ਮਾਲਵਾ

ਪੀਆਰ-ਪੀ.ਏ.ਯੂ.ਦਸਤੇ ਨੇ 6 ਜ਼ਿਲ੍ਹਿਆਂ ਦੇ ਕਣਕ ਦੇ ਖੇਤਾਂ ਵਿੱਚ ਸਰਫੇਸ ਸੀਡਿੰਗ-ਕਮ-ਮਲਚਿੰਗ ਤਕਨਾਲੋਜੀ ਦਾ ਮੁਲਾਂਕਣ ਕੀਤਾ
ਲੁਧਿਆਣਾ, 03 ਅਪ੍ਰੈਲ : ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ, ਜਿਨ੍ਹਾਂ ਕਿਸਾਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੁਆਰਾ ਸਿਫ਼ਾਰਸ਼ ਕੀਤੀ ਸਤਹ ਬੀਜ-ਕਮ-ਮਲਚਿੰਗ ਤਕਨੀਕ ਨੂੰ ਅਪਣਾਇਆ ਸੀ, ਉਹ ਕਠੋਰ ਮੌਸਮੀ ਸਥਿਤੀਆਂ ਤੋਂ ਘੱਟ ਪ੍ਰਭਾਵਿਤ ਹੋਏ ਸਨ। ਨਾਵਲ ਪੀਏਯੂ ਪਹੁੰਚ ਨੇ ਫਸਲਾਂ ਨੂੰ ਕੁਦਰਤ ਦੇ ਕਹਿਰ ਨੂੰ ਸਹਿਣ ਵਿੱਚ ਮਦਦ ਕੀਤੀ, ਨਤੀਜੇ ਵਜੋਂ ਰਿਹਾਇਸ਼ ਘੱਟ ਗਈ। ਪੰਜਾਬ....
ਖੇਡ ਵਿਭਾਗ ਵਲੋਂ ਸੈਸ਼ਨ 2023-24 ਲਈ ਪੰਜਾਬ ਸੈਂਟਰ ਆਫ ਐਕਸੀਲੈਂਸ 'ਚ ਦਾਖਲੇ ਲਈ ਟ੍ਰਾਇਲ 09 ਤੇ 10 ਅਪ੍ਰੈਲ ਨੂੰ
ਜ਼ਿਲ੍ਹਾ ਲੁਧਿਆਣਾ, ਮੋਗਾ, ਮਲੇਰਕੋਟਲਾ ਅਤੇ ਨਵਾਂਸ਼ਹਿਰ ਦੇ ਖਿਡਾਰੀਆਂ ਕਰਵਾਏ ਜਾ ਰਹੇ ਹਨ ਚੋਣ ਟਰਾਇਲ ਟਰਾਇਲਾਂ 'ਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਅਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ - ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਲੁਧਿਆਣਾ, 03 ਅਪ੍ਰੈਲ : ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਰਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2023-24 ਲਈ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੁਆਰਾ ਚਲਾਏ ਗਏ ਸੈਂਟਰ ਆਫ ਐਕਸੀਲੈਂਸ ਵਿੱਚ ਦਾਖਲੇ ਲਈ 09 ਅਤੇ 10 ਅਪ੍ਰੈਲ....
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਲਕੇ ਮਹਾਂਵੀਰ ਜੈਯੰਤੀ ਮੌਕੇ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ/ਹੋਟਲ/ਢਾਬੇ ਅਹਾਤੇ ਬੰਦ ਕਰਨ ਦੇ ਆਦੇਸ਼ ਜਾਰੀ
ਲੁਧਿਆਣਾ, 03 ਅਪ੍ਰੈਲ : ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਭਲਕੇ 04 ਅਪ੍ਰੈਲ, 2023 ਨੂੰ ਮਹਾਂਵੀਰ ਜੈਯੰਤੀ ਮੌਕੇ ਜ਼ਿਲ੍ਹਾ ਲੁਧਿਆਣਾ (ਕਮਿਸ਼ਨਰੇਟ ਏਰੀਏ ਨੂੰ ਛੱਡ ਕੇ) ਜ਼ਿਲ੍ਹਾ ਪੁਲਿਸ ਖੰਨਾ ਅਤੇ ਲੁਧਿਆਣਾ (ਦਿਹਾਤੀ) ਦੇ ਏਰੀਏ ਵਿੱਚ ਸਾਰੀਆਂ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਕਰਨ ਦੇ ਹੁਕਮ ਜਾਰੀ....
ਝੋਨੇ ਦੀ ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਪੀਏਯੂ ਨੇ ਸਮਝੌਤਾ ਕੀਤਾ
ਲੁਧਿਆਣਾ, 3 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਨੇ ਮਾਈਲਡ ਸਟੀਲ (ਐੱਮ. ਐੱਸ.) ਸ਼ੀਟ (ਜ਼ਮੀਨ ਤੋਂ ਉੱਪਰ) ਤਕਨੀਕ ਨਾਲ ਬਣੇ ਝੋਨੇ ਦੀ ਪਰਾਲੀ 'ਤੇ ਆਧਾਰਿਤ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਸਪੈਕਟਰਨ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ, ਮੁੰਬਈ ਨਾਲ ਸਮਝੌਤਾ ਕੀਤਾ ਹੈ। ICAR ਦੁਆਰਾ ਫੰਡ ਕੀਤੇ ਗਏ, 'ਖੇਤੀ ਅਤੇ ਖੇਤੀ ਅਧਾਰਤ ਉਦਯੋਗਾਂ ਵਿੱਚ ਊਰਜਾ 'ਤੇ ਆਲ ਇੰਡੀਆ ਕੋ-ਆਰਡੀਨੇਟਿਡ ਰਿਸਰਚ ਪ੍ਰੋਜੈਕਟ (ਏਆਈਸੀਆਰਪੀ ਆਨ ਈਏਏਆਈ)' ਦੇ ਤਹਿਤ ਡਿਜ਼ਾਇਨ ਅਤੇ ਵਿਕਸਤ....
ਪੀਏਯੂ ਵੀਸੀ ਨੇ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਨੂੰ ਅੱਗੇ ਵਧਾਉਣ ਦਾ ਰਾਹ ਵਿਖਾਇਆ
ਲੁਧਿਆਣਾ, 3 ਅਪਰੈਲ : ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਸੂਬੇ ਦੇ ਪੇਂਡੂ ਜੀਵਨ ਦੀ ਇਤਿਹਾਸਕ ਪ੍ਰਤੀਕ੍ਰਿਤੀ ਨੂੰ ਸੁਧਾਰਨ ਅਤੇ ਨਵੀਨੀਕਰਨ ਵਿੱਚ ਸੰਚਾਰ ਕੇਂਦਰ ਦੇ ਉੱਦਮ ਦੀ ਸ਼ਲਾਘਾ ਕੀਤੀ। ਪ੍ਰਦਰਸ਼ਨੀਆਂ ਦਾ ਦੌਰਾ ਕਰਦਿਆਂ ਡਾ: ਗੋਸਲ ਨੇ ਕਿਹਾ ਕਿ ਅਜਾਇਬ ਘਰ ਦੇਸ਼ ਵਿੱਚ ਆਪਣੀ ਕਿਸਮ ਦਾ ਇੱਕ ਹੈ ਅਤੇ ਪੁਰਾਤਨ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੀ ਗਵਾਹੀ ਭਰਦਾ ਇੱਕ ਅਨਮੋਲ ਸਮਾਰਕ ਹੈ। ਡਾ: ਗੋਸਲ ਨੇ ਕਿਹਾ....
'ਮੇਰੇ ਪਰਿਵਾਰ ਦਾ ਕਿਸਾਨ' ਗਰੁੱਪ ਵਲੋਂ ਵਲੋਂ ਲੋਧੀ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ
ਲੁਧਿਆਣਾ, 3 ਅਪ੍ਰੈਲ : 'ਮੇਰੇ ਪਰਿਵਾਰ ਦਾ ਕਿਸਾਨ' ਗਰੁੱਪ ਵਲੋਂ ਲੋਧੀ ਕਲੱਬ ਦੇ ਸਹਿਯੋਗ ਨਾਲ 6 ਕਿਸਾਨਾਂ ਦੇ ਜੈਵਿਕ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਭੋਜਨ ਨਾਲ ਚੰਗੀ ਸਿਹਤ ਦੇ ਸਬੰਧ 'ਤੇ 3 ਡਾਕਟਰਾਂ ਅਤੇ ਮਾਹਿਰਾਂ ਦੁਆਰਾ ਵਰਕਸ਼ਾਪ ਦਾ ਆਯੋਜਨ ਕਰਕੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਆਈ.ਏ.ਐਸ. ਅਤੇ ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਵਲੋਂ ਕੀਤੀ ਗਈ, 'ਮੇਰੇ ਪਰਿਵਾਰ ਦਾ ਕਿਸਾਨ' ਇੱਕ ਕਮਿਊਨਿਟੀ ਫਾਰਮਿੰਗ ਗਰੁੱਪ ਹੈ ਜਿਸ ਨੂੰ....
ਏ.ਐਸ.ਆਈ. ਤੇ ਹੌਲਦਾਰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਲੁਧਿਆਣਾ, 3 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਤਹਿਤ ਸੋਮਵਾਰ ਨੂੰ ਥਾਣਾ ਡੇਹਲੋਂ, ਜਿਲਾ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਸੁਰਜੀਤ ਸਿੰਘ (ਨੰਬਰ 214/ਲੁਧਿਆਣਾ) ਅਤੇ ਜਗਪ੍ਰੀਤ ਸਿੰਘ, ਹੌਲਦਾਰ ਨੂੰ 5,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮਾਂ ਨੂੰ ਸ਼ਿਕਾਇਤਕਰਤਾ ਆਤਮਾ....
ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਦੇ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੇ 10.17 ਕਰੋੜ ਜਾਰੀ
ਸੁਗਰਫੈਡ ਦੇ ਚੇਅਰਮੈਨ, ਬੱਲੂਆਣਾ ਅਤੇ ਫਾਜਿ਼ਲਕਾ ਦੇ ਵਿਧਾਇਕਾਂ ਅਤੇ ਐਮ.ਡੀ. ਸੁਗਰਫੈਡ ਨੇ ਵੱਡੇ ਲਾਭਪਾਤਰੀਆਂ ਨੂੰ ਚੈਕ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਦਾ 70 ਫੀਸਦੀ ਹਿੱਸਾ ਅਦਾ ਕੀਤਾ ਫਾਜਿ਼ਲਕਾ, 3 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਦੀ ਸਹਿਕਾਰੀ ਖੰਡ ਮਿੱਲ ਦੇ ਕਰਮਚਾਰੀਆਂ ਦੀਆਂ ਲਗਭਗ ਤਿੰਨ ਸਾਲਾਂ ਤੋਂ ਰੁਕੀਆਂ ਤਨਖਾਹਾਂ ਦੇ 10.17 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਮਿੱਲ ਵਿਖੇ ਅੱਜ ਹੋਏ ਇਕ....
ਬੇਮੌਸਮੇ ਮੀਂਹ ਨਾਲ ਕਿਸਾਨਾਂ ਦੀ ਫਸਲ ਦਾ ਹੋਇਆ ਨੁਕਸਾਨ , ਸਰਕਾਰ ਵੱਲੋਂ ਜਲਦ ਮਿਲੇਗਾ ਮੁਆਵਜ਼ਾ : ਕੁਲਵੰਤ ਸਿੰਘ
ਮੁਹਾਲੀ, 03 ਅਪਰੈਲ : ਬੇਮੌਸਮੀ ਮੀਂਹ ਨਾਲ ਕਿਸਾਨਾਂ ਦੀ ਚਾਵਾਂ ਨਾਲ ਪਾਲੀ ਹੋਈ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਦੀ ਭਗਵੰਤ ਸਿੰਘ ਮਾਨ -ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸਾਨਾਂ ਨੂੰ ਹੋਏ ਇਸ ਨੁਕਸਾਨ ਦੀ ਭਰਪਾਈ ਦੇ ਲਈ ਜਲਦੀ ਹੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਨੇ ਹਲਕੇ ਦੇ ਪਿੰਡਾਂ ਵਿਚ ਕਿਸਾਨਾਂ ਨਾਲ ਮੁਲਾਕਾਤ ਕੀਤੀ....
ਮੁੱਖ ਮੰਤਰੀ ਨੁਕਸਾਨੀਆਂ ਫਸਲਾਂ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਇੰਨਾ ਮੁਆਵਜ਼ਾ ਦੇਣ : ਪ੍ਰਨੀਤ ਕੌਰ 
ਪਟਿਆਲਾ, 3 ਅਪ੍ਰੈਲ : ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਪੰਜਾਬ ਵਿੱਚ ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਵੱਧ ਮੁਆਵਜ਼ੇ ਦੇਣ ਦਾ ਮੁੱਦਾ ਉਠਾਇਆ। ਪਟਿਆਲਾ ਦੇ ਸੰਸਦ ਮੈਂਬਰ ਨੇ ਇੱਥੇ ਇੱਕ ਟਵੀਟ ਵਿੱਚ ਮੁੱਖ ਮੰਤਰੀ ਮਾਨ ਨੂੰ ਕਿਸਾਨਾਂ ਨੂੰ ਵੱਧ ਮੁਆਵਜ਼ਾ ਦੇਣ ਦੀ ਅਪੀਲ ਕਰਦਿਆਂ ਕਿਹਾ, “ਮੇਰੇ ਹਲਕੇ ਦਾ ਦੌਰਾ ਕਰਨ ਅਤੇ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ, ਮੈਂ ਮੁੱਖ....
ਮੂਸੇਵਾਲਾ ਦੀ ਸਕਿਊਰਟੀ ਵਾਪਸ ਲੈਣਾ ਸਰਕਾਰ ਦੀ ਵੱਡੀ ਗਲਤੀ, ਕਤਲ ਤੋਂ ਬਾਅਦ ਮਾਪਿਆਂ ਨੂੰ ਇਨਸਾਫ਼ ਨਾ ਦੇਣਾ ਵੱਡੀ ਨਲਾਇਕੀ ਹੈ : ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ ਮਾਨਸਾ, 3 ਅਪਰੈਲ : ਲੰਘੇ ਦਿਨ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਪਰਾਧ ਲਈ ਸੁਵਿਧਾਵਾਂ ਬਣ ਗਈਆਂ ਹਨ, ਇਹ ਹੁਣ....
ਫਸਲਾਂ ਦੇ ਨੁਕਸਾਨ ਦੀ ਸਰਕਾਰ ਨੇ ਸਮੇਂ ਸਿਰ ਮਦਦ ਨਾ ਦਿਤੀ ਤਾਂ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਹੋਣਗੀਆਂ : ਰਾਜੇਵਾਲ
ਮੋਹਾਲੀ, 02 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਪੰਜਾਬ ਵਿੱਚ ਹੋਏ ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਖਰਾਬ ਹੋਈ ਫਸਲ ਲਈ ਸਰਕਾਰ ਤੋਂ ਯੋਗ ਮੁਆਵਜੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਰੀ ਕਾਰਨ ਜਿੱਥੇ ਕਣਕ ਖਰਾਬ ਹੋ ਚੁੱਕੀ ਹੈ, ਉੱਥੇ ਹੁਣ ਪਸ਼ੂਆਂ ਲਈ ਤੂੜੀ ਵੀ ਨਹੀਂ ਬਣ ਪਾਏਗੀ। ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ....
ਕੇਂਦਰ ਸਰਕਾਰ ਦੇਸ਼ ਦੀਆਂ ਸਵਿੰਧਾਨਕ ਸੰਸਥਾਵਾਂ ਦਾ ਇਸਤੇਮਾਲ ਆਪਣੇ ਨਿਜੀ ਹਿੱਤਾਂ ਲਈ ਕਰ ਰਹੀ ਹੈ : ਮੇਜਰ ਸਿੰਘ ਮੁੱਲਾਂਪੁਰ 
ਰਾਏਕੋਟ, 02 ਅਪਰੈਲ (ਚਮਕੌਰ ਸਿੰਘ ਦਿਓਲ) : ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਦੀਆਂ ਸਵਿੰਧਾਨਕ ਸੰਸਥਾਵਾਂ ਦਾ ਇਸਤੇਮਾਲ ਆਪਣੇ ਨਿਜੀ ਹਿੱਤਾਂ ਲਈ ਕਰ ਰਹੀ ਹੈ, ਜਿਸ ਕਾਰਨ ਦੇਸ਼ ਦੀਆਂ ਇੰਨ੍ਹਾਂ ਸਵਿੰਧਾਨਕ ਸੰਸਥਾਵਾਂ ਦੀ ਭਰੋਸਯੋਗਤਾ ਲਗਾਤੈਾਰ ਹੇਠਾਂ ਜਾ ਰਹੀ ਹੈ, ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਅੱਜ ਸਥਾਨਕ ਕਾਂਗਰਸ ਕਮੇਟੀ ਦਫਤਰ ਵਿੱਚ ਰਾਏਕੋਟ ਬਲਾਕ ਦੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ....
ਲੋਹਟਬੱਦੀ ਦੇ ਨਜਦੀਕ ਦੋ ਗੱਡੀਆਂ ਦੀ ਸਿੱਧੀ ਟੱਕਰ, ਦੋ ਬਚਿਆਂ ਸਮੇਤ 7 ਵਿਅਕਤੀਆਂ ਜਖਮੀ 
ਲੋਹਟਬੱਦੀ 02 ਅਪਰੈਲ (ਚਮਕੌਰ ਸਿੰਘ ਦਿਓਲ) : ਅੱਜ ਦੁਪਿਹਰ ਦੋ ਵਜੇ ਦੇ ਕਰੀਬ ਪਿੰਡ ਲੋਹਟਬੱਦੀ ਦੇ ਨਜਦੀਕ ਦੋ ਗੱਡੀਆਂ ਦੀ ਸਿੱਧੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਦੋਵੇਂ ਗੱਡੀਆਂ ’ਚ ਸਵਾਰ ਦੋ ਬਚਿਆਂ ਸਮੇਤ 7 ਵਿਅਕਤੀਆਂ ਜਖਮੀ ਹੋ ਗਏ, ਜਦਕਿ ਪੰਜ ਗੰਭੀਰ ਜਖਮੀਆਂ ਨੂੰ ਸਰਕਾਰੀ ਹਸਪਤਾਲ ਰਾਏਕੋਟ ਦੇ ਡਾਕਟਰਾਂ ਨੇ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਜਿੰਨ ਕਾਰ ਜਿਸ ਵਿਚ ਸਨੀ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਤੱਖਰ ਕਲਾਂ(ਮਲੇਰਕੋਟਲਾ) ਆਪਣੇ ਪਿੰਡ....
ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਅੰਤਰ-ਕਾਲਜ ਵਿਰਾਸਤੀ ਮੁਕਾਬਲੇ ਆਯੋਜਿਤ
ਕਰਸਮਰ, 02 ਅਪ੍ਰੈਲ (ਬੇਅੰਤ ਸਿੰਘ ਰੋੜੀਆਂ) : ਸਥਾਨਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਕਾਲਜ ਪ੍ਰਿੰਸੀਪਲ ਸ਼੍ਰੀ ਹਰਮੇਸ਼ ਲਾਲ ਜੀ ਦੀ ਅਗਵਾਈ ਵਿੱਚ ਅੰਤਰ-ਕਾਲਜ ਵਿਰਾਸਤੀ ਮੁਕਾਬਲੇ ਆਯੋਜਿਤ ਕੀਤੇ ਗਏ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਗੁਰਦਿੱਤ ਸਿੰਘ ਨੇ ਇਹਨਾਂ ਵਿਰਾਸਤੀ ਮੁਕਾਬਲਿਆਂ ਨੂੰ ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਇੰਦਰਪਾਲ ਸਿੰਘ ਅਤੇ ਸਹਿ-ਸੰਚਾਲਕ ਡਾ. ਜਸਵੀਰ ਕੌਰ ਦੇ ਕੁਸ਼ਲ ਪ੍ਰਬੰਧਾਂ ਨਾਲ ਆਯੋਜਿਤ ਕੀਤਾ। 14 ਵੰਨਗੀਆਂ ਦੇ ਇਹਨਾਂ ਮੁਕਾਬਲਿਆਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਕਈ....