ਸਟੇਟ ਲੈਵਲ ਦਾਖਲਾ ਮੁਹਿੰਮ 2023-2024 ਸਬੰਧੀ ਵਿਦਿਆਰਥਣਾਂ ਦੇ ਦਾਖਲੇ ਲਈ ਵਿਸ਼ੇਸ਼ ਉੱਦਮ ਕੀਤੇ ਗਏ : ਪ੍ਰਿੰਸੀਪਲ 

ਰਾਏਕੋਟ, 10 ਮਾਰਚ (ਚਮਕੌਰ ਸਿੰਘ ਦਿਉਲ) : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸਕੂਲਾਂ ’ਚ ਦਾਖਲੇ ਵਧਾਉਣ ਲਈ ਅੱਜ ਸਥਾਨਕ ਅਜੀਤਸਰ ਸੀਨੀਅਰ ਸੈਕੰਡਰੀ ਸਰਕਾਰੀ ਕੰਨਿਆਂ ਸਕੂਲ ਵਲੋਂ ਇੰਚਾਰਜ ਪ੍ਰਿੰਸੀਪਲ ਅਰਸ਼ਦੀਪ ਕੌਰ ਦੀ ਅਗਵਾਈ ਹੇਠ ਸਟੇਟ ਲੈਵਲ ਦਾਖਲਾ ਮੁਹਿੰਮ 2023-2024 ਸਬੰਧੀ ਵਿਦਿਆਰਥਣਾਂ ਦੇ ਦਾਖਲੇ ਲਈ ਵਿਸ਼ੇਸ਼ ਉੱਦਮ ਕੀਤੇ ਗਏ, ਜਿਸ ਦੇ ਤਹਿਤ ਸਕੂਲ ਅਧਿਾਪਕਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਇਸ ਦਾਖਲਾ ਮੁਹਿੰਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਬੂਥ ਲਗਾ ਕੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਦਾਖਲਾ ਫਾਰਮ ਭਰੇ ਗਏ। ਇਸ ਮੌਕੇ ਡਿਊਟੀ ਤੇ ਤਾਇਨਾਤ ਅਧਿਆਪਕਾਂ ਵਲੋਂ ਸਰਕਾਰ ਵਲੋਂ ਸਰਕਾਰੀ ਸਕੂਲਾਂ ’ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਬੱਚੇ ਵੱਧ ਤੋਂ ਵੱਧ ਗਿਣਤੀ ’ਚ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਲੈ ਕੇ ਦਾਖਲਾ ਰੈਲੀ ਅਤੇ ਅਧਿਾਪਕਾਂ ਵਲੋਂ ਘਰ ਘਰ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗੁਰਜੀਤ ਵਾਲੀਆ, ਜੋਗਿੰਦਰ ਕੌਰ, ਅਮਨਦੀਪ ਕੌਰ, ਦੀਪਾ ਜੈਨ, ਕੁਲਵਿੰਦਰ ਸਿੰਘ, ਸੰਦੀਪ ਵਾਲੀਆ, ਚਰਨਜੀਤ ਸਿੰਘ ਆਦਿ  ਵੀ ਮੌਜ਼ੂਦ ਸਨ ।