ਆਜ਼ਮਗੜ੍ਹ ਦੇ ਦੇਵਰੀਆ ‘ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

ਆਜ਼ਮਗੜ੍ਹ, 30 ਅਪ੍ਰੈਲ : ਆਜ਼ਮਗੜ੍ਹ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੇਵਰੀਆ ਦੇ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ॥ ਮਿਲੀ ਜਾਣਕਾਰੀ ਅਨੁਸਾਰ ਦੇਵਰੀਆ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਧਰਮਪੁਰ ਦੇ ਲੋਕ ਕਿਸੇ ਰਿਸ਼ਤੇਦਾਰੀ ‘ਚ ਆਜ਼ਮਗੜ੍ਹ ਗਏ ਹੋਏ ਸਨ, ਜੋ ਬਲੇਰੋ ਗੱਡੀ ਤੇ ਸਵਾਰ ਸਨ। ਜਦੋਂ ਉਹ ਵਾਪਸ ਆਪਣੇ ਘਰ ਪਿੰਡ ਧਰਮਪੁਰ ਨੂੰ ਆ ਰਹੇ ਸਨ ਤਾਂ ਅਹਰੌਲਾ ਥਾਣਾ ਦੇ ਇਲਾਕੇ ਖਦਰਮਪੁਰ ਨੇੜੇ ਉਨ੍ਹਾਂ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਟਰਾਲੀ ਤੇ ਬਾਂਸ ਲੱਦਿਆ ਹੋਇਆ ਸੀ, ਜਿਸ ਕਾਰਨ ਬਲੈਰੋ ਗੱਡੀ ‘ਚ ਸਵਾਰ ਟਰਾਲੀ ਦੀ ਲਪੇਟ ‘ਚ ਆ ਗਏ, ਜਿਸ ਕਾਰਨ ਕੈਲਾਸ਼ (45) ਪੁੱਤਰ  ਅੱਛੇਲਾਲ, ਨੀਤ (38) ਪਤਨੀ ਕੈਲਾਸ਼, ਦੁਖੀ (43) ਪੁੱਤਰ ਪ੍ਰਭੂ, ਗੁੱਡੀ (40) ਪਤਨੀ ਛੋਟੇ ਲਾਲ, ਰਾਣੀ (11) ਪੁੱਤਰੀ ਵਿਨੋਦ ਕੁਮਾਰ ਦੀ ਮੌਤ ਹੋ ਗਈ। ਜਦੋਂ ਕਿ ਕਿਰਨ (40) ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਟਰਾਮਾ ਸੇਂਟਰ ਵਾਰਾਣਸੀ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੂੀ ਸੂਚਨਾ ਮਿਲਦੇ  ਪiੁਲਸ ਅਤੇ ਮਾਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ। ਲੇਖਪਾਲ ਅਤੇ ਪੁਲਿਸ ਦੀ ਪੁੱਜੀ ਟੀਮ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਲਿਆ ਹੈ। ਇਸ ਘਟਨਾਂ ਕਾਰਨ ਪਿੰਡ ਧਰਮਪੁਰ ‘ਚ ਸੋਗ ਦੀ ਲਹਿਰ ਹੈ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ।