ਗਹਿਲਾਂ-ਬੀਹਲਾ ਸੜਕ ਦੇ ਕੰਢੇ ਖੜੇ ਸੁੱਕੇ ਦਰੱਖ਼ਤ ਦੇ ਰਹੇ ਨੇ ਹਾਦਸਿਆ ਨੂੰ ਸੱਦਾ

  • ਅਨੇਕਾਂ ਲੋਕ ਫੱਟੜ ਹੋਏ ਅਤੇ ਵਾਹਨ ਨੁਕਸਾਨੇ ਗਏ, ਅਧਿਕਾਰੀਆਂ ਨੇ ਨਹੀ ਲਈ ਸਾਰ
ਮਹਿਲ ਕਲਾਂ 15 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਗਹਿਲਾਂ-ਬੀਹਲਾ ਸੜਕ ਦੇ ਆਸ ਪਾਸ ਲੱਗੇ ਸੁੱਕੇ ਦਰੱਖ਼ਤ ਹਰ ਰੋਜ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਜਿੰਨਾ ਕਾਰਨ ਅਨੇਕਾਂ ਵਾਹਨ ਨੁਕਸਾਨੇ ਗਏ ਅਤੇ ਲੋਕ ਫੱਟੜ ਹੋਏ। ਮਹਿਕਮੇ ਨੂੰ ਵਾਰ ਵਾਰ ਜਾਣੂ ਕਰਾਉਣ ਤੇ ਵੀ ਇਹਨਾਂ ਦਰੱਖ਼ਤਾ ਦਾ ਹੱਲ ਨਹੀ ਕੀਤਾ ਗਿਆ। ਉਕਤ ਸਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਨੌਜਵਾਨ ਆਗੂ ਜਸਵਿੰਦਰ ਜੱਸਾ ਤੇ ਜਗਰੂਪ ਸਿੰਘ ਗਹਿਲ ਨੇ ਜਾਣਕਾਰੀ ਦਿੰਦੇ ਦਸਿਆ ਕੇ ਅਸੀਂ ਪਹਿਲਾ ਵੀ ਬਹੁਤ ਵਾਰ ਖ਼ਬਰ ਲਵਾ ਚੁੱਕੇ ਹਾਂ,ਜੇਕਰ ਹੁਣ ਕੋਈ ਹੱਲ ਨਾ ਕੱਢਿਆ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਕਿਹਾ ਕਿ ਸੁੱਕੇ ਦਰੱਖ਼ਤ ਟੁੱਟ ਕੇ ਸੜਕਾਂ ਤੇ ਡਿੱਗ ਜਾਦੇ ਹਨ, ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਾਮ ਪੰਚਾਇਤ ਅਤੇ ਕਿਸਾਨ ਆਗੂਆਂ ਵੱਲੋਂ ਕਈ ਵਾਰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਸਮੂਹ ਆਗੂਆਂ ਨੇ ਵਣ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜੀ ਕੀਤੀ।ਇਸ ਮੌਕੇ ਜਰਨੈਲ ਸਿੰਘ ਪੰਚ, ਗੁਰਸੇਵਕ ਚਹਿਲ, ਕੁਲਵਿੰਦਰ ਸੰਧੂ, ਕਰਨਜੋਤ ਸੰਧੂ ,ਜੱਸਾ ਮਾਨ ਹਾਜਰ ਸਨ।