ਨਵਜੋਤ ਸਿੰਘ ਸਿੱਧੂ ਸੱਚ, ਸਚਾਈ, ਪਾਰਦਰਸ਼ਤਾ ਦੀ ਤਸਵੀਰ- ਪੰਜਾਬ ਦੇ ਲੋਕ ਸਿੱਧੂ 'ਚ ਪੰਜਾਬ ਦਾ ਭਵਿੱਖ ਦੇਖ ਰਹੇ ਹਨ : ਬਾਵਾ

  • ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਰਿਹਾਈ ਕਾਂਗਰਸ ਲਈ ਸ਼ੁਭ ਸ਼ਗਨ
  • ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਸਿੱਧੂ ਦੀ ਸੋਚ ਦਾ ਹਰ ਪੰਜਾਬੀ ਕਰਦਾ ਹੈ ਸਤਿਕਾਰ

ਲੁਧਿਆਣਾ, 3 ਅਪ੍ਰੈਲ : ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਸਮੇਂ ਸਾਥੀਆਂ ਸਮੇਤ ਪਹੁੰਚੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਪੰਜਾਬ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਦਾ ਸਵੇਰੇ 10 ਵਜੇ ਹੀ ਪਟਿਆਲਾ ਜੇਲ੍ਹ ਦੇ ਗੇਟ 'ਤੇ ਹਾਜ਼ਰ ਹੋ ਕੇ ਆਪਣੇ ਮਹਿਬੂਬ ਨੇਤਾ ਦਾ ਇੰਤਜ਼ਾਰ ਕਰਨਾ ਇਹ ਦੱਸਦਾ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਨੇਤਾ ਹੋਣ ਦੇ ਨਾਲ ਪੰਜਾਬੀਆਂ ਦਾ ਹੀਰੋ ਵੀ ਹੈ ਜਿਸ ਨੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਕ੍ਰਿਕਟਰ ਹੁੰਦੇ ਹੋਏ ਅਤੇ ਕਰਤਾਰਪੁਰ ਦਾ ਲਾਂਘਾ ਖੁਲ੍ਹਵਾਉਣ ਲਈ ਕੀਤੇ ਅਹਿਮ ਰੋਲ ਲਈ ਅਹਿਮ ਜਗਾ ਬਣਾਈ ਹੈ। ਬਾਵਾ ਨੇ ਕਿਹਾ ਕਿ ਸ. ਸਿੱਧੂ ਸੱਚ, ਸਚਾਈ, ਪਾਰਦਰਸ਼ਤਾ ਦੀ ਤਸਵੀਰ ਹੈ। ਉਸ ਦੇ ਦਿਲ ਅੰਦਰ ਜੋ ਪੰਜਾਬ ਲਈ ਦਰਦ ਹੈ ਉਹ ਹੀ ਪੰਜਾਬ ਨੂੰ ਬੁਲੰਦੀਆਂ 'ਤੇ ਪਹੁੰਚਾਏਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸ. ਸਿੱਧੂ ਅੰਦਰ ਪੰਜਾਬ ਦਾ ਭਵਿੱਖ ਦੇਖ ਰਹੇ ਹਨ। ਉਹਨਾਂ ਕਿਹਾ ਕਿ ਸਿੱਧੂ ਦੀ ਰਿਹਾਈ ਜਲੰਧਰ ਦੀ ਜ਼ਿਮਨੀ ਚੋਣ ਲਈ ਕਾਂਗਰਸ ਲਈ ਸ਼ੁੱਭ ਸ਼ਗਨ ਹੈ। ਬਾਵਾ ਨੇ ਕਿਹਾ ਕਿ ਪਟਿਆਲਾ ਵਿਖੇ ਉਹ ਨੇਤਾ ਪੁੱਜੇ ਹੋਏ ਹਨ ਜੋ ਲੰਮੇ ਸਮੇਂ ਤੋਂ ਘਰਾਂ ਵਿਚ ਬੈਠ ਗਏ ਸਨ। ਕੱਲ੍ਹ ਜਦੋਂ ਉਹਨਾਂ ਨੂੰ ਜੇਲ੍ਹ ਦੇ ਗੇਟ ਅੱਗੇ ਮਿਲੇ ਤਾਂ ਕੁਝ ਇੰਝ ਕਹਿ ਰਹੇ ਸਨ ਕਿ ਯਾਰ ਹੁਣ ਤਾਂ ਇਸੇ 'ਤੇ ਹੀ ਆਸ ਹੈ। ਕਾਂਗਰਸ ਦਾ ਬੇੜਾ ਬੰਨੇ ਸਿੱਧੂ ਹੀ ਲਾਏਗਾ। ਸਿੱਧੂ ਦੀ ਰਿਹਾਈ 'ਤੇ ਕਾਂਗਰਸੀ ਵਰਕਰਾਂ ਦੀਆਂ ਅੱਖਾਂ ਵਿਚ ਪਿਆਰ, ਖ਼ੁਸ਼ੀ ਅਤੇ ਸਤਿਕਾਰ ਦੇ ਅੱਥਰੂ ਵੀ ਨਜ਼ਰ ਆਏ। ਇਸ ਸਮੇਂ ਓ.ਬੀ.ਸੀ. ਦੇ ਵਾਈਸ ਚੇਅਰਮੈਨ ਰੇਸ਼ਮ ਸਿੰਘ ਸੱਗੂ, ਪਵਨ ਗਰਗ, ਬਜ਼ੁਰਗ ਨੇਤਾ ਰਜਿੰਦਰ ਸਿੰਘ ਖੁਰਲ ਆਦਿ ਹਾਜ਼ਰ ਸਨ।