ਮਾਲਵਾ

ਜੀ .ਐਚ. ਜੀ .ਅਕੈਡਮੀ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਜਗਰਾਉਂ 14 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਜੀ .ਐਚ .ਜੀ . ਅਕੈਡਮੀ, ਜਗਰਾਉ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ , ਅਧਿਆਪਕ ਸਾਹਿਬਾਨ ਅਤੇ ਸਾਰੇ ਵਿਦਿਆਰਥੀਆਂ ਵੱਲੋਂ ਧੂਣੀ ਬਾਲ ਕੇ ਲੋਹੜੀ ਦੇ ਗੀਤ ਗਾਏ ਗਏ । ਇਸ ਮੌਕੇ ਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੂੰਗਫਲੀ ਅਤੇ ਰਿਓੜੀਆਂ ਵੀ ਵੰਡੀਆਂ ਗਈਆਂ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਰਮਨਜੋਤ ਕੌਰ ਗਰੇਵਾਲ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ....
26 ਜਨਵਰੀ ਨੂੰ ‘ਕੇਸਰੀ ਨਿਸ਼ਾਨ ਸਾਹਿਬ’ ਦੀ ਅਗਵਾਈ ਹੇਠ ਮਾਝਾ, ਮਾਲਵਾ, ਦੋਆਬਾ ਵਿਖੇ ਜ਼ਮਹੂਰੀਅਤ ਬਹਾਲ ਲਈ ਮਾਰਚ ਹੋਣਗੇ : ਮਾਨ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਗੁਰਸੇਵਕ ਸਿੰਘ ਸਹੋਤਾ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਮਹਾਨ ਸ਼ਹੀਦਾਂ 40 ਮੁਕਤਿਆ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ ਅੱਜ ਮਾਘੀ ਦੇ ਮਹਾਨ ਦਿਹਾੜੇ ਤੇ ਸ੍ਰੀ ਦਰਬਾਰ ਸਾਹਿਬ, ਮੁਕਤਸਰ ਡੇਰਾ ਮਸਤਾਨ ਸਿੰਘ ਵਿਖੇ ਕੀਤੀ ਗਈ ਪੰਥਕ ਕਾਨਫਰੰਸ ਵਿਚ ਜਿਥੇ ਸ਼ਹੀਦਾਂ ਦੇ ਪੂਰਨਿਆ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਖ਼ਾਲਸਾ ਪੰਥ ਦੀ ਮੁਕੰਮਲ ਆਜ਼ਾਦੀ ਦੀ ਜੰਗ ਨੂੰ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਮੰਜਿਲ ਉਤੇ ਪਹੁੰਚਣ ਲਈ ਦ੍ਰਿੜਤਾ ਪ੍ਰਗਟਾਈ....
ਸਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀ ਬਰਸੀ 18,19 ਅਤੇ 20 ਜਨਵਰੀ ਨੂੰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਵੱਖ ਵੱਖ ਰਾਜਨੀਤਕ ਧਿਰਾਂ ਦੇ ਵੱਡੇ ਆਗੂ ਭਰਨਗੇ ਹਾਜਰੀ ਮਹਿਲ ਕਲਾਂ 14 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਅਮਰ ਸਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀ ਬਰਸੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸਰਧਾ ਅਤੇ ਉਤਸਾਹ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਵੱਖ ਵੱਖ ਰਾਜਨੀਤਕ, ਧਾਰਮਿਕ, ਕਿਸਾਨ ਜਥੇਬੰਦੀਆ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸ੍ਰ ਸੇਵਾ ਸਿੰਘ ਠੀਕਰੀਵਾਲਾ ਨੂੰ ਸਰਧਾ ਦੇ ਫੁੱਲ ਭੇਟ ਕਰਨਗੇ। ਇਸ ਸਬੰਧੀ....
ਪਿੰਡ ਦੀਵਾਨਾ ਵਿਖੇ ਲੋਹੜੀ ਨੂੰ ਸਮਰਪਿਤ ਪ੍ਰਸਾਦ ਦਾ ਲੰਗਰ ਲਗਾਇਆ ਗਿਆ
ਲੋਕਾਂ ਦੀ ਸੇਵਾ ਨੂੰ ਸਮਰਪਿਤ ਸਖਸ਼ੀਅਤਾਂ ਦਾ ਹਮੇਸ਼ਾ ਸਨਮਾਨ ਕਰੋ : ਬਾਬਾ ਜੰਗ ਸਿੰਘ ਦੀਵਾਨਾ ਮਹਿਲ ਕਲਾਂ 14 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਲੋਹੜੀ ਅਤੇ ਪਵਿੱਤਰ ਤਿਉਹਾਰ ਮਾਘੀ ਨੂੰ ਸਮਰਪਿਤ ਪ੍ਰਸਾਦ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮੁੰਗਫਲੀ ਅਤੇ ਰਿਉੜੀਆ ਵੰਡੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਪੰਜਾਬ ਦੇ ਤਿਉਹਾਰ ਲੋਕਾਂ ਨੂੰ....
ਸਮਾਜ ਭਲਾਈ ਕਲੱਬ (ਪੰਜਾਬ) ਦੀ ਸਲਾਨਾ ਚੋਣ ਹੋਈ
ਪਰਮਿੰਦਰ ਸਿੰਘ ਗਰੇਵਾਲ (ਠੱਕਰਵਾਲ) ਪ੍ਰਧਾਨ, ਜਗਤਾਰ ਸਿੰਘ ਪੰਡੋਰੀ ਖਜਾਨਚੀ ਅਤੇ ਗੁਰਸੇਵਕ ਸਹੋਤਾ ਜਨਰਲ ਸਕੱਤਰ ਚੁਣੇ ਮਹਿਲ ਕਲਾਂ 14 ਜਨਵਰੀ (ਭੁਪਿੰਦਰ ਸਿੰਘ ਧਨੇਰ) : ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਿਹਾ ਸਮਾਜ ਭਲਾਈ ਕਲੱਬ (ਪੰਜਾਬ) ਸਮਾਜ ਭਲਾਈ ਕੰਮਾਂ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕਰਦਾ ਆ ਰਿਹਾ ਹੈ। ਅੱਜ ਸਥਾਨਕ ਕਸਬਾ ਮਹਿਲ ਕਲਾਂ ਵਿਖੇ ਕਲੱਬ ਆਗੂਆਂ ਦੀ ਮੀਟਿੰਗ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਠੱਕਰਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨਵੇ ਵਰੇ ਦੀ ਆਮਦ ਤੇ ਕਲੱਬ....
‘ਮਿਲੇਟ ਮੇਲਾ’ 15 ਜਨਵਰੀ ਨੂੰ ਮੋਹਾਲੀ ਵਿਖੇ ਕਰਵਾਇਆ ਜਾਵੇਗਾ, ਮੇਲੇ ਦਾ ਉਦਘਾਟਨ ਡਾ. ਬਲਬੀਰ ਸਿੰਘ ਕਰਨਗੇ
ਮੋਹਾਲੀ 14 ਜਨਵਰੀ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਮੋਹਾਲੀ ਵਿਖੇ 15 ਜਨਵਰੀ ਨੂੰ ‘ਮਿਲੇਟ ਮੇਲਾ’ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮੇਲਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਵਲੋਂ ਖੇਤੀ ਵਿਰਾਸਤ ਮਿਸ਼ਨ, ਪੀ. ਜੀ. ਆਈ ਅਤੇ ਪੀ. ਐਚ. ਡੀ. ਚੈਬਰ ਆਫ਼ ਕਾਮਰਸ ਦੇ ਸਹਿਯੋਗ ਨਾਲ ਮੋਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ, ਫ਼ੇਜ਼ 6 ਵਿਖੇ ਕਰਵਾਇਆ ਜਾ ਰਿਹਾ....
ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਕਲਾ ਨੂੰ ਤਰਾਸ਼ਣ ਲਈ “ਗਾਉਂਦਾ ਪੰਜਾਬ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
ਮੋਹਾਲੀ 14 ਜਨਵਰੀ : ਜੇ.ਐਲ ਪ੍ਰੋਡਕਸ਼ਨਜ਼ ਦੇ ਡਾਇਰੈਕਟਰ ਮਹਿਤਾਬ ਚੌਹਾਨ ਅਤੇ ਜਰਨੈਲ ਘੁਮਾਣ, ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਕਲਾ ਨੂੰ ਤਰਾਸ਼ਣ ਲਈ “ਗਾਉਂਦਾ ਪੰਜਾਬ-ਇਕ ਪਿੰਡ ਇਕ ਕਲਾਕਰ” ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। “ਗਾਉਂਦਾ ਪੰਜਾਬ” ਪ੍ਰੋਗਰਾਮ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਦੂਰ-ਦੁਰਾਡੇ ਪੰਜਾਬ ਦੇ ਕੋਨੇ-ਕੋਨੇ ਤੋਂ ਹੋਣਹਾਰ ਉਭਰਦੇ ਕਲਾਕਾਰਾਂ, ਗਾਇਕਾਂ, ਲੇਖਕਾਂ ਅਤੇ ਸੰਗੀਤਕਾਰਾਂ ਤੱਕ ਪੁਹੰਚਣ ਦੀ ਪੂਰੀ ਕੋਸ਼ਿਸ਼....
ਪੁਲਿਸ ਨਾਲ ਮੁਕਾਬਲੇ ’ਚ ਗੈਂਗਸਟਰ ਜੋਰਾ ਜ਼ਖਮੀ ਹੋਇਆ ਹੈ : ਡੀ.ਆਈ.ਜੀ ਭੁੱਲਰ
ਜ਼ੀਰਕਪੁਰ, 14 ਜਨਵਰੀ : ਜ਼ੀਰਕਪੁਰ ਦੇ ਨਜ਼ਦੀਕ ਪੀਰਮੁਛੱਲਾ ਵਿਖੇ ਹੋਏ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਮੁਕਾਬਲੇ ਨੂੰ ਲੈ ਕੇ ਰੋਪੜ ਰੇਂਜ ਦੇ ਡੀ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਘਟਨਾ ਸਥਾਨ ਤੇ ਪਹੁੰਚੇ। ਘਟਨਾ ਸਥਾਨ ਉਤੇ ਪਹੁੰਚੇ ਡੀ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਦੀ ਪੁਲਿਸ ਨਾਲ ਮੁਕਾਬਲੇ ’ਚ ਮੌਤ ਨਹੀਂ ਜ਼ਖਮੀ ਹੋਇਆ ਹੈ। ਉਸਨੂੰ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਜੋਰਾ ਨੇ ਪੁਲਿਸ....
ਭਾਜਪਾ ਪੰਜਾਬੀਆਂ ਨੂੰ ਇਕ ਦੂਜੇ ਖਿਲਾਫ ਲੜਨ ਲਈ ਭੜਕਾ ਰਹੀ ਹੈ : ਸੁਖਬੀਰ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਪਾਰਟੀ ਹੀ ਪੰਜਾਬ ਦੇ ਅਮੀਰ ਸਭਿਆਚਾਰ ਵਿਰਸੇ ਤੇ ਰਵਾਇਤਾਂ ਦਾ ਅਸਲ ਉੱਤਰਾਧਿਕਾਰੀ ਹੈ ਤੇ ਉਹਨਾਂ ਐਲਾਨ ਕੀਤਾ ਕਿ ਪਾਰਟੀ ਸਰਬੱਤ ਦੇ ਭਲੇ ਦੇ ਇਸਦੇ ਮੂਲ ਸਿਧਾਂਤ ਮੁਤਾਬਕ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਥੇ ਮਾਘੀ ਮੇਲੇ ’ਤੇ ਵਿਸ਼ਾਲ ਇਕੱਠ ਜਿਸ ਦੌਰਾਨ ਹਜ਼ਾਰਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ....
ਧੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਧੂਮਧਾਮ ਅਤੇ ਖੁਸ਼ੀ ਨਾਲ ਮਨਾਈ
ਪਟਿਆਲਾ, 14 ਜਨਵਰੀ : ਨੇੜਲੇ ਪਿੰਡ ਭੁੰਨਰਹੇੜੀ ਵਿਖੇ ਜਗਰਾਜ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ ਆਪਣੀ ਪੋਤਰੀ ਰੂਹਾਨੀਅਤ ਕੌਰ ਢਿੱਲੋਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਗੀਤਕਾਰ ਬਚਿੱਤਰ ਸਿੰਘ ਬਾਜਵਾ ਨੇ ਕਿਹਾ ਕਿ ਲੋਹੜੀ ਦਾ ਤਿਓਹਾਰ ਸਾਡੀ ਸੱਭਿਅਤਾ ਦਾ ਪ੍ਰਤੀਕ ਹੈ। ਸਾਡੇ ਲੋਕਾਂ ਨੂੰ ਆਪਣੇ ਮਨ-ਮੁਟਾਵ ਦੂਰ ਕਰਕੇ ਸਾਰੇ ਤਿਓਹਾਰ ਰਲਮਿਲ ਕੇ ਖੁਸ਼ੀ ਨਾਲ ਮਨਾਉਣੇ ਚਾਹੀਦੇ ਹਨ। ਉਨ੍ਹਾਂ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਯਸ਼ਨਪ੍ਰੀਤ ਸਿੰਘ ਢਿੱਲੋਂ, ਨਵਪ੍ਰੀਤ....
"ਸ਼੍ਰੀ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਅਕਾਲ ਚਲਾਣੇ ਤੋਂ ਬਹੁਤ ਸਦਮਾ ਪਹੁੰਚਿਆ ਹੈ : ਰਾਹੁਲ ਗਾਂਧੀ
ਲੁਧਿਆਣਾ, 14 ਜਨਵਰੀ : ਇਕ ਦਿਨ ਦੇ ਬ੍ਰੇਕ ਤੋਂ ਬਾਅਦ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਸਵੇਰੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਆਪਣੀ ਭਾਰਤ ਜੋੜੋ ਯਾਤਰਾ ਮੁੜ ਸ਼ੁਰੂ ਕੀਤੀ। ਇਸ ਤੋਂ ਬਾਅਦ ਦੁਪਹਿਰ ਨੂੰ ਫਿਲੌਰ-ਗੁਰਾਇਆ ਵਿਖੇ ਟੀ-ਬ੍ਰੇਕ ਹੋਵੇਗਾ। ਬਾਅਦ ਦੁਪਹਿਰ ਇਹ ਯਾਤਰਾ ਗੁਰਾਇਆ ਤੋਂ ਫਗਵਾੜਾ ਲਈ ਰਵਾਨਾ ਹੋਈ। ਜਿੱਥੇ ਰਾਤ ਠਹਿਰੇਗੀ। ਅਗਲੇ ਦਿਨ ਯਾਤਰਾ ਜਲੰਧਰ ਸ਼ਹਿਰ ਵਿੱਚ ਹੋਵੇਗੀ। ਰਾਹੁਲ ਗਾਂਧੀ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਹੁਣ ਉਸ ਦੀ ਆਪਣੀ ਸੁਰੱਖਿਆ ਤੋਂ....
ਸਿੱਖਿਆ, ਸਿਹਤ ਅਤੇ ਰੁਜ਼ਗਾਰ ਖੇਤਰ ਵਿੱਚ ਵੱਡੇ ਸੁਧਾਰ ਲਿਆਂਦੇ ਜਾਣਗੇ : ਮੁੱਖ ਮੰਤਰੀ ਮਾਨ
- ਮੁੱਖ ਮੰਤਰੀ ਨੇ ਕੁਰਾਲੀ ਦੇ ਸਿਹਤ ਕੇਂਦਰ ਦਾ ਕੀਤਾ ਅਚਨਚੇਤ ਦੌਰਾ - ਲੋਕ ਭਲਾਈ ਨਾਲ ਜੁੜੇ ਖੇਤਰਾਂ ਲਈ ਫੰਡ ਦੀ ਕੋਈ ਕਮੀ ਨਹੀਂ ਐਸ.ਏ.ਐਸ. ਨਗਰ, 14 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਵਿੱਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਦੀ ਮੁਕੰਮਲ ਕਾਇਆਕਲਪ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ ਭਲਾਈ ਨਾਲ ਜੁੜੇ ਕਾਰਜਾਂ ਵਿਚ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸਥਾਨਕ ਸਿਹਤ ਕੇਂਦਰ ਦਾ ਅਚਨਚੇਤੀ ਦੌਰਾ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ....
ਮਾਪੇ ਪੁੱਤਾਂ ਵਾਂਗ ਧੀਆਂ ਦੇ ਵੀ ਮਨਾਉਣ ਤਿਉਹਾਰ : ਡਾ. ਬਲਜੀਤ ਕੌਰ
-- 78 ਲੱਖ ਦੀ ਲਾਗਤ ਨਾਲ ਬਣੇ ਡਾਇਲਸੈਸ ਸੈਂਟਰ ਦਾ ਕੀਤਾ ਉਦਘਾਟਨ -- ਰਾਜ ਪੱਧਰੀ ਸਮਾਗਮ "ਧੀਆਂ ਦੀ ਲੋਹੜੀ" ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ -- ਜਲਦ ਮਹਿਲਾਵਾਂ ਨੂੰ ਮੁਹੱਈਆ ਹੋਵੇਗਾ 1000 ਰੁਪਏ ਪ੍ਰਤੀ ਮਹੀਨੇ ਦਾ ਤੋਹਫ਼ਾ -- 6 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਹੋਵੇਗੀ ਨਵੀਂ ਭਰਤੀ ਬਠਿੰਡਾ, 13 ਜਨਵਰੀ : ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਸਥਾਨਕ ਰਾਜਿੰਦਰਾ ਕਾਲਜ ਵਿਖੇ "ਧੀਆਂ ਦੀ ਲੋਹੜੀ" ਸਬੰਧੀ....
ਵੈਟਨਰੀ ਯੂਨੀਵਰਸਿਟੀ ਵਲੋਂ ਡੇਅਰੀ ਸੰਬੰਧੀ ਕਿਸਾਨ ਉਤਪਾਦਕ ਸੰਗਠਨ ਬਾਰੇ ਜਾਗਰੂਕਤਾ
ਲੁਧਿਆਣਾ, 12 ਜਨਵਰੀ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਪਿੰਡ, ਮੁਸ਼ਕਾਬਾਦ (ਸਮਰਾਲਾ) ਵਿਖੇ ਡੇਅਰੀ ਖੇਤਰ ਸੰਬੰਧੀ ਕਿਸਾਨ ਉਤਪਾਦਕ ਸੰਗਠਨ ਸਥਾਪਿਤ ਕਰਨ ਹਿਤ ਜਾਗੂਰਕਤਾ ਅਤੇ ਪ੍ਰੇਰਨਾ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਵਲੋਂ ਨਾਬਾਰਡ ਬੈਂਕ ਕੋਲੋਂ ਵਿਤੀ ਸਹਾਇਤਾ ਪ੍ਰਾਪਤ ਇਸ ਪ੍ਰਾਜੈਕਟ ਸੰਬੰਧੀ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਅਧੀਨ ਇਹ ਯਤਨ ਆਰੰਭਿਆ ਗਿਆ। ਇਸ ਪ੍ਰੋਗਰਾਮ ਵਿਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਅਤੇ....
ਪੀ ਏ ਯੂ ਦੇ ਵਿਦਿਆਰਥੀ ਵਿਦਿਅਕ ਯਾਤਰਾ ਲਈ ਗਏ
ਲੁਧਿਆਣਾ, 12 ਜਨਵਰੀ : ਪੀ ਏ ਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਐਮ.ਬੀ.ਏ./ਐਮ.ਬੀ.ਏ. (ਖੇਤੀਬਾੜੀ) ਅਤੇ ਪੀ.ਐਚ.ਡੀ ਦੇ ਵਿਦਿਆਰਥੀਆਂ ਲਈ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਸੁਧਾਰ ਅਤੇ ਮੇਹਦੀਆਣਾ ਸਾਹਿਬ ਦੀ ਇੱਕ ਰੋਜ਼ਾ ਵਿਦਿਅਕ ਯਾਤਰਾ ਦਾ ਆਯੋਜਨ ਕੀਤਾ। ਉਹਨਾਂ ਨੂੰ ਸੁਰੱਖਿਅਤ ਖੇਤੀ, ਕਿਰਾਏ ਤੇ ਮਸੀਨਰੀ ਚਲਾਉਣ, ਫੁੱਲਾਂ ਦੇ ਬੀਜ ਉਤਪਾਦਨ, ਸੂਰਜੀ ਊਰਜਾ ਉਤਪਾਦਨ ਅਤੇ ਸਹਿਕਾਰੀ ਸਭਾਵਾਂ ਦੇ ਕੰਮਕਾਜ ਦੇ ਅੰਦਰੂਨੀ ਭਾਗਾਂ ਨਾਲ ਜਾਣੂੰ ਕਰਾਇਆ ਗਿਆ। ਇਸ ਯਾਤਰਾ ਵਿਚ 65....