ਗੁਜਰਾਤ ਵਿੱਚ ਝੀਲ ‘ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ 

ਗਾਂਧੀਨਗਰ, 14 ਮਈ : ਗੁਜਰਾਤ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਬੋਟਾਦ ਜ਼ਿਲ੍ਹੇ ਵਿੱਚ ਝੀਲ ਵਿੱਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਡੁੱਬੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਝੀਲ 'ਚ ਡੁੱਬਣ ਕਾਰਨ ਜਾਨ ਗਵਾਉਣ ਵਾਲੇ ਸਾਰੇ ਬੱਚਿਆਂ ਦੀ ਉਮਰ 16 ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਘਟਨਾ 13 ਮਈ ਦੀ ਹੈ, ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੋਟਾਦ ਸ਼ਹਿਰ ਦੇ ਬਾਹਰ ਕ੍ਰਿਸ਼ਨਾ ਸਾਗਰ ਝੀਲ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬੱਚੇ ਆਪਣੇ ਦਾਦਾ ਜੀ ਨਾਲ ਬੋਟਾਦ ਝੀਲ ਦੇਖਣ ਆਏ ਸਨ। ਝੀਲ ਦੇਖਣ ਗਏ ਬੱਚੇ ਆਪਣੇ ਦਾਦਾ ਜੀ ਕੋਲ ਝੀਲ ਵਿੱਚ ਨਹਾਉਣ ਦੀ ਜ਼ਿੱਦ ਕਰਨ ਲੱਗੇ। ਬੱਚਿਆਂ ਦੇ ਜ਼ੋਰ ਪਾਉਣ 'ਤੇ ਦਾਦਾ ਜੀ ਨੇ ਉਨ੍ਹਾਂ ਨੂੰ ਝੀਲ 'ਚ ਨਹਾਉਣ ਦੀ ਇਜਾਜ਼ਤ ਦੇ ਦਿੱਤੀ। ਦਾਦਾ ਜੀ ਦੀ ਆਗਿਆ ਲੈ ਕੇ ਬੱਚੇ ਝੀਲ ਵਿੱਚ ਨਹਾਉਣ ਚਲੇ ਗਏ।ਝੀਲ ਵਿੱਚ ਨਹਾ ਰਹੇ ਬੱਚੇ ਅਚਾਨਕ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬਣ ਲੱਗੇ। ਝੀਲ 'ਚ ਨਹਾ ਰਹੇ ਬੱਚਿਆਂ ਨੂੰ ਡੁੱਬਦਾ ਦੇਖ ਕੇ ਨੇੜੇ ਮੌਜੂਦ ਤਿੰਨ ਹੋਰ ਬੱਚਿਆਂ ਨੇ ਵੀ ਝੀਲ ਦੇ ਡੂੰਘੇ ਪਾਣੀ 'ਚ ਛਾਲ ਮਾਰ ਦਿੱਤੀ। ਡੁੱਬ ਰਹੇ ਬੱਚਿਆਂ ਨੂੰ ਬਚਾਉਣ ਲਈ ਝੀਲ ਵਿੱਚ ਛਾਲ ਮਾਰਨ ਵਾਲੇ ਤਿੰਨੋਂ ਬੱਚੇ ਵੀ ਡੁੱਬ ਗਏ।