ਰਾਸ਼ਟਰੀ

ਉੱਤਰ ਪ੍ਰਦੇਸ਼ ‘ਚ ਤੂੜੀ ਵਾਲੇ ਕੋਠੇ ਦੀ ਕੰਧ ਡਿੱਗੀ, ਤਿੰਨ ਬੱਚਿਆਂ ਦੀ ਮੌਤ, ਦੋ ਦੀ ਹਾਲਤ ਗੰਭੀਰ
ਲਖਨਊ, 1 ਅਕਤੂਬਰ : ਉੱਤਰ ਪ੍ਰਦੇਸ਼ ਵਿਖੇ ਰਾਮਪੁਰ ਜ਼ਿਲੇ ਦੇ ਪਿੰਡ ਸੰਕਾਰੀ ਦੇ ਰਹਿਣ ਵਾਲੇ ਕਿਸਾਨ ਅਲੇ ਹਸਨ ਦੇ ਤੂੜੀ ਵਾਲੇ ਕੋਠੇ ਦੀ ਕੱਚੀ ਕੰਧ ਅੱਜ ਐਤਵਾਰ ਦੁਪਹਿਰ ਨੂੰ ਅਚਾਨਕ ਡਿੱਗ ਗਈ। ਇਸ ਦੇ ਮਲਬੇ ਹੇਠ ਦਬ ਕੇ ਗਲੀ ਵਿੱਚ ਖੇਡ ਰਹੇ ਇਨਾਇਤ (5) ਪੁੱਤਰੀ ਜੱਬਾਰ, ਅਲਤਮਸ (3) ਪੁੱਤਰ ਸੱਦਾਮ ਵਾਸੀ ਪਿੰਡ ਸੈਂਕੜੀ ਅਤੇ ਅਲੀਮ (3) ਪੁੱਤਰ ਸ਼ੰਨੂ ਵਾਸੀ ਪਿੰਡ ਉਦੈਪੁਰ ਮਿਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ਰੀਕ (5), ਪੁੱਤਰ ਸੱਤਾਰ ਅਤੇ ਛੋਟੇ ਦੀ ਤਿੰਨ ਸਾਲਾ ਬੇਟੀ ਅਨਮ ਗੰਭੀਰ ਜ਼ਖਮੀ ਹੋ....
ਜੰਮੂ-ਕਸ਼ਮੀਰ 'ਚ 300 ਕਰੋੜ ਕੀਮਤ ਦੀ ਕੋਕੀਨ ਸਮੇਤ ਦੋ ਪੰਜਾਬੀ ਕਾਬੂ,  ਮਾਮਲਾ ਦਰਜ
ਬਨਿਹਾਲ, 01 ਅਕਤੂਬਰ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਇਕ ਅਤਿਵਾਦੀ (ਨਾਰਕੋ-ਟੈਰਰ) ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਕ ਗੱਡੀ ’ਚੋਂ 30 ਕਿਲੋ ਕੋਕੀਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਕੋਕੀਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 300 ਕਰੋੜ ਰੁਪਏ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਮੁਤਾਬਕ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ਦੇ ਨਾਲ ਲਗਦੇ ਬਨਿਹਾਲ ਇਲਾਕੇ ਤੋਂ ਕੋਕੀਨ ਦੀ....
ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਆਦਰਸ਼ਾਂ ਨੇ ਵਿਸ਼ਵ ਲਈ ਇੱਕ ਨਵਾਂ ਰਾਹ ਪੱਧਰਾ ਕੀਤਾ : ਰਾਸ਼ਟਰਪਤੀ ਮੁਰਮੂ 
ਨਵੀਂ ਦਿੱਲੀ, 1 ਅਕਤੂਬਰ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਰੇ ਦੇਸ਼ ਵਾਸੀਆਂ ਨੂੰ ਗਾਂਧੀ ਜਯੰਤੀ ਦੀ ਪੂਰਵ ਸੰਧਿਆ 'ਤੇ ਵਧਾਈ ਦਿੱਤੀ ਹੈ। ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਦੇ ਮੌਕੇ 'ਤੇ ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਦੀ ਤਰਫੋਂ ਮੈਂ ਰਾਸ਼ਟਰਪਿਤਾ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦੀ ਹਾਂ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਸਮੂਹ ਦੇਸ਼ ਵਾਸੀਆਂ ਨੂੰ ਮਹਾਤਮਾ ਗਾਂਧੀ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਨੂੰ ਆਪਣੇ ਵਿਚਾਰਾਂ, ਭਾਸ਼ਣਾਂ ਅਤੇ....
ਕੇਂਦਰ ਸਰਕਾਰ ਨੇ ਹਲਦੀ ਦੇ ਕਿਸਾਨਾਂ ਦੇ ਫਾਇਦੇ ਲਈ ਰਾਸ਼ਟਰੀ ਹਲਦੀ ਬੋਰਡ ਦੇ ਗਠਨ ਦਾ ਫੈਸਲਾ ਕੀਤਾ ਹੈ : ਪੀਐਮ ਮੋਦੀ 
ਮਹਿਬੂਬਨਗਰ, 1 ਅਕਤੂਬਰ : ਤੇਲੰਗਾਨਾ ਦੇ ਮਹਿਬੂਬਨਗਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕ੍ਰਿਸ਼ਨਾ ਸਟੇਸ਼ਨ ਤੋਂ ਹੈਦਰਾਬਾਦ (ਕਾਚੀਗੁੜਾ)-ਰਾਇਚੂਰ-ਹੈਦਰਾਬਾਦ ਰੇਲ ਸੇਵਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਆਵਾਜਾਈ ਬਹੁਤ ਸੌਖੀ ਹੋ ਜਾਵੇਗੀ। ਇਸ ਨਾਲ ਵਪਾਰ, ਸੈਰ-ਸਪਾਟਾ ਅਤੇ ਉਦਯੋਗ ਨੂੰ ਹੁਲਾਰਾ ਮਿਲੇਗਾ। ਪੀਐਮ ਮੋਦੀ ਨੇ ਕਿਹਾ, 'ਕੇਂਦਰ....
ਟੂਰਿਸਟ ਬੱਸ ਦੇ ਡੂੰਘੀ ਖਾਈ ‘ਚ ਡਿੱਗੀ, ਪੰਜ ਔਰਤਾਂ ਅਤੇ ਇੱਕ ਨਾਬਾਲਗ ਲੜਕੇ ਸਮੇਤ 9 ਮੌਤਾਂ
ਮਾਰਾਪਲਮ, 1 ਅਕਤੂਬਰ : ਤਾਮਿਲਨਾਡੂ ਦੇ ਮਾਰਾਪਲਮ ਨੇੜੇ ਬੀਤੀ ਰਾਤ ਇੱਕ ਟੂਰਿਸਟ ਬੱਸ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਸਾਰੇ ਜ਼ਖਮੀਆਂ ਨੂੰ ਕੂਨੂਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਨੀਲਗਿਰੀ ਜ਼ਿਲ੍ਹੇ ਦੇ ਕੁਨੂਰ ਨੇੜੇ ਵਾਪਰਿਆ। ਬੱਸ ਵਿੱਚ ਕੁੱਲ 60 ਯਾਤਰੀ ਸਵਾਰ ਸਨ। ਬੱਸ ਯਾਤਰੀਆਂ ਨੂੰ ਲੈ ਕੇ ਕੁਨੂਰ ਤੋਂ ਟੇਨਕਸੀ ਜਾ ਰਹੀ ਸੀ। ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ....
ਜੇਕਰ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਓ.ਬੀ.ਸੀ.ਦੀ ਸਹੀ ਗਿਣਤੀ ਜਾਣਨ ਲਈ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਉਣਗੇ : ਰਾਹੁਲ ਗਾਂਧੀ 
ਭੋਪਾਲ, 30 ਸਤੰਬਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਦੇਸ਼ ਅੰਦਰ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਲੋਕਾਂ ਦੀ ਸਹੀ ਗਿਣਤੀ ਜਾਣਨ ਲਈ ਜਾਤ ਆਧਾਰਤ ਮਰਦਮਸ਼ੁਮਾਰੀ ਕਰਵਾਏਗੀ। ਰਾਹੁਲ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਕਾਲਾਪੀਪਲ ਵਿਧਾਨ ਸਭਾ ਹਲਕੇ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਹਰ ਕਿਸੇ ਦੀ ਸ਼ਮੂਲੀਅਤ ਚਾਹੁੰਦੇ ਹਾਂ। ਇਹ ਸਾਰਿਆਂ ਦਾ ਭਾਰਤ ਹੈ। ਸਿਰਫ਼ ਕੁਝ ਉਦਯੋਗਪਤੀਆਂ ਦਾ ਨਹੀਂ।....
ਸਾਨੂੰ ਇਸ ਸੋਚ ਤੋਂ ਬਾਹਰ ਆਉਣਾ ਪਵੇਗਾ ਕਿ ਸਰਕਾਰ ਸਭ ਕੁਝ ਕਰੇਗੀ : ਪੀਐਮ 
ਨਵੀਂ ਦਿੱਲੀ, 30 ਸਤੰਬਰ : ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿਖੇ ਸੰਕਲਪ ਸਪਤਾਹ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਇਸ ਸੋਚ ਤੋਂ ਬਾਹਰ ਆਉਣਾ ਪਵੇਗਾ ਕਿ ਸਰਕਾਰ ਸਭ ਕੁਝ ਕਰੇਗੀ। ਸਮਾਜ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਲ੍ਹਾਂ ਬਲਾਕਾਂ ਜਾਂ ਜਿਲਿ੍ਹਆ ਵਿੱਚ ਸਮਾਜ ਇੱਕਜੁੱਟ ਕਰਨ ਦੀ ਤਾਕਤ ਹੈ, ਮੇਰਾ ਤਜ਼ੁਰਬਾ ਹੈ ਕਿ ਉੱਥੇ ਨਤੀਜੇ ਜਲਦੀ ਮਿਲਦੇ ਹਨ। ਇਹੀ ਕਾਰਨ....
ਕੱਛ ਬੀਚ ਤੋਂ ਪੁਲਿਸ ਨੇ 800 ਕਰੋੜ ਦੀ ਕੋਕੀਨ ਕੀਤੀ ਜ਼ਬਤ, ਤਸਕਰ ਹੋਏ ਫਰਾਰ
ਕੱਛ, 29 ਸਤੰਬਰ : ਗੁਜਰਾਤ ਦੇ ਕੱਛ ਬੀਚ ਤੋਂ ਪੁਲਿਸ ਨੂੰ 80 ਕਿਲੋ ਕੋਕੀਨ ਮਿਲਣ ਦੀ ਖਬਰ ਹੈ। ਜਿਸ ਦੀ ਅਮਤਰ ਰਾਸ਼ਟਰੀ ਬਜ਼ਾਰ ਵਿੱਚ ਕੀਮਤ 800 ਕਰੋੜ ਦੱਸੀ ਜਾ ਰਹੀ ਹੈ। ਨਸ਼ਾ ਤਸਕਰੀ ਦੀ ਸੂਚਨਾਂ ਸਥਾਨਕ ਪੁਲਿਸ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ, ਜਦੋਂ ਪੁਲਿਸ ਵੱਲੋਂ ਆਪਣੀ ਘੇਰਾਬੰਦੀ ਵਧਾਈ ਤਾਂ ਤਸਕਰ ਕੋਕੀਨ ਛੱਡ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਇਸ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਏਐਨਆਈ ਨੇ ਕੱਛ ਪੂਰਬੀ ਪੁਲਿਸ ਦੇ ਸੁਪਰਡੈਂਟ ਸਾਗਰ ਬਾਗਮਾਰ ਦੇ ਹਵਾਲੇ ਨਾਲ ਕਿਹਾ ਕਿ ਇੱਕ....
ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਤੀਸ਼ਕਤੀ ਦੇ ਤਹਿਤ 51,700 ਕਰੋੜ ਰੁਪਏ ਦੇ 6 ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਮਨਜ਼ੂਰੀ 
ਨਵੀਂ ਦਿੱਲੀ, 29 ਸਤੰਬਰ : ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (NMP) ਦੇ ਤਹਿਤ 51,700 ਕਰੋੜ ਰੁਪਏ ਦੇ 6 ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਗਤੀਸ਼ਕਤੀ ਦੇ ਤਹਿਤ ਹੋਈ ਨੈੱਟਵਰਕ ਯੋਜਨਾ ਸਮੂਹ (ਐਨਪੀਜੀ) ਦੀ 56ਵੀਂ ਮੀਟਿੰਗ ਵਿੱਚ 6 ਪ੍ਰੋਜੈਕਟ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਵਿੱਚੋਂ ਚਾਰ 45,000 ਕਰੋੜ ਰੁਪਏ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MORTH) ਨਾਲ ਸਬੰਧਤ ਹਨ ਅਤੇ ਦੋ ਰੇਲ....
ਰਾਸ਼ਟਰਪਤੀ ਮੁਰਮੂ ਨੇ ਮਹਿਲਾ ਰਾਖਵਾਂ ਕਰਨ ਬਿੱਲ ਨੂੰ ਦਿੱਤੀ ਮਨਜ਼ੂਰੀ 
ਨਵੀਂ ਦਿੱਲੀ, 29 ਸਤੰਬਰ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਮਹਿਲਾ ਰਾਖਵਾਂ ਕਰਨ ਬਿੱਲ ਨੂੰ ਮਨਜ਼ੂਰੀ ਦਿੱਤੀ। ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਹ ਕਾਨੂੰਨ ਬਣ ਗਿਆ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਿਲਾ ਰਾਖਵਾਂਕਰਨ ਬਿੱਲ ਨੂੰ ਸੰਸਦ ਦੇ ਦੋਵਾਂ ਸਦਨਾਂ ਨੇ ਪਾਸ ਕਰ ਦਿੱਤਾ ਸੀ। ਇਸ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤਾ ਗਿਆ। ਇਸ ਨਾਲ ਔਰਤਾਂ ਨੂੰ ਲੋਕ ਸਭਾ ਅਤੇ ਵਿਧਾਨ....
ਵਿਗਿਆਨੀ ਸਵਾਮੀਨਾਥਨ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ ਤੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ : ਪੀਐਮ ਮੋਦੀ 
ਨਵੀਂ ਦਿੱਲੀ, 28 ਸਤੰਬਰ : ਪ੍ਰਸਿੱਧ ਖੇਤੀ ਵਿਗਿਆਨੀ ਐਮਐਸ ਸਵਾਮੀਨਾਥਨ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਨੂੰ ਦੇਖਣ ਦਾ ਉਨ੍ਹਾਂ ਦਾ ਜਨੂੰਨ ਮਿਸਾਲੀ ਸੀ ਅਤੇ ਉਨ੍ਹਾਂ ਦਾ....
ਨਹੀਂ ਰਹੇ ਹਰੀ ਕ੍ਰਾਂਤੀ ਦੇ ਪਿਤਾ ਖੇਤੀਬਾੜੀ ਵਿਗਿਆਨੀ ਐੱਮਐੱਸ ਸਵਾਮੀਨਾਥਨ 
ਨਵੀਂ ਦਿੱਲੀ, 28 ਸਤੰਬਰ : ਮਹਾਨ ਖੇਤੀਬਾੜੀ ਵਿਗਿਆਨੀ ਐਮਐਸ ਸਵਾਮੀਨਾਥਨ ਨੇ ਦੇਸ਼ ਦੀ ਹਰੀ ਕ੍ਰਾਂਤੀ ਦਾ ਪਿਤਾ ਕਿਹਾ ਜਾਂਦਾ ਹੈ। ਹਰੀ ਕ੍ਰਾਂਤੀ ਦੇ ਕਾਰਨ ਕਈ ਰਾਜਾਂ ਵਿੱਚ ਖੇਤੀਬਾੜੀ ਉਤਪਾਦਾਂ ਵਿੱਚ ਵਾਧਾ ਹੋਇਆ ਸੀ। ਐਮਐਸ ਸਵਾਮੀਨਾਥਨ ਰਿਸਰਚ ਫਾਉਂਡੇਸ਼ਨ ਵਿੱਚ ਸੂਤਰਾਂ ਨੇ ਕਿਹਾ ਕਿ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਦਾ ਲੰਬੇ ਸਮੇਂ ਤੋਂ ਬਿਮਾਰ ਸਨ ਜਿਸ ਕਾਰਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਉਨ੍ਹਾਂ ਦੀ ਉਮਰ 98 ਸਾਲ ਦੀ ਸੀ। ਸਵਾਮੀਨਾਥਨ ਆਪਣੇ ਪਿੱਛੇ ਤਿੰਨ ਧੀਆਂ ਨੂੰ ਛੱਡ ਗਏ। ਸਵਾਮੀਨਾਥਨ....
ਏਸੀਆ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਪੁੱਜੇ ਰਾਹੁਲ ਗਾਂਧੀ, ਚਲਾਈ ਆਰੀ, ਲੱਕੜੀ ਦਾ ਕੀਤਾ ਕੰਮ
ਨਵੀਂ ਦਿੱਲੀ, 28 ਸਤੰਬਰ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦੀ ਮੈਂਬਰ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਤੋਂ ਬਾਅਦ ਜਮੀਨੀ ਪੱਧਰ ਤੇ ਲੋਕਾਂ ਨਾਲ ਮੇਲ ਮਿਲਾਪ ਕਰਦੇ ਆਮ ਹੀ ਨਜ਼ਰ ਆਉਂਦੇ ਹਨ, ਜਿੱਥੇ ਉਹ ਇੱਕ ਵਾਰ ਟਰੱਕ ‘ਚ ਸਫਰ ਕਰਦੇ ਨਜ਼ਰ ਆਏ ਸਨ, ਉਸ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਕਿਸਾਨਾਂ ਨੂੰ ਵੀ ਮਿਲੇ ਸਨ, ਪਿਛਲੇ ਦਿਨੀਂ ਰੇਲਵੇ ਸਟੇਸ਼ਨ ਤੇ ਕੁਲੀਆਂ ਨੂੰ ਮਿਲੇ ਸਨ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ, ਉੱਥੇ ਉਨ੍ਹਾਂ ਨਾਲ ਸਮਾਨ ਵੀ ਢੋਇਆ ਸੀ। ਇਸ ਤੋਂ ਇਲਾਵਾ....
ਦੇਸ਼ 'ਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਨਸ਼ਟ ਕਰਨ ਲਈ ਐਨਆਈਏ ਨੇ 7 ਸੂਬਿਆਂ 'ਚ  ਕੀਤੀ ਛਾਪੇਮਾਰੀ
ਨਵੀਂ ਦਿੱਲੀ, 27 ਸਤੰਬਰ : ਦੇਸ਼ 'ਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਨਸ਼ਟ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਦੇਸ਼ ਦੇ 7 ਸੂਬਿਆਂ 'ਚ ਛਾਪੇਮਾਰੀ ਕੀਤੀ। ਐਨਆਈਏ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਵੇਰ ਤੋਂ ਸ਼ੁਰੂ ਹੋਏ ਇਸ ਛਾਪੇਮਾਰੀ 'ਚ ਐਨਆਈਏ ਨੇ 53 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਕੈਨੇਡਾ 'ਚ ਮੌਜੂਦ ਖਾਲਿਸਤਾਨ ਪੱਖੀ ਅੱਤਵਾਦੀਆਂ ਅਰਸ਼ ਡੱਲਾ....
ਪੀਐੱਮ ਲਈ ਚਾਹ-ਸੈਂਡਵਿਚ ਲੈ ਕੇ ਪਹੁੰਚਿਆ ਰੋਬੋਟ, ਅਸੀਂ ਇਸਨੂੰ 'ਰੋਬੋਟ ਚਾਏਵਾਲਾ' ਵੀ ਕਹਿ ਸਕਦੇ ਹਾਂ : ਨਰਿੰਦਰ ਮੋਦੀ 
ਅਹਿਮਦਾਬਾਦ, 27 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੌਰੇ ਦੌਰਾਨ ਅਹਿਮਦਾਬਾਦ ਦੀ ਸਾਇੰਸ ਸਿਟੀ 'ਚ ਆਕਰਸ਼ਕ ਥਾਵਾਂ ਦਾ ਦੌਰਾ ਕੀਤਾ। ਪੀਐੱਮ ਮੋਦੀ ਇੱਥੇ ਰੋਬੋਟਿਕਸ ਗੈਲਰੀ ਵਿੱਚ ਵੀ ਪਹੁੰਚੇ। ਜਿੱਥੇ ਪੀਐੱਮ ਮੋਦੀ ਦਾ ਸਵਾਗਤ ਕਰਨ ਲਈ ਕਈ ਰੋਬੋਟ ਖੜ੍ਹੇ ਸਨ। ਬਾਅਦ ਵਿੱਚ ਇੱਕ ਰੋਬੋਟ ਨੇ ਵੀ ਪੀਐੱਮ ਮੋਦੀ ਦਾ ਸਵਾਗਤ ਕੀਤਾ। ਜਿਸ ਤਰ੍ਹਾਂ ਸਾਡੇ ਘਰ ਕੋਈ ਮਹਿਮਾਨ ਆਉਂਦਾ ਹੈ ਅਤੇ ਅਸੀਂ ਉਸ ਲਈ ਚਾਹ-ਪਾਣੀ ਲਈ ਤਿਆਰ ਹੁੰਦੇ ਹਾਂ, ਉਸੇ ਤਰ੍ਹਾਂ ਇਹ ਰੋਬੋਟ ਆਪਣੇ ਮਹਿਮਾਨ ਪੀਐੱਮ ਮੋਦੀ ਲਈ....