ਮਾਲਵਾ

ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਬਾਲ ਮਜਦੂਰੀ ਦੀ ਰੋਕਥਾਮ ਲਈ ਕਾਕੋਵਾਲ ਰੋਡ 'ਤੇ ਬਾਕਸ ਫੈਕਟਰੀ ਵਿੱਚ ਅਚਨਚੇਤ ਚੈਕਿੰਗ
ਲੁਧਿਆਣਾ, 16 ਮਾਰਚ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਬਾਲ ਮਜਦੂਰੀ ਦੀ ਰੋਕਥਾਮ ਲਈ ਕਾਕੋਵਾਲ ਰੋਡ 'ਤੇ ਬਾਕਸ ਫੈਕਟਰੀ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਟੀਮ ਵੱਲੋ ਕਾਕੋਵਾਲ ਰੋਡ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਰੇਡ ਕੀਤੀ ਗਈ ਅਤੇ ਆਮ ਜਨਤਾ ਨੂੰ ਬਾਲ ਮਜ਼ਦੂਰੀ ਬਾਰੇ ਜਾਗਰੂਕ ਕੀਤਾ ਗਿਆ । ਟੀਮ ਵਿੱਚ ਸ਼੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ, ਡਾ: ਲਵਿਸ਼....
ਡੀ.ਬੀ.ਈ.ਈ. ਵਿਖੇ ਭਲਕੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ
ਲੁਧਿਆਣਾ, 16 ਮਾਰਚ : ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵਿਖੇ ਭਲਕੇ 17 ਮਾਰਚ ਨੂੰ ਮੈਗਾ ਰੋੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 13, 15 ਅਤੇ 17 ਮਾਰਚ ਨੂੰ ਲੱਗਣ ਵਾਲੇ ਰੋਜ਼ਗਾਰ ਮੇਲੇ ਦਾ ਕੱਲ੍ਹ ਅਖੀਰਲਾ ਦਿਨ ਹੈ। ਸ਼੍ਰੀ ਅਮਿਤ ਕੁਮਾਰ ਪੰਚਾਲ (ਆਈ.ਏ.ਐਸ.) ਵਧੀਕ....
ਹਲਕਾ ਦੱਖਣੀ 'ਚ ਵਿਕਾਸ ਕਾਰਜ਼਼ਾਂ ਦੀ ਚੱਲ ਰਹੀ ਹਨੇਰੀ : ਵਿਧਾਇਕ ਛੀਨਾ
ਲੁਧਿਆਣਾ, 16 ਮਾਰਚ : ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਬੀਬੀ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਹਲਕੇ ਵਿੱਚ ਲਗਾਤਾਰ ਕਿਸੇ ਨਾ ਕਿਸੇ ਵਿਕਾਸ ਕਾਰਜ ਨੂੰ ਹਰੀ ਝੰਡੀ ਦੇ ਕੇ ਚਾਲੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇੱਕ ਤੋਂ ਬਾਅਦ ਦੂਜੇ ਵਿਕਾਸ ਕਾਰਜ਼ ਦਾ ਉਦਘਾਟਨ ਕਰਦਿਆਂ ਕਿਹਾ ਕਿ 19 ਲੱਖ ਦੀ ਲਾਗਤ ਨਾਲ ਵਾਰਡ ਨੰਬਰ 30 ਗਿਆਸਪੁਰਾ 'ਚ ਪਾਰਕ ਦੀ ਚਾਰਦੀਵਾਰੀ, ਫੁੱਟਪਾਥ ਅਤੇ ਰੰਗ ਰੋਗਨ ਦਾ ਕੰਮ ਸ਼ੁਰੂ ਕਰਵਾਇਆ, 39.17 ਲੱਖ ਦੀ ਲਾਗਤ ਨਾਲ ਵਾਰਡ ਨੰਬਰ 30 ਦੇ ਈਸਟਮੇਨ ਚੌਕ ਤੋਂ ਲੈਕੇ ਕੰਗਣਵਾਲ....
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਮਿਲੀ ਜ਼ਮਾਨਤ, ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ 
ਫਰੀਦਕੋਟ, 16 ਮਾਰਚ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਹੋਈ। ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਹੁਣ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ।ਜ਼ਿਕਰਯੋਗ ਹੈ ਕਿ ਦੋਵਾਂ ਦੀ ਪਟੀਸ਼ਨ ’ਤੇ....
ਵਿਧਾਇਕਾ ਮਾਣੂੰਕੇ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਦੂਜਾ 'ਜਾਗ੍ਰਿਤੀ ਮਾਰਚ' ਕੱਢਿਆ ਗਿਆ। 
ਜਗਰਾਓਂ, 16 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਫ਼ਲਤਾ ਪੂਰਵਕ ਇੱਕ ਸਾਲ ਪੂਰਾ ਹੋਣ 'ਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਅੰਦਰ ਨਸ਼ਿਆਂ ਵਿਰੁੱਧ ਦੂਜਾ 'ਜਾਗ੍ਰਿਤੀ ਮਾਰਚ' ਕੱਢਿਆ ਗਿਆ। ਇਸ 'ਜਾਗ੍ਰਿਤੀ ਮਾਰਚ' ਦੀ ਅਗਵਾਈ ਕਰਦਿਆਂ 'ਆਪ' ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਹਲਕੇ ਦੇ ਪਿੰਡਾਂ ਅਮਰਗੜ੍ਹ ਕਲੇਰ, ਗਾਲਿਬ ਕਲਾਂ, ਗਾਲਿਬ ਖੁਰਦ, ਗਾਲਿਬ ਰਣ ਸਿੰਘ, ਫਤਹਿਗੜ੍ਹ ਸਿਵੀਆਂ, ਸ਼ੇਖ ਦੌਲਤ, ਛੋਟਾ ਸ਼ੇਰਪੁਰਾ....
ਦਿੱਲੀ ਦੀਆਂ ਦੋ ਨਾਬਾਲਗ ਲੜਕੀਆਂ ਹਾਈ ਸਕਿਊਰਿਟੀ ਜੇਲ ਵਿੱਚ ਬੰਦ ਗੈਂਗਸਟਰ ਬਿਸ਼ਨੋਈ ਨੂੰ ਮਿਲਣ ਲਈ ਬਠਿੰਡਾ ਪਹੁੰਚੀਆਂ
ਪੁਲਿਸ ਵੱਲੋਂ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਸਖੀ ਸੈਂਟਰ ਭੇਜਿਆ ਗਿਆ। ਲੜਕੀਆਂ ਵੱਲੋਂ ਲਾਰੈਂਸ ਬਿਸ਼ਨੋਈ ਦੇ ਪਿੰਡ ਜਾਣ ਲਈ ਰੇਲਵੇ ਦੀ ਟਿਕਟਾਂ ਕਰਵਾਈਆਂ ਬੁੱਕ ਬਠਿੰਡਾ, 16 ਮਾਰਚ : ਦਿੱਲੀ ਦੀਆਂ ਦੋ ਨਾਬਾਲਗ ਲੜਕੀਆਂ ਅੱਜ ਬਠਿੰਡਾ ਦੀ ਹਾਈ ਸਕਿਊਰਿਟੀ ਜੇਲ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਬਠਿੰਡਾ ਪਹੁੰਚ ਗਈਆਂ। ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਹੁੰਦਿਆਂ ਜਦੋਂ ਇਨ੍ਹਾਂ ਨਾਬਾਲਗ ਲੜਕੀਆਂ ਵੱਲੋਂ ਤਸਵੀਰਾਂ ਖਿਚਣੀਆ ਸ਼ੁਰੂ ਕਰ ਦਿੱਤੀਆਂ ਤਾਂ....
ਸੰਗਰੂਰ ’ਚ ਮੁੱਖ ਸਕੱਤਰ ਜੰਜੂਆ ਵੱਲੋਂ ‘ਪ੍ਰਸ਼ਾਸਨਿਕ ਸੁਧਾਰ ਕੇਂਦਰ’ ਦਾ ਕੀਤਾ ਉਦਘਾਟਨ
ਸੰਗਰੂਰ, 16 ਮਾਰਚ : ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਵੀ.ਕੇ. ਜੰਜੂਆ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਪ੍ਰਸ਼ਾਸਨਿਕ ਸੁਧਾਰ ਕੇਂਦਰ’ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਵੀ ਹਾਜ਼ਰ ਸਨ। ਇਸ ਕੇਂਦਰ ’ਚ ਨਾਗਰਿਕ ਪ੍ਰਸ਼ਾਸਨਿਕ ਸੇਵਾਵਾਂ ਸਬੰਧੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ’ਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਣਗੇ। ਇਸ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ....
ਕੈਨੇਡਾ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ 'ਚ ਕੇਂਦਰ ਸਰਕਾਰ ਤੁਰੰਤ ਦਖ਼ਲ ਦੇਵੇ  : ਪ੍ਰੋ.ਸਰਚਾਂਦ ਸਿੰਘ
ਚੋਹਲਾ ਸਾਹਿਬ, 16 ਮਾਰਚ : ਕੈਨੇਡਾ ਵਿੱਚ 700 ਪੰਜਾਬੀ ਭਾਈਚਾਰੇ ਨਾਲ ਸੰਬੰਧਤ ਅੰਤਰਾਸ਼ਟਰੀ ਵਿਦਿਆਰਥੀਆਂ ਸਿਰ ਡਿਪੋਰਟੇਸ਼ਨ ਦੀ ਲਟਕ ਰਹੀ ਤਲਵਾਰ ਬਾਰੇ ਕੈਨੇਡਾ ਸਰਕਾਰ ਨਾਲ ਵਾਰਤਾ ਕਰਦਿਆਂ ਮਸਲੇ ਦਾ ਹੱਲ ਕੱਢਣ ਲਈ ਰਾਸ਼ਟਰੀ ਘੱਟ ਗਿਣਤੀ ਕਮਿਸ਼ਨਰ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੇਂਦਰ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਹੈ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਨੂੰ ਇਸ ਬਾਰੇ ਮੰਗ ਪੱਤਰ ਦਿੰਦਿਆਂ ਪ੍ਰੋ. ਸਰਚਾਂਦ ਸਿੰਘ....
ਹੁੱਕਾ ਬਾਰ ਚਲਾਉਣ ਵਾਲੇ ਰੈਸਟੋਰੈਂਟ ਦੇ ਮਾਲਕ ਤੇ ਮੈਨੇਜਰ ਗ੍ਰਿਫਤਾਰ, ਮੁੱਛ ਫੁੱਟ ਗੱਭਰੂਆਂ ਨੂੰ ਚਖਾਉਂਦੇ ਸੀ ਹੁੱਕੇ ਤੇ ਸ਼ਰਾਬ ਦਾ ਸਵਾਦ
ਲੁਧਿਆਣਾ, 16 ਮਾਰਚ : ਪੁਲਿਸ ਕਮਿਸਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸ਼੍ਰੀਮਤੀ ਸੋਮਿਆ ਮਿਸ਼ਰਾ ਆਈ.ਪੀ.ਐਸ. ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ ਦੀ ਅਗਵਾਈ ਵਿਚ ਸ਼ੁਭਮ ਅਗਰਵਾਲ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਮਨਦੀਪ ਸਿੰਘ ਸੰਧੂ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਲੁਧਿਆਣਾ ਸਮੇਤ ਥਾਣਾ ਪੀ.ਏ.ਯੂ. ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋ ਹੁੱਕਾਬਾਰ ਚਲਾਉਣ ਵਾਲੇ ਰੈਸਟੋਰੈਂਟਾ ਖਿਲਾਫ....
ਸਿੱਧੂ ਮੂਸੇਵਾਲਾ ਦੇ ਪਿਤਾ ਇੰਟਰਵਿਊ 'ਤੇ ਬੋਲੇ, ਲਾਰੈਂਸ ਨੂੰ ਵਰਤਿਆ ਜਾ ਰਿਹਾ ਹੈ, ਜਦੋਂ ਕਿ ਕਤਲ ਦਾ ਮਾਸਟਰ ਮਾਇੰਡ ਹਾਲੇ ਵੀ ਗ੍ਰਿਫਤ ‘ਚੋ ਬਾਹਰ ਹੈ
ਲੁਧਿਆਣਾ 16 ਮਾਰਚ : ਗੁਰੁ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਵਿਖੇ ਆਨੰਦ ਉਤਸਵ ਸਬੰਧੀ ਕਰਵਾਏ ਸਮਾਗਮ 'ਚ ਵਿਸ਼ੇਸ਼ ਤੌਰ ਤੇ ਪੁੱਜੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਲਾਰੈਂਸ ਬਿਸ਼ਨੋਈ ਦੀ ਇੱਕ ਚੈਨਲ ਤੇ ਵਾਇਰਲ ਹੋ ਰਹੀ ਇੰਟਰਵਿਊ ਤੇ ਕਿਹਾ ਕਿ ਲਾਰੈਂਸ ਨੂੰ ਵਰਤਿਆ ਜਾ ਰਿਹਾ ਹੈ, ਜਦੋਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਇੰਡ ਹਾਲੇ ਵੀ ਗ੍ਰਿਫਤ ‘ਚੋ ਬਾਹਰ ਹੈ। ਉਨ੍ਹਾਂ ਕਿਹਾ ਕਿ ਇੱਕ ਸੋਚੀ ਸਮਝੀ ਚਾਲ ਤਹਿਤ ਹੁਣ ਸਿੱਧੂ ਮੂਸੇਵਾਲਾ ਨੂੰ ਬਦਨਾਮ ਕੀਤਾ....
ਹਲਕਾ ਆਤਮ ਨਗਰ ਦੇ ਵਸਨੀਕਾਂ ਵਲੋਂ ਮੋਬਾਇਲ ਕਲੀਨਿਕ ਦਾ ਲਿਆ ਜਾ ਰਿਹਾ ਭਰਪੂਰ ਲਾਹਾ
ਵਿਧਾਇਕ ਸਿੱਧੂ ਵਲੋਂ ਮੋਬਾਇਲ ਵੈਨ ਰਾਹੀਂ ਵਾਰਡ ਨੰਬਰ 36 'ਚ ਸੁਣੀਆਂ ਮੁਸ਼ਕਿਲਾਂ ਲੁਧਿਆਣਾ, 15 ਮਾਰਚ : ਜ਼ਮੀਨੀ ਪੱਧਰ ੋਤੇ ਹਲਕਾ ਆਤਮ ਨਗਰ ਦੇ ਵਸਨੀਕਾਂ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੋਬਾਇਲ ਵੈਨ ਅਤੇ ਮੋਬਾਇਲ ਕਲੀਨਿਕ ਦਾ ਲੋਕਾਂ ਵਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ ਜਿੱਥੇ ਡਾਕਟਰਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਮੌਕੇ 'ਤੇ ਹੀ ਮੁਸ਼ਕਿਲਾਂ ਦਾ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ....
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਅਗਵਾਈ ਵਾਲੀ ਟੀਮ ਵਲੋਂ 18 ਬੱਚਿਆਂ ਨੂੰ ਕਰਵਾਇਆ ਸਕੂਲ 'ਚ ਦਾਖਲ
ਲੁਧਿਆਣਾ, 15 ਮਾਰਚ : ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਸ੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਜਿਲ੍ਹਾ ਲੁਧਿਆਣਾ ਦੇ ਸਲੱਮ ਏਰੀਆਂ ਵਿੱਚ ਸਿੱਖਿਆ ਵਿਭਾਗ ਦੀ ਮਦਦ ਨਾਲ ਉਹਨਾਂ ਬੱਚਿਆਂ ਦਾ ਸਰਵੇ ਕੀਤਾ ਗਿਆ ਜੋ ਬੱਚੇ ਸਕੂਲ ਵਿੱਚ ਦਾਖਲ ਨਹੀਂ ਸਨ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਟੀਮ ਵੱਲੋ ਸਲੱਮ ਏਰੀਏ ਦਾ ਸਰਵੇ ਕੀਤਾ ਗਿਆ ਜਿੱਥੇ 18 ਅਜਿਹੇ ਬੱਚੇ ਮਿਲੇ ਜੋ ਕਿ....
ਬਾਲ ਭਿੱਖਿਆ ਦੀ ਰੋਕਥਾਮ ਲਈ ਭਾਰਤ ਨਗਰ ਚੌਂਕ ਤੇ ਪਵੇਲੀਅਨ ਮਾਲ ਵਿਖੇ ਅਭਿਆਨ ਚਲਾਇਆ ਗਿਆ
ਲੁਧਿਆਣਾ, 15 ਮਾਰਚ : ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅਤੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋ ਜਾਰੀ ਹਦਾਇਤਾਂ ਤੇ ਕਾਰਵਾਈ ਕਰਦੇ ਹੋਏ ਰਾਜ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ, ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਵੱਲੋ ਸਾਂਝੇ ਤੌਰ ਤੇ ਲੁਧਿਆਣਾ ਦੇ ਭਾਰਤ ਨਗਰ ਚੌਂਕ ਅਤੇ ਪਵੇਲੀਅਨ ਮਾਲ ਵਿਖੇੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਅਭਿਆਨ ਚਲਾਇਆ ਗਿਆ। ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਮੁਕੰਮਲ ਰੂਪ ਵਿੱਚ....
ਸੁਨਾਮ - ਬਠਿੰਡਾ ਰੋਡ ਤੇ ਦੋ ਕਾਰਾਂ ਵਿੱਚ ਹੋਈ ਸਿੱਧੀ ਟੱਕਰ ‘ਚ 4 ਲੋਕਾਂ ਦੀ ਮੌਤ ਅਤੇ 4 ਦੇ ਗੰਭੀਰ ਜਖ਼ਮੀ
ਸੁਨਾਮ, 15 ਮਾਰਚ : ਸੁਨਾਮ - ਬਠਿੰਡਾ ਰੋਡ ਤੇ ਪਿੰਡ ਬੀਰ ਕਲਾਂ ਦੇ ਨਜ਼ਦੀਕ ਦੋ ਕਾਰਾਂ ਵਿੱਚ ਹੋਈ ਸਿੱਧੀ ਟੱਕਰ ‘ਚ 4 ਲੋਕਾਂ ਦੀ ਮੌਤ ਅਤੇ 4 ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ। ਇਸ ਹਾਦਸੇ ਸਬੰਧੀ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਿਰਸਾ ਵਾਸੀ ਜੋ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਇਲਾਜ ਕਰਵਾ ਕੇ ਵਾਪਸ ਪਰਤ ਰਹੇ ਸਨ, ਜਦੋਂ ਕਿ ਦੂਸਰੀ ਗੱਡੀ ਵਾਲੇ ਪਿੰਡ ਮਾੜੀ (ਬਠਿੰਡਾ) ਤੋਂ ਪਟਿਆਲਾ ਵਿਖੇ ਅੱਖਾਂ ਦਾ ਇਲਾਜ ਕਰਵਾਉਣ ਲਈ ਜਾ ਰਹੇ ਲੋਕਾਂ ਦੀ ਕਾਰ ਨਾਲ ਟੱਕਰ ਹੋ ਗਈ।ਇਸ....
ਗਿਆਨ ਦੇ ਆਦਾਨ ਪ੍ਰਦਾਨ ਲਈ ਮੈਡੀਕਲ ਤੇ ਡੈਂਟਲ ਕਾਲਜਾਂ 'ਚ ਕਰਵਾਏ ਜਾਣਗੇ ਟੀਚਿੰਗ ਐਕਸਚੇਂਜ ਪ੍ਰੋਗਰਾਮ : ਡਾ. ਬਲਬੀਰ ਸਿੰਘ
ਪਟਿਆਲਾ , 15 ਮਾਰਚ : ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਐਮ.ਡੀ.ਐਸ. ਪੈਰੀਡੋਨਟਿਕਸ ਵਿਸ਼ੇ 'ਤੇ ਟੀਚਿੰਗ ਐਕਸਚੇਂਜ ਪ੍ਰੋਗਰਾਮ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਕਸੈਜ਼ ਪ੍ਰੋਗਰਾਮ 'ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਉਪ ਕੁਲਪਤੀ ਅਤੇ ਡਾਇਰੈਕਟਰ ਖੋਜ ਅਤੇ ਸਿੱਖਿਆ ਵਿਭਾਗ ਪੰਜਾਬ ਡਾ. ਅਵਨੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ....