ਰਾਸ਼ਟਰੀ

ਅੰਗਾਂ 'ਤੇ ਸੱਟ ਲੱਗਣ, ਖੂਨ ਵਹਿਣ ਅਤੇ ਸਦਮੇ ਦੇ ਚਲਦਿਆਂ ਹੋਈ ਲੜਕੀ ਦੀ ਮੌਤ : ਪੁਲਿਸ ਕਮਿਸ਼ਨਰ
ਸਖ਼ਤ ਸੁਰੱਖਿਆ ਹੇਠ ਅੰਤਿਮ ਸੰਸਕਾਰ ਲਈ ਲਿਆਂਦਾ ਕੁੜੀ ਦੀ ਲਾਸ਼ ਨੂੰ, ਸ਼ਮਸਾਨਘਾਟ ’ਚ ਲੋਕਾਂ ਦਾ ਭਾਰੀ ਇੱਕਠ ਨਵੀਂ ਦਿੱਲੀ, 03 ਜਨਵਰੀ : ਦਿੱਲੀ ਦੇ ਕਾਂਝਵਾਲਾ ਮੌਤ ਮਾਮਲੇ 'ਚ ਲੜਕੀ ਦਾ ਮੰਗਲਵਾਰ ਸ਼ਾਮ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲਾਸ਼ ਨੂੰ ਸਖ਼ਤ ਸੁਰੱਖਿਆ ਹੇਠ ਸ਼ਮਸ਼ਾਨਘਾਟ ਲਿਜਾਇਆ ਗਿਆ। ਅੰਤਿਮ ਯਾਤਰਾ 'ਚ ਪੁਲਿਸ ਫੋਰਸ ਦੇ ਨਾਲ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਦੱਸ ਦੇਈਏ ਕਿ ਅੰਤਿਮ ਯਾਤਰਾ 'ਚ ਸ਼ਾਮਿਲ ਵਾਹਨ 'ਤੇ ਇਕ ਪੋਸਟਰ....
ਤਾਮਿਲਨਾਡੂ ’ਚ 6 ਵਾਹਨਾਂ ਦੀ ਆਪਸੀ ਟੱਕਰ ’ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
ਚੇਨਈ, 03 ਜਨਵਰੀ : ਤਾਮਿਲਨਾਡੂ ਦੇ ਜਿਲ੍ਹਾ ਕੁੱਡਲੋਰ ’ਚ ਤ੍ਰਿਚੀ- ਚੇਨਈ ਰਾਸ਼ਟਰੀ ਰਾਜਮਾਰਗ ’ਤੇ ਮੰਗਲਵਾਰ ਦੀ ਸਵੇਰੇ 6 ਵਾਹਨਾਂ ਦੀ ਆਪਸੀ ਟੱਕਰ ’ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਘਟਨਾਂ ਸਾਹਮਣੇ ਆਈ ਹੈ। ਕੁੱਡਲੋਰ ਦੀ ਪੁਲਿਸ ਨੇ ਦੱਸਿਆ ਕਿ ਹਾਈਵੇਅ 'ਤੇ ਦੋ ਬੱਸਾਂ, ਦੋ ਲਾਰੀਆਂ ਅਤੇ ਦੋ ਕਾਰਾਂ ਆਪਸ 'ਚ ਟਕਰਾ ਗਈਆਂ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਹਾਲਾਂਕਿ ਅਜੇ ਤੱਕ ਉਨ੍ਹਾਂ ਦੀ....
ਬੰਦਰਗਾਹ 'ਤੇ ਖੜ੍ਹੇ ਜਹਾਜ਼ 'ਚ ਮਿਲੀ ਰੂਸੀ ਇੰਜੀਨੀਅਰ ਦੀ ਲਾਸ਼
ਓਡੀਸ਼ਾ, 3 ਜਨਵਰੀ : ਓਡੀਸ਼ਾ 'ਚ ਰੂਸੀ ਨਾਗਰਿਕਾਂ ਦੀਆਂ ਸ਼ੱਕੀ ਮੌਤਾਂ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।ਅੱਜ ਮੰਗਲਵਾਰ ਨੂੰ ਇਕ ਹੋਰ ਰੂਸੀ ਨਾਗਰਿਕ ਮ੍ਰਿਤਕ ਪਾਇਆ ਗਿਆ। ਸੂਬੇ 'ਚ 15 ਦਿਨਾਂ 'ਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ।ਅੱਜ ਮੰਗਲਵਾਰ ਨੂੰ ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲੇ 'ਚ ਪਾਰਾਦੀਪ ਬੰਦਰਗਾਹ 'ਤੇ ਖੜ੍ਹੇ ਜਹਾਜ਼ 'ਚ ਇਕ ਰੂਸੀ ਨਾਗਰਿਕ ਦੀ ਲਾਸ਼ ਮਿਲੀ।ਉਸ ਦੀ ਪਛਾਣ ਮਿਲਯਾਕੋਵ ਸਰਗੇਈ ਵਜੋਂ ਹੋਈ ਹੈ। 51 ਸਾਲਾ ਸਰਗੇਈ ‘ਐਮਬੀ ਅਲਦਨਾ’ ਜਹਾਜ਼ ਦਾ ਮੁੱਖ ਇੰਜਨੀਅਰ ਸੀ।ਇਹ....
ਕੇਂਦਰ ਸਰਕਾਰ ਦੇ ਨੋਟਬੰਦੀ ਫੈਸਲੇ ਨੂੰ ਸੁਪਰੀਮ ਕੋਰਟ ਨੇ ਦੱਸਿਆ ਸਹੀ
ਨਵੀਂ ਦਿੱਲੀ, ਏਜੰਸੀ : SC Verdict on Demonetisation Judgement ਸਾਲ 2016 'ਚ ਕੀਤੀ ਗਈ ਨੋਟਬੰਦੀ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਸਵਾਲਾਂ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ। ਸੁਪਰੀਮ ਕੋਰਟ ਨੇ 2016 ਵਿੱਚ 1000 ਅਤੇ 500 ਰੁਪਏ ਦੇ ਨੋਟਾਂ ਨੂੰ ਰੱਦ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸਹੀ ਪ੍ਰਕਿਰਿਆ ਦਾ ਪਾਲਣ-ਐਸ.ਸੀ ਨੋਟਬੰਦੀ ਵਿਰੁੱਧ 3 ਦਰਜਨ ਤੋਂ ਵੱਧ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਸ ਦੀ ਪ੍ਰਕਿਰਿਆ ਵਿਚ ਕੁਝ....
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਾਂਝਵਾਲਾ ਕਾਂਡ 'ਤੇ ਦਿੱਲੀ ਪੁਲਿਸ ਕਮਿਸ਼ਨਰ ਤੋਂ ਮੰਗੀ ਵਿਸਤ੍ਰਿਤ ਰਿਪੋਰਟ
ਨਵੀਂ ਦਿੱਲੀ, ਏਐੱਨਆਈ : ਦਿੱਲੀ ਦੇ ਸੁਲਤਾਨਪੁਰੀ ਥਾਣਾ ਖੇਤਰ ਦੇ ਕਾਂਝਵਾਲਾ ਮੌਤ ਮਾਮਲੇ 'ਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਤਿੰਨ ਡਾਕਟਰਾਂ ਦੇ ਪੈਨਲ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਪੋਸਟਮਾਰਟਮ ਕੀਤਾ। ਇਸ ਦੀ ਰਿਪੋਰਟ ਪੁਲਿਸ ਨੂੰ ਜਲਦੀ ਹੀ ਮਿਲਣ ਦੀ ਉਮੀਦ ਹੈ। ਗ੍ਰਹਿ ਮੰਤਰਾਲਾ ਵੀ ਇਸ ਮਾਮਲੇ 'ਤੇ ਨਜ਼ਰ ਰੱਖ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਗ੍ਰਹਿ ਮੰਤਰਾਲੇ ਨੇ ਕਾਂਝਵਾਲਾ ਕਾਂਡ 'ਤੇ ਦਿੱਲੀ ਪੁਲਿਸ ਕਮਿਸ਼ਨਰ....
ਪੰਜਾਬ ਵਿਜੀਲੈਂਸ ਵਲੋਂ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਡਰੈੱਸ ਕੋਡ ਜਾਰੀ
ਚੰਡੀਗੜ੍ਹ, 2 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਦੇ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ ਕੀਤਾ ਹੈ। ਜਾਰੀ ਹੁਕਮਾਂ ਮੁਤਾਬਿਕ, ਗਰਮੀਆਂ ਵਿੱਚ Full Sleeves ਕਮੀਜ਼, ਪੈਂਟ, ਸਫ਼ਾਰੀ ਸੂਟ ਪਹਿਨਿਆ ਜਾਵੇ। ਸਰਦੀਆਂ ਵਿੱਚ ਸੋਬਰ ਕਲਰ ਦੇ ਕੋਟ ਪੈਂਟ, ਬਲੇਜ਼ਰ, ਸਵੈਟਰ ਨੂੰ ਗਰਮ ਕੱਪੜਿਆਂ ਦੇ ਰੂਪ ਵਿੱਚ ਪਹਿਨਿਆਂ ਜਾਵੇ। ਚਮਕਦਾਰ ਜੈਕਟਾਂ ਨੂੰ ਨਾ ਪਹਿਨਿਆ ਜਾਵੇ। ਕਾਲੇ, ਬਰਾਊਨ ਰੰਗ ਦੀ ਬੈਲਟ ਪਹਿਨੀ ਜਾਵੇ। ਜੁਰਾਬਾਂ ਦੇ ਨਾਲ ਕਾਲੇ ਬਰਾਊਨ Oxford ਜੁੱਤੇ ਪਹਿਨੇ ਜਾਣ ਅਤੇ....
ਆਪ ਵਰਕਰਾਂ ਵਲੋਂ ਐਲ ਜੀ ਦੀ ਰਿਹਾਇਸ਼ ਅੱਗੇ ਜ਼ਬਰਦਸਤ ਪ੍ਰਦਰਸ਼ਨ
ਨਵੀਂ ਦਿੱਲੀ, 2 ਜਨਵਰੀ : ਸੁਲਤਾਨਪੁਰੀ ਖੇਤਰ ਵਿੱਚ ਇੱਕ ਔਰਤ ਨੂੰ ਗੱਡੀ ਦੇ ਨਾਲ ਖਿੱਚੇ ਜਾਣ ਤੋਂ ਬਾਅਦ ਜਿੱਥੇ ਪੂਰੇ ਮੁਲਕ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ, ਉਥੇ ਹੀ ਦੂਜੇ ਪਾਸੇ ਅੱਜ ਗੁਸਾਏ ਆਮ ਲੋਕਾਂ ਤੇ ਆਪ ਵਰਕਰਾਂ ਵਲੋਂ ਐਲ ਜੀ ਦੀ ਰਿਹਾਇਸ਼ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਦੇ ਵਲੋਂ ਭੀੜ ਨੂੰ ਐਲਜੀ ਦੀ ਰਿਹਾਇਸ਼ ਅੱਗੋਂ ਹਟਾਉਣ ਵਾਸਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਘਟਨਾ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ....
ਨਵੇਂ ਸਾਲ ਦੇ ਪਹਿਲੇ ਹੀ ਦਿਨ ਦੇਸ਼ ਵਿੱਚ ਲਗਾਤਾਰ ਭੂਚਾਲ ਦੇ ਲੱਗੇ ਝਟਕੇ
ਨਵੀਂ ਦਿੱਲੀ, 01 ਜਨਵਰੀ : ਨਵੇਂ ਸਾਲ ਦੇ ਪਹਿਲੇ ਹੀ ਦਿਨ ਦੇਸ਼ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਲੱਦਾਖ ਦੇ ਕਾਰਗਿਲ ਦਾ ਹੈ, ਜਿੱਥੇ ਐਤਵਾਰ ਸ਼ਾਮ 6.32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਭੂਚਾਲ ਦੀ ਤੀਬਰਤਾ 4.6 ਸੀ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 150 ਕਿਲੋਮੀਟਰ ਹੇਠਾਂ ਸੀ। ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਕਾਰਗਿਲ ਤੋਂ 250 ਕਿਲੋਮੀਟਰ ਦੂਰ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਕਾਰਗਿਲ ਵਿੱਚ ਭੂਚਾਲ ਦੇ ਝਟਕੇ....
ਕਰਨਾਟਕ ਵਿੱਚ ਸਰਕਾਰ ਬਣਾਉਣ ਲਈ ਭਾਜਪਾ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲਿਆਂ ਹੀ ਉਤਰੇਗੀ : ਅਮਿਤ ਸ਼ਾਹ
ਬੈਂਗਲੁਰੂ, 01 ਜਨਵਰੀ : ਕਰਨਾਟਕ ਵਿੱਚ ਭਾਜਪਾ ਦੀ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਉਣ ਨੂੰ ਯਕੀਨੀ ਬਣਾਉਣ ਲਈ ਪਾਰਟੀ ਵਰਕਰਾਂ ਨੂੰ ਤਾਕੀਦ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪਾਰਟੀ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲਿਆਂ ਹੀ ਉਤਰੇਗੀ, ਅਤੇ ਕਿਹਾ ਕਿ ਇਹ ਵੋਟਿੰਗ ਦੇ ਰੂਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ। ਜੇਡੀ(ਐਸ) ਲਈ ਕਾਂਗਰਸ ਲਈ ਵੋਟ ਪਾਉਣ ਵਾਂਗ ਹੈ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਫੈਸਲਾ ਕਰਨ ਦੀ ਅਪੀਲ ਕੀਤੀ ਕਿ ਉਹ ਦੇਸ਼....
ਫਾਸਟਟੈਗ ਤੋਂ ਟੋਲ ਲੈਣ ਦਾ ਸਿਸਟਮ ਜਲਦੀ ਹੋ ਸਕਦਾ ਦੇਸ਼ ’ਚ ਖ਼ਤਮ, ਜਲਦ ਲਾਗੂ ਹੋ ਸਕਦਾ ਨਵਾਂ ਤਰੀਕਾ
ਨਵੀਂ ਦਿੱਲੀ, 01 ਜਨਵਰੀ : ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਜਲਦ ਹੀ ਵਾਹਨਾਂ ਤੋਂ ਟੋਲ ਟੈਕਸ ਵਸੂਲਣ ਦਾ ਨਵਾਂ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਹੁਣ ਦੇਸ਼ ਦੇ ਹਰ ਰਾਸ਼ਟਰੀ ਰਾਜਮਾਰਗ ‘ਤੇ ਫਾਸਟੈਗ ਤੋਂ ਟੋਲ ਟੈਕਸ ਲੈਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਜਲਦ ਹੀ ਇਸ ਲਈ ਇਕ ਨਵਾਂ ਤੇ ਆਸਾਨ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ ਸਰਕਾਰ ਕੈਮਰਾ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਲਾਗੂ ਕਰ ਸਕਦੀ ਹੈ ਜਿਸ ਤਹਿਤ ਗੱਡੀਆਂ ਦੀ ਨੰਬਰ ਪਲੇਟ ਨੂੰ ਸਕੈਨ ਕਰਕੇ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਢੇ ਜਾਣਗੇ।....
ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ : ਯੋਗੀ ਸਰਕਾਰ
ਅਯੁਧਿਆ, 01 ਜਨਵਰੀ : ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ। ਮੰਦਰ ਨਿਰਮਾਣ ਦਾ ਅੱਧ ਤੋਂ ਜਿਆਦਾ ਕੰਮ ਮੌਜ਼ੂਦਾ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ। ਉਮੀਦ ਹੈ ਕਿ 2024 ਦੀਆਂ ਲੋੋਕ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਵਿੱਚ ਰਾਮਲੱਲਾ ਵਿਰਾਜ਼ਮਾਨ ਹੋ ਜਾਣਗੇ। ਇੱਧਰ ਜਿੱਥੇ ਮੰਦਰ ਰਾਮ ਮੰਦਰ ਦੁਨੀਆਂ ਭਰ ਵਿੱਚ ਆਸਥਾ ਦਾ ਕੇਂਦਰ ਬਣੇਗਾ, ਉੱਥੇ ਦੂਜੇ ਪਾਸੇ ਯੂਪੀ ਦੀ ਯੋਗੀ ਸਰਕਾਰ ਵੱਲੋਂ ਵਿਸ਼ਵ ਦੇ ਅਧਿਆਤਮਕ ਕੇਂਦਰ ਦੇ ਨਕਸੇ ਵਜੋਂ ਪਹਿਚਾਣ ਦਿਵਾਉਣ ਲਈ....
ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਔਰਤਾਂ ਵਿਰੁੱਧ ਅਪਰਾਧ ਦੀਆਂ 31,000 ਸ਼ਿਕਾਇਤਾਂ ਮਿਲੀਆਂ, ਸ਼ਿਕਾਇਤਾਂ ਦੀ ਗਿਣਤੀ 2014 ਤੋਂ ਬਾਅਦ ਸਭ ਤੋਂ ਵੱਧ ਹੈ ।
ਨਵੀਂ ਦਿੱਲੀ, 1 ਜਨਵਰੀ : 2022 ਵਿੱਚ, ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਔਰਤਾਂ ਵਿਰੁੱਧ ਅਪਰਾਧਾਂ ਦੀਆਂ ਲਗਭਗ 31,000 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ 2014 ਤੋਂ ਬਾਅਦ ਸਭ ਤੋਂ ਵੱਧ ਹਨ। ਕਮਿਸ਼ਨ ਨੂੰ 2022 ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਗਿਣਤੀ 2014 ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ ਪੈਨਲ ਨੂੰ 33,906 ਸ਼ਿਕਾਇਤਾਂ ਮਿਲੀਆਂ ਸਨ। 2021 ਵਿੱਚ, ਕਮਿਸ਼ਨ ਨੂੰ 30,864 ਸ਼ਿਕਾਇਤਾਂ ਮਿਲੀਆਂ ਸਨ, ਜਦੋਂ ਕਿ 2022 ਵਿੱਚ ਇਹ ਗਿਣਤੀ ਮਾਮੂਲੀ ਵਧ ਕੇ 30,957 ਹੋ ਗਈ ਸੀ। ਪੀਟੀਆਈ ਦੁਆਰਾ....
ਦਿੱਲੀ ’ਚ ਰੂਹ ਕਬਾਊ ਘਟਨਾਂ, ਕਾਰ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਘੜੀਸਕੇ ਲੈ ਗਏ , ਦਰਦਨਾਕ ਮੌਤ
ਨਵੀਂ ਦਿੱਲੀ, 01 ਜਨਵਰੀ : ਦੇਸ਼ ਦੀ ਰਾਜਧਾਨੀ ਵਿੱਚ ਇੱਕ ਰੂਹ ਕਬਾ ਦੇਣ ਵਾਲੀ ਘਟਨਾਂ ਸਾਹਮਣੇ ਆਈ ਹੈ, ਕਿ ਬੀਤੀ ਰਾਤ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਕਾਰ ਸਵਾਰ 5 ਲੜਕੇ ਸਕੂਟੀ ’ਤੇ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ, ਜਿਸ ਕਾਰਨ ਲੜਕੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਿੱਲੀ ਪੁਲਿਸ ਦੇ ਬਾਹਰੀ ਜਿਲ੍ਹੇ ਦੇ ਡੀ.ਸੀ.ਪੀ. ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਨੀਵਾਰ-ਐਤਵਾਰ ਦੀ ਦੁਪਹਿਰ ਕਰੀਬ 3 ਵਜੇ ਕਾਂਝਵਾਲਾ ਇਲਾਕੇ ‘ਚ ਪੀ.ਸੀ.ਆਰ. ਨੂੰ....
ਭਾਰਤ 'ਚ XBB.1.5 ਵੇਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ
ਨਵੀਂ ਦਿੱਲੀ, 1 ਜਨਵਰੀ : ਕੋਰੋਨਾ ਕਾਰਨ ਵਿਗੜਦੇ ਹਾਲਾਤ ਦਰਮਿਆਨ Omicron ਦਾ ਇਕ ਨਵਾਂ ਸਬ-ਵੇਰੀਐਂਟ ਅਮਰੀਕਾ ਵਿੱਚ ਤਬਾਹੀ ਮਚਾ ਰਿਹਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਓਮੀਕ੍ਰੋਨ ਦੇ XBB.1.5 ਵੇਰੀਐਂਟ ਨੇ ਅਮਰੀਕਾ ਵਿੱਚ ਮੁਸੀਬਤਾਂ ਵਿੱਚ ਵਾਧਾ ਕੀਤਾ ਹੈ। ਇਸ ਸਬ-ਵੇਰੀਐਂਟ ਨੂੰ ਇਸ ਸਮੇਂ ਅਮਰੀਕਾ 'ਚ 40 ਫ਼ੀਸਦੀ ਤੋਂ ਵੱਧ ਕੋਰੋਨਾ ਮਾਮਲਿਆਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਵੇਰੀਐਂਟ ਕਾਰਨ....
ਭਾਰਤ-ਪਾਕਿਸਤਾਨ ਨੇ ਸਾਂਝੀ ਕੀਤੀ ਪਰਮਾਣੂ ਟਿਕਾਣਿਆਂ ਦੀ ਸੂਚੀ, ਜੰਗ ਛਿੜਨ 'ਤੇ ਇਨ੍ਹਾਂ ਇਲਾਕਿਆਂ 'ਤੇ ਨਹੀਂ ਕਰ ਸਕਣਗੇ ਹਮਲਾ
ਨਵੀਂ ਦਿੱਲੀ, (ਏਜੰਸੀ) 1 ਜਨਵਰੀ : ਭਾਰਤ ਪਾਕਿਸਤਾਨ ਪਰਮਾਣੂ ਬੇਸ ਪਾਕਿਸਤਾਨ ਅਤੇ ਭਾਰਤ ਨੇ ਐਤਵਾਰ ਨੂੰ ਇੱਕ ਦੂਜੇ ਨੂੰ ਆਪਣੇ ਪਰਮਾਣੂ ਟਿਕਾਣਿਆਂ ਦੀ ਸੂਚੀ ਸੌਂਪੀ ਹੈ ਜਿਨ੍ਹਾਂ ਉੱਤੇ ਦੁਸ਼ਮਣੀ ਵਧਣ ਦੀ ਸੂਰਤ ਵਿੱਚ ਹਮਲਾ ਨਹੀਂ ਕੀਤਾ ਜਾ ਸਕਦਾ ਹੈ। ਦੋਵੇਂ ਗੁਆਂਢੀ ਦੇਸ਼ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਅਜਿਹਾ ਕਰਦੇ ਆ ਰਹੇ ਹਨ। ਇਸ ਦੇ ਪਿੱਛੇ ਦੋਵਾਂ ਦੇਸ਼ਾਂ ਵਿਚਾਲੇ ਇਕ ਸਮਝੌਤਾ ਹੈ, ਜਿਸ ਤਹਿਤ ਦੋਵਾਂ ਨੂੰ ਇਹ ਸੂਚੀ ਦੇਣੀ ਹੈ। ਦੱਸ ਦੇਈਏ ਕਿ 31 ਦਸੰਬਰ 1988 ਨੂੰ ਹੋਏ ਇਕ ਸਮਝੌਤੇ....