ਸਿੱਧੂ ਮੂਸੇਵਾਲਾ ਦੇ ਪਿਤਾ ਇੰਟਰਵਿਊ 'ਤੇ ਬੋਲੇ, ਲਾਰੈਂਸ ਨੂੰ ਵਰਤਿਆ ਜਾ ਰਿਹਾ ਹੈ, ਜਦੋਂ ਕਿ ਕਤਲ ਦਾ ਮਾਸਟਰ ਮਾਇੰਡ ਹਾਲੇ ਵੀ ਗ੍ਰਿਫਤ ‘ਚੋ ਬਾਹਰ ਹੈ

ਲੁਧਿਆਣਾ 16 ਮਾਰਚ : ਗੁਰੁ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਵਿਖੇ ਆਨੰਦ ਉਤਸਵ ਸਬੰਧੀ ਕਰਵਾਏ ਸਮਾਗਮ 'ਚ ਵਿਸ਼ੇਸ਼ ਤੌਰ ਤੇ ਪੁੱਜੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਲਾਰੈਂਸ ਬਿਸ਼ਨੋਈ ਦੀ ਇੱਕ ਚੈਨਲ ਤੇ ਵਾਇਰਲ ਹੋ ਰਹੀ ਇੰਟਰਵਿਊ ਤੇ ਕਿਹਾ ਕਿ ਲਾਰੈਂਸ ਨੂੰ ਵਰਤਿਆ ਜਾ ਰਿਹਾ ਹੈ, ਜਦੋਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਇੰਡ ਹਾਲੇ ਵੀ ਗ੍ਰਿਫਤ ‘ਚੋ ਬਾਹਰ ਹੈ। ਉਨ੍ਹਾਂ ਕਿਹਾ ਕਿ ਇੱਕ ਸੋਚੀ ਸਮਝੀ ਚਾਲ ਤਹਿਤ ਹੁਣ ਸਿੱਧੂ ਮੂਸੇਵਾਲਾ ਨੂੰ ਬਦਨਾਮ ਕੀਤਾ ਰਿਹਾ ਹੈ, ਤਾਂ ਕਿ ਉਸਦੀ 19 ਮਾਰਚ ਨੂੰ ਮਨਾਈ ਜਾ ਰਹੀ ਪਹਿਲੀ ਬਰਸੀ ਤੇ ਇੱਕਠ ਨਾ ਹੋ ਸਕੇ। ਉਨ੍ਹਾਂ ਸਿੱਧੂ ਨੂੰ ਵਿਦੇਸੀ ਹਥਿਆਰ ਨਾਲ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਦੇ ਪੁੱਤਰ ਨੇ ਦੁਨੀਆਂ ਤੇ ਛੋਟੀ ਉਮਰ ‘ਚ ਪਿਆਰ ਹੀ ਖੱਟਿਆ ਹੈ, ਜੋ ਅੱਜ ਵੀ ਲੋਕਾਂ ਵੱਲੋਂ ਉਸਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਮਿਲ ਰਿਹਾ ਹੈ।