ਮਾਲਵਾ

ਪੰਜਾਬ ਦੇ ਇਸ "ਆਪ" ਵਿਧਾਇਕ ਦਾ ਵੱਡਾ ਐਲਾਨ, ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨਾਂ ਦੇ ਨਾਮ
ਲੁਧਿਆਣਾ 30 ਮਾਰਚ : ਅੱਜ ਇਥੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਕਿਸਾਨਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਰਾਹਤ ਫ਼ੰਡ ਚ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਵਿੱਚ ਲਗਾਤਾਰ ਬੇਮੌਸਮੀ ਮੀਂਹ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਜਿਸ ਕਰਕੇ ਅੱਜ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡਾਂ ਚ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕੇ ਓਹ ਆਪਣੀ ਇੱਕ....
ਲੋਕਾਂ ਦੇ ਕੰਮ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਕਰ ਰਹੇ ਹਨ ਉਨ੍ਹਾਂ ਦੇ ਘਰਾਂ ਤੱਕ ਪਹੁੰਚ: ਕੈਬਨਿਟ ਮੰਤਰੀ ਅਰੋੜਾ
ਸੰਗਰੂਰ, 29 ਮਾਰਚ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ’ਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ਸੁਰੇਂਦਰ ਲਾਂਬਾ ਵੀ ਮੌਜੂਦ ਸਨ। ਇਸ ਕੈਂਪ ਦੌਰਾਨ ਵੱਡੀ ਗਿਣਤੀ ’ਚ ਇਲਾਕਾ....
ਖੰਨਾ ਨੇੜੇ ਟਰੱਕ ਤੇ ਟਿੱਪਰ ਦੀ ਭਿਆਨਕ ਟੱਕਰ 'ਚ ਤਿੰਨ ਦੀ ਮੌਤ
ਖੰਨਾ, 29 ਮਾਰਚ : ਖੰਨਾ ਨੇੜੇ ਇੱਕ ਟਰੱਕ ਤੇ ਟਿੱਪਰ ਦੀ ਸਿੱਧੀ ਟੱਕਰ ਹੋਣ ਕਾਰਨ ਤਿੰਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਅਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਟੱਰਕ ਚਾਲਕ, ਹੈਲਪਰ ਅਤੇ ਇੱਕ ਹੋਰ ਰਾਹਗੀਰ ਦੀ ਮੌਤ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਟਰੱਕ ਚਾਲਕ ਅਤੇ ਹੈਲਪਰ ਨੂੰ 2 ਘੰਟੇ ਦੀ ਮੁਸ਼ੱਕਤ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਅਚਾਨਕ ਇੱਕ ਸਾਈਕਲ ਵਾਲਾ ਟਰੱਕ ਅੱਗੇ ਆ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼....
ਪ੍ਰਸਿੱਧ ਸਨਅਤਕਾਰ, ਆਰਟਿਸਟ ਅਤੇ ਲੁਧਿਆਣਾ ਪੈਡਲਰ ਕਲੱਬ ਦੇ ਮੁੱਖ ਸਰਪ੍ਰਸਤ ਰਣਜੋਧ ਸਿੰਘ ਦੀ ਅਗਵਾਈ 'ਚ ਮੈਂਬਰ ਰਕਬਾ ਭਵਨ ਵਿਖੇ ਸਾਈਕਲ ਚਲਾਕੇ ਪੁੱਜੇ
"ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਅਤੇ ਖ਼ੁਸ਼ੀ ਮਹਿਸੂਸ ਹੋਈ- ਗਿੱਲ ਮੁੱਲਾਂਪੁਰ ਦਾਖਾ, 29 ਮਾਰਚ : ਲੁਧਿਆਣਾ ਪੈਡਲਰ ਕਲੱਬ ਦੇ ਮੁੱਖ ਸਰਪ੍ਰਸਤ, ਪ੍ਰਸਿੱਧ ਸਨਅਤਕਾਰ ਅਤੇ ਆਰਟਿਸਟ ਰਣਯੋਧ ਸਿੰਘ, ਹਰਜੀਤ ਸਿੰਘ ਗਿੱਲ, ਜਸਮਨ ਸਿੰਘ (ਬੰਬੇ ਸਾਈਕਲ) ਅਤੇ ਅਮਨਿੰਦਰ ਸਿੰਘ ਦੀ ਅਗਵਾਈ ਵਿਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਕਲੱਬ ਦੇ ਮੈਂਬਰ ਪਿੰਡਾਂ ਵਿਚ ਦੀ ਹੁੰਦੇ ਹੋਏ ਵਿਸ਼ੇਸ਼ ਸਾਈਕਲਾਂ 'ਤੇ ਪਹੁੰਚੇ। ਇਸ ਸਮੇਂ ਕਲੱਬ ਦੇ ਮੈਂਬਰਾਂ ਦਾ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ....
ਪੀਏਯੂ ਦੇ ਸਾਬਕਾ ਵਿਦਿਆਰਥੀਆਂ ਨੇ ਮੁੜ ਮਿਲਣੀ ਕੀਤੀ
ਲੁਧਿਆਣਾ, 29 ਮਾਰਚ : ਅੱਜ ਪੀ ਏ ਯੂ ਵਣ ਵਿਗਿਆਨ ਵਿਭਾਗ ਦੇ 1985 ਅਤੇ 1986 ਬੈਚਾਂ ਦੇ ਵਿਦਿਆਰਥੀਆਂ ਵਜੋਂ ਖੇਤੀਬਾੜੀ ਕਾਲਜ ਨੇ ਸਾਬਕਾ ਵਿਦਿਆਰਥੀਆਂ ਨੇ ਪੁਨਰ ਮਿਲਣੀ ਦਾ ਲੁਤਫ਼ ਲਿਆ ਇਸ ਸਮਾਗਮ ਵਿੱਚ ਵਿਭਿੰਨ ਖੇਤਰਾਂ ਦੇ ਵਿਦਿਆਰਥੀ ਪੁਰਾਣੀਆਂ ਯਾਦਾਂ ਅਤੇ ਭਵਿੱਖ ਵਿੱਚ ਸੰਪਰਕ ਵਿੱਚ ਰਹਿਣ ਦੇ ਵਾਅਦਿਆਂ ਨੂੰ ਤਾਜ਼ਾ ਕਰਨ ਲਈ ਇਕੱਠੇ ਹੋਏ। ਸਰੀ ਕੈਨੇਡਾ ਤੋਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਆਏ ਰੀਅਲ ਅਸਟੇਟ ਅਤੇ ਮੋਰਟਗੇਜ ਕੰਸਲਟੈਂਟ ਬਲਵਿੰਦਰ ਸਿੰਘ ਦੇ ਵਿਸ਼ੇਸ਼ ਸਨਮਾਨ ਵਜੋਂ....
ਪੀ ਏ ਯੂ ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਸੰਧੀ ਕੀਤੀ
ਲੁਧਿਆਣਾ 29 ਮਾਰਚ : ਪੀਏਯੂ ਨੇ ਸੋਧੇ ਹੋਏ ਪੀਏਯੂ ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਸਪੈਕਟਰੋਨ ਇੰਜਨੀਅਰਜ਼ ਪ੍ਰਾਈਵੇਟ ਲਿਮਟਿਡ, 129, ਅੰਧੇਰੀ ਇੰਡਸਟਰੀਅਲ ਅਸਟੇਟ, ਆਫ ਵੀਰਾ ਦੇਸਾਈ ਰੋਡ, ਅੰਧੇਰੀ (ਪੱਛਮ), ਮੁੰਬਈ ਨਾਲ ਇੱਕ ਸੰਧੀ 'ਤੇ ਹਸਤਾਖਰ ਕੀਤੇ । ਇਹ ਬਾਇਓਗੈਸ ਤਕਨਾਲੋਜੀ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਫੰਡ ਕੀਤੇ "ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ 'ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਤਹਿਤ ਡਿਜ਼ਾਇਨ ਅਤੇ ਵਿਕਸਤ....
ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੀ ਜਥੇਬੰਦੀ ਦੇ ਪ੍ਰਧਾਨ ਪੀ ਏ ਯੂ ਦੇ ਵਾਈਸ ਚਾਂਸਲਰ ਨੂੰ ਮਿਲਣ ਆਏ
ਲੁਧਿਆਣਾ 29 ਮਾਰਚ : ਭਾਰਤ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੀ ਜਥੇਬੰਦੀ ਦੇ ਪ੍ਰਧਾਨ ਅਤੇ ਬਿਹਾਰ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਪਟਨਾ ਦੇ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਵਿਚਾਰ ਚਰਚਾ ਵਿਚ ਦੋਵਾਂ ਯੂਨੀਵਰਸਿਟੀਆਂ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ। ਇਸ ਵਿਚਾਰ....
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਨੂੰ ਅਕਸ਼ੈ ਤ੍ਰਿਤੀਆ ਮੌਕੇ ਬਾਲ ਵਿਆਹ ਦੀ ਰੋਕਥਾਮ ਕਰਨ ਦੇ ਹੁਕਮ ਜਾਰੀ
ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਵੱਲੋਂ ਬਾਲ ਵਿਆਹ ਰੋਕੂ ਅਧਿਕਾਰੀਆਂ ਨੂੰ ਲੁਧਿਆਣਾ 'ਚ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦੇ ਵੀ ਨਿਰਦੇਸ਼ ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਗਾਮੀ 22 ਅਪ੍ਰੈਲ, 2023 ਨੂੰ ਅਕਸ਼ੈ ਤ੍ਰਿਤੀਆ ਜਾਂ ਅਕਸ਼ੈ ਤੀਜ ਮੌਕੇ ਬਾਲ ਵਿਆਹਾਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਣ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਅਮਰਜੀਤ....
ਵਿਧਾਇਕ ਗਰੇਵਾਲ ਭੋਲਾ ਵੱਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ
ਹਲਕਾ ਪੂਰਬੀ 'ਚ ਵਿਕਾਸ ਕਾਰਜਾਂ ਦੇ ਨਾਲ ਹਰ ਮੁਸ਼ਕਿਲ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਨਿਬੇੜਾ - ਵਿਧਾਇਕ ਗਰੇਵਾਲ ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਨਗਰ ਨਿਗਮ ਅਧਿਕਾਰੀਆਂ ਲਾਲ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਵਿਧਾਇਕ ਗਰੇਵਾਲ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਹਲਕਾ ਪੂਰਬੀ ਅੰਦਰ ਹੋ ਰਹੇ ਵਿਕਾਸ ਕਾਰਜਾ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸੇ....
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 79 ਤੇ 93 'ਚ ਲੁੱਕ ਪਾਉਣ ਦੇ ਕੰਮ ਦਾ ਉਦਘਾਟਨ
ਪਿਆਰਾ ਸਿੰਘ ਚੱਕੀ ਮੇਨ ਰੋਡ ਅਤੇ ਨਾਲ ਲੱਗਦੇ ਸੱਜੇ ਪਾਸੇ ਸੰਤ ਨਗਰ ਦੀਆਂ ਵੀ ਬਣਾਈਆਂ ਜਾਣਗੀਆਂ ਸੜ੍ਹਕਾਂ ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਰੋਜ਼ਾਨਾ ਹੀ ਹਲਕੇ ਅਧੀਨ ਨਵੀਆਂ ਤੇ ਪੁਰਾਣੀਆਂ ਸੜ੍ਹਕਾਂ ਨੂੰ ਬਣਾਉਣ ਦੇ ਉਦਘਾਟਨ ਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਇਸੇ ਲੜੀ ਤਹਿਤ ਹਲਕੇ ਅਧੀਨ ਪੈਂਦੇ ਵਾਰਡ ਨੰਬਰ 79 ਅਤੇ 93 ਵਿਖੇ ਪਿਆਰਾ ਸਿੰਘ ਚੱਕੀ ਮੇਨ ਰੋਡ ਅਤੇ ਨਾਲ ਲੱਗਦੇ ਸੱਜੇ ਪਾਸੇ ਸੰਤ ਨਗਰ ਦੀਆਂ....
ਆਰ.ਟੀ.ਏ. ਲੁਧਿਆਣਾ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ
ਬਿਨੈਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਸੁਣਦਿਆਂ ਮੌਕੇ 'ਤੇ ਹੀ ਨਿਪਟਾਰਾ ਵੀ ਕੀਤਾ ਗਿਆ ਆਮ ਜਨਤਾ ਦੀ ਸਹੂਲਤ ਲਈ ਵਟ੍ਹਸਐਪ ਨੰਬਰ 98145-77277 ਵੀ ਕੀਤਾ ਜ਼ਾਰੀ ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) ਟਰਾਂਸਪੋਰਟ ਵਿਭਾਗ ਦੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.), ਲੁਧਿਆਣਾ ਡਾ: ਪੂਨਮਪ੍ਰੀਤ ਕੌਰ ਪੀ.ਸੀ.ਐਸ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋ ਪਹਿਲਾਂ ਉਨ੍ਹਾਂ ਸਟਾਫ ਦੀ ਹਾਜ਼ਰੀ ਚੈਕ....
ਖੇਤੀ ਵਿਭਿੰਨਤਾ ਸਕੀਮ ਅਧੀਨ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਸਬਸਿਡੀ ਜਾਰੀ : ਮੁੱਖ ਖੇਤੀਬਾੜੀ ਅਫ਼ਸਰ  
ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵਲੋਂ ਖੇਤੀ ਵਿਭਿੰਨਤਾ ਲਈ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ “ਫਸਲੀ ਵਿਭਿੰਨਤਾ ਸਕੀਮ' ਚਲਾਈ ਗਈ ਹੈ ਜਿਸ ਅਧੀਨ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਦੀ ਬਜਾਏ ਹੋਰ ਫਸਲਾਂ ਬੀਜਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਕੀਮ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜੋ ਕਿਸਾਨ ਫਸਲੀ ਵਿਭਿੰਨਤਾ ਕਰਨ ਦੇ ਚਾਹਵਾਨ....
ਮੱਛੀ ਪਾਲਣ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ 4.89 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮੰਨਜੂਰੀ
ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਪੱਧਰੀ ਕਮੇਟੀ, ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (PMMSY) ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ. ਦੀ ਅਗਵਾਈ ਵਿੱਚ ਮੱਛੀ ਪਾਲਣ ਵਿਭਾਗ, ਲੁਧਿਆਣਾ ਦਾ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਮੰਨਜੂਰ ਕੀਤਾ ਗਿਆ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਆਈ.ਏ.ਐਸ. ਅਤੇ ਸਮੂਹ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਦਲਬੀਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ....
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ
ਰੋਸ ਧਰਨੇ, ਰੈਲੀਆਂ ਦੌਰਾਨ ਡਰੋਨ ਕੈਮਰਾ ਦੀ ਵਰਤੋਂ 'ਤੇ ਮਨਾਹੀ ਅਣਅਧਿਕਾਰਤ ਹੁੱਕਾ ਬਾਰਾਂ 'ਤੇ ਵੀ ਰਹੇਗੀ ਪਾਬੰਦੀ ਲੁਧਿਆਣਾ, 29 ਮਾਰਚ (ਰਘਵੀਰ ਜੱਗਾ) : ਸੰਯੁਕਤ ਕਮਿਸ਼ਨਰ ਪੁਲਿਸ, ਸ਼ਹਿਰ-ਕਮ-ਸਥਾਨਕ ਲੁਧਿਆਣਾ ਸੌਮਿਆ ਮਿਸ਼ਰਾ, ਆਈ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਰੋਸ ਧਰਨੇ, ਰੈਲੀਆਂ ਦੇ ਪ੍ਰੋਗਰਾਮ ਦੌਰਾਨ ਡਰੋਨ ਕੈਮਰਾ ਦੀ ਵਰਤੋਂ ਅਤੇ....
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀ, 8ਵੀ, 10ਵੀਂ, 11ਵੀਂ ਅਤੇ 12ਵੀਂ ਸ਼੍ਰੇਣੀਆਂ ਲਈ ਦਾਖਲਾ ਸ਼ਡਿਊਲ ਜਾਰੀ
ਐੱਸ.ਏ.ਐੱਸ. ਨਗਰ, 29 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2023-24 ਦੌਰਾਨ ਪੰਜਵੀ, ਅੱਠਵੀ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਦਾਖਲਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਸੂਬੇ ਦੀਆਂ ਸਰਕਾਰੀ, ਏਡਿਡ, ਐਫ਼ੀਲਇਏਟਿਡ ਅਤੇ ਐਸੋਸੀਏਟਿਡ ਸੰਸਥਾਵਾਂ ਵਿੱਚ ਅਕਾਦਮਿਕ ਸਾਲ 2023-24 ਦੌਰਾਨ ਪੰਜਵੀ, ਅੱਠਵੀ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਰੈਗੂਲਰ ਤੌਰ ਤੇ ਦਾਖਲਾ ਲੈਣ ਦੇ....