ਮਾਲਵਾ

ਵਿਧਾਇਕ ਸੇਖੋਂ ਨੇ ਕਣਕ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ
ਫਰੀਦਕੋਟ, 4 ਅਪ੍ਰੈਲ : ਕਣਕ ਦੀ ਖਰੀਦ ਸਬੰਧੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਦੀ ਫਸਲ ਦੀ ਅਦਾਇਗੀ 48 ਘੰਟੇ ਵਿੱਚ ਅਤੇ ਲਿਫਟਿੰਗ 72 ਘੰਟੇ ਦੌਰਾਨ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਦੇ ਵਿਚ ਸਾਫ ਸਫਾਈ, ਬਰਸਾਤ ਹੋਣ ਤੇ ਤਰਪਾਲਾਂ, ਲਾਈਟਾਂ ਦਾ....
ਵਿਧਾਇਕ ਗੋਲਡੀਅਤੇ ਡਿਪਟੀ ਕਮਿਸ਼ਨਰ ਡਾ: ਦੁੱਗਲ ਵੱਲੋਂ ਬੇਮੌਸਮੀ ਬਰਸਾਤਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ
ਫਾਜਿ਼ਲਕਾ, 4 ਅਪ੍ਰੈਲ : ਪਿੱਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਅਤੇ ਕੁਝ ਇਲਾਕਿਆਂ ਵਿਚ ਹੋਈ ਗੜ੍ਹੇਮਾਰੀ ਨਾਲ ਪ੍ਰਭਾਵਿਤ ਬੱਲੂਆਣਾ ਹਲਕੇ ਦੇ ਪਿੰਡਾਂ ਦਾ ਅੱਜ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੌਰਾ ਕੀਤਾ।ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਖੇਤਾਂ ਵਿਚ ਜਾ ਕੇ ਕਿਸਾਨਾਂ ਦੀਆਂ ਮੀਂਹ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਵੇਖੀਆਂ ਅਤੇ ਮੌਕੇ ਪਰ ਹੀ ਮਾਲ ਵਿਭਾਗ ਦੇ ਅਧਿਕਾਰੀਆਂ....
ਬਿਹਤਰ ਸਿਹਤ ਅਤੇ ਮਿਆਰੀ ਸਿੱਖਿਆ `ਆਪ` ਸਰਕਾਰ ਦੀ ਪ੍ਰਮੁੱਖ ਤਰਜੀਹ : ਵਿਧਾਇਕ ਪੱਪੀ
ਲੁਧਿਆਣਾ, 4 ਅਪ੍ਰੈਲ : ਲੁਧਿਆਣਾ ਕੇਂਦਰੀ ਦੇ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਨੇ ਮੰਗਲਵਾਰ ਨੂੰ ਕਿਹਾ ਕਿ ਹਲਕੇ ਦੇ ਲੋਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ (ਏ.ਏ.ਸੀ) ਖੋਲ੍ਹੇ ਜਾਣਗੇ।ਵਾਰਡ ਨੰ: 59, ਕਿਲ੍ਹਾ ਮੁਹੱਲਾ ਵਿੱਚ ਕਲੀਨਿਕ ਦੀ ਉਸਾਰੀ ਅਧੀਨ ਇਮਾਰਤ ਦਾ ਜਾਇਜ਼ਾ ਲੈਂਦਿਆਂ ‘ਆਪ’ ਵਿਧਾਇਕ ਨੇ ਲੁਧਿਆਣਾ ਦੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ ਕਰਾਰ ਦਿੱਤਾ ਅਤੇ ਕਿਹਾ ਕਿ ਨਵੇਂ ਕਲੀਨਿਕ....
ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਬਰਸਾਤਾਂ ਕਾਰਨ ਨੁਕਸਾਨੀਆਂ ਫ਼ਸਲਾਂ ਵਾਲੇ ਪਿੰਡਾਂ ਦਾ ਕੀਤਾ ਦੌਰਾ
ਪਟਿਆਲਾ, 4 ਅਪ੍ਰੈਲ : ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕਰਕੇ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਜੈ ਇੰਦਰ ਕੌਰ ਨੇ ਪਾਰਟੀ ਵਰਕਰਾਂ ਨਾਲ ਪਟਿਆਲਾ ਜ਼ਿਲ੍ਹੇ ਦੇ ਸਨੌਰ ਅਤੇ ਸਮਾਣਾ ਹਲਕੇ ਦੇ ਪਿੰਡ ਬਹਿਲ, ਬਿੰਜਲ, ਡੱਡਣ ਗੁੱਜਰਾ, ਬੀਬੀਪੁਰ ਦੇ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ। ਖੇਤਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ....
ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ, ਦੋ ਗੰਭੀਰ ਜਖ਼ਮੀ
ਅਹਿਮਦਗੜ੍ਹ, 04 ਅਪ੍ਰੈਲ : ਨੇੜਲੇ ਪਿੰਡ ਛਪਾਰ ਦੇ ਇੱਕ ਨੌਜਵਾਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਅਤੇ ਦੋ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਛਪਾਰ ਦੇ ਬਾਰਵੀਂ ਜਮਾਤ ਦਾ ਨੌਜਵਾਨ ਆਪਣੇ ਦੋ ਸਾਥੀਆਂ ਨਾਲ ਗੁਰਦੁਆਰਾ ਰਾੜਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਉਸਦਾ ਮੋਟਰਸਾਈਕਲ ਇੱਕ ਦਰੱਖਤ ਨਾਲ ਟਕਰਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਜਦੋਂ ਕਿ ਉਸਦੇ ਦੋਵੇਂ ਸਾਥੀ ਗੰਭੀਰ ਰੂਪ ਜਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ....
ਲੋਕਾਂ ਨੂੰ ਮੁਫ਼ਤ ਮਿਲੇਗੀ ਯੋਗ ਸਿਖਲਾਈ, ਜਲਦ ਹੀ ਹਰ ਮੁਹੱਲੇ ਅਤੇ ਪਿੰਡ ਨੂੰ ਕਵਰ ਕਰੇਗੀ 'ਸੀਐਮ ਦੀ ਯੋਗਸ਼ਾਲਾ'  : ਡਾ ਬਲਬੀਰ ਸਿੰਘ
ਪਟਿਆਲਾ, 4 ਅਪ੍ਰੈਲ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਉਣ ਲਈ ਖ਼ਾਸ ਉੱਦਮ ਕਰਦਿਆਂ 'ਸੀਐਮ ਦੀ ਯੋਗਸ਼ਾਲਾ' ਮੁਹਿੰਮ ਸ਼ੁਰੂ ਕਰ ਰਹੀ ਹੈ। 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ, ਫ਼ਗਵਾੜਾ, ਲੁਧਿਆਣਾ ਅਤੇ ਪਟਿਆਲਾ ਵਿੱਚ ਸ਼ੁਰੂ ਹੋਣ ਜਾ ਰਹੇ ਪਾਇਲਟ ਪ੍ਰੋਜੈਕਟ 'ਸੀਐਮ ਦੀ ਯੋਗਸ਼ਾਲਾ' ਦੀ ਸ਼ੁਰੂਆਤ ਕਰਨਗੇ। ਇਸ ਸੰਬੰਧੀ ਪਟਿਆਲਾ ਵਿਖੇ ਇੱਕ ਪ੍ਰੈਸ....
ਪੰਜਾਬੀ ਲੋਕ ਤੇ ਸਰਕਾਰ ਆਪਣੇ ਸ਼ਾਂਤੀ ਨਿਕੇਤਨ ਦਾ ਸਿੱਖਿਆ ਮਾਡਲ ਕਿਉਂ ਨਹੀਂ ਅਪਣਾਉਂਦੇ : ਪ੍ਰੋ. ਗਿੱਲ
ਲੁਧਿਆਣਾ, 4 ਅਪ੍ਰੈਲ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ IQAC ਸੈਲ ਵੱਲੋਂ ਕੁਆਲਟੀ ਆਫ਼ ਰੂਰਲ ਐਜੂਕੇਸ਼ਨ ਤੁਗਲਵਾਲਾ ਮਾਡਲ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਾਬਾ ਆਇਆ ਸਿੰਘ, ਰਿਆੜਕੀ, ਕਾਲਜ ਤੁਗਲਵਾਲਾ(ਗੁਰਦਾਸਪੁਰ)ਦੇ ਬਾਨੀ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਗਗਨਦੀਪ ਸਿੰਘ ਵਿਰਕ ਪ੍ਰਿੰਸੀਪਲ ਰਿਆੜਕੀ ਪਬਲਿਕ ਸਕੂਲ, ਤੁਗਲਵਾਲਾ ਪੁੱਜੇ। ਇਸ ਹੀ ਸੰਸਥਾ ਦੀ ਪੁਰਾਣੀ ਵਿਦਿਆਰਥਣ ਪਰਮਜੀਤ ਕੌਰ, ਪ੍ਰਿੰਸੀਪਲ ਗੁਰੂ ਨਾਨਕ....
ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰ ਕੋਲ ਦੁੱਖ ਸਾਂਝਾ ਕਰਨ ਪੁੱਜੇ ਸਿੱਖਿਆ ਮੰਤਰੀ 
ਫਾਜ਼ਿਲਕਾ, 4 ਅਪ੍ਰੈਲ : ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਫਾਜਿ਼ਲਕਾ ਜਿ਼ਲ੍ਹੇ ਦੇ ਤਿੰਨ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਅੱਜ ਜਿ਼ਲ੍ਹੇ ਦੇ ਦੌਰੇ ਤੇ ਪੁੱਜੇ। ਇਸ ਦੌਰਾਨ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਦੁਖਦਾਈ ਹਾਦਸੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕ ਅਧਿਆਪਕਾਂ ਦੇ ਘਰ ਜਾ ਕੇ ਪਰਿਵਾਰ ਨਾਲ ਆਪਣੀ ਸੰਵੇਦਨਾ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਅਧਿਆਪਕਾਂ ਦੇ ਬੇਵਕਤੇ ਚਲੇ ਜਾਣ ਨਾਲ ਨਾ ਕੇਵਲ....
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਇਆ 15 ਦੇਸ਼ਾਂ ਦਾ ਸਿੱਖ ਆਗੂਆਂ ਦਾ ਵਫ਼ਦ
ਪਟਿਆਲਾ 03 ਅਪ੍ਰੈਲ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ 15 ਦੇਸ਼ਾਂ ਦਾ ਸਿੱਖ ਆਗੂਆਂ ਦਾ ਵਫ਼ਦ ਸ਼ਰਧਾਲੂ ਬਣਕੇ ਗੁਰੂ ਦਰਬਾਰ ਵਿਖੇ ਨਤਮਸਤਕ ਹੋਇਆ। ਸਿੱਖ ਵਫ਼ਦ ਵਿਚ ਸ਼ਾਮਲ ਵੱਖ ਵੱਖ ਦੇਸ਼ਾਂ ਦੀਆਂ 101 ਧਾਰਮਕ ਸਖਸ਼ੀਅਤਾਂ ਦਾ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਗੁਰਦੁਆਰਾ ਪ੍ਰਬੰਧਕਾਂ ਨੇ ਜੀ ਆਇਆ ਆਖਿਆ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਦੇ ਨਾਲ-ਨਾਲ ਸਨਮਾਨਤ ਵੀ ਕੀਤਾ। ਇਸ ਮੌਕੇ ਗੱਲਬਾਤ....
ਦੀ ਹੋਲੀ ਵੰਡਰ ਸਕੂਲ ਦੇ ਡਾਇਰੈਕਟਰ ਅਰੋੜਾ ਨੂੰ ਯੰਗ ਡਾਇਨੈਮਿਕ ਡਾਇਰੈਕਟਰ ਆਫ਼ ਦਿ ਈਅਰ ਦੇ ਐਵਾਰਡ ਨਾਲ ਨਿਵਾਜਿਆ
ਮੋਹਾਲੀ, 03 ਅਪ੍ਰੈਲ : ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਡਾਇਰੈਕਟਰ ਅਸ਼ਵੀਨ ਅਰੋੜਾ ਨੂੰ ਮਹਿਲਾ ਲੀਡਰਸ਼ਿਪ ਫੋਰਮ ਅਤੇ ਗਲੋਬਲ ਐਂਪਾਇਰ ਈਵੈਂਟਸ ਦੁਆਰਾ "ਯੰਗ ਡਾਇਨੈਮਿਕ ਡਾਇਰੈਕਟਰ ਆਫ਼ ਦਿ ਈਅਰ" ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ।ਦਿੱਲੀ ਦੇ ਹੋਟਲ ਰੈਡੀਸਨ ਬਲ਼ੂ ਵਿਖੇ ਏਸ਼ੀਅਨ ਅਮੀਰਾਤ ਡੋਮੀਨੈਸ ਕਾਨਫ਼ਰੰਸ 2023 ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਅਸ਼ਵੀਨ ਅਰੋੜਾ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਨੌਜਵਾਨ ਮਹਿਲਾ ਉਦਯੋਗਪਤੀ ਹੋਣ ਅਤੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਲਈ ਹੈ।ਇਸ....
ਕੈਨੇਡਾ ਵਿੱਚ ਪੀਏਯੂ ਵਿਦਿਆਰਥੀ ਬੈਗ ਪੋਸਟਡਾਕਟੋਰਲ ਰਿਸਰਚ ਐਸੋਸੀਏਟ ਦੀ ਸਥਿਤੀ
ਲੁਧਿਆਣਾ, 3 ਅਪ੍ਰੈਲ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਬਾਇਓਕੈਮਿਸਟਰੀ ਵਿਭਾਗ ਤੋਂ ਹਾਲ ਹੀ ਵਿੱਚ ਡਾਕਟਰੇਟ ਕੀਤੀ ਸ਼੍ਰੀਮਤੀ ਦੀਕਸ਼ਾ ਸਿੰਗਲਾ ਨੇ ਲੈਥਬ੍ਰਿਜ ਕਾਲਜ, ਅਲਬਰਟਾ ਵਿੱਚ "ਪੋਸਟ-ਡਾਕਟੋਰਲ ਰਿਸਰਚ ਐਸੋਸੀਏਟ ਪੋਜੀਸ਼ਨ" ਪ੍ਰਾਪਤ ਕਰਕੇ ਆਪਣੇ ਅਲਮਾ-ਮੇਟਰ ਦਾ ਨਾਮ ਰੌਸ਼ਨ ਕੀਤਾ ਹੈ। ਲੈਥਬ੍ਰਿਜ ਵਿਖੇ, ਉਹ ਡਾ: ਚੰਦਰ ਸਿੰਘ, ਸੀਨੀਅਰ ਅਪਲਾਈਡ ਰਿਸਰਚ ਚੇਅਰ, ਸੈਂਟਰ ਫਾਰ ਅਪਲਾਈਡ ਰਿਸਰਚ, ਲੈਥਬ੍ਰਿਜ ਕਾਲਜ, ਕੈਨੇਡਾ ਦੀ ਅਗਵਾਈ ਹੇਠ ਪੋਸਟ ਹਾਰਵੈਸਟ ਤਕਨਾਲੋਜੀ 'ਤੇ ਕੰਮ ਕਰੇਗੀ। ਇਸ....
ਪੀ ਏ ਯੂ ਵਿਦਿਆਰਥੀ ਨੂੰ ਵੱਕਾਰੀ ਫੈਲੋਸ਼ਿਪ ਹਾਸਿਲ ਹੋਈ 
ਲੁਧਿਆਣਾ 3 ਅਪ੍ਰੈਲ : ਪੀ.ਏ.ਯੂ.ਦੇ ਪਸਾਰ ਸਿੱਖਿਆ ਵਿਭਾਗ ਦੀ ਪੀ.ਐੱਚ.ਡੀ ਖੋਜਾਰਥੀ ਕੁਮਾਰੀ ਅਯਾਨਾ ਮੋਹਨ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਉਚੇਰੀ ਸਿੱਖਿਆ ਵਿਭਾਗ ਦੁਆਰਾ ਸਿੰਗਲ ਗਰਲ ਚਾਈਲਡ ਲਈ ਸਾਵਿਤਰੀਬਾਈ ਜੋਤੀਰਾਓ ਫੂਲੇ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਫੈਲੋਸ਼ਿਪ ਦਾ ਉਦੇਸ਼ ਡਾਕਟਰਲ ਡਿਗਰੀ ਵਿੱਚ ਖੋਜ ਕਾਰਜ ਨੂੰ ਅੱਗੇ ਵਧਾਉਣਾ ਹੋਵੇਗਾ। ਫੈਲੋਸ਼ਿਪ ਦਾ ਕੁੱਲ ਸਮਾਂ 5 ਸਾਲ ਹੈ ਅਤੇ ਉਸ ਨੂੰ ਸ਼ੁਰੂਆਤੀ 2 ਸਾਲਾਂ ਲਈ 31,000 ਅਤੇ ਬਾਅਦ ਦੇ ਸਾਲਾਂ ਲਈ ਰੁਪਏ ਦੀ ਰਕਮ ਨਾਲ।....
ਨਵਜੋਤ ਸਿੰਘ ਸਿੱਧੂ ਸੱਚ, ਸਚਾਈ, ਪਾਰਦਰਸ਼ਤਾ ਦੀ ਤਸਵੀਰ- ਪੰਜਾਬ ਦੇ ਲੋਕ ਸਿੱਧੂ 'ਚ ਪੰਜਾਬ ਦਾ ਭਵਿੱਖ ਦੇਖ ਰਹੇ ਹਨ : ਬਾਵਾ
ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਰਿਹਾਈ ਕਾਂਗਰਸ ਲਈ ਸ਼ੁਭ ਸ਼ਗਨ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਸਿੱਧੂ ਦੀ ਸੋਚ ਦਾ ਹਰ ਪੰਜਾਬੀ ਕਰਦਾ ਹੈ ਸਤਿਕਾਰ ਲੁਧਿਆਣਾ, 3 ਅਪ੍ਰੈਲ : ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਸਮੇਂ ਸਾਥੀਆਂ ਸਮੇਤ ਪਹੁੰਚੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਪੰਜਾਬ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਦਾ ਸਵੇਰੇ 10 ਵਜੇ ਹੀ ਪਟਿਆਲਾ ਜੇਲ੍ਹ ਦੇ ਗੇਟ 'ਤੇ ਹਾਜ਼ਰ ਹੋ ਕੇ ਆਪਣੇ....
ਤਹਿਸੀਲ ਕੰਪਲੈਕਸ ਜਗਰਾਓ 'ਚ ਵਹੀਕਲ ਪਾਰਕਿੰਗ ਤੇ ਕੰਟੀਨ ਦੀ ਬੋਲੀ ਹੁਣ 05 ਅਪ੍ਰੈਲ ਨੂੰ
ਪ੍ਰਸ਼ਾਸ਼ਕੀ ਕਾਰਨਾਂ ਕਰਕੇ 13 ਮਾਰਚ ਨੂੰ ਹੋਣ ਵਾਲੀ ਬੋਲੀ ਮੁਲਤਵੀ ਕਰ ਦਿੱਤੀ ਗਈ ਸੀ ਜਗਰਾਓ, 03 ਅਪ੍ਰੈਲ : ਤਹਿਸੀਲ ਕੰਪਲੈਕਸ ਜਗਰਾਓਂ ਵਿਖੇ ਵਾਹਨਾਂ ਲਈ ਪਾਰਕਿੰਗ ਅਤੇ ਕੰਟੀਨ ਦੀ ਬੋਲੀ ਹੁਣ 05 ਅਪ੍ਰੈਲ, 2023 ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਦਫ਼ਤਰ ਉਪ-ਮੰਡਲ ਮੈਜਿਸਟ੍ਰੇਟ ਜਗਰਾਓ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਹਿਲਾਂ ਇਹ ਬੋਲੀ 13 ਮਾਰਚ ਦੀ ਰੱਖੀ ਗਈ ਸੀ ਜੋਕਿ ਪ੍ਰਸ਼ਾਸ਼ਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਇਹ ਬੋਲੀ ਮਿਤੀ 05 ਅਪ੍ਰੈਲ, 2023 ਨੂੰ ਦੁਪਹਿਰ 12 ਵਜੇ....
ਪੀ.ਏ.ਯੂ. ਦੇ ਭੂਮੀ ਵਿਗਿਆਨੀ ਡਾ. ਕੰਵਰ ਬਰਜਿੰਦਰ ਸਿੰਘ ਨੂੰ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦਾ ਨਿਰਦੇਸ਼ਕ ਬਣਾਇਆ ਗਿਆ
ਲੁਧਿਆਣਾ, 03 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਡਾ. ਕੰਵਰ ਬਰਜਿੰਦਰ ਸਿੰਘ ਨੂੰ ਚਾਰ ਸਾਲਾਂ ਲਈ ਖੇਤਰੀ ਖੋਜ ਸਟੇਸਨ ਬੱਲੋਵਾਲ ਸੌਂਖੜੀ ਦਾ ਨਿਰਦੇਸ਼ਕ ਨਿਯੁਕਤ ਕੀਤਾ ਹੈ| ਡਾ. ਸਿੰਘ ਨੇ ਫਾਰਮ ਨੇ ਜ਼ਿਲ•ਾ ਪਸਾਰ ਮਾਹਿਰ ਵਜੋਂ ਆਪਣਾ ਕਾਰਜ ਕਿਸਾਨ ਸਲਾਹਕਾਰ ਸੇਵਾ ਕੇਂਦਰ, ਜਲੰਧਰ ਤੋਂ ਜਨਵਰੀ 2003 ਵਿੱਚ ਸ਼ੁਰੂ ਕੀਤਾ ਅਤੇ ਅਗਸਤ 2008 ਤੱਕ ਉਹ ਉਥੇ ਕਾਰਜਸ਼ੀਲ ਰਹੇ | ਇਸ ਉਪਰੰਤ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਉਪ ਨਿਰਦੇਸ਼ਕ ਰਹੇ ਅਤੇ ਲਾਢੋਵਾਲ ਦੇ ਯੂਨੀਵਰਸਿਟੀ ਬੀਜ ਫਾਰਮ ਦੇ....