ਰਾਸ਼ਟਰੀ

ਦੇਸ਼ ਆਪਣੀ ਪੂਰੀ ਸਮਰੱਥਾ ਨਾਲ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੀ ਸੁਰੱਖਿਆ ਯਕੀਨੀ ਹੋਵੇ : ਰਾਜਨਾਥ ਸਿੰਘ
ਪੁਣੇ, 29 ਮਾਰਚ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ। ਖੇਤਰੀ ਸੁਰੱਖਿਆ ਤੇ ਸਥਿਰਤਾ ਨੂੰ ਉਤਸ਼ਾਹਤ ਕਰਦੇ ਹੋਏ ਦੋਵੇਂ ਮਿਲ ਕੇ ਰੱਖਿਆ ਸਮਰੱਥਾਵਾਂ ਵਧਾਉਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਦੇਸ਼ ਆਪਣੀ ਪੂਰੀ ਸਮਰੱਥਾ ਨਾਲ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੀ ਸੁਰੱਖਿਆ ਯਕੀਨੀ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਭਾਈਵਾਲ ਅਫਰੀਕੀ ਦੇਸ਼ਾਂ ਨੂੰ ਸਮਰਥਨ ਦੇਣ ਲਈ ਵਚਨਬੱਧ ਹੈ। ਰੱਖਿਆ ਸਬੰਧੀ ਸਾਰੇ ਮਾਮਲਿਆਂ ਸਮੇਤ ਅਫਰੀਕੀ....
ਪ੍ਰੋ: ਰੇਨੂੰ ਚੀਮਾ ਵਿਗ ਨੂੰ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਇਆ ਗਿਆ 
ਨਵੀਂ ਦਿੱਲੀ, 29 ਮਾਰਚ : ਵਾਈਸ-ਪ੍ਰੈਜ਼ੀਡੈਂਟ, ਜਗਦੀਪ ਧਨਖੜ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਅੱਜ ਪ੍ਰੋ. (ਡਾ.) ਰੇਣੂ ਚੀਮਾ ਵਿਗ, ਜੋ ਮੌਜੂਦਾ ਸਮੇਂ ਯੂਨੀਵਰਸਿਟੀ ਇੰਸਟ੍ਰਕਸ਼ਨ (ਡੀਯੂਆਈ) ਦੀ ਡੀਨ ਹਨ, ਨੂੰ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਪੰਜਾਬ ਯੂਨੀਵਰਸਿਟੀ ਐਕਟ 1947 ਦੀ ਧਾਰਾ 10 ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਧਨਖੜ ਨੇ ਪ੍ਰੋ. ਵਿਗ ਦੀ ਨਿਯੁਕਤੀ ਤਿੰਨ ਸਾਲਾਂ ਦੀ ਮਿਆਦ ਲਈ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ....
ਪੰਜਾਬ ਅਤੇ ਯੂਪੀ ਸਮੇਤ 4 ਰਾਜਾਂ ਦੀਆਂ 5 ਸੀਟਾਂ 'ਤੇ 10 ਮਈ ਨੂੰ ਹੋਵੇਗੀ ਜਿਮਨੀ ਚੋਣ 
ਨਵੀਂ ਦਿੱਲੀ, 29 ਮਾਰਚ : ਪੰਜਾਬ ਅਤੇ ਯੂਪੀ ਸਮੇਤ 4 ਰਾਜਾਂ ਦੀਆਂ 5 ਸੀਟਾਂ 'ਤੇ 10 ਮਈ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਨਤੀਜੇ 13 ਮਈ ਨੂੰ ਆਉਣਗੇ। ਪੰਜਾਬ ਦੀ ਜਲੰਧਰ ਲੋਕ ਸਭਾ ਉਪ ਚੋਣ, ਓਡੀਸ਼ਾ ਦੀ ਝਾਰਸੁਗੁਡਾ, ਉੱਤਰ ਪ੍ਰਦੇਸ਼ ਦੀ ਛਨਬੇ ਅਤੇ ਸਵਾਰ, ਮੇਘਾਲਿਆ ਦੀ ਸੋਹੀਓਂਗ ਸੀਟਾਂ 'ਤੇ ਉਪ ਚੋਣਾਂ ਹੋਣਗੀਆਂ। ਹਾਲਾਂਕਿ, ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੀ ਵਾਇਨਾਡ ਲੋਕ ਸਭਾ ਸੀਟ ਲਈ ਉਪ ਚੋਣ ਦਾ ਐਲਾਨ ਨਹੀਂ ਕੀਤਾ। ਕਰਨਾਟਕ 'ਚ ਵੀ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਨਤੀਜੇ 13....
ਭਗਵੰਤ ਮਾਨ ਨੇ ਬਾਦਲਾਂ ਦੇ ਮੁੱਦੇ ਤੇ  ਜਥੇਦਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ , ਕੀਤਾ ਵੱਡਾ ਹਮਲਾ 
ਨਵੀਂ ਦਿੱਲੀ, 28 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਯਾਦ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਸਰਕਾਰ ਨੂੰ ਫੜੇ ਸਿੱਖ ਨੌਜਵਾਨ ਛੱਡਣ ਵਾਸਤੇ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਅੱਜ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ’’ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ.ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ.ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ....
ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਖਾਤਰ ਕਦੇ ਵੀ ਲੋਕ ਲੁਭਾਉਣੇ ਫੈਸਲੇ ਨਹੀਂ ਕੀਤੇ : ਅਮਿਤ ਸ਼ਾਹ
ਨਵੀਂ ਦਿੱਲੀ, 28 ਮਾਰਚ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਖਾਤਰ ਕਦੇ ਵੀ ਲੋਕ ਲੁਭਾਉਣੇ ਫੈਸਲੇ ਨਹੀਂ ਕੀਤੇ ਸਗੋ ਉਸ ਨੇ ਤਾਂ ਜਨਤਾ ਦੀ ਭਲਾਈ ਲਈ ਕੰਮ ਕੀਤਾ ਤੇ ਦੇਸ਼ ਵਿਚ ਸਿਆਸੀ ਸਥਿਰਤਾ ਨਿਸ਼ਚਿਤ ਕੀਤੀ। ਉਦਯੋਗ ਮੰਡਲ ਏਸੋਚੈਮ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਦੇ ਸੰਕਲਪ ਨੂੰ ਸਾਕਾਰ ਕੀਤਾ ਹੈ। ਇਹੀ ਕਾਰਨ ਹੈ ਕਿ ਪਿਛਲੇ 9 ਸਾਲਾਂ ਵਿਚ ਹਰ ਖੇਤਰ ਵਿਚ ਚੰਗੇ....
"ਭਾਜਪਾ ਜਿੰਨੀ ਜ਼ਿਆਦਾ ਸਫਲਤਾ ਦਾ ਸਵਾਦ ਚੱਖਦੀ ਰਹੇਗੀ, ਓਨੇ ਹੀ ਦੂਜੇ ਪਾਸਿਓਂ ਹਮਲੇ ਵਧਣਗੇ : ਪੀਐਮ ਮੋਦੀ
ਨਵੀਂ ਦਿੱਲੀ, ਏਜੰਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਨੇਤਾਵਾਂ ਨੂੰ ਸਖ਼ਤ ਲੜਾਈ ਲੜਨ ਲਈ ਤਿਆਰ ਰਹਿਣ ਲਈ ਕਿਹਾ ਹੈ। ਮੰਗਲਵਾਰ ਨੂੰ ਸੰਸਦ ਕੰਪਲੈਕਸ 'ਚ ਹੋਈ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਪੀਐੱਮ ਨੇ ਕਿਹਾ ਕਿ ਪਾਰਟੀ ਜਿੰਨੀ ਜ਼ਿਆਦਾ ਵਧੇਗੀ, ਓਨੀ ਕਾਮਯਾਬ ਹੋਵੇਗੀ, ਵਿਰੋਧੀ ਧਿਰ ਦੇ ਹਮਲੇ ਓਨੇ ਹੀ ਜ਼ਿਆਦਾ ਹੋਣਗੇ। ਸੰਸਦੀ ਬੈਠਕ ਦੀ ਸ਼ੁਰੂਆਤ ਪੀਐਮ ਮੋਦੀ ਦੇ ਨਿੱਘੇ ਸੁਆਗਤ ਨਾਲ ਹੋਈ। ਤਿੰਨ ਰਾਜਾਂ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ 'ਚ ਭਾਜਪਾ....
ਨਕਲੀ ਦਵਾਈਆਂ ਬਣਾਉਣ ਦੇ ਦੋਸ਼ਾਂ ਤੋਂ ਬਾਅਦ ਭਾਰਤ ਸਰਕਾਰ ਨੇ 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਕੀਤੇ ਰੱਦ 
ਨਵੀਂ ਦਿੱਲੀ, 28 ਮਾਰਚ : ਭਾਰਤ ਸਰਕਾਰ ਨੇ ਦੇਸ਼ ਦੀਆਂ 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਸਰਕਾਰ ਵੱਲੋਂ ਇਹ ਕਾਰਵਾਈ ਨਕਲੀ ਦਵਾਈਆਂ ਬਣਾਉਣ ਦੇ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ। ਹਾਲ ਹੀ ਵਿੱਚ, ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਦੁਆਰਾ 20 ਰਾਜਾਂ ਦੀਆਂ 76 ਕੰਪਨੀਆਂ ਦਾ ਨਿਰੀਖਣ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਰਕਾਰ ਵੱਲੋਂ ਲਾਇਸੈਂਸ ਰੱਦ ਕਰਨ ਦੀ ਇਹ ਕਾਰਵਾਈ ਕੀਤੀ ਗਈ ਹੈ। ਨਿਊਜ਼ ਏਜੰਸੀ ਏਐਨਆਈ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਕੇਂਦਰ ਸਰਕਾਰ....
ਮੈਂ ਬੰਗਲਾ ਖਾਲੀ ਕਰ ਦਿਆਂਗਾ : ਰਾਹੁਲ ਗਾਂਧੀ
ਨਵੀਂ ਦਿੱਲੀ, 28 ਮਾਰਚ, ਲੋਕ ਸਭਾ ਦੀ ਮੈਂਬਰਸਿਪ ਰੱਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਬੰਗਲਾ ਖਾਲੀ ਕਰਨ ਲਈ ਨੋਟਿਸ ਭੇਜਿਆ ਗਿਆ ਸੀ। ਇਸ ‘ਤੇ ਉਨ੍ਹਾਂ ਨੇ ਮੰਗਲਵਾਰ ਨੂੰ ਲੋਕ ਸਭਾ ਸਕੱਤਰੇਤ ਦੇ ਉਪ ਸਕੱਤਰ ਡਾ: ਮੋਹਿਤ ਰੰਜਨ ਨੂੰ ਲਿਖਤੀ ਜਵਾਬ ਭੇਜਿਆ। ਰਾਹੁਲ ਨੇ ਲਿਖਿਆ- ਮੈਂ 4 ਵਾਰ ਲੋਕ ਸਭਾ ਮੈਂਬਰ ਚੁਣਿਆ ਗਿਆ। ਇਹ ਲੋਕਾਂ ਦਾ ਫ਼ਤਵਾ ਹੈ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ। ਇਸ ਘਰ ਨਾਲ ਮੇਰੀਆਂ ਕਈ ਚੰਗੀਆਂ ਯਾਦਾਂ ਜੁੜੀਆਂ ਹੋਈਆਂ ਹਨ। ਮੈਂ ਨੋਟਿਸ ਵਿੱਚ ਦਿੱਤੇ ਹੁਕਮਾਂ ਦੀ ਪਾਲਣਾ....
ਈਡੀ ਵਲੋਂ 114 ਕਰੋੜ ਰੁਪਏ ਦੀ ਜਾਇਦਾਦ ਜ਼ਬਤ, 800 ਕਰੋੜ ਦੇ ਡਿਫਾਲਟਰਾਂ ਕੀਤੀ ਕੀਤੀ ਕਾਰਵਾਈ
ਕਰਨਾਟਕ , 28 ਮਾਰਚ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕਰਨਾਟਕ ਆਧਾਰਤ ਸਹਿਕਾਰੀ ਬੈਂਕ ਦੇ 800 ਕਰੋੜ ਰੁਪਏ ਦੇ ਡਿਫਾਲਟਰਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 114 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ। ਏਜੰਸੀ (ਈਡੀ) ਨੇ ਇਕ ਬਿਆਨ ‘ਚ ਕਿਹਾ ਕਿ ਕੁਰਕ ਕੀਤੀਆਂ ਜਾਇਦਾਦਾਂ ‘ਚੋਂ 21 ਅਚੱਲ ਜਾਇਦਾਦਾਂ ਦੇ ਰੂਪ ‘ਚ ਹਨ, ਜਿਨ੍ਹਾਂ ‘ਚ ਖਾਲੀ ਜ਼ਮੀਨ, ਰਿਹਾਇਸ਼ੀ ਘਰ, ਵਪਾਰਕ ਅਤੇ ਉਦਯੋਗਿਕ ਇਮਾਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਇਸ....
ਮਸਕਟ ਵਿੱਚ ਫਸੀ ਔਰਤ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਤਿੰਨ ਮਹੀਨਿਆਂ ਬਾਅਦ ਪਰਤੀ ਪੰਜਾਬ
ਨਵੀਂ ਦਿੱਲੀ, 28 ਮਾਰਚ : ਮਸਕਟ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਫਸੀ ਸਵਰਨਜੀਤ ਕੌਰ ਅੱਜ ਤੜਕੇ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਪਹੁੰਚੀ ਜਿਸ ਨੂੰ ਲੈਣ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਆਪ ਦਿੱਲੀ ਏਅਰਪੋਰਟ ਪਹੁੰਚੇ। ਮੋਗੇ ਸ਼ਹਿਰ ਦੀ ਰਹਿਣ ਵਾਲੀ ਸਵਰਨਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੀ ਉਸ ਦੀ ਪਤਨੀ ਅੱਕ ਤਿੰਨ ਮਹੀਨਿਆਂ ਬਾਅਦ ਆਪਣੇ ਪਰਿਵਾਰ ਵਿੱਚ ਪਹੁੰਚੀ ਹੈ। ਉਸ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਉਸ....
ਕੇਂਦਰ ਸਰਕਾਰ ਨੇ ਮਨਰੇਗਾ ਤਹਿਤ ਮਜ਼ਦੂਰੀ ਦਰਾਂ ਵਿਚ ਵਾਧੇ ਲਈ ਨੋਟੀਫ਼ੀਕੇਸ਼ਨ ਕੀਤਾ ਜਾਰੀ
ਨਵੀਂ ਦਿੱਲੀ, 27 ਮਾਰਚ : ਕੇਂਦਰ ਸਰਕਾਰ ਨੇ ਵਿੱਤੀ ਸਾਲ 2023-24 ਲਈ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਮਨਰੇਗਾ ਤਹਿਤ ਮਜ਼ਦੂਰੀ ਦਰਾਂ ਵਿਚ ਵਾਧੇ ਲਈ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ। ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਜੋ ਕਿ ਸਰਕਾਰ ਦੇ ਅਧੀਨ ਆਉਂਦਾ ਹੈ, ਨੇ 24 ਮਾਰਚ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਮਜ਼ਦੂਰੀ ਦਰਾਂ ਵਿਚ ਬਦਲਾਅ ਲਈ ਇਕ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ। 1 ਅਪ੍ਰੈਲ ਤੋਂ 7 ਰੁਪਏ ਤੋਂ ਲੈ ਕੇ 26 ਰੁਪਏ ਤੱਕ ਦੇ ਤਨਖਾਹ ਵਾਧੇ ਨੂੰ ਲਾਗੂ ਕੀਤਾ....
21ਵੀਂ ਸਦੀ ਵਿੱਚ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਤਾਂ 50 ਸਾਲ ਤੱਕ ਆਪਣਾ ਸਭ ਕੁਝ ਭਾਰਤ ਮਾਤਾ ਨੂੰ ਸਮਰਪਿਤ ਕਰ ਦਿਓ : ਅਨੁਰਾਗ ਠਾਕੁਰ 
ਨਵੀਂ ਦਿੱਲੀ, 27 ਮਾਰਚ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜੇਕਰ 21ਵੀਂ ਸਦੀ ਵਿੱਚ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਤਾਂ 50 ਸਾਲ ਤੱਕ ਆਪਣਾ ਸਭ ਕੁਝ ਭਾਰਤ ਮਾਤਾ ਨੂੰ ਸਮਰਪਿਤ ਕਰ ਦਿਓ। ਕੇਂਦਰੀ ਮੰਤਰੀ ਐਤਵਾਰ ਨੂੰ ਕੈਲਾਸ਼ ਦੇ ਪੂਰਬ ਵਿੱਚ ਸਥਿਤ ਸ਼੍ਰੀਰਾਧਾ ਪਾਰਥਾਸਾਰਥੀ ਮੰਦਰ ਦੀ ਸਿਲਵਰ ਜੁਬਲੀ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸਕੋਨ ਨੇ ਦੁਨੀਆ 'ਚ 750 ਮੰਦਰ ਬਣਾਉਣ ਦਾ ਕੰਮ ਕੀਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਭੂਪਦਾ ਜੀ....
“ਪ੍ਰਧਾਨ ਮੰਤਰੀ, ਕੋਈ ਜਾਂਚ ਨਹੀਂ, ਕੋਈ ਜਵਾਬ ਨਹੀਂ! ਆਖਰ ਇੰਨਾ ਡਰ ਕਿਉਂ? : ਰਾਹੁਲ ਗਾਂਧੀ
ਨਵੀਂ ਦਿੱਲੀ, 27 ਮਾਰਚ : ਅਡਾਨੀ ਸਮੂਹ ਵਿੱਚ ਜਨਤਾ ਦਾ ਪੈਸਾ ਕਿਉਂ ਲਗਾਇਆ ਜਾ ਰਿਹਾ ਹੈ ਅਤੇ ਸਰਕਾਰ ਜਾਂਚ ਕਰਵਾਉਣ ਤੋਂ ਕਿਉਂ ਡਰ ਰਹੀ ਹੈ, ਇਹ ਸਵਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਟਵੀਟ ਰਾਹੀਂ ਕੀਤਾ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਐਲ.ਆਈ.ਸੀ. ਦੀ ਪੂੰਜੀ, ਅਡਾਲੀ ਦੀ ਐਸਬੀਆਈ ਨੂੰ, ਈਪੀਐਫਓ ਦੀ ਪੂੰਜੀ ਅਡਾਨੀ ਨੂੰ, ਮੋਡਾਨੀ ਦੇ ਖੁਲਾਸੇ ਤੋਂ ਬਾਅਦ ਜਨਤਾ ਦਾ ਰਿਟਾਇਰਮੈਂਟ ਦਾ ਪੈਸਾ ਅਡਾਨੀ ਦੀਆਂ ਕੰਪਨੀਆਂ ‘ਚ ਲਗਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਪੰਜਾਬ ਨੂੰ ਡਿਜੀਕਲੇਮ ਸਕੀਮ ਵਿੱਚ ਸ਼ਾਮਲ ਕਰੇ: ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ
ਸਾਹਨੀ ਨੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਬੇਨਤੀ ਕੀਤੀ; ਕਿਸਾਨਾਂ ਨੂੰ ਤੁਰੰਤ ਨਗਦ ਮੁਆਵਜ਼ਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਨਵੀਂ ਦਿੱਲੀ, 27 ਮਾਰਚ : ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਡਿਜੀਕਲੇਮ ਦੇ ਹਾਲ ਹੀ ਵਿੱਚ ਸ਼ੁਰੂ ਕੀਤੇ ਪਾਇਲਟ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਉਨ੍ਹਾਂ ਨੂੰ ਪੰਜਾਬ ਨੂੰ ਵੀ ਡਿਜੀਕਲੇਮ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ। ਡਿਜੀਕਲੇਮ ਦੀ ਸ਼ੁਰੂਆਤ ਨਾਲ, ਕਿਸਾਨ ਆਪਣੇ ਖਾਤਿਆਂ ਵਿੱਚ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 99ਵੇਂ ਐਪੀਸੋਡ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, ਏਜੰਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਦੇ 99ਵੇਂ ਐਪੀਸੋਡ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੰਗਦਾਨ ਅਤੇ ਸੂਰਜੀ ਊਰਜਾ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ, ਸੌਰਾਸ਼ਟਰ ਤਾਮਿਲ ਸੰਗਮ ਅਤੇ ਸਿਆਚਿਨ ਵਿੱਚ ਤਾਇਨਾਤ ਪਹਿਲੀ ਮਹਿਲਾ ਕੈਪਟਨ ਸ਼ਿਵਾ ਚੌਹਾਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ''ਜਿੱਥੇ ਭਾਰਤ ਦੇ ਲੋਕਾਂ ਦੀ 'ਮਨ ਕੀ ਬਾਤ' ਹੈ, ਉੱਥੇ ਪ੍ਰੇਰਨਾ ਕੁਝ ਹੋਰ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ....