮਿੰਟਾਂ ਦੇ ਅੰਦਰ ਦੋ ਧਮਕੀ ਭਰੀਆਂ ਕਾਲਾਂ ਕੀਤੀਆਂ। ਸਮਾਚਾਰ....
ਦਿੱਲੀ ਭਲਸਵਾ ਡੇਅਰੀ ਇਲਾਕੇ ‘ਚ ਪੁਲਿਸ ਨੇ ਦੋ ਸ਼ੱਕੀ ਹੈਂਡ ਗ੍ਰਨੇਡ ਸਮੇਤ ਗ੍ਰਿਫਤਾਰ
ਦਿੱਲੀ, 14 ਜਨਵਰੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਭਲਸਵਾ ਡੇਅਰੀ ਇਲਾਕੇ ਵਿੱਚ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੇ ਕਿਰਾਏ ਦੇ ਘਰ ਤੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ । ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀਰਵਾਰ ਨੂੰ ਜਗਜੀਤ ਸਿੰਘ ਉਰਫ ਜੱਗਾ (29) ਅਤੇ ਨੌਸ਼ਾਦ ਨੂੰ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਰੱਖਣ ਅਤੇ ਘਿਨਾਉਣੇ ਅਪਰਾਧਾਂ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ....
ਮਨੀਸ਼ ਸਿਸੋਦੀਆ ਦੇ ਦਫਤਰ 'ਤੇ ਸੀਬੀਆਈ ਦਾ ਛਾਪਾ ? ਇਲਜ਼ਾਮ 'ਤੇ ਸੀਬੀਆਈ ਨੇ ਵੀ ਦਿੱਤਾ ਸਪੱਸ਼ਟੀਕਰਨ
ਨਵੀਂ ਦਿੱਲੀ, 14 ਜਨਵਰੀ : ਦਿੱਲੀ 'ਚ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਹੈ ਹੈ ਕਿ ਸੀਬੀਆਈ ਨੇ ਉਨ੍ਹਾਂ ਦੇ ਦਫ਼ਤਰ 'ਤੇ ਛਾਪਾ ਮਾਰਿਆ ਹੈ, ਮੇਰੇ ਲਾਕਰ ਦੀ ਤਲਾਸ਼ੀ ਲਈ, ਮੇਰੇ ਪਿੰਡ ਵਿਚ ਵੀ ਜਾਂਚ ਕੀਤੀ, ਮੇਰੇ ਖਿਲਾਫ ਕੁਝ ਨਹੀਂ ਪਾਇਆ ਗਿਆ ਅਤੇ ਨਾ ਹੀ ਕੁਝ ਪਾਇਆ ਜਾਵੇਗਾ ਕਿਉਂਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਹੈ। ਦਿੱਲੀ ਦੇ ਬੱਚਿਆਂ ਦੀ ਸਿੱਖਿਆ ਲਈ ਦਿਲੋਂ ਕੰਮ ਕੀਤਾ। ਦੂਜੇ ਪਾਸੇ ਸੀਬੀਆਈ ਨੇ ਕਿਹਾ ਕਿ ਏਜੰਸੀ ਨੇ ਸਿਸੋਦੀਆ ਦੇ ਦਫ਼ਤਰ 'ਤੇ ਛਾਪਾ ਨਹੀਂ....
ਜੋਸ਼ੀਮਠ ਵਿੱਚ ਜ਼ਮੀਨ ਧਸਣ ਦੇ ਮਾਮਲੇ ਦੇ ਕਾਰਨ ਲੋਕਾਂ ਲਈ ਸੁਰੱਖਿਅਤ ਜਗ੍ਹਾ 'ਤੇ ਸ਼ਿਫਟ ਕਰਨ ਦਾ ਕੰਮ ਜਾਰੀ
ਨਵੀਂ ਦਿੱਲੀ, 12 ਜਨਵਰੀ : ਉੱਤਰਾਖੰਡ ਦੇ ਜੋਸ਼ੀਮਠ ਵਿੱਚ ਜ਼ਮੀਨ ਧਸਣ ਦੇ ਮਾਮਲੇ ਦੇ ਕਾਰਨ ਲੋਕਾਂ ਲਈ ਸੁਰੱਖਿਅਤ ਜਗ੍ਹਾ 'ਤੇ ਸ਼ਿਫਟ ਕਰਨ ਦਾ ਕੰਮ ਜਾਰੀ ਹੈ। ਧਰਤੀ ਧਸਣ ਦੇ ਚਲਦੇ ਲੋਕ ਆਪਣੇ ਘਰ ਹੇਠਾਂ ਕਰ ਰਹੇ ਹਨ। ਲੋਕ ਘਰਾਂ ਦੇ ਸਮਾਨ ਲੱਭਦੇ ਹਨ ਅਤੇ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕਰ ਰਹੇ ਹਨ। ਉਧਰ ਜੋਸ਼ੀਮਠ ਪ੍ਰਬੰਧਕ ਨੇ ਹੋਟਲ ਨੂੰ ਡੇਗਣ ਦਾ ਫੈਸਲਾ ਕੀਤਾ ਹੈ। ਬਹੁਤ ਸਾਰੇ ਦਰਾਰ ਦਿੱਤੇ ਗਏ ਹਨ ਅਤੇ ਇਸਦੇ ਕਾਰਨ ਉਸਦੇ ਨੇੜੇ ਦੀ ਦੂਜੀ ਇਮਾਰਤ 'ਤੇ ਵੀ ਦਬਾਅ ਵਧਾਇਆ ਜਾ ਰਿਹਾ ਹੈ। ਇਸ ਵਿਚਕਾਰ....
ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਹਾਂ : ਪੀਐਮ ਮੋਦੀ
ਹੁਬਲੀ, 12 ਜਨਵਰੀ : ਕਰਨਾਟਕ ਦੇ ਹੁਬਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁਵਕ ਮੇਲੇ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਰੋਡ ਸ਼ੋਅ ਦੌਰਾਨ ਲੋਕਾਂ ਦਾ ਸਵਾਗਤ ਕੀਤਾ।ਯੂਥ ਫੈਸਟੀਵਲ ਦੇ ਉਦਘਾਟਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ 'ਉੱਠੋ, ਜਾਗੋ ਅਤੇ ਟੀਚੇ ਤੋਂ ਪਹਿਲਾਂ ਨਾ ਰੁਕੋ' - ਵਿਵੇਕਾਨੰਦ ਜੀ ਦਾ ਇਹ ਐਲਾਨ ਭਾਰਤ ਦੇ ਨੌਜਵਾਨਾਂ ਦਾ ਜੀਵਨ ਮੰਤਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ....
ਆਪ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਸੁਲਤਾਨਪੁਰ ਦੀ ਇੱਕ ਅਦਾਲਤ ਨੇ ਸੁਣਾਈ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ
ਸੁਲਤਾਨਪੁਰ (ਉੱਤਰ ਪ੍ਰਦੇਸ਼), 12 ਜਨਵਰੀ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਮੇਤ ਪੰਜ ਹੋਰਾਂ ਨੂੰ ਸੁਲਤਾਨਪੁਰ ਦੀ ਇੱਕ ਅਦਾਲਤ ਨੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ‘ਤੇ 1500 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਐਮਪੀ-ਐਮਐਲਏ ਕੋਰਟ ਨੇ 21 ਸਾਲ ਪੁਰਾਣੇ ਇੱਕ ਕੇਸ ਵਿੱਚ ਫੈਸਲਾ ਸੁਣਾਇਆ, ਜੋ 19 ਜੂਨ, 2001 ਨੂੰ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਲੋਕਾਂ ਨੇ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਉੱਤਰ....
ਆਪ ਨੂੰ ਪ੍ਰਕਾਸ਼ਿਤ ਕੀਤੇ ਗਏ ਸਿਆਸੀ ਇਸ਼ਤਿਹਾਰਾਂ ਲਈ 163.62 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਜਾਰੀ
ਨਵੀਂ ਦਿੱਲੀ, 12 ਜਨਵਰੀ : ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ ਵਿੱਚ ਪਾਰਟੀ ਦਾ ਅਕਸ ਚਮਕਾਉਣ ਲਈ ਕਥਿਤ ਤੌਰ 'ਤੇ ਪ੍ਰਕਾਸ਼ਿਤ ਕੀਤੇ ਗਏ ਸਿਆਸੀ ਇਸ਼ਤਿਹਾਰਾਂ ਲਈ 163.62 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਨੋਟਿਸ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਮੁੱਖ ਸਕੱਤਰ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਿਆਸੀ ਇਸ਼ਤਿਹਾਰਾਂ ਲਈ 'ਆਪ' ਤੋਂ 97 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਨਿਰਦੇਸ਼....
ਕਾਬੁਲ 'ਚ ਵਿਦੇਸ਼ ਮੰਤਰਾਲੇ ਦੇ ਸਾਹਮਣੇ ਜਬਰਦਸ਼ਤ ਧਮਾਕਾ, 20 ਦੀ ਮੌਤ, ਕਈ ਜ਼ਖਮੀ
ਕਾਬੁਲ, 11 ਜਨਵਰੀ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦੁਪਹਿਰ ਨੂੰ ਵਿਦੇਸ਼ ਮੰਤਰਾਲੇ ਦੇ ਸਾਹਮਣੇ ਇੱਕ ਜਬਰਦਸ਼ਤ ਧਮਾਕਾ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਮੌਕੇ ‘ਤੇ ਐਂਬੂਲੈਂਸ ਰਵਾਨਾ ਕੀਤੀ ਗਈ ਹੈ। ਤਾਲਿਬਾਨ ਦੁਆਰਾ ਚਲਾਏ ਜਾਣ ਵਾਲੇ ਸੂਚਨਾ ਮੰਤਰਾਲੇ ਦੇ ਇੱਕ ਅਧਿਕਾਰੀ ਉਸਤਾਦ ਫਰੀਦੁਨ ਨੇ ਰਾਇਟਰਜ਼ ਨੂੰ ਦੱਸਿਆ ਕਿ ਹਮਲਾਵਰ ਨੇ ਵਿਦੇਸ਼ ਮੰਤਰਾਲੇ ਵਿੱਚ ਦਾਖਲ ਹੋਣ ਦੀ ਯੋਜਨਾ ਬਣਾਈ ਸੀ ਪਰ ਅਸਫਲ ਰਿਹਾ। ਉਨ੍ਹਾਂ ਨੇ ਕਿਹਾ ਕਿ ਧਮਾਕੇ 'ਚ ਘੱਟੋ-ਘੱਟ 20 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ....
ਰਿਵਰ ਕਰੂਜ਼ ਦੇਸ਼ ਦੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਅਤੇ ਇਸ ਦੀ ਵਿਭਿੰਨਤਾ ਦੇ ਸੁੰਦਰ ਪਹਿਲੂਆਂ ਨੂੰ ਖੋਜਣ ਦਾ ਵਿਲੱਖਣ ਮੌਕਾ ਹੈ : ਪੀ.ਐਮ. ਮੋਦੀ
ਪੀ.ਐਮ. ਮੋਦੀ 13 ਜਨਵਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਵਿੱਚ ਗੰਗਾ ਨਦੀ ਦੇ ਕਿਨਾਰੇ 'ਟੈਂਟ ਸਿਟੀ' ਦਾ ਕਰਨਗੇ ਉਦਘਾਟਨ 1,000 ਕਰੋੜ ਰੁਪਏ ਤੋਂ ਵੱਧ ਦੇ ਕਈ ਹੋਰ ਅੰਦਰੂਨੀ ਜਲ ਮਾਰਗਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। 'ਟੈਂਟ ਸਿਟੀ' ਹਰ ਸਾਲ ਅਕਤੂਬਰ ਤੋਂ ਜੂਨ ਤੱਕ ਚੱਲੇਗੀ ਨਵੀਂ ਦਿੱਲੀ, 11 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜਨਵਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਵਿੱਚ ਗੰਗਾ ਨਦੀ ਦੇ ਕਿਨਾਰੇ 'ਟੈਂਟ ਸਿਟੀ' ਦਾ ਉਦਘਾਟਨ ਕਰਨਗੇ....
ਕੁਪਵਾੜਾ 'ਚ ਫੌਜ ਦੇ ਇਕ ਜੇਸੀਓ ਸਮੇਤ 3 ਜਵਾਨ ਸ਼ਹੀਦ
ਸ਼੍ਰੀਨਗਰ, 11 ਜਨਵਰੀ : ਜੰਮੂ-ਕਸ਼ਮੀਰ ਵਿਖੇ ਕੁਪਵਾੜਾ ਦੇ ਮਾਛਲ ਸੈਕਟਰ 'ਚ ਫੌਜ ਦੇ ਇਕ ਜੇਸੀਓ ਸਮੇਤ 3 ਜਵਾਨ ਸ਼ਹੀਦ ਹੋ ਗਏ। ਇਹ ਤਿੰਨੋਂ ਫੌਜੀ ਭਾਰਤੀ ਫੌਜ ਦੀ ਚਿਨਾਰ ਕੋਰ ਦੇ ਸਿਪਾਹੀ ਸਨ। ਇਨ੍ਹਾਂ ਵਿੱਚ 1 ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਅਤੇ 2 ਓਆਰ (ਹੋਰ ਰੈਂਕ) ਦੀ ਟੀਮ ਨਿਯਮਤ ਕਾਰਵਾਈ ਲਈ ਰਵਾਨਾ ਹੋਈ ਸੀ। ਪਰ ਬਰਫਬਾਰੀ ਕਾਰਨ ਕਾਰ ਫਿਸਲ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਤਿੰਨੋਂ ਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।ਇਸ ਤੋਂ ਪਹਿਲਾਂ ਪਿਛਲੇ ਸਾਲ 18 ਨਵੰਬਰ ਨੂੰ ਵੀ ਮਾਛਿਲ ਸੈਕਟਰ....