ਰਾਸ਼ਟਰੀ

ਇਸਰੋ ਬਣਾਏਗਾ ਅਸਮਾਨ 'ਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ, 2030 ਤੱਕ ਪੂਰਾ ਹੋਵੇਗਾ ਸੁਪਨਾ
ਨਵੀਂ ਦਿੱਲੀ, 8 ਸਤੰਬਰ : ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਾਰ ਕੇ ਇਸਰੋ ਨੇ ਅਜਿਹਾ ਇਤਿਹਾਸ ਰਚਿਆ ਕਿ ਦੁਨੀਆ ਨੂੰ ਯਕੀਨ ਹੋ ਗਿਆ। ਹੁਣ ਸਾਡਾ ਦੇਸ਼ ਜਲਦੀ ਹੀ ਪੁਲਾੜ ਮਹਾਂਸ਼ਕਤੀ ਵਜੋਂ ਜਾਣਿਆ ਜਾਵੇਗਾ। ਭਾਰਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਅਤੇ ਚੀਨ ਦੇ ਤਿਆਨਗੋਂਗ ਪੁਲਾੜ ਸਟੇਸ਼ਨ ਤੋਂ ਬਾਅਦ ਦੁਨੀਆ ਦਾ ਤੀਜਾ ਪੁਲਾੜ ਸਟੇਸ਼ਨ ਬਣਾਏਗਾ। ਕਈ ਤਰੀਕਿਆਂ ਨਾਲ ਇਹ ਆਈਐਸਐਸ ਅਤੇ ਚੀਨ ਦੇ ਪੁਲਾੜ ਸਟੇਸ਼ਨ ਤੋਂ ਵਿਸ਼ੇਸ਼ ਹੋਵੇਗਾ। ਚੰਦਰਯਾਨ-3 ਮਿਸ਼ਨ ਤੋਂ ਬਾਅਦ, ਭਾਰਤ ਨੇ ਆਦਿੱਤਿਆ ਐਲ-1....
ਬ੍ਰਿਟੇਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਟੜਪੰਥ ਸਵੀਕਾਰ ਨਹੀਂ ਹੈ : ਪ੍ਰਧਾਨ ਮੰਤਰੀ ਰਿਸ਼ੀ ਸੁਨਕ
ਨਵੀਂ ਦਿੱਲੀ, 8 ਸਤੰਬਰ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਪਹੁੰਚ ਗਏ ਹਨ। ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਇੰਟਰਵਿਊ ਦਿੱਤਾ। ਜਿਸ ਵਿਚ ਉਨ੍ਹਾਂ ਕਿਹਾ ਕਿ ਜੀ-20 ਭਾਰਤ ਲਈ ਵੱਡੀ ਕਾਮਯਾਬੀ ਰਿਹਾ ਹੈ। ਭਾਰਤ ਇਸ ਦੀ ਮੇਜ਼ਬਾਨੀ ਲਈ ਸਹੀ ਦੇਸ਼ ਹੈ। ਮੈਨੂੰ ਲਗਦਾ ਹੈ ਕਿ ਸਾਡੇ ਕੋਲ ਵਿਚਾਰ ਕਰਨ ਅਤੇ ਫੈਸਲੇ ਲੈਣ ਦਾ ਬਹੁਤ ਵਧੀਆ ਮੌਕਾ ਹੋਵੇਗਾ। ਮੈਨੂੰ ਹਿੰਦੂ ਹੋਣ 'ਤੇ ਮਾਣ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ....
ਰਾਸ਼ਟਰਪਤੀ ਬਾਇਡਨ ਨੇ ਪੀਐੱਮ ਮੋਦੀ ਨਾਲ ਕੀਤੀ ਮੁਲਾਕਾਤ, ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਡੂੰਘਾ ਕੀਤਾ ਜਾਵੇਗਾ : ਪੀਐੱਮ ਮੋਦੀ
ਨਵੀਂ ਦਿੱਲੀ, 8 ਸਤੰਬਰ : ਦਿੱਲੀ ਵਿੱਚ ਜੀ-20 ਸੰਮੇਲਨ ਲਈ ਵਿਦੇਸ਼ੀ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੀ ਦਿੱਲੀ ਪਹੁੰਚ ਗਏ ਹਨ। ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਹਵਾਈ ਅੱਡੇ 'ਤੇ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਦੇਸ਼ ਸਾਰੇ ਮਹਿਮਾਨਾਂ ਦਾ ਸੁਆਗਤ ਕਰਨ ਦੀ ਤਿਆਰੀ 'ਚ ਲੱਗਾ ਹੋਇਆ ਹੈ। ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਮਹਿਮਾਨ ਭਾਰਤ ਆਉਣੇ ਸ਼ੁਰੂ ਹੋ ਜਾਣਗੇ। ਕਾਨਫਰੰਸ ਦੌਰਾਨ ਜਿਨ੍ਹਾਂ ਹੋਟਲਾਂ ਵਿਚ ਮਹਿਮਾਨ....
ਜੀ-20 ਸੰਮੇਲਨ ਲਈ ਭਾਰਤ ਪਹੁੰਚੇ ਅਮਰੀਕੀ ਰਾਸ਼ਟਰਪਤੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ 'ਤੇ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ
ਨਵੀਂ ਦਿੱਲੀ, 8 ਸਤੰਬਰ : ਰਾਜਧਾਨੀ ਦਿੱਲੀ 'ਚ ਜੀ-20 ਸੰਮੇਲਨ ਲਈ ਵਿਦੇਸ਼ੀ ਮਹਿਮਾਨ ਲਗਾਤਾਰ ਭਾਰਤ ਪਹੁੰਚ ਰਹੇ ਹਨ। ਇਸ ਸੰਮੇਲਨ 'ਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅੱਜ ਸ਼ਾਮ ਕਰੀਬ 7 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜੀ-20 ਸੰਮੇਲਨ ਲਈ 3 ਦਿਨਾਂ ਭਾਰਤ ਦੌਰੇ 'ਤੇ ਆਏ ਹਨ। ਉਹ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਉਤਰੇ। ਇੱਥੇ ਕੇਂਦਰੀ ਮੰਤਰੀ ਜਨਰਲ ਵੀ.ਕੇ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਿਡੇਨ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ....
ਟਰੱਕ ਅਤੇ ਵੈਨ ਦੀ ਟੱਕਰ ‘ਚ ਇੱਕ ਬੱਚੇ ਸਮੇਤ 6 ਦੀ ਮੌਤ
ਸਲੇਮ, 07 ਸਤੰਬਰ : ਤਾਮਿਲਨਾਡੂ ਦੇ ਸਲੇਮ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਹ ਘਟਨਾਂ ਸੜਕ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਨਿਊਜ ਏਜੰਸੀ ਅਨੁਸਾਰ ਸਲੇਮ-ਕੋਇੰਬਟੂਰ ਰਾਸ਼ਟਰੀ ਮਾਰਗ ਤੇ ਇੱਕ ਟਰੱਕ ਸੜਕ ਕਿਨਾਰੇ ਖੜ੍ਹਾ ਸੀ, ਕਿ ਪੇਰੂਥੁਰਾਈ ਵੱਲ ਜਾ ਰਹੀ ਇੱਕ ਤੇਜ਼ ਰਫਤਾਰ ਵੈਨ ਪਿੱਛੇ ਤੋਂ ਟਰੱਕ ਨਾ ਜਾ ਟਕਰਾਈ, ਜਿਸ ਕਾਰਨ ਵੈਨ ਵਿੱਚ ਬੈਠੇ 8 ਲੋਕਾਂ ਵਿੱਚੋਂ 6 ਦੀ ਮੌਤ ਹੋ ਗਈ। ਟੱਕਰ ਐਨੀ ਭਿਆਨਕ....
ਛੱਤੀਸਗੜ੍ਹ ‘ਚ ਪਿਕਅੱਪ ਸੰਤੁਲਨ ਵਿਗੜਨ ਕਾਰਨ ਨਦੀ ‘ਚ ਡਿੱਗੀ, ਦੋ ਬੱਚਿਆਂ ਸਮੇਤ 4 ਦੀ ਮੌਤ
ਦੁਰਗ, 06 ਸਤੰਬਰ : ਛੱਤੀਸਗੜ੍ਹ ਦੇ ਜਿਲ੍ਹਾ ਦੁਰਗ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ 4 ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਪੁਲਗਾਓ ਬਾਈਪਾਸ ਤੋਂ ਲੰਘਦੀ ਸ਼ਿਵਨਾਥ ਨਦੀ ਦੇ ਪੁਰਾਣੇ ਪੁਲ ਤੋਂ ਇੱਕ ਪਿਕਅੱਪ ਗੱਡੀ ਨਦੀ ਵਿੱਚ ਡਿੱਗ ਗਈ, ਜਿਸ ਕਾਰਨ ਗੱਡੀ ‘ਚ ਸਵਾਰ ਡਰਾਈਵਰ, ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਮ੍ਰਿਤਕ ਰਾਤ ਦਾ ਖਾਣਾ ਖਾ ਕੇ ਵਾਪਸ ਆ ਰਹੇ ਸਨ, ਕਿ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ....
ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 06 ਸਤੰਬਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ। ਉਨ੍ਹਾਂ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਜੀ-20 ਨਾਲ ਸਬੰਧਿਤ ਰਾਤ ਦੇ ਖਾਣੇ ਦੇ ਸੱਦਾ ਪੱਤਰ ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਪ੍ਰੈਜੀਡੈਂਟ ਆਫ਼ ਭਾਰਤ ਲਿਖਿਆ ਗਿਆ ਹੈ। ਰਾਹੁਲ ਗਾਂਧੀ ਨੇ ਯੂ-ਟਿਊਬ ਤੇ ਆਪਣੀ ਇੱਕ ਭਾਰਤ ਜੋੜੋ ਯਾਤਰਾ ਦੀ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ....
ਭਾਰਤ-ਇੰਡੀਆ ਵਿਵਾਦ ਤੇ ਮੰਤਰੀਆਂ ਨਾ ਬੋਲਣ ਦੀ ਕੀਤੀ ਹਦਾਇਤ, ਸਨਾਤਨ ‘ਤੇ ਸਹੀ ਤਰੀਕੇ ਨਾਲ ਦਿਓ ਜਵਾਬ : ਪੀਐਮ ਮੋਦੀ
ਨਵੀਂ ਦਿੱਲੀ, 06 ਸਤੰਬਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਇੰਡੀਆ ਵਿਵਾਦ ਤੇ ਮੰਤਰੀਆਂ ਨਾ ਬੋਲਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਹ ਉਦੇਨਿਧੀ ਸਟਾਲਿਨ ਦੇ ਬਿਆਨ ‘ਤੇ ਵੀ ਸਹੀ ਤਰੀਕੇ ਨਾਲ ਜਵਾਬ ਦੇਣ ਅਤੇ ਸਨਾਤਨ ਧਰਮ ‘ਤੇ ਤੱਥਾਂ ਦੇ ਨਾਲ ਗੱਲ ਕਰਨ। ਤਾਮਿਲਨਾਡੂ ਦੇ ਯੁਵਾ ਕਲਿਆਣ ਤੇ ਖੇਡ ਮੰਤਰੀ ਉਦੇਨਿਧੀ ਨੇ 2 ਸਤੰਬਰ ਨੂੰ ਚੇਨਈ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸਨਾਤਨ ਧਰਮ ਨੂੰ ਲੈ ਕੇ....
ਬਿਕਰੂ ਗੈਂਗਸਟਰ ਮਾਮਲੇ 'ਚ ਅਦਾਲਤ ਨੇ 23 ਦੋਸ਼ੀਆਂ ਨੂੰ ਸੁਣਾਈ ਸਜ਼ਾ
ਛਾਪੇਮਾਰੀ ਕਰਨ ਗਈ ਪੁਲਿਸ ਟੀਮ 'ਤੇ ਅੰਨ੍ਹੇਵਾਹ ਕੀਤੀ ਸੀ ਗੋਲੀਬਾਰੀ, 8 ਪੁਲਿਸ ਮੁਲਾਜ਼ਮਾਂ ਦੀ ਹੋਈ ਸੀ ਮੌਤ ਕਾਨਪੁਰ, 5 ਸਤੰਬਰ : ਬਿਕਰੂ ਗੈਂਗਸਟਰ ਮਾਮਲੇ 'ਚ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ। ਜਿਸ ਵਿੱਚ 30 ਵਿੱਚੋਂ 23 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਸਾਰੇ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੂਜੇ ਪਾਸੇ ਸਬੂਤਾਂ ਦੀ ਘਾਟ ਕਾਰਨ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ । ਕੇਸ ਦਾ ਫੈਸਲਾ ਆਉਣ ਤੋਂ....
ਜੀ-20 ਡਿਨਰ ਕਾਰਡ ਨੇ ਛੇੜੀ ਨਵੀਂ ਬਹਿਸ, ਪ੍ਰੈਜੀਡੈਂਟ ਆਫ ਭਾਰਤ ਲਿਖਣ ਕਾਰਨ ਮੱਚਿਆ ਸਿਆਸੀ ਬਵਾਲ
ਭਾਜਪਾ ਨੇ ਇੰਡੀਆ ਦੀ ਬਜਾਏ ਭਾਰਤ ਲਿਖ ਕੇ ਨਵੀਂ ਬਹਿਸ ਸੁਰੂ ਕੀਤੀ ਹੈ : ਰਾਘਵ ਚੱਢਾ ਇੰਡੀਆ ਨਾਮ ਦੇ ਗਠਜੋੜ ਬਣਨ ਤੋਂ ਬਾਅਦ ਭਾਜਪਾ ਦੇਸ਼ ਦਾ ਨਾਂ ਬਦਲ ਰਹੇ ਹਨ : ਕੇਜਰੀਵਾਲ ਮੈਂ ਇੱਕ ਭਾਰਤੀ ਹਾਂ, ਮੇਰੇ ਦੇਸ਼ ਦਾ ਨਾਮ ਭਾਰਤ ਹੀ ਰਹੇਗਾ : ਰਾਜੀਵ ਚੰਦਰ ਸ਼ੇਖਰ ਨਵੀਂ ਦਿੱਲੀ, 05 ਸਤੰਬਰ : ਦਿੱਲੀ ਦੇ ਪ੍ਰਗਤੀ ਮੈਦਾਨ ‘ਚ 9-10 ਸਤੰਬਰ ਨੂੰ ਹੋਣ ਜਾ ਰਹੀ ਜੀ-20 ਦੀ ਬੈਠਕ ਸਬੰਧੀ ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਿਲ ਹੋਣ ਸਬੰਧੀ ਰਾਸ਼ਟਰਪਤੀ ਭਵਨ ਤੋਂ ਸੱਦਾ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ....
ਆਪਣੇ ਵਿਰੋਧੀਆਂ ਨੂੰ ਵੀ ਆਪਣਾ ਅਧਿਆਪਕ ਮੰਨਦਾ ਹਾਂ : ਰਾਹੁਲ ਗਾਂਧੀ 
ਨਵੀਂ ਦਿੱਲੀ, 05 ਸਤੰਬਰ : ਅੱਜ ਅਧਿਆਪਕ ਦਿਵਸ ਹੈ ਤੇ ਇਸ ਦਿਨ ਨੂੰ ਸਾਬਕਾ ਰਾਸ਼ਟਰਪਤੀ ਐੱਸ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਵੀ ਆਪਣਾ ਅਧਿਆਪਕ ਮੰਨਦਾ ਹੈ, ਜੋ ਆਪਣੇ ਵਿਹਾਰ, ਝੂਠ ਤੇ ਸ਼ਬਦਾਂ ਰਾਹੀਂ ਉਸ ਨੂੰ ਸਿਖਾਉਂਦੇ ਹਨ ਕਿ ਉਹ ਜਿਸ ਰਾਹ 'ਤੇ ਚੱਲ ਰਹੇ ਹਨ, ਉਹ ਬਿਲਕੁਲ ਸਹੀ ਹੈ। ਅਧਿਆਪਕ ਦਿਵਸ ਦੇ ਮੌਕੇ 'ਤੇ ਰਾਹੁਲ ਗਾਂਧੀ ਨੇ ਹਿੰਦੀ 'ਚ ਫੇਸਬੁੱਕ ਪੋਸਟ ਕਰਦਿਆਂ ਲਿਖਿਆ, 'ਮੈਂ....
ਓਡੀਸ਼ਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਮੱਚੀ ਤਬਾਹੀ, 12 ਲੋਕਾਂ ਦੀ ਮੌਤ, 14 ਜ਼ਖਮੀ 
ਭੁਵਨੇਸ਼ਵਰ, 04 ਸਤੰਬਰ : ਓਡੀਸ਼ਾ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਤਬਾਹੀ ਮਚ ਗਈ ਹੈ। ਸ਼ਨੀਵਾਰ ਨੂੰ ਲਗਭਗ ਦੋ ਘੰਟਿਆਂ ਵਿੱਚ ਓਡੀਸ਼ਾ ਵਿੱਚ 61,000 ਵਾਰ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ।ਮੌਸਮ ਵਿਭਾਗ ਅਨੁਸਾਰ ਭੁਵਨੇਸ਼ਵਰ ਵਿੱਚ ਬਿਜਲੀ ਡਿੱਗਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ 'ਚ 7 ਸਤੰਬਰ ਤੱਕ ਖਰਾਬ ਮੌਸਮ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ....
ਉੱਤਰ ਪ੍ਰਦੇਸ਼ 'ਚ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਦੇ ਕਾਰਨ 2 ਲੋਕਾਂ ਦੀ ਮੌਤ, 14 ਗੰਭੀਰ ਜਖ਼ਮੀ 
ਬਾਰਾਬੰਕੀ, 04 ਸਤੰਬਰ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇੱਕ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ ਤੇ 14 ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਹੈ। ਜਖ਼ਮੀਆਂ ਨੁੰ ਇਲਾਜ ਲਈ ਟਰਾਮਾ ਸੈਂਟਰ ਲਖਨਊ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਫਤਿਹਪੁਰ ਥਾਣਾ ਖੇਤਰ ਦੀ ਹੈ ਜਿੱਥੇ ਹਾਸ਼ਿਮ ਨਾਂ ਦੇ ਵਿਅਕਤੀ ਦਾ 3 ਮੰਜ਼ਿਲਾ ਪੱਕਾ ਘਰ ਢਹਿ ਗਿਆ ਗਿਆ। ਮਕਾਨ ਦੇ ਮਲਬੇ ਹੇਠ ਆਸ-ਪਾਸ ਰਹਿਣ ਵਾਲੇ ਲੋਕ ਵੀ ਦੱਬ ਗਏ ਹਨ । ਇਸ ਹਾ.ਦਸੇ ਵਿੱਚ ਦੋ ਲੋਕਾਂ ਦੀ ਮੌ.ਤ....
ਅਸੀਂ ਜੁਮਲੇਬਾਜ਼ ਨਹੀਂ, ਗਾਰੰਟੀ ਦਿੰਦੇ ਹਾਂ ਤੇ ਪੂਰਾ ਕਰਦੇ ਹਾਂ : ਭਗਵੰਤ ਮਾਨ
ਜੈਪੁਰ ਵਿੱਚ ਇੱਕ ਵੱਡੇ ਸਮਾਗਮ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਦਿੱਤੀ ‘ਕੇਜਰੀਵਾਲ ਦੀ ਗਰੰਟੀ' ਤੁਹਾਡੇ ਵੱਲੋਂ ਇਸ ਪ੍ਰੋਗਰਾਮ ਤੱਕ ਪਹੁੰਚਣ ਲਈ ਚੁੱਕੇ ਗਏ ਕਦਮ ਦਾ ਮਤਲਬ ਹੈ ਰਾਜਸਥਾਨ ਵਿੱਚ ਕ੍ਰਾਂਤੀ ਵੱਲ ਤੁਹਾਡਾ ਇੱਕ ਕਦਮ: ਭਗਵੰਤ ਮਾਨ ਅਸੀਂ ਇਹ ਸਾਰੇ ਕੰਮ ਦਿੱਲੀ ਅਤੇ ਪੰਜਾਬ ਵਿਚ ਕੀਤੇ, ਪੰਜਾਬ ਵਿਚ ਸਿਰਫ ਇਕ ਸਾਲ ਵਿਚ ਸਾਰੀਆਂ ਵੱਡੀਆਂ ਚੋਣ ਗਰੰਟਿਆਂ ਪੂਰੀ ਕੀਤੀ, ਮਾਨ ਦਿੱਲੀ ਵਿੱਚ ਲੱਖਾਂ ਨੌਕਰੀਆਂ ਦਿੱਤੀਆਂ, ਪੰਜਾਬ ਵਿੱਚ 30,000 ਤੋਂ ਵੱਧ....
ਭਾਜਪਾ ਦੀ ਨੀਅਤ ਚੰਗੀ ਨਹੀਂ ਹੈ, ਇਹ ਲੋਕ ਦੇਸ਼ ਨੂੰ ਲੁੱਟ ਕੇ ਖਾ ਗਏ : ਮੁੱਖ ਮੰਤਰੀ ਮਾਨ 
ਭਿਵਾਨੀ, 3 ਸਤੰਬਰ : ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ ਵਿਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਵਾਲੇ ਇਸ ਨੂੰ ਰੈਲੀ ਨਾ ਸਮਝਣ, ਇਹ ਤਾਂ ਵਲੰਟੀਅਰਸ ਦੀ ਮੀਟਿੰਗ ਹੈ। ਉੁਨ੍ਹਾਂ ਨੇ ਦਿੱਲੀ ਤੇ ਪੰਜਾਬ ਵਿਚ ਜੋ ਵਾਅਦੇ ਕੀਤੇ ਹਨ,ਉਨ੍ਹਾਂ ਨੂੰ ਪੂਰਾ ਕੀਤਾ ਹੈ। ਦੋਵੇਂ ਸੂਬਿਆਂ ਵਿਚ ਬਿਨਾਂ....