ਪੁਲਿਸ ਨਾਲ ਮੁਕਾਬਲੇ ’ਚ ਗੈਂਗਸਟਰ ਜੋਰਾ ਜ਼ਖਮੀ ਹੋਇਆ ਹੈ : ਡੀ.ਆਈ.ਜੀ ਭੁੱਲਰ

ਜ਼ੀਰਕਪੁਰ, 14 ਜਨਵਰੀ : ਜ਼ੀਰਕਪੁਰ ਦੇ ਨਜ਼ਦੀਕ ਪੀਰਮੁਛੱਲਾ ਵਿਖੇ ਹੋਏ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਮੁਕਾਬਲੇ ਨੂੰ ਲੈ ਕੇ ਰੋਪੜ ਰੇਂਜ ਦੇ ਡੀ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਘਟਨਾ ਸਥਾਨ ਤੇ ਪਹੁੰਚੇ। ਘਟਨਾ ਸਥਾਨ ਉਤੇ ਪਹੁੰਚੇ ਡੀ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਦੀ ਪੁਲਿਸ ਨਾਲ ਮੁਕਾਬਲੇ ’ਚ ਮੌਤ ਨਹੀਂ ਜ਼ਖਮੀ ਹੋਇਆ ਹੈ। ਉਸਨੂੰ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਜੋਰਾ ਨੇ ਪੁਲਿਸ ਉੱਪਰ ਫਾਇਰਿੰਗ ਕੀਤੀ ਅਤੇ ਇੱਕ ਗੋਲੀ ਇੱਕ ਪੁਲਿਸ ਕਰਮੀ ਨੂੰ ਵੀ ਲੱਗੀ ਅਤੇ ਉਸ ਦੇ ਬੁਲਟ ਪਰੂਫ ਜਾਕਟ ਪਾਈ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਤਾਂ ਗੋਲੀ ਲੱਗਣ ਕਾਰਨ ਗੈਂਗਸਟਰ ਜੋਰਾ ਜ਼ਖਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀਜੀਪੀ ਵੱਲੋਂ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਕਿ ਮੁਕਾਬਲੇ ਦੌਰਾਨ ਗੈਂਗਸਟਰ ਜੋਰਾ ਜ਼ਖਮੀ ਹੋ ਗਿਆ ਹੈ।