ਮਾਲਵਾ

ਚਾਈਨਾ ਡੋਰ ਕਾਰਨ 4 ਸਾਲਾਂ ਬੱਚਾ ਬੁਰੀ ਤਰ੍ਹਾਂ ਹੋਇਆ ਜਖ਼ਮੀ, 120 ਟਾਂਕੇ ਲੱਗੇ
ਲੁਧਿਆਣਾ, 15 ਜਨਵਰੀ : ਸਮਰਾਲਾ ਨੇੜੇ ਇੱਕ ਬੱਚਾ ਪਲਾਸਟਿਕ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੱਚਾ ਆਪਣੇ ਪਰਿਵਾਰ ਨਾਲ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਸਨੇ ਪਤੰਗ ਨੂੰ ਦੇਖਕੇ ਆਪਣਾ ਸਿਰ ਕਾਰ ਦੀ ਤਾਕੀ ਵਾਲੇ ਸੀਸੇ ’ਚੋ ਬਾਹਰ ਕੱਢਿਆ ਤਾਂ ਉਹ ਪਤੰਗ ਦੀ ਡੋਰ ਵਿੱਚ ਫਸ ਗਿਆ, ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਤੇ ਚਿਹਰਾ ਖੂਨ ਨਾਲ ਲਥਪਥ ਹੋ ਗਿਆ। ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਹਸਪਤਾਲ ਲਿਜਾਇਆ ਗਿਆ।....
ਪਿੰਡ ਤਾਜਪੁਰ ਵਿਖੇ ਇੱਕ ਵਿਆਹੁਤਾ ਦੀ ਭੇਦਭਰੇ ਹਲਾਤਾਂ ’ਚ ਮੌਤ
ਰਾਏਕੋਟ, 15 ਜਨਵਰੀ (ਚਮਕੌਰ ਸਿੰਘ ਦਿਓਲ) : ਨੇੜਲੇ ਪਿੰਡ ਤਾਜਪੁਰ ਵਿਖੇ ਇੱਕ ਵਿਆਹੁਤਾ ਦੀ ਭੇਦਭਰੇ ਹਲਾਤਾਂ ’ਚ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾ ਜਸਵਿੰਦਰ ਕੌਰ (30) ਦੀ ਮਾਂ ਨੇ ਮ੍ਰਿਤਕਾ ਦੇ ਪਤੀ, ਭੂਆ ਸੱਸ ਤੇ ਉਸਦੇ ਪੁੱਤਰ ਤੇ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਿਸ ਨੇ ਮ੍ਰਤਕਾ ਦੇ ਪਤੀ, ਭੂਆ ਸੱਸ ਤੇ ਉਸਦੇ ਪੁੱਤਰ ਤੇ ਮੁਕੱਦਮਾ ਦਰਜ ਕਰਕੇ, ਉਸਦੇ ਪਤੀ ਨੂੰ ਗ੍ਰਿਫਤਾਰ ਕਰਲਿਆ ਗਿਆ ਹੈ। ਮ੍ਰਿਤਕਾ ਜਸਵਿੰਦਰ ਕੌਰ ਦੀ ਮਾਂ ਅਮਰਜੀਤ ਕੌਰ....
ਪ੍ਰਸ਼ਾਸਨ ਦੀ ਰੋਕ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਹੈ ਰਾਏਕੋਟ ਚਾਈਨਾ ਡੋਰ
ਰਾਏਕੋਟ, 15 ਜਨਵਰੀ (ਚਮਕੌਰ ਸਿੰਘ ਦਿਓਲ) : ਲੋਹੜੀ ਅਤੇ ਮਾਘੀ ਦਾ ਤਿਉਹਾਰ ਜਿੱਥੇ ਸ਼ਹਿਰ ਵਿੱਚ ਬੜੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ, ਉੱਥੇ ਉਕਤ ਦੋ ਦਿਨਾਂ ਦੌਰਾਨ ਖਿੜੀ ਧੁੱਪ ਕਾਰਨ ਪਤੰਗਬਾਜ਼ਾਂ ਦੇ ਚੇਹਰਿਆਂ ’ਤੇ ਵੀ ਖੁਸ਼ੀ ਦੇਖੀ ਗਈ। ਪ੍ਰੰਤੂ ਪਤੰਗਾਂ ਉਡਾਉਣ ਲਈ ਪਤੰਗਬਾਜ਼ਾਂ ਦੀ ਪਹਿਲੀ ਪਸੰਦ ਚਾਈਨਾ ਡੋਰ ਹੀ ਰਹੀ, ਜਿਸਦਾ ਸਿੱਧਾ ਮਤਲਬ ਇਹ ਸੀ ਕਿ ਪ੍ਰਸ਼ਾਸਨ ਵਲੋਂ ਰੋਕ ਦੇ ਬਾਵਜ਼ੂਦ ਚਾਈਨਾ ਡੋਰ ਸ਼ਹਿਰ ਵਿੱਚ ਧੜੱਲੇ ਨਾਲ ਵੇਚੀ ਗਈ। ਹਲਾਂਕਿ ਇਸ ਦੌਰਾਨ ਸ਼ਹਿਰ ਵਿੱਚ ਚਾਈਨਾ ਡੋਰ ਨਾਲ ਕਿਸੇ....
ਗਹਿਲਾਂ-ਬੀਹਲਾ ਸੜਕ ਦੇ ਕੰਢੇ ਖੜੇ ਸੁੱਕੇ ਦਰੱਖ਼ਤ ਦੇ ਰਹੇ ਨੇ ਹਾਦਸਿਆ ਨੂੰ ਸੱਦਾ
ਅਨੇਕਾਂ ਲੋਕ ਫੱਟੜ ਹੋਏ ਅਤੇ ਵਾਹਨ ਨੁਕਸਾਨੇ ਗਏ, ਅਧਿਕਾਰੀਆਂ ਨੇ ਨਹੀ ਲਈ ਸਾਰ ਮਹਿਲ ਕਲਾਂ 15 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਗਹਿਲਾਂ-ਬੀਹਲਾ ਸੜਕ ਦੇ ਆਸ ਪਾਸ ਲੱਗੇ ਸੁੱਕੇ ਦਰੱਖ਼ਤ ਹਰ ਰੋਜ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਜਿੰਨਾ ਕਾਰਨ ਅਨੇਕਾਂ ਵਾਹਨ ਨੁਕਸਾਨੇ ਗਏ ਅਤੇ ਲੋਕ ਫੱਟੜ ਹੋਏ। ਮਹਿਕਮੇ ਨੂੰ ਵਾਰ ਵਾਰ ਜਾਣੂ ਕਰਾਉਣ ਤੇ ਵੀ ਇਹਨਾਂ ਦਰੱਖ਼ਤਾ ਦਾ ਹੱਲ ਨਹੀ ਕੀਤਾ ਗਿਆ। ਉਕਤ ਸਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਨੌਜਵਾਨ ਆਗੂ ਜਸਵਿੰਦਰ ਜੱਸਾ ਤੇ ਜਗਰੂਪ ਸਿੰਘ....
ਮਾਨ ਸਰਕਾਰ ਦੀ ਅਗਵਾਈ ਹੇਠ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ : ਡਾ. ਬਲਜੀਤ ਕੌਰ
ਜਗਰਾਓਂ, 15 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬਧ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਸਮਾਜਿੱਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ, ਸਮਾਜਿੱਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਗ੍ਰਹਿ ਵਿਖੇ ਕੀਤਾ ਗਿਆ। ਇਸ ਮੌਕੇ....
ਰੱਖੜਾ ਪਰਿਵਾਰ ਨੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਦੀ ਸੇਵਾ ਕਰ ਕੇ ਪੰਜਾਬੀਆਂ ਦੀ ਵੱਡੀ ਸੇਵਾ ਕੀਤੀ : ਬਾਦਲ
ਪਟਿਆਲਾ, 15 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਮਰੀਕਾ ਦੇ ਧਨਾਢ ਕਾਰੋਬਾਰੀ ਅਤੇ ਰਾਸ਼ਟਰਪਤੀ ਐਵਾਰਡ ਜੇਤੂ ਦਰਸ਼ਨ ਸਿੰਘ ਧਾਲੀਵਾਲ ਅਤੇ ਰੱਖੜਾ ਭਰਾਵਾਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਚਰਨਜੀਤ ਸਿੰਘ ਰੱਖੜਾ ਨਾਲ ਉਹਨਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਰਸ਼ਨ ਸਿੰਘ ਧਾਲੀਵਾਲ ਦਾ ਰਾਸ਼ਟਰਪਤੀ ਵੱਲੋਂ ਸਨਮਾਨ ਹੋਣਾ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਨਮਾਨ ਹੈ। ਉਹਨਾਂ ਕਿਹਾ ਕਿ ਦਰਸ਼ਨ ਸਿੰਘ ਧਾਲੀਵਾਲ....
ਮੋਹਾਲੀ ’ਚ ‘ਮਿਲੇਟ ਮੇਲੇ ਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਉਦਘਾਟਨ
- ਮੂਲ ਅਨਾਜ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਲਹਿਰ ਚਲਾਉਣ ਦੀ ਲੋੜ : ਡਾ. ਬਲਬੀਰ ਸਿੰਘ - ਨਿਰੋਗ ਸਰੀਰ ਲਈ ਮੋਟੇ ਅਨਾਜ ਦੀ ਵਰਤੋਂ ਬਹੁਤ ਜ਼ਰੂਰੀ : ਕੁਲਤਾਰ ਸਿੰਘ ਸੰਧਵਾਂ - ਮਿਲੇਟ ਮੇਲੇ ‘ਚ ਮੋਟੇ ਅਨਾਜ ਦੇ ਲਗਾਏ ਗਏ ਵੱਖ ਵੱਖ ਸਟਾਲ ਰਹੇ ਖਿਚ ਦਾ ਕੇਂਦਰ ਐਸ.ਏ.ਐਸ.ਨਗਰ,15 ਜਨਵਰੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ (ਐਫ਼.ਡੀ.ਏ.) ਵਲੋਂ ਕਰਵਾਏ ਗਏ ‘ਈਟ ਰਾਈਟ ਮਿਲੇਟ ਮੇਲੇ’ਦਾ....
ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਖੇਡ ਸੱਭਿਆਚਾਰ ਵਿਕਸਤ ਕਰਨਾ ਜ਼ਰੂਰੀ : ਮੀਤ ਹੇਅਰ
- ਖੇਡ ਮੰਤਰੀ ਮੀਤ ਹੇਅਰ ਵੱਲੋਂ ਖਿਡਾਰੀਆਂ ਦੇ ਪਿੰਡ ਫ਼ਤਿਹਪੁਰ ਨੂੰ ਖੇਡ ਮੈਦਾਨ ਦਾ ਤੋਹਫ਼ਾ, ਨੀਂਹ ਪੱਥਰ ਰੱਖਿਆ ਨਾਭਾ, 15 ਜਨਵਰੀ : ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਾਭਾ ਹਲਕੇ ਦੇ ਖੇਡਾਂ ਨਾਲ ਜੁੜੇ ਪਿੰਡ, ਖਾਸ ਕਰਕੇ ਵਾਲੀਬਾਲ ਖੇਡ ਦੇ ਖਿਡਾਰੀਆਂ ਲਈ ਅਹਿਮ ਪਿੰਡ ਫਤਿਹਪੁਰ ਵਿਖੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਵਾਲੀਬਾਲ ਤੇ ਬਾਸਕਟਬਾਲ ਖੇਡ ਦੇ ਮੈਦਾਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ....
ਸੂਬੇ 'ਚ ਜਲ ਸਰੋਤ, ਇਤਿਹਾਸਕ ਤੇ ਸਭਿਆਚਾਰਕ ਇਮਾਰਤਾਂ ਨੂੰ ਸੈਰ ਸਪਾਟੇ ਵਜੋਂ ਪ੍ਰਫੁੱਲਤ ਕੀਤਾ ਜਾਵੇਗਾ : ਮੰਤਰੀ ਮਾਨ
- ਕਿਹਾ! ਆਮ ਆਦਮੀ ਪਾਰਟੀ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ ਲੁਧਿਆਣਾ, 15 ਜਨਵਰੀ : ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਜਲ ਸਰੋਤਾਂ, ਸੱਭਿਚਾਰਕ ਅਤੇ ਵਿਰਾਸਤੀ ਸਥਾਨਾ ਰਾਹੀਂ ਸੈਰ-ਸਪਾਟੇ ਦੀਆਂ ਵੱਡੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ ਅਤੇ ਇਸ ਸਬੰਧ ਵਿੱਚ ਨੀਤੀ ਪਹਿਲਾਂ ਹੀ ਮੁੱਖ ਮੰਤਰੀ ਨਾਲ ਵਿਚਾਰੀ ਜਾ ਚੁੱਕੀ ਹੈ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ....
ਚੌਧਰੀ ਸੰਤੋਖ ਸਿੰਘ ਦੇ ਪੁੱਤਰ ਨੇ ਮੁੱਢਲੀ ਡਾਕਟਰੀ ਸਹਾਇਤਾ ’ਤੇ ਚੁੱਕੇ ਸਵਾਲ
ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੇ ਕਿਹਾ ਉਹਨਾਂ ਨੂੰ ਹਰ ਲੋੜੀਦੀ ਸਹਾਇਤਾ ਦਿੱਤੀ ਗਈ ਲੁਧਿਆਣਾ, 14 ਜਨਵਰੀ : ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ’ਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਵਿਕਰਮਜੀਤ ਚੌਧਰੀ ਨੇ ਸੰਤੋਖ ਸਿੰਘ ਨੂੰ ਦਿੱਤੀ ਗਈ ਮੁੱਢਲੀ ਡਾਕਟਰੀ ਸਹਾਇਤਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ’ਚ ਲਿਜਾਏ ਜਾਣ ਸਮੇਂ ਉਹਨਾਂ ਦੇ ਪਿਤਾ ਨੂੰ ਪੰਪਿੰਗ ਕੀਤੀ ਜਾ ਰਹੀ ਸੀ ਤੇ ਉਹ ਸਾਹ ਲੈ ਰਹੇ ਸਨ। ਫਿਰ ਉਥੇ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਇਕ ਪਾਸੇ....
ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ’ਤੇ ਝੂਠਾ ਪਰਚਾ ਦਰਜ ਕਰਨ ਦੀ ਨਿੰਦਾ
ਰਾਏਕੋਟ, 14 ਜਨਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਮੇਟੀ ਨੇ ਬੀਤੇ ਦਿਨੀਂ ਫਿਰੋਜ਼ਪੁਰ ਪੁਲਸ ਵਲੋਂ ਜਥੇਬੰਦੀ ਦੇ ਸੂਬਾਈ ਆਗੂ ਹਰਨੇਕ ਸਿੰਘ ਮਹਿਮਾ ’ਤੇ ਝੂਠਾ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਇਹ ਪਰਚਾ ਤੁਰੰਤ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫਿਰੋਜ਼ਪੁਰ ਪੁਲਸ ਦੇ ਇਸ ਪਰਚੇ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਮਨਸੂਰਵਾਲ ਸ਼ਰਾਬ ਫੈਕਟਰੀ ਖਿਲਾਫ ਚਲ ਰਹੇ....
ਵਿਧਾਇਕ ਸੰਗੋਵਾਲ ਵਲੋਂ ਹਲਕਾ ਗਿੱਲ 'ਚ ਨਵ-ਜੰਮੀਆਂ ਬੱਚੀਆਂ ਨਾਲ ਮਨਾਇਆ ਲੋਹੜੀ ਦਾ ਤਿਉਂਹਾਰ
- ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਨਾਮਣਾਂ ਖੱਟਣ ਵਾਲੀਆਂ ਧੀਆਂ ਦਾ ਵੀ ਕੀਤਾ ਸਨਮਾਨ - ਧੀਆਂ ਹਰ ਖੇਤਰ 'ਚ ਮੁੰਡਿਆਂ ਨਾਲੋ ਅੱਗੇ - ਵਿਧਾਇਕ ਜੀਵਨ ਸਿੰਘ ਸੰਗੋਵਾਲ ਲੁਧਿਆਣਾ, 14 ਜਨਵਰੀ : ਪਿੰਡ ਸੰਗੋਵਾਲ ਵਿਖੇ ਹਲਕਾ ਗਿੱਲ ਦੇ ਵਸਨੀਕਾਂ ਨਾਲ ਲੋਹੜੀ ਦਾ ਤਿਉਂਹਾਰ ਨਵ-ਜੰਮੀਆਂ ਬੱਚੀਆਂ ਅਤੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਧੀਆਂ ਨੂੰ ਸਨਮਾਨਿਤ ਕਰਦਿਆਂ ਮਨਾਇਆ ਗਿਆ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਧੀਆਂ ਦਾ....
ਸਿਵਲ ਸਰਜਨ ਦਫ਼ਤਰ 'ਚ ਮਨਾਇਆ ਲੋਹੜੀ ਦਾ ਤਿਉਹਾਰ
ਲੁਧਿਆਣਾ, 14 ਜਨਵਰੀ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੀ ਅਗਵਾਈ ਵਿੱਚ ਸਥਾਨਕ ਸਿਵਲ ਸਰਜਨ ਦਫਤਰ ਵਿਖੇ ਪੰਜਾਬ ਦਾ ਪ੍ਰਸਿੱਧ ਸਭਿਆਚਾਰਕ ਤਿਉਹਾਰ 'ਲੋਹੜੀ' ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਦਫਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਹਿਤਿੰਦਰ ਕੌਰ ਨੇ ਸਮੂਹ ਸਟਾਫ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਇਹ ਤਿੳਹਾਰ ਮਨਾਉਣ ਦਾ ਮਤਲਬ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਉਨਾਂ ਸਮੂਹ ਸਟਾਫ ਨੂੰ....
ਨਿਫਟ ਲੁਧਿਆਣਾ ਵਿਖੇ ਲੋਹੜੀ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ
ਲੁਧਿਆਣਾ, 14 ਜਨਵਰੀ : ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ), ਲੁਧਿਆਣਾ ਸੈਂਟਰ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਡਾ. ਪੂਨਮ ਅਗਰਵਾਲ ਠਾਕੁਰ, ਪ੍ਰਿੰਸੀਪਲ, ਨਿਫਟ ਲੁਧਿਆਣਾ ਦੁਆਰਾ ਲੋਹੜੀ ਬਾਲੀ ਗਈ ਅਤੇ ਵਿਦਿਆਰਥੀਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਆਪਣੀ ਇੱਕ ਮਾੜੀ ਆਦਤਾਂ ਨੂੰ ਛੱਡਣ ਅਤੇ ਆਪਣੀ ਪਸੰਦ ਦੀ ਕੋਈ ਇੱਕ ਚੰਗੀ ਆਦਤ ਅਪਣਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਰਾਕੇਸ਼ ਕੁਮਾਰ ਕਾਂਸਲ, ਰਜਿਸਟਰਾਰ, ਨਿਫਟ, ਲੁਧਿਆਣਾ ਨੇ ਵੀ ਡਿਜ਼ਾਈਨਰ ਵਿਦਿਆਰਥੀਆਂ ਨੂੰ....
ਵਿਧਾਇਕ ਬੱਗਾ ਵੱਲੋਂ ਚੰਨਣ ਦੇਵੀ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਬੱਚੀਆਂ ਨਾਲ ਮਨਾਇਆ ਲੋਹੜੀ ਦਾ ਤਿਉਂਹਾਰ
ਲੁਧਿਆਣਾ, 14 ਜਨਵਰੀ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਆਪਣੇ ਸਥਾਨਕ ਦਫ਼ਤਰ ਵਿਖੇ ਚੰਨਣ ਦੇਵੀ ਸਰਕਾਰੀ ਕੰਨਿਆ ਹਾਈ ਸਕੂਲ, ਸਲੇਮ ਟਾਬਰੀ ਸਕੂਲੀ ਬੱਚੀਆਂ ਦੇ ਨਾਲ ਲੋਹੜੀ ਦਾ ਤਿਉਂਹਾਰ ਮਨਾਇਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਚੌਧਰੀ ਬੱਗਾ ਨੇ ਕਿਹਾ ਕਿ ਧੀਆਂ ਦਾ ਸਨਮਾਨ ਕਰਨਾ ਸਮੇਂ ਦੀ ਲੋੜ ਹੈ, ਹੁਣ ਧੀਆਂ ਮੁੰਡਿਆਂ ਤੋਂ ਘੱਟ ਨਹੀਂ ਸਗੋਂ ਖੇਡਾਂ, ਸਿੱਖਿਆ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੁੰਡਿਆਂ ਤੋਂ ਅੱਗੇ ਹਨ। ਉਨ੍ਹਾਂ ਇਸ ਮੌਕੇ....