ਮਾਲਵਾ

ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਮੋਹਕਮ ਖਾਂ ਵਾਲਾ ਵਿਖੇ ਐਥਲੈਟਿਕ ਮੀਟ ਦਾ ਆਯੋਜਨ
ਫਿਰੋਜ਼ਪੁਰ, 25 ਮਾਰਚ : ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਮੋਹਕਮ ਖਾਂ ਵਾਲਾ ਵਿਖੇ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਐਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ ਤੇ 400 ਮੀਟਰ ਦੋੜਾਂ ਤੋਂ ਇਲਾਵਾ ਸ਼ਾਟਪੁੱਟ, ਜੈਵਲਿਨ ਥਰੋ, ਡਿਸਕਸ ਥਰੋ, ਲੰਮੀ ਛਾਲ ਅਤੇ ਰੱਸਾਕਸੀ ਸਮੇਤ 29 ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਅਤੇ ਖੇਡ ਨਿਯਮਾਂ ਦੀ ਪਾਲਣਾ ਦੀ ਸਹੁੰ ਵੀ ਚੁੱਕੀ। ਇਸ ਮੌਕੇ ਵਿਧਾਇਕ ਫਿਰੋਜ਼ਪਰ ਦਿਹਾਤੀ ਸ੍ਰੀ. ਰਜਨੀਸ਼ ਦਹੀਆ ਨੇ ਮੁੱਖ ਮਹਿਮਾਨ ਵਜੋਂ....
ਸ਼ੋਸ਼ਲ ਮੀਡੀਆ ਐਪਸ ਤੇ ਝੂਠੀਆਂ, ਗਲਤ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਰਹੋ ਸੁਚੇਤ : ਜੋਰਵਾਲ
ਸੰਗਰੂਰ, 25 ਮਾਰਚ : ਜ਼ਿਲ੍ਹਾ ਸੰਗਰੂਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ (ਆਈ.ਏ.ਐਸ) ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ :2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਸ਼ੋਸ਼ਲ ਮੀਡੀਆ ਐਪਸ, ਪਲੇਟਫਾਰਮਜ਼ ਉਤੇ ਝੂਠੀਆਂ, ਗਲਤ ਅਫਵਾਹਾਂ ਫੈਲਾਉਣ, ਅਪਸ਼ਬਦ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ, ਭੜਕਾਊ ਭਾਸ਼ਨ ਆਦਿ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ....
ਊਦੇਵੀਰ ਸਿੰਘ  ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਇਆ ਜਾਮ 
ਮਾਨਸਾ, 25 ਮਾਰਚ : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਖੇ ਬੀਤੇ ਦਿਨੀਂ 6 ਸਾਲਾ ਬੱਚੇ ਊਦੇਵੀਰ ਸਿੰਘ ਦਾ ਗੋਲੀ ਮਾਰ ਕੇ ਕੀਤੇ ਗਏ ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਜਾਮ ਲਗਾਇਆ ਗਿਆ। ਮ੍ਰਿਤਕ ਬੱਚੇ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਲੋਕਾਂ ਵੱਲੋਂ ਅੱਜ ਬਠਿੰਡਾ-ਚੰਡੀਗੜ੍ਹ ਰੋਡ ਉਤੇ ਪਿੰਡ ਭਾਈਦੇਸਾ ਵਿਖੇ ਜਾਮ ਲਗਾਇਆ ਗਿਆ। ਇਨਸਾਫ ਦੀ ਮੰਗ ਨੂੰ ਲੈ ਕੇ ਜਾਮ ਲਗਾ ਰਹੇ ਲੋਕਾਂ ਨੇ ਕਿਹਾ ਕਿ ਅਜੇ ਤੱਕ ਬੱਚੇ ਦੇ ਕਤਲ ਦੇ ਦੋਸ਼ੀਆਂ ਨੂੰ....
ਬਾਰਸ਼ ਅਤੇ ਹੋਈ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਪੂਰੀ ਹੋਈ ਤਬਾਹ
ਬਠਿੰਡਾ, 25 ਮਾਰਚ : ਬਠਿੰਡਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿਚ ਬਾਰਸ਼ ਅਤੇ ਹੋਈ ਗੜ੍ਹੇਮਾਰੀ ਦੇ ਚੱਲਦਿਆਂ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਵੱਖ-ਵੱਖ ਇਲਾਕਿਆਂ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਬਾਰਸ਼ ਦਾ ਪਾਣੀ ਕਣਕ ਦੀ ਫਸਲ ਹੇਠਾਂ ਚਲਾ ਗਿਆ ਜੋ ਪੂਰੀ ਤਰ੍ਹਾਂ ਮਾਰੂ ਸਿੱਧ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਕਰਜ਼ੇ ਅਤੇ ਹੋਰ ਵੱਖ ਵੱਖ ਲਾਪਤਾ ਦੀ ਮਾਰ ਝੱਲ ਰਹੇ ਹਨ ਪਰ ਅੱਜ ਬਾਰਸ਼ ਤੇ ਗੜੇਮਾਰੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭੁੰਜੇ ਲਾਹ ਦਿੱਤਾ ਹੈ।....
ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ 'ਚ ਸ਼ੁਮਾਰ ਹੋਵੇਗਾ-ਡਾ. ਬਲਬੀਰ ਸਿੰਘ
ਰਾਜਿੰਦਰਾ ਹਸਪਤਾਲ 'ਚ 100 ਬਿਸਤਰਿਆਂ ਦੀ ਨਵੀਂ ਐਮਰਜੈਂਸੀ ਛੇਤੀ ਮੁੱਖ ਮੰਤਰੀ ਮਰੀਜਾਂ ਨੂੰ ਕਰਨਗੇ ਸਮਰਪਿਤ-ਡਾ. ਬਲਬੀਰ ਸਿੰਘ ਨਸ਼ੇ ਦੀ ਲਤ ਦੇ ਸ਼ਿਕਾਰ ਵਿਅਕਤੀਆਂ ਦੇ ਮੁੜ ਵਸੇਬੇ ਲਈ ਉਲੀਕੀ ਵਿਸ਼ੇਸ਼ ਯੋਜਨਾ-ਸਿਹਤ ਮੰਤਰੀ ਸਰਕਾਰੀ ਮੈਡੀਕਲ ਕਾਲਜ ਨੂੰ ਨਮੂਨੇ ਦਾ ਕਾਲਜ ਬਣਾਉਣ ਤੇ ਰਾਜਿੰਦਰਾ ਹਸਪਤਾਲ ਦੀ ਕਾਇਆਂ ਕਲਪ ਕਰਨ ਲਈ ਉਚ ਪੱਧਰੀ ਬੈਠਕ ਪਟਿਆਲਾ, 25 ਮਾਰਚ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਦੇਸ਼ ਦੇ ਮੋਹਰੀ....
ਐਮਪੀ ਅਰੋੜਾ ਨੇ ਸਨਅਤਕਾਰ ਜਗਦੀਸ਼ ਬਹਿਲ ਨੂੰ ਮੋਹ ਨਾਲ ਕੀਤਾ ਯਾਦ
ਲੁਧਿਆਣਾ, 25 ਮਾਰਚ : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਜਗਦੀਸ਼ ਬਹਿਲ ਨੂੰ ਬੜੇ ਪਿਆਰ ਨਾਲ ਯਾਦ ਕੀਤਾ ਜੋ ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਅਤੇ ਪਰਉਪਕਾਰੀ ਸਨ। ਉਨ੍ਹਾਂ ਦੀ ਬੇਟੀ ਰਾਧਿਕਾ ਜੈਤਵਾਨੀ ਨੇ ਆਪਣੇ ਪਿਤਾ ਦੀ ਯਾਦ ਵਿੱਚ ‘ਦਿ ਪਰਲ ਆਫ ਲੁਧਿਆਣਾ’ ਨਾਂ ਦੀ ਕਿਤਾਬ ਤਿਆਰ ਕਰਕੇ ਅਰੋੜਾ ਨੂੰ ਭੇਟ ਕੀਤੀ ਹੈ। ਕਿਤਾਬ ਸ਼ਹਿਰ ਦੇ ਉੱਘੇ ਉਦਯੋਗਪਤੀਆਂ, ਨਾਗਰਿਕਾਂ ਅਤੇ ਡਾਕਟਰਾਂ ਦੇ ਸੰਦੇਸ਼ਾਂ ਨਾਲ ਚੰਗੀ ਤਰ੍ਹਾਂ ਲਿਖੀ ਗਈ ਹੈ। ਪੁਸਤਕ ਵਿੱਚ ਅਰੋੜਾ ਦਾ ਮੁਖਬੰਧ ਵੀ ਹੈ। ਪੁਸਤਕ ਵਿੱਚ ਸੰਦੇਸ਼....
ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਦੂਜੇ ਦਿਨ ਭਾਰੀ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਭਰਵਾਂ ਇਕੱਠ ਦੇਖਣ ਨੂੰ ਮਿਲਿਆ
ਖੇਤੀ ਵਿਭਿੰਨਤਾ ਲਈ ਵਣ ਖੇਤੀ ਨੂੰ ਅਹਿਮ ਮਾਧਿਅਮ ਬਣਾਇਆ ਜਾਵੇ : ਡਾ. ਅਸ਼ਵਨੀ ਸ਼ਰਮਾ ਲੁਧਿਆਣਾ 25 ਮਾਰਚ : ਪੰਜਾਬ ਐਗਰੀਕਚਰਲ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿਖੇ ਕਿਸਾਨ ਮੇਲੇ ਦੇ ਅੱਜ ਦੂਜੇ ਦਿਨ ਇਨਾਮ ਵੰਡ ਸਮਾਰੋਹ ਹੋਇਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਸ਼ਰਮਾ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਤੋਂ ਇਲਾਵਾ ਮੰਚ ਤੇ ਪੀ.ਏ.ਯੂ....
ਪ੍ਰਧਾਨ ਮੰਤਰੀ ਮੋਦੀ ਨੇ ਯਕੀਨੀ ਬਣਾਇਆ ਸਰਕਾਰ ਦੁਆਰਾ ਖਰਚ ਰੁਪਏ ਦਾ, ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਲਾਭ : ਰਾਜੀਵ ਚੰਦਰਸ਼ੇਖਰ 
ਅੰਮ੍ਰਿਤ ਕਾਲ ਦੌਰਾਨ ਵਿਕਸਤ ਭਾਰਤ ਲਈ ਮਜ਼ਬੂਤ ਨੀਂਹ ਰੱਖੇਗਾ, ਅਮੀਰ ਅਤੇ ਗਤੀਸ਼ੀਲ ਉਦਯੋਗ-ਅਕਾਦਮਿਕ ਇੰਟਰਫੇਸ; ਕੇਂਦਰੀ ਰਾਜ ਮੰਤਰੀ, ਰਾਜੀਵ ਚੰਦਰਸ਼ੇਖਰ ਚੰਡੀਗੜ੍ਹ ਯੂਨੀਵਰਸਿਟੀ ਦੇ ਕਾਰਪੋਰੇਟ ਐਡਵਾਈਜ਼ਰੀ ਬੋਰਡ ਸੰਮੇਲਨ ਵਿੱਚ ਚੋਟੀ ਦੇ 110 ਤੋਂ ਵੱਧ ਕਾਰਪੋਰੇਟ ਨੇਤਾ ਹੋਏ ਸ਼ਾਮਿਲ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸੰਪੰਨ ਹੋਇਆ 9ਵਾਂ ਕਾਰਪੋਰੇਟ ਐਡਵਾਈਜ਼ਰੀ ਬੋਰਡ ਸੰਮੇਲਨ ਅੰਮ੍ਰਿਤਕਾਲ ਦੌਰਾਨ ਇੰਡਸਟਰੀ, ਆਕਾਦਮੀ, ਸਰਕਾਰ ਅਤੇ ਵਿਦਿਆਰਥੀ ਵਰਗ ਦੀ ਭੂਮਿਕਾ ਸੁਨਿਸ਼ਚਿਤ ਕਰਵਾਉਣ ਦੇ ਮਕਸਦ ਨਾਲ....
ਚੱਕਰਵਾਤੀ ਤੂਫਾਨ ਕਾਰਨ ਨੁਕਸਾਨੀਆਂ ਫਸਲਾਂ, ਮਕਾਨਾਂ ਦੀ ਮੁਰੰਮਤ ਲਈ  ਐਮ.ਪੀ. ਲੈਫ ਫੰਡਾਂ ਵਿਚੋਂ 5 ਲੱਖ ਮੁਆਵਜ਼ਾ  ਦਿੱਤਾ ਜਾਵੇਗਾ : ਸੁਖਬੀਰ ਸਿੰਘ ਬਾਦਲ
ਸ੍ਰੀ ਮੁਕਤਸਰ ਸਾਹਿਬ, 25 ਮਾਰਚ : ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨੇ ਮਕਾਨਾਂ ਦੀ ਮੁਰੰਮਤ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਕਾਈਂਵਾਲਾ ਵਿਚ ਐਮ.ਪੀ. ਲੈਫ ਫੰਡਾਂ ਵਿਚੋਂ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਰਾਹਤ ਕਾਰਜਾਂ ਵਾਸਤੇ ਆਪਣੇ ਪੱਲਿਓਂ ਇਕ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਬਕਾਈਂਵਾਲਾ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਤੇ ਵੇਖਿਆ ਕਿ ਖਤਰਨਾਕ ਵਾਵਰੋਲੇ ਨਾਲ ਕਿੰਨੂਆਂ ਦੇ ਬਾਗਾਂ....
ਉਪ ਮੰਡਲ ਪਾਤੜਾਂ ਵੱਲੋਂ ਵਿਸ਼ਵ ਜਲ ਦਿਵਸ ਮਨਾਇਆ ਗਿਆ।
ਪਾਤੜਾਂ, 24 ਮਾਰਚ (ਯਸ਼ਨਪ੍ਰੀਤ ਸਿੰਘ ਢਿੱਲੋਂ) : ਵਿਸ਼ਵ ਜਲ ਦਿਵਸ ਨੂੰ ਸਮਰਪਿਤ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਉਪ ਮੰਡਲ ਪਾਤੜਾਂ ਵੱਲੋਂ ਬੀਡੀਪੀਓ ਦਫਤਰ ਵਿਖੇ ਕਰਵਾਏ ਇਸ ਸਮਾਗਮ ‘ਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ-ਪੰਚਾਂ, ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਵੱਖ- ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਵਾਏ ਜਾ ਰਹੇ ਕੰਮਾਂ ਬਾਰੇ ਜਾਗਰੂਕ ਕਰਵਾਇਆ ਗਿਆ। ਇਸ ਮੌਕੇ ਪਾਣੀ ਦੀ ਸਾਂਭ ਸੰਭਾਲ ਅਤੇ ਪਾਣੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ, ਵਿਭਾਗ ਵੱਲੋਂ....
26 ਮਾਰਚ ਨੂੰ ਪੰਜਾਬੀ ਭਵਨ ਵਿਖੇ 7ਵੇਂ  ਕਵਿਤਾ ਕੁੰਭ ਵਿੱਚ 52 ਨਵੇਂ ਸਿਰਜਕ ਕਵਿਤਾਵਾਂ ਸੁਣਾਉਣਗੇ।
ਮਨ ਮਾਨ ਦੀ ਗ਼ਜ਼ਲ ਪੁਸਤਕ “ਰਾਵੀ ਦੀ ਰੀਝ” ਨੂੰ ਸਃ ਲਖਬੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ ਲੁਧਿਆਣਾ, 24 ਮਾਰਚ : ਅਦਾਰਾ ਸ਼ਬਦਜੋਤ ਵੱਲੋਂ 26 ਮਾਰਚ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਵੇਰੇ 10 ਵਜੇ ਪੰਜਾਬ ਆਰਟਸ ਕੌਂਸਲ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਹੋਵੇਗਾ ਜਿਸ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ 52 ਨਵੇਂ ਕਾਵਿ ਸਿਰਜਕ ਆਪੋ ਆਪਣਾ ਕਲਾਮ ਪੇਸ਼ ਕਰਨਗੇ। ਇਹ ਜਾਣਕਾਰੀ ਦੇਂਦਿਆਂ ਇਸ ਕਵਿਤਾ ਕੁੰਭ ਦੇ ਪ੍ਰਬੰਧਕਾਂ ਚੋਂ ਪ੍ਰਭਜੋਤ ਸੋਹੀ ਤੇ....
ਲੁਧਿਆਣਾ ਪੁਲਿਸ ਕਮਿਸ਼ਨਰੇਟ ਵਲੋਂ ਵਾਰਦਾਤ ਦੇ ਕੁੱਝ ਘੰਟਿਆਂ 'ਚ ਹੀ ਖੋਹ ਕਰਨ ਵਾਲਾ ਮੁਲਜ਼ਮ ਕਾਬੂ, ਚੋਰੀ ਦਾ ਸਮਾਨ ਖਰੀਦਣ ਵਾਲਾ ਸੁਨਿਆਰਾ ਵੀ ਕਾਬੂ
ਲੁਧਿਆਣਾ, 24 ਮਾਰਚ : ਗੁਰਦੁਆਰਾ ਨਾਨਕ ਪ੍ਰਕਾਸ਼ ਖੇਤਰ ਵਿੱਚ ਚੇਨ ਸਨੈਚਿੰਗ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ, ਕਮਿਸ਼ਨਰੇਟ ਪੁਲਿਸ ਲੁਧਿਆਣਾ ਵਲੋਂ ਇੱਕ ਖੋਹ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂਂ ਸੋਨੇ ਦੀ ਚੇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਸਾਮਾਨ ਖਰੀਦਣ ਵਾਲੇ ਸੁਨਿਆਰੇ ਨੂੰ ਵੀ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਨਿਊ ਆਜ਼ਾਦ ਨਗਰ ਅਤੇ ਸੁਨਿਆਰ ਨਰਿੰਦਰ ਪਾਲ ਵਾਸੀ ਗੋਲਡਨ ਐਵੀਨਿਊ ਦੁੱਗਰੀ ਵਜੋਂ ਹੋਈ ਹੈ।....
ਥਾਣੇ ਮੂਹਰੇ ਨਾਅਰੇ ਮਾਰ ਕੇ ਮਨਾਇਆ 23 ਮਾਰਚ ਦਾ "ਸ਼ਹੀਦੀ" ਦਿਨ, ਇੱਕ ਸਾਲ ਪੂਰਾ ਹੋਇਆ, ਅਣਮਿਥੇ ਸਮੇਂ ਦੇ ਧਰਨੇ ਨੂੰ 
ਜਗਰਾਉਂ 24 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਵੱਖ-ਵੱਖ ਕਿਸਾਨ-ਮਜ਼ਦੂਰ ਜੱਥੇਬੰਦਕ ਧਰਨਾਕਾਰੀਆਂ ਨੇ 366ਵੇਂ ਦਿਨ ਜਗਰਾਉਂ ਥਾਣੇ ਮੂਹਰੇ ਇਕੱਠੇ ਹੋ ਕੇ ਜਿਥੇ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਖਿਲਾਫ਼ ਨਾਹਰੇਬਾਜ਼ੀ ਕੀਤੀ। ਇਸ ਸਮੇਂ ਬੋਲਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ....
ਕਮਿਸ਼ਨਰੇਟ ਪੁਲਿਸ ਵਲੋਂ ਨਸ਼ਾ ਤਸਕਰਾਂ ਦੀਆਂ 1.63 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
ਲੁਧਿਆਣਾ, 24 ਮਾਰਚ : ਕਮਿਸ਼ਨਰੇਟ ਪੁਲਿਸ ਲੁਧਿਆਣਾ ਵਲੋਂ ਤਿੰਨ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ ਜਿਸਦੀ ਕੁੱਲ ਕੀਮਤ ਕਰੀਬ 1.63 ਕਰੋੜ ਰੁਪਏ ਹੈ। ਇਨ੍ਹਾਂ ਸੰਪਤੀਆਂ ਵਿੱਚ ਵਪਾਰਕ ਦੁਕਾਨਾਂ ਅਤੇ ਰਿਹਾਇਸ਼ੀ ਘਰ ਦੋਵੇਂ ਸ਼ਾਮਲ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਅਤੇ ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ....
ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਰਾਏਕੋਟ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ, ਲੇਖਕ, ਕਲਾਕਾਰ ਤੇ ਬੁੱਧੀਜੀਵੀ ਸ਼ਾਮਿਲ ਹੋਏ
ਲੁਧਿਆਣਾ, 24 ਮਾਰਚ (ਰਘਵੀਰ ਸਿੰਘ ਜੱਗਾ) : ਰਾਏਕੋਟ ਵਿੱਚ ਵਿਸ਼ਵ ਪੰਜਾਬੀ ਸਭਾ (ਰਜਿ:) ਕਨੇਡਾ ਅਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ (ਰਜਿ:) ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਅਤੇ ਪੰਜਾਬੀ ਸਾਹਿਤ ਦੇ ਨਾਮਵਰ ਸ਼ਾਇਰ ਪਾਸ਼ ਦੀ ਸ਼ਹਾਦਤ ਸਮਰਪਿਤ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਸਰਪ੍ਰਸਤ ਡਾ. ਸ਼ਵਿੰਦਰ ਸਿੰਘ ਗਿੱਲ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ) ਵੱਲੋਂ ਕੀਤੀ ਗਈ।ਇਸ ਸ਼ਰਧਾਂਜਲੀ....