ਮਾਲਵਾ

ਸ੍ਰੀ ਬਾਲਾ ਜੀ ਦੇ ਜੈਕਾਰਿਆਂ ਦੀ ਗੂੰਜ ਨਾਲ ਗੁੰਬਦ ਮੰਦਿਰ ’ਤੇ ਕੀਤਾ ਸਥਾਪਤ
ਰਾਏਕੋਟ, 11 ਮਾਰਚ (ਚਮਕੌਰ ਸਿੰਘ ਦਿੳਲ) : ਸਥਾਨਕ ਸ੍ਰੀ ਸ਼ਿਵ ਮੰਦਿਰ ਬਗੀਚੀ ਵਿਖੇ ਸਥਿੱਤ ਸ੍ਰੀ ਸਾਲ੍ਹਾਸਰ ਬਾਲਾ ਜੀ ਧਾਮ ਵਿਖੇ ਅੱਜ ਮੰਦਿਰ ਕਮੇਟੀ ਅਤੇ ਸ੍ਰੀ ਬਾਲਾ ਜੀ ਪਰਿਵਾਰ ਦੇ ਮੈਂਬਰਾਂ ਦੀ ਮੌਜ਼ੂਦਗੀ ’ਚ ਸ੍ਰੀ ਬਾਲਾ ਜੀ ਦੇ ਮੰਦਿਰ ’ਤ ਗੁਬੰਦ ਸਥਾਪਤ ਕਰਨ ਦੀ ਸੇਵਾ ਕਰਵਾਈ ਗਈ। ਮੰਦਿਰ ’ਤੇ ਗੁਬੰਦ ਸਥਾਪਤ ਕਰਨ ਤੋਂ ਪਹਿਲਾਂ ਪੰਡਤ ਸ੍ਰੀ ਪਰਮਾਨੰਦ ਜੀ ਅਤੇ ਪੰਡਤ ਯੋਗੇਸ਼ ਸ਼ਾਸਤਰੀ ਵਲੋਂ ਪੂਰੀ ਮਰਿਆਦਾ ਅਤੇ ਧਾਰਮਿਕ ਰਸਮਾਂ ਪੂਰਨ ਕੀਤੀਆਂ ਗਈਆਂ, ਜਿਸ ਦੇ ਤਹਿਤ ਹਾਕਮ ਸਿੰਘ (ਬਾਲਾ ਜੀ ਸਵੀਟਸ)....
ਅਮਰੀਕਾ ਵੱਸਦੇ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ
ਲੁਧਿਆਣਾ, 11 ਮਾਰਚ (ਰਘਵੀਰ ਸਿੰਘ ਜੱਗਾ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਟਾਕਟਨ(ਅਮਰੀਕਾ) ਵੱਸਦੇ ਨੌਜਵਾਨ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਨੂੰ ਦੋਸ਼ਾਲਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੀਆਂ ਕੁਝ ਪ੍ਰਕਾਸ਼ਨਾਵਾਂ ਭੇਂਟ ਕਰਕੇ ਪ੍ਰੋਃ ਗੁਰਭਜਨ ਸਿੰਘ ਗਿੱਲ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਸਨਮਾਨਿਤ ਕੀਤਾ। ਕੁਲਵੰਤ ਸਿੰਘ ਸੇਖੋਂ ਦੇ ਜੀਵਨ ਤੇ ਸਾਹਿੱਤ ਸੇਵਾ ਬਾਰੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਜਾਣਕਾਰੀ ਦਿੰਦਿਆਂ ਕਿਹਾ....
ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਸਾਹਿੱਤਕ ਸਮਾਰੋਹ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ 12 ਮਾਰਚ ਹੋਵੇਗਾ
ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਡਾ. ਹਰਿਭਜਨ ਸਿੰਘ ਭਾਟੀਆ ਦੇਣਗੇ। ਪ੍ਰਧਾਨਗੀ ਵਰਿਆਮ ਸੰਧੂ ਤੇ ਸੁਰਿੰਦਰ ਗਿੱਲ ਕਰਨਗੇ। ਲੁਧਿਆਣਾ, 11 ਮਾਰਚ (ਰਘਵੀਰ ਸਿੰਘ ਜੱਗਾ) : ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਅਤੇ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿਤ ਕਲਾ ਕੇਂਦਰ ਵੱਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਭਜਨ ਹਲਵਾਰਵੀ ਯਾਦਗਾਰੀ ਸਾਹਿਤਕ ਸਮਾਗਮ 12 ਮਾਰਚ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਆਰੰਭ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦੇਂਦਿਆਂ ਕੇਂਦਰ ਦੇ ਪ੍ਰਧਾਨ....
ਜ਼ਿਲ੍ਹਾ ਲੁਧਿਆਣਾ ਵਿੱਚ ਇੱਕੋ ਦਿਨ ਹੋਏ 10154 ਵਿਦਿਆਰਥੀਆਂ ਦੇ ਨਵੇਂ ਦਾਖਲੇ 
ਬਲਾਕ ਲੁਧਿਆਣਾ-1 ਨੇ 1405 ਦਾਖਲੇ ਕਰਕੇ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਲੁਧਿਆਣਾ, 11 ਮਾਰਚ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋ ਸੂਬੇ ਦੇ ਲੋਕਾਂ ਨਾਲ ਬਿਹਤਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਸਿੱਖਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਕਰਕੇ ਉੱਚ ਪੱਧਰੀ ਸਿੱਖਿਆ ਦੇਣ ਦੇ ਸੱਦੇ ਨੂੰ ਕਬੂਲਦਿਆਂ ਜ਼ਿਲਾ ਲੁਧਿਆਣਾ ਦੇ ਮਾਪਿਆਂ ਨੇ ਮਿਸਾਲੀ ਹੁੰਗਾਰਾ....
ਫਰੀਡਮ ਫਾਈਟਰ ਪਰਿਵਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 
ਸੰਗਰੂਰ, 11 ਮਾਰਚ : ਆਜਾਦੀ ਘੁਲਾਟੀਏ ਪਰਿਵਾਰਾਂ ਦੀ ਸੰਸਥਾ ਫਰੀਡਮ ਫਾਈਟਰ ਸਕਸੈਸਰਜ਼ ਆਰਗੇਨਾਈਜੇਸ਼ਨ (196) ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਵਾਉਣ ਲਈ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਪਰ ਮੌਕੇ ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 31 ਮਾਰਚ ਨੂੰ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਵਫਦ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਦੌਰਾਨ ਜੋਰਦਾਰ....
ਸਿੱਖੋ ਤੇ ਵੱਧੋ ਪ੍ਰੋਗਰਾਮ ਤਹਿਤ ਬਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਕਰਵਾਇਆ ਜਾਣੂੰ
ਫਾਜ਼ਿਲਕਾ, 11 ਮਾਰਚ : ਪਿੰਡ ਝੁੱਗੇ ਮਹਿਤਾਬ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂੰ ਦੁਗਲ ਦੇ ਦਿਸ਼ਾ—ਨਿਰਦੇਸ਼ਾ ਤਹਿਤ ਜ਼ਿਲੇ੍ਹ ਅੰਦਰ ਚਲਾਏ ਜਾ ਰਹੇ ਸਿੱਖੋ ਤੇ ਵਧੋ ਪ੍ਰੋਗਰਾਮ ਤਹਿਤ ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਵੱਲੋਂ ਸਿੱਖੋ ਤੇ ਵੱਧੋ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਝੁੱਗੇ ਮਹਿਤਾਬ ਸਿੰਘ ਵਿਖੇ ਸਕੂਲੀ ਬੱਚਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁੱਡ ਟੱਚ....
ਹੋਲੇ ਮਹੱਲੇ ਦੌਰਾਨ ਦਾਸਤਾਨ ਏ ਸ਼ਹਾਦਤ ਨੂੰ 10 ਹਜਾਰ ਤੋਂ ਵੱਧ ਲੋਕਾਂ ਨੇ ਵੇਖਿਆ
ਮੋਰਿੰਡਾ, 11 ਮਾਰਚ : ਦਾਸਤਾਨ ਏ ਸ਼ਹਾਦਤ (ਥੀਮ ਪਾਰਕ) ਅੱਜ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਰੋਜ਼ਾਨਾ ਹੀ ਕਰੀਬ ਇੱਕ ਹਜਾਰ ਸੈਲਾਨੀਆਂ ਦੀ ਸਮਰੱਥਾ ਵਾਲੇ ਦਾਸਤਾਨ ਏ ਸ਼ਹਾਦਤ ਨੂੰ ਹੋਲੇ ਮਹੱਲੇ ਦੌਰਾਨ 10 ਹਜਾਰ ਤੋਂ ਵੀ ਵੱਧ ਸੈਲਾਨੀ ਵੇਖਣ ਲਈ ਪੁੱਜੇ । ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀ ਐਸ ਚਾਨਾ ਅਤੇ ਐਸਡੀਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਵਾ ਸਾਲ ਵਿਚ ਇਸ ਪ੍ਰੋਜੈਕਟ ਨੂੰ ਵੇਖਣ ਲਈ 4 ਲੱਖ ਤੋਂ ਵੀ ਵੱਧ ਸੈਲਾਨੀ ਪੁੱਜ ਚੁੱਕੇ ਹਨ । ਸੈਰ ਸਪਾਟਾ ਵਿਭਾਗ ਦੇ ਪ੍ਰੋਜੈਕਟ....
ਪੰਜਾਬ ਸਰਕਾਰ ਵੱਲੋਂ ਸਮੂਹ ਯੂਨੀਵਰਸਿਟੀਆਂ ਲਈ ਰੱਖਿਆ 990 ਕਰੋੜ ਨਾਕਾਫੀ ਹੈ : ਪ੍ਰੋਫੈਸਰ ਬਡੂੰਗਰ
ਪਟਿਆਲਾ, 11 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਪਹਿਲੇ ਪਲੇਠਾ ਬੱਜਟ ਵਿੱਚ ਰਾਜ ਦੀਆਂ ਸਮੂਹ ਯੂਨੀਵਰਸਿਟੀਆਂ ਲਈ 990 ਕਰੋੜ ਰੁਪਿਆ ਰੱਖਿਆ ਗਿਆ ਹੈ ਜੋ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਲਈ ਨਾਕਾਫੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਤੱਤਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ....
ਹਸਪਤਾਲ ਕਿਸੇ ਵੀ ਕਾਰਨ ਮ੍ਰਿਤਕ ਦੇਹ ਨੂੰ ਨਹੀਂ ਰੱਖ ਸਕਦੇ: ਐਮਪੀ ਅਰੋੜਾ
ਲੁਧਿਆਣਾ, 11 ਮਾਰਚ : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ (ਰਾਜ ਸਭਾ) ਅਤੇ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸੰਸਦੀ ਐਡਹਾਕ ਕਮੇਟੀ ਦੇ ਮੈਂਬਰ ਸੰਜੀਵ ਅਰੋੜਾ ਨੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਕਿ ਮਰੀਜ਼ਾਂ ਦੇ ਅਧਿਕਾਰਾਂ ਦੇ ਚਾਰਟਰ ਦੇ ਅਨੁਸਾਰ, ਲੋਕਾਂ ਨੂੰ ਇਹ ਅਧਿਕਾਰ ਹੈ ਕਿ ਭਾਵੇਂ ਕਿਸੇ ਮ੍ਰਿਤਕ ਦੇ ਹਸਪਤਾਲ ਦਾ ਬਿੱਲ ਅਦਾ ਨਹੀਂ ਕੀਤਾ ਜਾਂਦਾ ਹੈ, ਤਾਂ ਵੀ ਹਸਪਤਾਲ ਦੁਆਰਾ ਮ੍ਰਿਤਕ ਦੇਹ ਨੂੰ ਬੰਧਕ ਨਹੀਂ ਬਣਾਇਆ ਜਾ ਸਕਦਾ। ਅਰੋੜਾ ਨੇ ਅੱਜ ਇੱਥੇ ਇੱਕ....
ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਸਲਾਨਾ ਇਨਾਮ ਵੰਡ ਸਮਾਹੋਰ ਕਰਵਾਇਆ ਗਿਆ
ਮੁੱਲਾਂਪੁਰ, 10 ਮਾਰਚ (ਔਲਖ) : ਮਾਤਾ ਨਿਹਾਲ ਕੌਰ ਅਤੇ ਅੰਮ੍ਰਿਤ ਕੌਰ ਦੀ ਨਿੱਘੀ ਯਾਦ ਅਤੇ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਸਲਾਨਾ ਇਨਾਮ ਵੰਡ ਸਮਾਹੋਰ ਕਰਵਾਇਆ ਗਿਆ, ਇਸ ਮੌਕੇ ਮੁੱਖ ਮਹਿਮਾਨ ਵਜੋਂ ਜਿਲ੍ਹਾ ਸਿੱਖਿਆ ਅਫਸਰ ਬਲਦੇਵ ਸਿੰਘ ਜੋਧਾਂ ਤੇ ਉਘੇ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮੂਲੀਅਤ ਕੀਤੀ।ਉਨ੍ਹਾਂ ਤੋਂ ਇਲਾਬਾ ਬਲਾਕ ਸਿੱਖਿਆ ਅਫਸਰ ਇਤਬਾਰ ਸਿੰਘ ਵੀ ਹਾਜ਼ਰ ਹੋਏ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸਾਡੇ ਪੁਰਾਤਨ....
ਹੱਥ ਨਾਲ ਹੱਥ ਜੋੜੋ ਮੁਹਿੰਮ ਸਬੰਧੀ ਐਮ.ਪੀ ਡਾ. ਅਮਰ ਸਿੰਘ ਵਲੋਂ ਹਲਕਾ ਰਾਏਕੋਟ ਦੇ ਕਾਂਗਰਸੀ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ
ਰਾਏਕੋਟ, 10 ਮਾਰਚ (ਚਮਕੌਰ ਸਿੰਘ ਦਿਉਲ) : ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਹਰੇਕ ਵਿਅਕਤੀ ਤੱਕ ਆਪਣੀ ਪਹੁੰਚ ਬਨਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਹੱਥ ਨਾਲ ਹੱਥ ਜੋੜੋ ਮੁਹਿੰਮ ਸਬੰਧੀ ਐਮ.ਪੀ ਡਾ. ਅਮਰ ਸਿੰਘ ਵਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਕਮਿਊਨਟੀ ਹਾਲ ਵਿੱਚ ਹਲਕਾ ਰਾਏਕੋਟ ਦੇ ਕਾਂਗਰਸੀ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਤੋਂ ਇਲਾਵਾ ਕਾਂਗਰਸ ਲੁਧਿਆਣਾ ਦੇਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਅਤੇ ਹਲਕਾ....
ਸਟੇਟ ਲੈਵਲ ਦਾਖਲਾ ਮੁਹਿੰਮ 2023-2024 ਸਬੰਧੀ ਵਿਦਿਆਰਥਣਾਂ ਦੇ ਦਾਖਲੇ ਲਈ ਵਿਸ਼ੇਸ਼ ਉੱਦਮ ਕੀਤੇ ਗਏ : ਪ੍ਰਿੰਸੀਪਲ 
ਰਾਏਕੋਟ, 10 ਮਾਰਚ (ਚਮਕੌਰ ਸਿੰਘ ਦਿਉਲ) : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸਕੂਲਾਂ ’ਚ ਦਾਖਲੇ ਵਧਾਉਣ ਲਈ ਅੱਜ ਸਥਾਨਕ ਅਜੀਤਸਰ ਸੀਨੀਅਰ ਸੈਕੰਡਰੀ ਸਰਕਾਰੀ ਕੰਨਿਆਂ ਸਕੂਲ ਵਲੋਂ ਇੰਚਾਰਜ ਪ੍ਰਿੰਸੀਪਲ ਅਰਸ਼ਦੀਪ ਕੌਰ ਦੀ ਅਗਵਾਈ ਹੇਠ ਸਟੇਟ ਲੈਵਲ ਦਾਖਲਾ ਮੁਹਿੰਮ 2023-2024 ਸਬੰਧੀ ਵਿਦਿਆਰਥਣਾਂ ਦੇ ਦਾਖਲੇ ਲਈ ਵਿਸ਼ੇਸ਼ ਉੱਦਮ ਕੀਤੇ ਗਏ, ਜਿਸ ਦੇ ਤਹਿਤ ਸਕੂਲ ਅਧਿਾਪਕਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਇਸ ਦਾਖਲਾ ਮੁਹਿੰਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਬੂਥ ਲਗਾ ਕੇ ਲੋਕਾਂ ਨੂੰ ਆਪਣੇ....
ਸਿਖਲਾਈ ਲੈ ਰਹੇ ਨਵ-ਨਿਯੁਕਤ ਪਟਵਾਰੀ ਹੁਸੈਨੀਵਾਲਾ ਸਰਹੱਦ ਦੇਖਣ ਲਈ ਭੇਜੇ
ਮਾਲ ਅਧਿਕਾਰੀਆਂ ਨੂੰ ਸੂਬੇ ਦੇ ਭੂਗੋਲ ਅਤੇ ਇਤਿਹਾਸ ਤੋਂ ਜਾਣੂ ਹੋਣਾ ਵੀ ਜ਼ਰੂਰੀ - ਡਿਪਟੀ ਕਮਿਸ਼ਨਰ ਵਿਵਹਾਰਿਕ ਸਿਖਲਾਈ ਅਤੇ ਮਹਿਕਮੇ ਦੀਆਂ ਬਾਰੀਕੀਆਂ ’ਤੇ ਧਿਆਨ ਦੇਣ ਦੀ ਹਦਾਇਤ ਮੋਗਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਪਟਵਾਰੀਆਂ ਦੀ ਸਿਖਲਾਈ ਜਾਰੀ ਮੋਗਾ, 10 ਮਾਰਚ : ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਨਵੇਂ ਪਟਵਾਰੀਆਂ ਦੀ ਸਿਖਲਾਈ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਥਾਪਤ ਕੀਤੇ ਗਏ ਆਰਜੀ ਪਟਵਾਰ ਸਿਖਲਾਈ ਸਕੂਲ ਵਿਖੇ ਚੱਲ ਰਹੀ ਹੈ। ਇਸ ਸਿਖਲਾਈ ਵਿੱਚ ਜ਼ਿਲ੍ਹਾ ਮੋਗਾ ਅਤੇ ਬਰਨਾਲਾ ਦੇ ਪਟਵਾਰੀ....
ਵਿਧਾਇਕ ਸਿੱਧੂ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਮੁਹੱਲਾ ਕਲੀਨਿਕਾਂ ਦੇ ਨਾਲ ਡਰੱਗ ਸਟੋਰ ਖੋਲ੍ਹਣ ਦੀ ਅਪੀਲ
ਲੁਧਿਆਣਾ, 10 ਮਾਰਚ : ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਬੀਤੇ ਕੱਲ੍ਹ ਵਿਧਾਨ ਸਭਾ ਸੈਸ਼ਨ ਦੌਰਾਨ ਮੁਹੱਲਾ ਕਲੀਨਿਕਾਂ ਦੇ ਨਾਲ-ਨਾਲ ਡਰੱਗ ਸਟੋਰ ਖੋਲ੍ਹਣ ਦੀ ਵੀ ਅਪੀਲ ਕੀਤੀ ਗਈ ਤਾਂ ਜੋ ਵਸਨੀਕਾਂ ਨੂੰ ਸਸਤੀਆਂ ਦਵਾਈਆਂ ਦਾ ਲਾਭ ਮਿਲ ਸਕੇ। ਵਿਧਾਇਕ ਸਿੱਧੂ ਵਲੋਂ, ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਮੁਹੱਲਾ ਕਲੀਨਿਕਾਂ ਦੀ ਖੋਜ ਕਰਕੇ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਪੰਜਾਬ ਸੂਬੇ ਦੇ ਲੋਕਾਂ ਨੂੰ ਮਿਆਰੀ....
ਲੁਧਿਆਣਾ ਵਾਸੀਆਂ ਨੂੰ ਐਨ.ਓ.ਸੀ. ਦੇ ਮਸਲੇ ਤੋਂ ਜਲਦ ਮਿਲੇਗਾ ਛੁਟਕਾਰਾ : ਵਿਧਾਇਕ ਬੱਗਾ
ਲੁਧਿਆਣਾ, 10 ਮਾਰਚ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਬਿਜਲੀ ਦੇ ਮੀਟਰਾਂ ਅਤੇ ਰਜਿਸਟਰੀਆਂ ਲਈ ਐਨ.ਓ.ਸੀ. ਦੇ ਮੁੱਦੇ 'ਤੇ ਖਾਸ ਤਵੱਜੋ ਦੇਣ ਦੀ ਅਪੀਲ ਕੀਤੀ। ਉਨ੍ਹਾਂ ਰਾਜ ਸਭਾ ਮੈਂਬਰ ਚੱਢਾ ਨਾਲ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਵਿਕਾਸ ਕਾਰਜ਼ਾਂ ਤੋਂ ਇਲਾਵਾ ਵੱਖ-ਵੱਖ ਸੰਵੇਦਨਸ਼ੀਲ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ। ਐਮ.ਪੀ. ਰਾਘਵ ਚੱਢਾ ਵਲੋਂ ਐਨ.ਓ....