ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ, 06 ਸਤੰਬਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ ਹੈ। ਉਨ੍ਹਾਂ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਜੀ-20 ਨਾਲ ਸਬੰਧਿਤ ਰਾਤ ਦੇ ਖਾਣੇ ਦੇ ਸੱਦਾ ਪੱਤਰ ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਪ੍ਰੈਜੀਡੈਂਟ ਆਫ਼ ਭਾਰਤ ਲਿਖਿਆ ਗਿਆ ਹੈ। ਰਾਹੁਲ ਗਾਂਧੀ ਨੇ ਯੂ-ਟਿਊਬ ਤੇ ਆਪਣੀ ਇੱਕ ਭਾਰਤ ਜੋੜੋ ਯਾਤਰਾ ਦੀ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਭਾਰਤ-ਇੰਡੀਆ ਜਾਂ ਹਿੰਦੁਸਤਾਨ ਸਭ ਦਾ ਮਤਲਬ ਮੁਹੱਬਤ, ਇਰਾਦਾ ਸਭ ਤੋਂ ਉੱਚੀ ਉਡਾਣ ਦਾ।ਸੱਦਾ ਪੱਤਰ ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਪ੍ਰੈਜੀਡੈਂਟ ਆਫ਼ ਭਾਰਤ ਲਿਖਿਆ ਹੋਣ ਕਾਰਨ ਵੱਡਾ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ, ਉੱਥੇ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਦੇਸ਼ ਦੇ ਦੋਵਾਂ ਨਾਵਾਂ ਇੰਡੀਆ ਅਤੇ ਭਾਰਤ ‘ਚੋ ਇੰਡੀਆ ਨੁੰ ਬਦਲਣਾ ਚਾਹੁੰਦੀ ਹੈ।ਜਿਕਰਯੋਗ ਹੈ ਕਿ ਇੱਕ ਸਾਲ ਪਹਿਲਾਂ 07 ਸਤੰਬਰ 2022 ਨੂੰ ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਸੀ, ਇਸ ਯਾਤਰਾ ਵਿੱਚ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਵੱਡੀ ਗਿਣਤੀ ‘ਚ ਆਗੂਆਂ ਵੱਲੋਂ 4000 ਕਿਲੋਮੀਟਰ ਪੈਦਲ ਯਾਤਰਾ ਕੀਤੀ ਗਈ ਸੀ। ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ। ਇਹ ਯਾਤਰਾ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ 30 ਜਨਵਰੀ 2023 ਨੂੰ ਸ੍ਰੀੂ ਨਗਰ ਵਿਖੇ ਖ਼ਤਮ ਹੋਈ ਸੀ।